ਲੁਧਿਆਣਾ ਵਿੱਚ ਕਾਂਗਰਸੀ ਆਗੂ ਲੱਕੀ ਸੰਧੂ ਗ੍ਰਿਫ਼ਤਾਰ, ਕਾਰੋਬਾਰੀ ਨਾਲ ਕੁੱਟਮਾਰ ਕਰਨ ਦੇ ਲੱਗੇ ਹਨ ਆਰੋਪ
Congress Leader Arrested : ਲੁਧਿਆਣਾ ਤੋਂ ਕਾਂਗਰਸੀ ਆਗੂ ਸਰਵੋਤਮ ਸਿੰਘ ਉਰਫ਼ ਲੱਕੀ ਸੰਧੂ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਲੱਕੀ 'ਤੇ ਹੁਣ ਪੁਰਾਣੀ ਰੰਜਿਸ਼ ਕਾਰਨ ਸੜਕ ਦੇ ਵਿਚਾਲੇ ਇੱਕ ਵਪਾਰੀ ਦੀ ਕੁੱਟਮਾਰ ਕਰਨ ਦਾ ਆਰੋਪ ਲੱਗਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਲੱਕੀ ਸੰਧੂ ਨੂੰ ਗ੍ਰਿਫਤਾਰ ਕੀਤਾ ਹੈ।

ਲੁਧਿਆਣਾ ਵਿੱਚ ਕਾਂਗਰਸੀ ਆਗੂ ਸਰਵੋਤਮ ਸਿੰਘ ਉਰਫ਼ ਲੱਕੀ ਸੰਧੂ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਲੱਕੀ ‘ਤੇ ਹੁਣ ਪੁਰਾਣੀ ਰੰਜਿਸ਼ ਕਾਰਨ ਸੜਕ ਦੇ ਵਿਚਕਾਰ ਇੱਕ ਵਪਾਰੀ ਦੀ ਕੁੱਟਮਾਰ ਕਰਨ ਦਾ ਆਰੋਪ ਲੱਗਿਆ ਹੈ।
ਇੱਕ ਕਾਰੋਬਾਰੀ ਨੇ ਆਰੋਪ ਲਗਾਇਆ ਹੈ ਕਿ ਲੱਕੀ ਅਤੇ ਉਸਦੇ ਸਾਥੀਆਂ ਨੇ ਉਸਦੇ ਸਿਰ ‘ਤੇ ਰਾਈਫਲ ਦੇ ਬੱਟ ਨਾਲ ਵਾਰ ਕੀਤਾ, ਜਿਸ ਕਾਰਨ ਉਸਦਾ ਸਿਰ ਫੱਟ ਗਿਆ। ਇਸ ਮਾਮਲੇ ਵਿੱਚ ਸਰਾਭਾ ਨਗਰ ਪੁਲਿਸ ਸਟੇਸ਼ਨ ਨੇ ਲੱਕੀ ਸਮੇਤ 4 ਲੋਕਾਂ ਨੂੰ ਨਾਮਜ਼ਦ ਕੀਤਾ ਹੈ, ਜਦੋਂ ਕਿ ਇੱਕ ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਲੱਕੀ ਅਤੇ ਉਸਦੇ ਸਾਥੀ ਅਨਮੋਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਮਾਡਲ ਟਾਊਨ ਦੇ ਇੱਕ ਵਪਾਰੀ ਗੁਰਬੀਰ ਸਿੰਘ ਨੇ ਦੱਸਿਆ ਕਿ ਉਹ ਸਾਊਥ ਸਿਟੀ ਰੋਡ ਤੋਂ ਆਪਣੀ ਕਾਰ ਵਿੱਚ ਜਾ ਰਿਹਾ ਸੀ। ਕੁਝ ਦੂਰੀ ‘ਤੇ ਨਹਿਰ ਦੇ ਕੋਲ 3 ਕਾਰਾਂ ਵਿੱਚ ਕੁਝ ਨੌਜਵਾਨ ਖੜ੍ਹੇ ਸਨ। ਉਨ੍ਹਾਂ ਨੇ ਮੇਰੀ ਕਾਰ ਰੋਕੀ ਅਤੇ ਮੈਨੂੰ ਕਾਰ ਵਿੱਚੋਂ ਬਾਹਰ ਕੱਢਿਆ ਅਤੇ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਵਪਾਰੀ ਦੇ ਅਨੁਸਾਰ, ਲੱਕੀ ਸੰਧੂ ਅਤੇ ਅਨਮੋਲ ਨੇ ਉਸਨੂੰ ਮਾਰਨ ਦੇ ਇਰਾਦੇ ਨਾਲ ਰਾਈਫਲ ਦੇ ਬੱਟ ਨਾਲ ਉਸਦੇ ਸਿਰ ‘ਤੇ ਵਾਰ ਕੀਤਾ।
ਇਹ ਵੀ ਪੜ੍ਹੋ
ਉਹ ਖੂਨ ਨਾਲ ਲੱਥਪਥ ਜ਼ਮੀਨ ‘ਤੇ ਡਿੱਗ ਪਿਆ। ਗਰਚਾ ਦੇ ਅਨੁਸਾਰ, ਉਸਨੇ ਪਹਿਲਾਂ ਵੀ ਲੱਕੀ ਵਿਰੁੱਧ ਕਈ ਮਾਮਲੇ ਦਰਜ ਕਰਵਾਏ ਸਨ ਅਤੇ ਇਸੇ ਰੰਜਿਸ਼ ਕਾਰਨ ਉਸਨੇ ਉਸ ‘ਤੇ ਹਮਲਾ ਕੀਤਾ ਸੀ। ਸਰਾਭਾ ਨਗਰ ਥਾਣੇ ਦੀ ਪੁਲਿਸ ਨੇ ਸਰਵੋਤਮ ਸਿੰਘ ਉਰਫ ਲੱਕੀ ਸੰਧੂ, ਰਾਜਵਿੰਦਰ ਮਾਂਗਟ, ਆਕਾਸ਼ ਭੱਠਲ, ਅਨਮੋਲ ਸਿੰਘ ਵਿਰੁੱਧ ਐਫਆਈਆਰ ਦਰਜ ਕੀਤੀ ਹੈ। ਪੁਲਿਸ ਨੇ ਜਾਂਚ ਦੌਰਾਨ ਲੱਕੀ ਸੰਧੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।