328 ਸਰੂਪਾਂ ਦੇ ਮਾਮਲੇ ਦੇ ਵਿੱਚ ਵੱਡਾ ਐਕਸ਼ਨ, ਐਸਜੀਪੀਸੀ ਦੇ ਸਾਬਕਾ ਚੀਫ ਸਕੱਤਰ ਸਮੇਤ 16 ‘ਤੇ ਐਫਆਈਆਰ ਦਰਜ
FIR Registered in Missing 328 Pawan Swaroop: ਲਾਪਤਾ ਹੋਏ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਐਫ ਆਈਆਰ ਦਰਜ ਕਰ ਲਈ ਗਈ ਹੈ। ਇਸ ਐਫਆਈਆਰ ਵਿੱਚ ਐਸਜੀਪੀਸੀ ਦੇ 16 ਅਧਿਕਾਰੀਆਂ ਤੇ ਮਾਮਲਾ ਦਰਜ ਕੀਤਾ ਗਿਆ ਹੈ। ਪਿਛਲੇ ਪੰਜ ਸਾਲਾਂ ਤੋਂ ਪੰਥਕ ਹੋਕਾ ਤਹਿਤ ਬਲਦੇਵ ਸਿੰਘ ਵਡਾਲਾ 328 ਸਰੂਪਾਂ ਦੇ ਇਨਸਾਫ ਲਈ ਮੰਗ ਕਰ ਰਹੇ ਸਨ । ਅੱਜ ਪੰਥਕ ਹੋਕਾ ਤੇ ਮਹਾ ਪੰਚਾਇਤ ਤਹਿਤ ਭਾਈ ਬਲਦੇਵ ਸਿੰਘ ਵਡਾਲਾ ਵੱਲੋਂ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਅਤੇ ਕੈਬਨਿਟਿਟ ਮੰਤਰੀ ਹਰਜੋਤ ਬੈਂਸ ਨੂੰ ਮੰਗ ਪੱਤਰ ਦਿੱਤਾ ਗਿਆ ਸੀ।
ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਨੇੜੇ ਹੈਰੀਟੇਜ ਸਟਰੀਟ ਤੋਂ 328 ਪਵਿੱਤਰ ਸਵਰੂਪਾਂ ਦੇ ਗਾਇਬ ਹੋਣ ਦੇ ਮਾਮਲੇ ਵਿੱਚ ਇੱਕ ਮਹੱਤਵਪੂਰਨ ਘਟਨਾਕ੍ਰਮ ਸਾਹਮਣੇ ਆਇਆ ਹੈ। ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਕੁਲਤਾਰ ਸਿੰਘ ਸੰਧਵਾਂ ਸ਼ੁੱਕਰਵਾਰ ਨੂੰ ਸ਼੍ਰੋਮਣੀ ਕਮੇਟੀ ਮੈਂਬਰਾਂ ਵਿਰੁੱਧ ਦਰਜ ਐਫਆਈਆਰ ਦੀ ਕਾਪੀ ਲੈ ਕੇ ਮੌਕੇ ‘ਤੇ ਪਹੁੰਚੇ। ਇਹ ਐਫਆਈਆਰ ਕਮੇਟੀ ਦੇ 16 ਮੈਂਬਰਾਂ ਖਿਲਾਫ ਦਰਜ ਕੀਤੀ ਗਈ ਹੈ। ਇਸ ਵਿੱਚ ਐਸਜੀਪੀਸੀ ਦੇ ਸਾਬਕਾ ਚੀਫ ਸਕੱਤਰ ਰੂਪ ਸਿੰਘ ਸਮੇਤ 16 ਅਧਿਕਾਰੀਆਂ ਦੇ ਨਾਂ ਸ਼ਾਮਲ ਹਨ।
ਸੰਧਵਾ ਨੇ ਮੰਨਿਆ ਕਿ ਸ਼ਰਧਾਲੂਆਂ ਨੂੰ ਪਹਿਲਾਂ ਵੀ ਵਿਰੋਧ ਪ੍ਰਦਰਸ਼ਨਾਂ ਅਤੇ ਵਿਵਾਦਾਂ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ, ਪਰ ਹੁਣ ਸਰਕਾਰ ਨੇ ਸ਼ਿਕਾਇਤਾਂ ਸੁਣਨ ਤੋਂ ਬਾਅਦ ਕਾਰਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਹਰ ਮਸਲੇ ਨੂੰ ਗੱਲਬਾਤ ਅਤੇ ਆਪਸੀ ਸਹਿਮਤੀ ਨਾਲ ਹੱਲ ਕੀਤਾ ਜਾ ਸਕਦਾ ਹੈ, ਅਤੇ ਸ਼ਹਿਰ ਵਾਸੀਆਂ ਨੂੰ ਸ਼ਾਂਤੀ ਅਤੇ ਸਹਿਯੋਗ ਬਣਾਈ ਰੱਖਣ ਦੀ ਅਪੀਲ ਕੀਤੀ।
ਸੰਗਤ ਦੀਆਂ ਸ਼ਿਕਾਇਤਾਂ ਅਤੇ ਲੰਬੇ ਸਮੇਂ ਤੋਂ ਚੱਲ ਰਹੇ ਵਿਵਾਦ ‘ਤੇ ਐਕਸ਼ਨ
ਅੱਜ ਹੀ ਵਿਧਾਨਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਮੀਡੀਆਂ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਸੰਗਤ ਦੀਆਂ ਸ਼ਿਕਾਇਤਾਂ ਅਤੇ ਲੰਬੇ ਸਮੇਂ ਤੋਂ ਚੱਲ ਰਹੇ ਵਿਵਾਦ ਤੋਂ ਬਾਅਦ ਅੰਮ੍ਰਿਤਸਰ ਦੇ ਕੋਤਵਾਲੀ ਪੁਲਿਸ ਸਟੇਸ਼ਨ ਵਿੱਚ ਸਾਬਕਾ ਮੁੱਖ ਸਕੱਤਰ ਰੂਪ ਸਿੰਘ ਸਮੇਤ 16 ਲੋਕਾਂ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ। ਸੰਧਵਾਂ ਨੇ ਗੁਰੂ ਰਾਮਦਾਸ ਪਾਤਸ਼ਾਹ ਦਾ ਸ਼ੁਕਰਾਨਾ ਕਰਦਿਆਂ ਕਿਹਾ ਸੀ ਕਿ ਭਾਵੇਂ ਪਿਛਲੇ ਸਮੇਂ ਦੌਰਾਨ ਧਰਨਿਆਂ ਅਤੇ ਵਿਵਾਦਾਂ ਕਾਰਨ ਸੰਗਤਾਂ ਨੂੰ ਪਰੇਸ਼ਾਨੀ ਆਈ, ਪਰ ਹੁਣ 328 ਸਰੂਪਾਂ ਦੇ ਮਾਮਲੇ ਵਿੱਚ ਜਲਦ ਹੀ ਐਸਜੀਪੀਸੀ ਤੇ ਐਫ ਆਈਆਰ ਦਰਜ ਕਰਨ ਜਾ ਰਹੇ ਹਾਂ।


ਇਹ ਵੀ ਪੜ੍ਹੋ
ਉਨ੍ਹਾਂ ਨੇ ਕਿਹਾ ਸੀ ਕਿ ਪਿਛਲੇ ਲੰਬੇ ਸਮੇਂ ਤੋਂ ਭਾਈ ਵਡਾਲਾ ਅਤੇ ਉਹਨਾਂ ਦੇ ਨਾਲ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ 328 ਸਰੂਪਾਂ ਦੇ ਮਾਮਲੇ ਵਿੱਚ ਹੈਰੀਟੇਜ ਸਟਰੀਟ ਦੇ ਬਾਹਰ ਸ਼੍ਰੋਮਣੀ ਕਮੇਟੀ ਦੇ ਖਿਲਾਫ ਧਰਨਾ ਲਗਾਇਆ ਗਿਆ ਸੀ, ਜਿਸ ਦੇ ਚਲਦੇ ਅੱਜ ਵਿਧਾਨ ਸਭਾ ਦੇ ਡਿਪਟੀ ਸਪੀਕਰ ਉੱਥੇ ਪੁੱਜੇ ਤੇ ਉਹਨਾਂ ਵੱਲੋਂ ਇਹਨਾਂ ਦੀ ਸ਼ਿਕਾਇਤ ਲੈ ਕੇ ਐਸਜੀਪੀਸੀ ਦੇ ਐਫਆਈਆਰ ਦਰਜ ਕਰਵਾਈ ਗਈ।
ਸਿੱਖ ਸੰਸਥਾਵਾਂ ਵਿੱਚ ਨਾ ਹੋਵੇ ਸਰਕਾਰੀ ਦਖਲਅੰਦਾਜ਼ੀ : ਸ਼੍ਰੋਮਣੀ ਕਮੇਟੀ ਪ੍ਰਧਾਨ
ਇਸ ਦੌਰਾਨ, ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਦੀ ਭੂਮਿਕਾ ਨੂੰ ਸਿੱਖ ਸੰਸਥਾਵਾਂ ਵਿੱਚ ” ਦਖਲਅੰਦਾਜ਼ੀ” ਦੱਸਿਆ। ਉਨ੍ਹਾਂ ਕਿਹਾ ਕਿ ਇਹ ਸ਼੍ਰੋਮਣੀ ਕਮੇਟੀ ਦਾ ਪ੍ਰਬੰਧਕੀ ਮਾਮਲਾ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਪਹਿਲਾਂ ਹੀ ਇਸਦੀ ਜਾਂਚ ਕਰ ਚੁੱਕੇ ਹਨ। ਧਾਮੀ ਅਨੁਸਾਰ, ਜਾਂਚ ਰਿਪੋਰਟ ਵਿੱਚ ਪਾਇਆ ਗਿਆ ਕਿ ਇਹ ਬੇਅਦਬੀ ਦਾ ਮਾਮਲਾ ਨਹੀਂ ਸੀ, ਸਗੋਂ ਕੁਝ ਕਰਮਚਾਰੀਆਂ ਵੱਲੋਂ ਵਿੱਤੀ ਦੁਰਵਰਤੋਂ ਦਾ ਮਾਮਲਾ ਸੀ, ਜਿਸ ਲਈ ਵਿਭਾਗੀ ਕਾਰਵਾਈ ਵੀ ਪੂਰੀ ਹੋ ਚੁੱਕੀ ਹੈ।
ਸਾਹਨੀ ਤੇ ਗੁਰੂ ਸਾਹਿਬ ਦੀ ਵਿਸ਼ੇਸ਼ ਕਿਰਪਾ – ਸੰਧਵਾ
ਅੱਜ ਦਰਬਾਰ ਸਾਹਿਬ ਨੇੜੇ ਕਰਵਾਏ ਗਏ ਸਮਾਰੋਹ ਦੌਰਾਨ ਵਿਧਾਨ ਸਭਾ ਦੇ ਡਿਪਟੀ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਹਾਜ਼ਰੀ ਭਰਦੇ ਹੋਏ ਕਿਹਾ ਕਿ ਰਾਜਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਤੇ ਗੁਰੂ ਸਾਹਿਬ ਦੀ ਵਿਸ਼ੇਸ਼ ਕਿਰਪਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਵੀ ਸੇਵਾ ਦਾ ਮੌਕਾ ਮਿਲਦਾ ਹੈ, ਉੱਥੇ ਸਾਹਨੀ ਸਾਹਿਬ ਨੂੰ ਅੱਗੇ ਆਉਣ ਦੀ ਤਾਕਤ ਅਤੇ ਸਮਰੱਥਾ ਮਿਲ ਜਾਂਦੀ ਹੈ, ਜੋ ਗੁਰੂ ਘਰ ਦੀ ਅਸੀਸ ਦਾ ਪ੍ਰਤੀਕ ਹੈ।
ਉਨ੍ਹਾਂ ਦੱਸਿਆ ਕਿ ਸਾਹਨੀ ਸਾਹਿਬ, ਨਗਰ ਨਿਗਮ, ਐਮਐਲਏ ਸਹਿਬਾਨ ਅਤੇ ਮੇਅਰ ਸਹਿਬਾਨ ਦੇ ਸਾਂਝੇ ਯਤਨਾਂ ਨਾਲ ਇੱਕ ਅਧੁਨਿਕ ਸਿਸਟਮ ਤਿਆਰ ਕੀਤਾ ਗਿਆ ਹੈ। ਇਸ ਅਧੀਨ ਆਟੋਮੈਟਿਕ ਸਫ਼ਾਈ ਮਸ਼ੀਨਾਂ ਨਿਰੰਤਰ ਕੰਮ ਕਰਨਗੀਆਂ, ਜਿਸ ਨਾਲ ਹੈਰੀਟੇਜ ਸਟਰੀਟ ਅਤੇ ਆਲੇ-ਦੁਆਲੇ ਦੇ ਇਲਾਕੇ ਸਾਫ਼ ਸੁਥਰੇ ਰਹਿਣਗੇ। ਇਸਦੇ ਨਾਲ ਹੀ ਸੱਤ ਗੋਲਫ ਕਾਰਟਾਂ ਦੀ ਸੇਵਾ ਸ਼ੁਰੂ ਕੀਤੀ ਗਈ ਹੈ, ਜੋ ਸ਼ਰਧਾਲੂਆਂ ਨੂੰ ਮਾਰਕੀਟ ਅਤੇ ਦਰਬਾਰ ਸਾਹਿਬ ਤੱਕ ਬਿਨਾਂ ਕਿਸੇ ਸ਼ੁਲਕ ਦੇ ਪਹੁੰਚਾਉਣਗੀਆਂ। ਸੰਧਵਾਂ ਨੇ ਕਿਹਾ ਕਿ ਦਰਬਾਰ ਸਾਹਿਬ ਸਿਰਫ਼ ਇੱਕ ਧਾਰਮਿਕ ਥਾਂ ਨਹੀਂ, ਸਗੋਂ ਦੁਨੀਆਂ ਲਈ ਸ਼ਾਂਤੀ, ਭਾਈਚਾਰੇ, ਸੱਚ, ਹੱਕ ਅਤੇ ਇਨਸਾਫ ਦਾ ਪ੍ਰਤੀਕ ਹੈ। ਇੱਥੇ ਹਰ ਇਕ ਨਿਥਾਵੇ ਨੂੰ ਥਾਂ ਮਿਲਦੀ ਹੈ ਅਤੇ ਨਿਰਾਸ਼ ਮਨੁੱਖ ਨੂੰ ਆਸ ਮਿਲਦੀ ਹੈ।


