ਲੁਧਿਆਣਾ ਵਿੱਚ ਟਰੈਕਟਰ-ਟਰਾਲੀ ਹੇਠਾਂ ਕੁਚਲ ਕੇ ਤਿੰਨ ਨੌਜਵਾਨਾਂ ਦੀ ਮੌਤ, ਵਿਆਹ ਤੋਂ ਪਰਤ ਰਹੇ ਸਨ ਘਰ
Ludhiana Accident: ਤਿਨੋਂ ਨੌਜਵਾਨ ਇੱਕੋ ਬਾਈਕ 'ਤੇ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸਨ, ਰਾਹ ਵਿੱਚ ਉਨ੍ਹਾਂ ਨਾਲ ਇਹ ਹਾਦਸਾ ਵਾਪਰ ਗਿਆ। ਉੱਥੋਂ ਵਾਪਸ ਆਉਂਦੇ ਸਮੇਂ ਬੋਪਾਰਾਏ ਨੇੜੇ ਇਹ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਪਰਵਿੰਦਰ ਸਿੰਘ (19) ਦੀ ਮੌਕੇ 'ਤੇ ਹੀ ਮੌਤ ਹੋ ਗਈ। ਬਲਜਿੰਦਰ ਸਿੰਘ ਦੇ ਪੁੱਤਰ ਅਕਾਸ਼ਦੀਪ ਸਿੰਘ (26) ਅਤੇ ਬੱਗਾ ਸਿੰਘ ਦੇ ਪੁੱਤਰ ਅਮ੍ਰਿਤਪਾਲ ਸਿੰਘ (23) ਦੀ ਹਸਪਤਾਲ ਵਿੱਚ ਮੌਤ ਹੋ ਗਈ।
ਲੁਧਿਆਣਾ ਵਿੱਚ ਐਤਵਾਰ ਨੂੰ ਲੁਧਿਆਣਾ-ਬਠਿੰਡਾ ਸੜਕ ‘ਤੇ ਬੁਢੇਲ ਪਿੰਡ ਨੇੜੇ ਟਰੈਕਟਰ-ਟਰਾਲੀ ਅਤੇ ਬਾਈਕ ਵਿਚਕਾਰ ਹੋਈ ਆਹਮੋ-ਸਾਹਮਣੇ ਟੱਕਰ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਤਿੰਨੇ ਮੁੱਲਾਂਪੁਰ ਵਿੱਚ ਇੱਕ ਵਿਆਹ ਵਿੱਚ ਜਾ ਰਹੇ ਸਨ। ਉਨ੍ਹਾਂ ਦੀ ਬਾਈਕ ਦਾ ਟਾਇਰ ਟੋਏ ਵਿੱਚ ਫਸ ਗਿਆ, ਜਿਸ ਕਾਰਨ ਉਹ ਇਸਤੋਂ ਸੰਤੁਲਨ ਗੁਆ ਬੈਠੇ ਅਤੇ ਸਾਹਮਣੇ ਤੋਂ ਆ ਰਹੀ ਟਰੈਕਟਰ-ਟਰਾਲੀ ਦੇ ਹੇਠਾਂ ਆ ਗਏ। ਇੱਕ ਨੌਜਵਾਨ ਟਰੈਕਟਰ ਦੇ ਪਹੀਏ ਹੇਠਾਂ ਕੁਚਲ ਗਿਆ ਅਤੇ ਮੌਕੇ ‘ਤੇ ਹੀ ਉਸਦੀ ਮੌਤ ਹੋ ਗਈ। ਬਾਕੀ ਦੋ ਨੂੰ ਰਾਹਗੀਰਾਂ ਨੇ ਹਸਪਤਾਲ ਪਹੁੰਚਾਇਆ, ਜਿਨ੍ਹਾਂ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ।
ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸਨ ਤਿੰਨੇ ਨੌਜਵਾਨ
ਜਾਣਕਾਰੀ ਮੁਤਾਬਕ, ਇਹ ਤਿਨੋਂ ਨੌਜਵਾਨ ਇੱਕੋ ਬਾਈਕ ‘ਤੇ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸਨ, ਰਾਹ ਵਿੱਚ ਉਨ੍ਹਾਂ ਨਾਲ ਇਹ ਹਾਦਸਾ ਵਾਪਰ ਗਿਆ। ਉੱਥੋਂ ਵਾਪਸ ਆਉਂਦੇ ਸਮੇਂ ਬੋਪਾਰਾਏ ਨੇੜੇ ਇਹ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਪਰਵਿੰਦਰ ਸਿੰਘ (19) ਦੀ ਮੌਕੇ ‘ਤੇ ਹੀ ਮੌਤ ਹੋ ਗਈ। ਬਲਜਿੰਦਰ ਸਿੰਘ ਦੇ ਪੁੱਤਰ ਅਕਾਸ਼ਦੀਪ ਸਿੰਘ (26) ਅਤੇ ਬੱਗਾ ਸਿੰਘ ਦੇ ਪੁੱਤਰ ਅਮ੍ਰਿਤਪਾਲ ਸਿੰਘ (23) ਦੀ ਹਸਪਤਾਲ ਵਿੱਚ ਮੌਤ ਹੋ ਗਈ।
ਬਾਕੀ ਦੋ ਗੰਭੀਰ ਜ਼ਖਮੀ ਨੌਜਵਾਨਾਂ ਨੂੰ ਰਾਹਗੀਰਾਂ ਨੇ ਤੁਰੰਤ ਡੀਐਮਸੀ ਹਸਪਤਾਲ, ਲੁਧਿਆਣਾ ਪਹੁੰਚਾਇਆ; ਦੋਵਾਂ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਪਰਵਿੰਦਰ ਸਿੰਘ ਦੀਆਂ ਦੋ ਭੈਣਾਂ ਹਨ। ਅਕਾਸ਼ਦੀਪ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਅਤੇ ਉਸਦੀ ਇੱਕ ਭੈਣ ਵੀ ਹੈ।


