ਲਾਰੈਂਸ-ਰੋਹਿਤ ਗੋਦਾਰਾ ਗੈਂਗ ਦੇ ਦੋ ਗੁਰਗੇ ਗ੍ਰਿਫ਼ਤਾਰ: ਪੁਲਿਸ 2023 ਤੋਂ ਕਰ ਰਹੀ ਸੀ ਭਾਲ, ਪਿਸਤੌਲ ਤੇ ਸੱਤ ਕਾਰਤੂਸ ਬਰਾਮਦ
Jashan Sandhu and Gursevak Singh Arrested: ਪੰਜਾਬ ਪੁਲਿਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ ਨੂੰ ਵੱਡੀ ਸਫਲਤਾ ਮਿਲੀ ਹੈ। ਲਾਰੈਂਸ ਬਿਸ਼ਨੋਈ ਤੇ ਰੋਹਿਤ ਗੋਦਾਰਾ ਗੈਂਗ ਦੇ ਨਾਲ ਜੁੜੇ ਗੈਂਗਸਟਰ ਜਸ਼ਨ ਸੰਧੂ ਤੇ ਗੁਰਸੇਵਕ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਜਾਰਜੀਆ, ਅਜ਼ਰਬਾਈਜਾਨ ਅਤੇ ਦੁਬਈ ਵਿੱਚ ਕਾਫੀ ਸਰਗਰਮ ਸੀ। ਪੁਲਿਸ ਨੇ ਇਨਪੁਟ ਤੇ ਅਧਾਰ 'ਤੇ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਪੰਜਾਬ ਪੁਲਿਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ (AGTF) ਨੇ ਲਾਰੈਂਸ ਬਿਸ਼ਨੋਈ ਅਤੇ ਰੋਹਿਤ ਗੋਦਾਰਾ ਗੈਂਗ ਦੇ ਦੋ ਮੁੱਖ ਕਾਰਕੁਨਾਂ ਜਸ਼ਨ ਸੰਧੂ ਤੇ ਗੁਰਸੇਵਕ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ਨੂੰ ਮੋਹਾਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਤੋਂ ਇੱਕ .32 ਕੈਲੀਬਰ ਪਿਸਤੌਲ ਅਤੇ 07 ਕਾਰਤੂਸ ਬਰਾਮਦ ਕੀਤੇ ਗਏ ਹਨ। ਡੀਜੀਪੀ ਪੰਜਾਬ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਅਕਾਊਂਟ ਐਕਸ ‘ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ ਹੈ।
In a major breakthrough, Anti-Gangster Task Force, Punjab (#AGTF) arrests two key operatives of the Lawrence Bishnoi – Rohit Godara Gang—Jashan Sandhu and Gursewak Singh—from #Mohali.
Jashan Sandhu, wanted in a 2023 murder case in Ganganagar, #Rajasthan, had been evading arrest pic.twitter.com/HcFzMxueV6
— DGP Punjab Police (@DGPPunjabPolice) April 8, 2025
ਇਹ ਵੀ ਪੜ੍ਹੋ
ਗ੍ਰਿਫ਼ਤਾਰੀ ਤੋਂ ਬਚਣ ਲਈ ਲਗਾਤਾਰ ਬਦਲ ਰਿਹਾ ਸੀ ਟਿਕਾਣੇ
ਪੁਲਿਸ ਮੁਤਾਬਕ ਜਸ਼ਨ ਸੰਧੂ 2023 ਵਿੱਚ ਰਾਜਸਥਾਨ ਦੇ ਗੰਗਾਨਗਰ ਵਿੱਚ ਹੋਏ ਇੱਕ ਕਤਲ ਕੇਸ ਵਿੱਚ ਸ਼ਾਮਲ ਸੀ। ਪੁਲਿਸ ਉਸ ਦੀ ਲੰਬੇ ਸਮੇਂ ਤੋਂ ਭਾਲ ਕਰ ਰਹੀ ਰਹੀ ਸੀ। ਉਹ ਵਿਦੇਸ਼ ਭੱਜ ਗਿਆ ਸੀ। ਇਸ ਸਮੇਂ ਦੌਰਾਨ, ਇਹ ਪਹਿਲਾਂ ਜਾਰਜੀਆ, ਅਜ਼ਰਬਾਈਜਾਨ, ਸਾਊਦੀ ਅਰਬ ਅਤੇ ਦੁਬਈ ਪਹੁੰਚਿਆ। ਉਹ ਗ੍ਰਿਫ਼ਤਾਰੀ ਤੋਂ ਬਚਣ ਲਈ ਆਪਣੇ ਟਿਕਾਣੇ ਵੀ ਬਦਲ ਰਿਹਾ ਸੀ। ਉਹ ਕੁਝ ਸਮਾਂ ਪਹਿਲਾਂ ਦੁਬਈ ਤੋਂ ਨੇਪਾਲ ਪਹੁੰਚਿਆ ਸੀ। ਇਸ ਤੋਂ ਇਲਾਵਾ ਪੁਲਿਸ ਤੋਂ ਬਚਣ ਲਈ ਉਹ ਸੜਕ ਰਾਹੀਂ ਭਾਰਤ ਵਿੱਚ ਦਾਖਲ ਹੋਇਆ।
ਰਾਜਸਥਾਨ ਵਿੱਚ ਫਿਰੌਤੀ ਲਈ ਧਮਕੀਆਂ ਤੇ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਸ਼ਾਮਲ ਲਾਰੈਂਸ ਬਿਸ਼ਨੋਈ-ਰੋਹਿਤ ਗੋਦਾਰਾ ਗੈਂਗ ਦੇ ਇੱਕ ਸਰਗਰਮ ਅਪਰਾਧੀ ਆਦਿਤਿਆ ਜੈਨ ਉਰਫ ਟੋਨੀ ਨੂੰ ਬੀਤੇ ਦਿਨੀਂ ਦੁਬਈ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਰਾਜਸਥਾਨ ਏਡੀਜੀ (ਏਜੀਟੀਐਫ-ਕ੍ਰਾਈਮ ਬ੍ਰਾਂਚ) ਦਿਨੇਸ਼ ਐਮਐਨ ਦੇ ਨਿਰਦੇਸ਼ਾਂ ਹੇਠ ਆਦਿਤਿਆ ਜੈਨ ਉਰਫ ਟੋਨੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਆਦਿਤਿਆ ਜੈਨ ਦੀ ਜਬਰਨ ਵਸੂਲੀ, ਧਮਕੀਆਂ ‘ਤੇ ਗੋਲੀਬਾਰੀ ਦੇ ਕਈ ਮਾਮਲਿਆਂ ਵਿੱਚ ਭਾਲ ਰਹੀ ਸੀ। ਇਹ ਅਪਰਾਧ ਪਿਛਲੇ ਕੁਝ ਸਾਲਾਂ ਵਿੱਚ ਗੈਂਗ ਦੇ ਮੈਂਬਰਾਂ ਦੁਆਰਾ ਕੀਤੇ ਗਏ ਹਨ।