‘ਬਹੁਤ ਸਮਝਾਇਆ ਪਰ ਨਹੀ ਮੰਨੀ…’ ਪਿਓ ਨੇ ਹੱਥ ਬੰਨ੍ਹ ਨਹਿਰ ਚ ਸੁੱਟੀ ਧੀ, ਹੋਈ ਮੌਤ
Shocking News: ਸਾਹਿਲ ਨੇ ਦੱਸਿਆ ਕਿ ਉਸਨੂੰ ਆਪਣੇ ਮਾਮੇ 'ਤੇ ਸ਼ੱਕ ਹੋ ਗਿਆ, ਇਸ ਲਈ ਉਹ ਮੋਟਰਸਾਈਕਲ 'ਤੇ ਉਸਦਾ ਪਿੱਛਾ ਕਰਦਾ ਰਿਹਾ। ਉਸਨੇ ਦੇਖਿਆ ਕਿ ਪ੍ਰੀਤ ਕੌਰ ਦੇ ਹੱਥ ਬੰਨ੍ਹੇ ਹੋਏ ਸਨ। ਜਦੋਂ ਚਾਚਾ ਖਲੀਲ ਵਾਲੀ ਨਹਿਰ 'ਤੇ ਪਹੁੰਚਿਆ ਤਾਂ ਉਸਨੇ ਪ੍ਰੀਤ ਨੂੰ ਨਹਿਰ ਵਿੱਚ ਧੱਕਾ ਦੇ ਦਿੱਤਾ ਅਤੇ ਭੱਜ ਗਿਆ।
ਅਕਸਰ ਕਿਹਾ ਜਾਂਦਾ ਹੈ ਕਿ ਧੀ ਨੂੰ ਸਭ ਤੋਂ ਜ਼ਿਆਦਾ ਪਿਆਰ ਉਸ ਦਾ ਪਿਓ ਹੀ ਕਰਦਾ ਹੈ, ਪਰ ਕਈ ਵਾਰ ਉਹੀ ਪਿਓ ਆਪਣੀ ਧੀ ਦਾ ਕਾਤਲ ਵੀ ਬਣ ਜਾਂਦਾ ਹੈ। ਅਜਿਹਾ ਹੀ ਪ੍ਰੇਸ਼ਾਨ ਕਰ ਦੇਣ ਵਾਲਾ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਪਿਓ ਨੂੰ ਸ਼ੱਕ ਹੋ ਗਿਆ ਸੀ ਕਿ ਉਸ ਦੀ ਧੀ ਦਾ ਕਿਸੇ ਲੜਕੇ ਨਾਲ ਸਬੰਧ ਹੈ।
ਮੁਲਜ਼ਮ ਨੇ ਧੀ ਨੂੰ ਸਮਝਾਉਣ ਅਤੇ ਅਜਿਹਾ ਕਰਨ ਤੋਂ ਰੋਕਣ ਦੀ ਕੋਸ਼ਿਸ ਕੀਤੀ ਪਰ ਉਹ ਧੀ ਨੂੰ ਰੋਕਣ ਵਿੱਚ ਅਸਫਲ ਰਿਹਾ ਅਤੇ ਉਸ ਦੀ ਜਾਨ ਦਾ ਦੁਸ਼ਮਣ ਬਣ ਗਿਆ।
ਐਸਐਸਪੀ ਭੂਪੇਂਦਰ ਸਿੰਘ ਸਿੱਧੂ ਨੇ ਦੱਸਿਆ ਕਿ ਪਿੰਡ ਸੱਤੀ ਵਾਲਾ ਦੇ ਵਸਨੀਕ ਸਾਹਿਲ ਚੌਹਾਨ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਉਸਦਾ ਮਾਮਾ ਸੁਰਜੀਤ ਸਿੰਘ, ਜੋ ਕਿ ਹਾਊਸਿੰਗ ਬੋਰਡ ਕਲੋਨੀ ਦਾ ਵਸਨੀਕ ਹੈ, ਆਪਣੀ ਵੱਡੀ ਧੀ ਪ੍ਰੀਤ ਕੌਰ (19 ਸਾਲ) ‘ਤੇ ਸ਼ੱਕ ਕਰਦਾ ਸੀ ਅਤੇ ਇਸ ਕਾਰਨ ਉਸਨੂੰ ਵਾਰ-ਵਾਰ ਕੁੱਟਦਾ ਸੀ।
ਸ਼ਿਕਾਇਤ ਕਰਤਾ ਅਨੁਸਾਰ 30 ਸਤੰਬਰ ਨੂੰ ਰਾਤ 8:40 ਵਜੇ ਦੇ ਕਰੀਬ, ਉਸਨੂੰ ਉਸਦੇ ਮਾਮੇ ਦਾ ਫੋਨ ਆਇਆ ਕਿ ਉਹ ਆਪਣੀ ਧੀ ਨੂੰ ਮੋਗਾ ਰੋਡ ‘ਤੇ ਕਿਸੇ ਰਿਸ਼ਤੇਦਾਰ ਦੇ ਘਰ ਲੈ ਜਾ ਰਿਹਾ ਹੈ।
ਪੁਲਿਸ ਨੇ ਮਾਮਲਾ ਕੀਤਾ ਦਰਜ
ਸਾਹਿਲ ਨੇ ਦੱਸਿਆ ਕਿ ਉਸਨੂੰ ਆਪਣੇ ਮਾਮੇ ‘ਤੇ ਸ਼ੱਕ ਹੋ ਗਿਆ, ਇਸ ਲਈ ਉਹ ਮੋਟਰਸਾਈਕਲ ‘ਤੇ ਉਸਦਾ ਪਿੱਛਾ ਕਰਦਾ ਰਿਹਾ। ਉਸਨੇ ਦੇਖਿਆ ਕਿ ਪ੍ਰੀਤ ਕੌਰ ਦੇ ਹੱਥ ਬੰਨ੍ਹੇ ਹੋਏ ਸਨ। ਜਦੋਂ ਚਾਚਾ ਖਲੀਲ ਵਾਲੀ ਨਹਿਰ ‘ਤੇ ਪਹੁੰਚਿਆ ਤਾਂ ਉਸਨੇ ਪ੍ਰੀਤ ਨੂੰ ਨਹਿਰ ਵਿੱਚ ਧੱਕਾ ਦੇ ਦਿੱਤਾ ਅਤੇ ਭੱਜ ਗਿਆ, ਜਿਸਦੇ ਨਤੀਜੇ ਵਜੋਂ ਪ੍ਰੀਤ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ
ਸਾਹਿਲ ਚੌਹਾਨ ਦੇ ਬਿਆਨ ਦੇ ਆਧਾਰ ‘ਤੇ ਪੁਲਿਸ ਨੇ ਮੁਲਜ਼ਮ ਸੁਰਜੀਤ ਸਿੰਘ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਨੇ ਆਪਣੀ ਧੀ ਨੂੰ ਨਹਿਰ ਵਿੱਚ ਸੁੱਟਣ ਦੀ ਵੀਡੀਓ ਵੀ ਬਣਾਈ ਹੈ।
‘ਬਹੁਤ ਸਮਝਾਇਆ ਪਰ ਨਹੀ ਮੰਨੀ…’
ਪੁਲਿਸ ਹਿਰਾਸਤ ਵਿੱਚ ਲੜਕੀ ਦੇ ਪਿਤਾ ਨੇ ਕਿਹਾ ਕਿ ਉਸਨੇ ਆਪਣੀ ਧੀ ਨੂੰ ਸਮਝਾਇਆ ਸੀ ਪਰ ਉਸਨੇ ਨਹੀਂ ਸੁਣੀ, ਜਿਸ ਤੋਂ ਬਾਅਦ ਮੈਨੂੰ ਇਹ ਕਦਮ ਚੁੱਕਣਾ ਪਿਆ। ਪੁਲਿਸ ਅਜੇ ਆਸ ਪਾਸ ਦੀਆਂ ਨਹਿਰਾਂ ਤੋਂ ਲੜਕੀ ਦੀ ਲਾਸ਼ ਬਰਾਮਦ ਕਰ ਦੀ ਕੋਸ਼ਿਸ ਵਿੱਚ ਜੁੱਟ ਗਈ ਹੈ।


