ਬਠਿੰਡਾ ਤੋਂ ਗ੍ਰਿਫ਼ਤਾਰ ਮੋਚੀ ਪਾਕਿਸਤਾਨ ਦੇ ਸੰਪਰਕ ਵਿੱਚ, 2 ਮੋਬਾਈਲ ਨੰਬਰ ਵਰਤੇ, ਪੈਸੇ ਦੀ ਵੀ ਕੀਤੀ ਮੰਗ
ਪੁਲਿਸ ਨੇ ਪੰਜਾਬ ਦੇ ਬਠਿੰਡਾ ਕੈਂਟ ਵਿੱਚ ਇੱਕ ਮੋਚੀ ਸੁਨੀਲ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸਨੂੰ ਦੇਸ਼ ਦੀ ਖੁਫੀਆ ਜਾਣਕਾਰੀ ਲੀਕ ਕਰਨ ਦੇ ਆਰੋਪ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਸੋਮਵਾਰ ਨੂੰ ਕੈਂਟ ਪੁਲਿਸ ਸਟੇਸ਼ਨ ਵਿੱਚ ਬੀਐਨਐਸ ਦੀ ਧਾਰਾ 15 ਦੇ ਤਹਿਤ ਐਫਆਈਆਰ ਦਰਜ ਕੀਤੀ ਗਈ।

ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ, ਪੁਲਿਸ ਨੇ ਪੰਜਾਬ ਦੇ ਬਠਿੰਡਾ ਕੈਂਟ ਵਿੱਚ ਇੱਕ ਮੋਚੀ ਸੁਨੀਲ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸਨੂੰ ਦੇਸ਼ ਦੀ ਖੁਫੀਆ ਜਾਣਕਾਰੀ ਲੀਕ ਕਰਨ ਦੇ ਆਰੋਪ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਸੋਮਵਾਰ ਰਾਤ ਨੂੰ ਕੈਂਟ ਪੁਲਿਸ ਸਟੇਸ਼ਨ ਵਿੱਚ ਬੀਐਨਐਸ ਦੀ ਧਾਰਾ 152 (ਦੇਸ਼ਧ੍ਰੋਹ) ਦੇ ਤਹਿਤ ਐਫਆਈਆਰ ਦਰਜ ਕੀਤੀ ਗਈ।
ਪੁਲਿਸ ਨੇ ਆਰਮੀ ਕੈਪਟਨ ਪ੍ਰਸ਼ਾਂਤ ਦੀ ਸ਼ਿਕਾਇਤ ‘ਤੇ ਆਰੋਪੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਸੁਨੀਲ ਪਾਕਿਸਤਾਨੀ ਖੁਫੀਆ ਸੰਚਾਲਕ ਦੇ ਸੰਪਰਕ ਵਿੱਚ ਸੀ। ਉਸਦੇ ਮੋਬਾਈਲ ਫੋਨ ਦੀ ਜਾਂਚ ਕਰਨ ਤੋਂ ਬਾਅਦ ਇਹ ਪੱਤਾ ਲਗਿਆ ਹੈ। ਉਕਤ ਆਰੋਪੀ ਨੇ 9 ਮਈ ਤੋਂ 13 ਜੂਨ, 2023 ਦੇ ਵਿਚਾਲੇ ਪਾਕਿਸਤਾਨੀ ਏਜੰਟ ਨਾਲ ਸੰਪਰਕ ਕੀਤਾ ਸੀ। ਗੱਲਬਾਤ ਕਰਨ ਲਈ ਉਸਨੇ ਦੋ ਨੰਬਰਾਂ ਦੀ ਵਰਤੋਂ ਕੀਤੀ ਸੀ। ਐਫਆਈਆਰ 0063 ਵਿੱਚ, ਪੁਲਿਸ ਨੇ ਪੈਸੇ ਮੰਗਣ ਬਾਰੇ ਵੀ ਜਾਣਕਾਰੀ ਦਿੱਤੀ ਹੈ। ਪੁਲਿਸ ਨੇ ਮੁਲਜ਼ਮ ਦਾ ਮੋਬਾਈਲ ਫ਼ੋਨ ਜ਼ਬਤ ਕਰ ਲਿਆ ਹੈ ਅਤੇ ਇਸਨੂੰ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਹੈ।
ਜਾਂਚ ਲਈ ਅਧਿਕਾਰੀਆਂ ਦਾ ਇੱਕ ਵਿਸ਼ੇਸ਼ ਬੋਰਡ ਬਣਾਇਆ ਗਿਆ
ਇਸ ਮਾਮਲੇ ਦੀ ਜਾਂਚ ਲਈ ਅਧਿਕਾਰੀ ਪੱਧਰ ਦੇ ਅਧਿਕਾਰੀਆਂ ਦਾ ਇੱਕ ਵਿਸ਼ੇਸ਼ ਬੋਰਡ ਬਣਾਇਆ ਗਿਆ ਹੈ। ਪੁਲਿਸ ਫੋਰੈਂਸਿਕ ਲੈਬ ਦੀ ਜਾਂਚ ਰਿਪੋਰਟ ਦੀ ਉਡੀਕ ਕਰ ਰਹੀ ਹੈ। ਇਸ ਦੇ ਨਾਲ ਹੀ ਇਸ ਮਾਮਲੇ ਨਾਲ ਸਬੰਧਤ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।
ਹਨੀ ਟ੍ਰੈਪ ਵਰਗੀਆਂ ਸ਼ੱਕੀ ਚੀਜ਼ਾਂ ਮਿਲੀਆਂ
ਬਠਿੰਡਾ ਦੇ ਐਸਪੀ (ਸਿਟੀ) ਨਰਿੰਦਰ ਸਿੰਘ ਨੇ ਕਿਹਾ – ਸੋਸ਼ਲ ਮੀਡੀਆ ‘ਤੇ ਖ਼ਬਰਾਂ ਚੱਲ ਰਹੀਆਂ ਹਨ ਕਿ ਬਠਿੰਡਾ ਪੁਲਿਸ ਨੇ ਇੱਕ ਜਾਸੂਸ ਫੜਿਆ ਹੈ। ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਸਾਨੂੰ ਕੈਂਟ ਪੁਲਿਸ ਸਟੇਸ਼ਨ ਤੋਂ ਜਾਣਕਾਰੀ ਮਿਲੀ ਸੀ ਕਿ ਸੁਨੀਲ ਕੁਮਾਰ ਦੇ ਫੋਨ ‘ਤੇ ਹਨੀ ਟ੍ਰੈਪ ਵਰਗੀਆਂ ਸ਼ੱਕੀ ਚੀਜ਼ਾਂ ਮਿਲੀਆਂ ਹਨ, ਜਿਹੜਾ ਕਿ ਪਿਛਲੇ 7-8 ਸਾਲਾਂ ਤੋਂ ਕੈਂਟ ਵਿੱਚ ਮੋਚੀ ਦਾ ਕੰਮ ਕਰ ਰਿਹਾ ਹੈ। ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਹੈ। ਇਸਦੀ ਪੁਸ਼ਟੀ ਕੀਤੀ ਜਾ ਰਹੀ ਹੈ।
ਜਾਸੂਸੀ ਵਾਲੀ ਗੱਲ ਅਜੇ ਸਾਹਮਣੇ ਨਹੀਂ ਆਈ
ਨਰਿੰਦਰ ਸਿੰਘ ਨੇ ਕਿਹਾ ਕਿ ਇਸ ਪੜਾਅ ‘ਤੇ, ਤੱਥਾਂ ਦੇ ਅਨੁਸਾਰ, ਜਾਸੂਸ ਦਾ ਮੁੱਦਾ ਅਜੇ ਸਾਹਮਣੇ ਨਹੀਂ ਆਇਆ ਹੈ। ਉਸਨੇ ਕਿਹੜੀ-ਕਿਹੜੀ ਜਾਣਕਾਰੀ ਸਾਂਝੀ ਕੀਤੀ? ਉਸਦੇ ਮੋਬਾਈਲ ਦੀ ਫੋਰੈਂਸਿਕ ਜਾਂਚ ਕੀਤੀ ਜਾ ਰਹੀ ਹੈ। ਸਾਰੇ ਤੱਥ ਸਾਹਮਣੇ ਆਉਣ ਤੋਂ ਬਾਅਦ ਹੀ ਅਸੀਂ ਅੱਗੇ ਦੀ ਕਾਰਵਾਈ ਕਰਾਂਗੇ।
ਇਹ ਵੀ ਪੜ੍ਹੋ
ਕੁੜੀ ਬਣ ਕੇ ਗੱਲ ਕਰਨੀ ਕੀਤੀ ਸ਼ੁਰੂ
ਮੋਚੀ ਦੇ ਪਾਕਿਸਤਾਨ ਨਾਲ ਸਬੰਧ ਦੇ ਸਵਾਲ ‘ਤੇ ਐਸਪੀ ਨੇ ਕਿਹਾ- ਮੋਬਾਈਲ ‘ਤੇ ਸਾਈਬਰ ਧੋਖਾਧੜੀ ਦੀਆਂ ਕਈ ਕਾਲਾਂ ਆਉਂਦੀਆਂ ਹਨ। ਉਹਨਾਂ ਨੇ ਮੋਚੀ ਨਾਲ ਕੁੜੀ ਬਣ ਕੇ ਗੱਲ ਕੀਤੀ ਸੀ। ਇਹ ਸੰਭਵ ਹੈ ਕਿ ਉਹ ਕੁੜੀ ਵੀ ਨਾ ਹੋਵੇ। ਮੋਚੀ ਉਸ ਨਾਲ ਭਾਵਨਾਤਮਕ ਤੌਰ ‘ਤੇ ਜੁੜ ਗਿਆ। ਇਸ ਤੋਂ ਬਾਅਦ ਉਹ ਉਸ ਨਾਲ ਗੱਲਾਂ ਕਰਨ ਲੱਗ ਪਿਆ।
ਜਾਂਚ ਕੀਤੀ ਜਾ ਰਹੀ ਹੈ
ਐਸਪੀ ਨੇ ਅੱਗੇ ਕਿਹਾ ਕਿ ਇਹ ਜਾਂਚ ਦਾ ਵਿਸ਼ਾ ਹੈ ਕਿ ਉਸਨੇ ਕਿਹੜੀ ਜਾਣਕਾਰੀ ਸਾਂਝੀ ਕੀਤੀ ਹੈ। ਇਸ ਵੇਲੇ, ਉਸਨੂੰ ਜਾਸੂਸ ਕਹਿਣਾ ਬਹੁਤ ਜ਼ਿਆਦਾ ਅਤਿਕਥਨੀ ਹੋਵੇਗੀ। ਅਸੀਂ ਉਸਨੂੰ ਕਲੀਨ ਚਿੱਟ ਵੀ ਨਹੀਂ ਦਿੱਤੀ ਹੈ। ਉਹ 2017 ਤੋਂ ਮੋਚੀ ਦਾ ਕੰਮ ਕਰ ਰਿਹਾ ਹੈ। 12-13 ਸਾਲਾਂ ਤੋਂ 25 ਗਜ, ਧੋਬੀਆਣਾ ਬਸਤੀ ਵਿੱਚ ਰਹਿ ਰਿਹਾ ਸੀ। ਉਸਦਾ ਭਰਾ ਅਤੇ ਮਾਮਾ ਵੀ ਬਠਿੰਡਾ ਛਾਉਣੀ ਵਿੱਚ ਮੋਚੀ ਦਾ ਕੰਮ ਕਰਦੇ ਸਨ।