ਫਿਰੋਜਪੁਰ ‘ਚ ਬੱਚਿਆਂ ਦੀ ਲੜਾਈ ਨੇ ਧਾਰਿਆ ਖੂਨੀ ਰੂਪ, ਚੱਲੀਆਂ ਗੋਲੀਆਂ, ਇੱਕ ਦੀ ਮੌਤ
ਸਿਵਲ ਹਸਪਤਾਲ ਪਹੁੰਚੇ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਪਿੰਡ ਵਿੱਚ ਕਿਸੇ ਨਾਲ ਬੱਚਿਆਂ ਨੂੰ ਲੈਕੇ ਝਗੜਾ ਹੋਇਆ ਸੀ। ਇਸ ਰੰਜਿਸ਼ ਨੂੰ ਲੈਕੇ ਉਨ੍ਹਾਂ ਦੇ ਨੌਜਵਾਨ ਪੁੱਤ ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਜਿਸ ਦੌਰਾਨ ਰਵੀ ਉਮਰ ਕਰੀਬ 36 ਸਾਲ ਦੀ ਮੌਤ ਹੋ ਗਈ।
ਫਿਰੋਜ਼ਪੁਰ ਅੰਦਰ ਗੋਲੀਆਂ ਚੱਲਣ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਤਾਜਾ ਮਾਮਲਾ ਫਿਰੋਜ਼ਪੁਰ ਦੇ ਪਿੰਡ ਖਲਚੀਆਂ ਕਦੀਮ ਤੋਂ ਸਾਹਮਣੇ ਆਇਆ ਜਿਥੇ ਬੱਚਿਆਂ ਦੀ ਲੜਾਈ ਨੇ ਖੂਨੀ ਰੁਪ ਧਾਰ ਲਿਆ। ਇੱਕ ਮਾਮੂਲੀ ਜਿਹੀ ਗੱਲ ਨੂੰ ਲੈਕੇ ਗੋਲੀਆਂ ਚੱਲ ਗਈਆਂ, ਜਿਸ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ। ਉਧਰ ਮੌਕੇ ‘ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਮ੍ਰਿਤਕ ਦੇ ਭਰਾ ਮਨਪ੍ਰੀਤ ਸਿੰਘ ਨੇ ਕਿਹਾ ਹੈ ਕਿ ਕੁਝ ਦਿਨ ਪਹਿਲਾਂ ਪਿੰਡ ਦੇ ਹੀ ਇੱਕ ਪਰਿਵਾਰ ਨਾਲ ਬੱਚਿਆਂ ਦੀ ਲੜਾਈ ਤੋਂ ਬਾਅਦ ਵਿਵਾਦ ਵੱਧ ਗਿਆ ਸੀ। ਜਿਸ ਤੋਂ ਬਾਅਦ ਦੂਜੀ ਧਿਰ ਦੇ ਲੋਕਾਂ ਨੇ ਰੰਜਿਸ਼ ਰੱਖ ਲਈ ਸੀ। ਇਸ ਤੋਂ ਬਾਅਦ ਅੱਜ ਕੁਝ ਲੋਕ ਆਏ ਸਨ ਅਤੇ ਉਨ੍ਹਾਂ ਦੇ ਭਰਾ ਤੇ ਗੋਲੀਆਂ ਮਾਰੀਆਂ ਜਿਸ ਤੋਂ ਉਸ ਦੇ ਭਰਾ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਸਿਵਲ ਹਸਪਤਾਲ ਪਹੁੰਚੇ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਪਿੰਡ ਵਿੱਚ ਕਿਸੇ ਨਾਲ ਬੱਚਿਆਂ ਨੂੰ ਲੈਕੇ ਝਗੜਾ ਹੋਇਆ ਸੀ। ਇਸ ਰੰਜਿਸ਼ ਨੂੰ ਲੈਕੇ ਉਨ੍ਹਾਂ ਦੇ ਨੌਜਵਾਨ ਪੁੱਤ ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਜਿਸ ਦੌਰਾਨ ਰਵੀ ਉਮਰ ਕਰੀਬ 36 ਸਾਲ ਦੀ ਮੌਤ ਹੋ ਗਈ। ਪਰਿਵਾਰਕ ਮੈਬਰਾਂ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਪਰਿਵਾਰ ਮੰਗ ਕਰ ਰਿਹਾ ਹੈ ਕਿ ਗੋਲੀਆਂ ਚਲਾਉਣ ਵਾਲੇ ਲੋਕਾਂ ਦੇ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ।
ਉਧਰ ਮੌਕੇ ‘ਤੇ ਪਹੁੰਚੀ ਪੁਲਿਸ ਵੱਲੋਂ ਮ੍ਰਿਤਕ ਲਾਸ਼ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਾ ਦਿੱਤੀ ਗਈ ਹੈ। ਕੁਝ ਦਿਨ ਪਹਿਲਾਂ ਹੋਏ ਵਿਵਾਦ ਚ ਅਜਿਹਾ ਦੇਖਣ ਨੂੰ ਮਿਲਿਆ ਸੀ ਇਨ੍ਹਾਂ ਦਾ ਆਪਸੀ ਵਿਵਾਦ ਹੋਇਆ ਸੀ, ਲੋਕਾਂ ਨੇ ਆਪਸ ਚ ਬੈਠ ਕੇ ਮਾਮਲਾ ਸੁਲਝਾ ਲਿਆ ਸੀ। ਪੁਲਿਸ ਨੇ ਦੱਸਿਆ ਹੈ ਕਿ ਇਸ ਮਾਮਲੇ ਚ ਕਿਸੇ ਗੈਂਗਸਟਰ ਦਾ ਕੋਈ ਲੈਣਾ ਦੇਣਾ ਨਹੀਂ ਹੈ ਮਾਮਲਾ ਸਿਰਫ ਆਪਸੀ ਰੰਜਿਸ਼ ਦਾ ਹੈ। ਪਰਿਵਾਰਕ ਮੈਬਰਾਂ ਦੇ ਬਿਆਨਾਂ ‘ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।