ਫਿਰੋਜ਼ਪੁਰ ਫਾਈਰਿੰਗ ਮਾਮਲੇ ‘ਚ 2 ਗ੍ਰਿਫ਼ਤਾਰ, ਨੌਜਵਾਨ ਦਾ ਗੋਲੀਆਂ ਮਾਰ ਕੇ ਕੀਤਾ ਸੀ ਕਤਲ
ਫਿਰੋਜ਼ਪੁਰ ਪੁਲਿਸ ਨੇ ਅੱਜ ਇਸ ਮਾਮਲੇ ਵਿੱਚ ਫਿਰੋਜ਼ਪੁਰ ਦੇ ਆਸ਼ੀਸ਼ ਚੋਪੜਾ ਸਮੇਤ ਸੱਤ ਅਪਰਾਧੀਆਂ ਨੂੰ ਨਾਮਜ਼ਦ ਕੀਤਾ ਹੈ। ਇਸ ਤੋਂ ਇਲਾਵਾ, ਚਾਰ ਤੋਂ ਪੰਜ ਅਣਪਛਾਤੇ ਵਿਅਕਤੀਆਂ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਫਿਰੋਜ਼ਪੁਰ ਦੇ ਐਸਐਸਪੀ ਭੁਪਿੰਦਰ ਸਿੰਘ ਨੇ ਕਿਹਾ ਕਿ ਇਹ ਸਾਰੇ ਅਪਰਾਧੀ ਇੱਕੋ ਗਿਰੋਹ ਦੇ ਹਨ।

ਫਿਰੋਜ਼ਪੁਰ ਵਿੱਚ ਦੋ ਗੁੱਟਾਂ ਵਿਚਕਾਰ ਹੋਈ ਗੈਂਗਵਾਰ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ ਇਸ ਵਿੱਚ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗੈਂਗ ਵਾਰ ਦੌਰਾਨ ਸੜਕ ‘ਤੇ ਭਾਰੀ ਗੋਲੀਬਾਰੀ ਹੋਈ। ਇਸ ਘਟਨਾ ਨਾਲ ਸਬੰਧਤ ਦੋ ਵੀਡੀਓ ਵੀ ਸਾਹਮਣੇ ਆਏ ਹਨ। ਫਿਰੋਜ਼ਪੁਰ ਸ਼ਹਿਰ ਦੇ ਮੱਖੂ ਗੇਟ ਨੇੜੇ ਇੱਕ ਟੈਟੂ ਦੀ ਦੁਕਾਨ ਦੇ ਬਾਹਰ ਦੋ ਗੁੱਟਾਂ ਵਿਚਕਾਰ ਗੋਲੀਬਾਰੀ ਹੋਈ। ਗੋਲੀਬਾਰੀ ਵਿੱਚ ਇੱਕ ਆਸ਼ੂ ਮੋਂਗਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਇਲਾਕਾ ਭੀੜ-ਭੜੱਕੇ ਵਾਲਾ ਹੈ ਅਤੇ ਹਰ ਸਮੇਂ ਸੜਕ ‘ਤੇ ਲੋਕ ਲੰਘਦੇ ਰਹਿੰਦੇ ਹਨ।
ਪੁਲਿਸ ਨੇ ਗੋਲੀਬਾਰੀ ਕਰਨ ਵਾਲੇ ਦੋ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਬਾਕੀ ਸਾਰੇ ਬਦਮਾਸ਼ਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ ਅਤੇ ਲੋਕਾਂ ਨੂੰ ਉਨ੍ਹਾਂ ਬਾਰੇ ਪੁਲਿਸ ਨੂੰ ਸੂਚਿਤ ਕਰਨ ਦੀ ਅਪੀਲ ਕੀਤੀ ਹੈ।
ਸੱਤ ਅਪਰਾਧੀਆਂ ਨੂੰ ਨਾਮਜ਼ਦ ਕੀਤਾ
ਫਿਰੋਜ਼ਪੁਰ ਪੁਲਿਸ ਨੇ ਅੱਜ ਇਸ ਮਾਮਲੇ ਵਿੱਚ ਫਿਰੋਜ਼ਪੁਰ ਦੇ ਆਸ਼ੀਸ਼ ਚੋਪੜਾ ਸਮੇਤ ਸੱਤ ਅਪਰਾਧੀਆਂ ਨੂੰ ਨਾਮਜ਼ਦ ਕੀਤਾ ਹੈ। ਇਸ ਤੋਂ ਇਲਾਵਾ, ਚਾਰ ਤੋਂ ਪੰਜ ਅਣਪਛਾਤੇ ਵਿਅਕਤੀਆਂ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਫਿਰੋਜ਼ਪੁਰ ਦੇ ਐਸਐਸਪੀ ਭੁਪਿੰਦਰ ਸਿੰਘ ਨੇ ਕਿਹਾ ਕਿ ਇਹ ਸਾਰੇ ਅਪਰਾਧੀ ਇੱਕੋ ਗਿਰੋਹ ਦੇ ਹਨ।
ਕੁਝ ਦਿਨ ਪਹਿਲਾਂ ਉਨ੍ਹਾਂ ਦਾ ਕਿਸੇ ਗੱਲ ‘ਤੇ ਝਗੜਾ ਹੋ ਗਿਆ ਸੀ। ਇਹ ਝਗੜਾ ਇੰਨਾ ਵੱਧ ਗਿਆ ਕਿ ਮ੍ਰਿਤਕ ਆਸ਼ੂ ਮੋਂਗਾ ਹੋਰ ਅਪਰਾਧੀਆਂ ਦੇ ਨਾਲ ਟੈਟੂ ਦੀ ਦੁਕਾਨ ‘ਤੇ ਬੈਠੇ ਯੁਵਰਾਜ ਉਰਫ਼ ਯੁਵੀ ਨੂੰ ਮਾਰਨ ਲਈ ਉੱਥੇ ਪਹੁੰਚ ਗਿਆ। ਬਦਮਾਸ਼ ਯੁਵੀ ਨੇ ਆਸ਼ੂ ਮੋਂਗਾ ਨੂੰ ਗੋਲੀ ਮਾਰ ਦਿੱਤੀ ਅਤੇ ਦੁਕਾਨ ਦੇ ਬਾਹਰ ਗੋਲੀਆਂ ਚਲਾਉਂਦੇ ਹੋਏ ਉੱਥੋਂ ਭੱਜ ਗਿਆ।
ਐਸਐਸਪੀ ਫਿਰੋਜ਼ਪੁਰ ਨੇ ਦੱਸਿਆ ਕਿ ਇਨ੍ਹਾਂ ਸਾਰਿਆਂ ਵਿੱਚੋਂ ਦੋ ਅਪਰਾਧੀ ਜੋਗਿੰਦਰ ਸਿੰਘ ਉਰਫ਼ ਲਾਲੂ ਅਤੇ ਅੰਗਰੇਜ਼ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬਾਕੀ ਸਾਰਿਆਂ ਦੀ ਭਾਲ ਜਾਰੀ ਹੈ ਅਤੇ ਉਨ੍ਹਾਂ ਨੂੰ ਵੀ ਜਲਦੀ ਹੀ ਫੜ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਬਦਮਾਸ਼ਾਂ ਵਿਰੁੱਧ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ। ਮ੍ਰਿਤਕ ਆਸ਼ੂ ਮੋਂਗਾ ਵਿਰੁੱਧ ਅਸਲਾ ਐਕਟ ਦਾ ਮਾਮਲਾ ਵੀ ਦਰਜ ਹੈ।