ਸਾਰੇ ਭਗਵਾਨ ਯਾਦ ਦਿਵਾ ਦਿੱਤੇ, ਕੁੜੀ ਦੇ ਫੋਨ ‘ਚ ਰਿਕਾਰਡ ਹੋਇਆ ਭਿਆਨਕ ਦ੍ਰਿਸ਼! Video Viral
Bike Crash Viral Video: ਪ੍ਰਿਯੰਕਾ ਨਾਮ ਦੀ ਇਸ ਕੁੜੀ ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਇਹ ਵੀਡੀਓ ਸ਼ੇਅਰ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਰੈਪਿਡੋ ਰਾਈਡਰ ਬਾਈਕ ਨੂੰ ਗਲਤ ਪਾਸੇ ਤੋਂ ਤੇ ਤੇਜ਼ ਰਫ਼ਤਾਰ ਨਾਲ ਚਲਾ ਰਿਹਾ ਸੀ, ਜਿਸ ਕਾਰਨ ਉਹ ਬਹੁਤ ਡਰ ਗਈ ਅਤੇ ਉਸ ਨੇ ਵੀਡੀਓ ਰਿਕਾਰਡ ਕਰਨਾ ਸ਼ੁਰੂ ਕਰ ਦਿੱਤਾ।
ਲੋਕ ਅਕਸਰ ਟ੍ਰੈਫਿਕ ਜਾਮ ਤੋਂ ਬਚਣ ਲਈ ਰੈਪਿਡੋ ਵਰਗੀਆਂ ਬਾਈਕ ਟੈਕਸੀ ਸੇਵਾਵਾਂ ਦੀ ਵਰਤੋਂ ਕਰਦੇ ਹਨ। ਪਰ ਹਾਲ ਹੀ ‘ਚ ਵਾਇਰਲ ਹੋਈ ਇੱਕ ਵੀਡੀਓ ਨੇ ਇਨ੍ਹਾਂ ਸੇਵਾਵਾਂ ਦੀ ਸੁਰੱਖਿਆ ਬਾਰੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਕੁਝ ਸਕਿੰਟਾਂ ਦਾ ਇਹ ਵੀਡੀਓ ਰੈਪਿਡੋ ਬਾਈਕ ਸਵਾਰੀ ਦੌਰਾਨ ਹੋਏ ਇੱਕ ਹਾਦਸੇ ਦਾ ਹੈ, ਜਿਸ ‘ਚ ਨਾ ਤਾਂ ਡਰਾਈਵਰ ਤੇ ਨਾ ਹੀ ਯਾਤਰਾ ਕਰ ਰਹੀ ਕੁੜੀ ਨੇ ਹੈਲਮੇਟ ਪਾਇਆ ਹੋਇਆ ਸੀ।
ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਕੁੜੀ ਰਾਈਡ ਕਰਦੇ ਸਮੇਂ ਫ਼ੋਨ ‘ਤੇ ਰੀਲ ਰਿਕਾਰਡ ਕਰ ਰਹੀ ਸੀ। ਵਾਇਰਲ ਵੀਡੀਓ ‘ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕੁੜੀ ਰੈਪਿਡੋ ਰਾਈਡ ਦੌਰਾਨ ਇੱਕ ਟ੍ਰੈਂਡਿੰਗ ਟਰੈਕ ‘ਤੜਪਾਓਗੇ ਤੜਪਾ ਲੋ…’ ‘ਤੇ ਵੀਡੀਓ ਬਣਾ ਰਹੀ ਹੈ, ਫਿਰ ਡਰਾਈਵਰ ਆਪਣਾ ਸੰਤੁਲਨ ਗੁਆ ਬੈਠਦਾ ਹੈ ਤੇ ਬਾਈਕ ਪਲਟ ਜਾਂਦੀ ਹੈ। ਇਹ ਪੂਰਾ ਹਾਦਸਾ ਕੁੜੀ ਦੀ ਰੀਲ ‘ਚ ਰਿਕਾਰਡ ਹੋ ਗਿਆ, ਜਿਸ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ।
‘ਰੈਪਿਡੋ, ਮੈਂ ਤੁਹਾਡੇ ‘ਤੇ ਆਪਣੇ ਤੋਂ ਵੱਧ ਭਰੋਸਾ ਕੀਤਾ ਸੀ, ਪਰ…’
ਪ੍ਰਿਯੰਕਾ ਨਾਮ ਦੀ ਇਸ ਕੁੜੀ ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ @bhangrabypahadan ‘ਤੇ ਇਹ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਹੁਣ ਤੱਕ 15 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਵੀਡੀਓ ਸ਼ੇਅਰ ਕਰਨ ਦੇ ਨਾਲ-ਨਾਲ, ਉਸ ਨੇ ਆਪਣਾ ਡਰਾਉਣਾ ਅਨੁਭਵ ਵੀ ਸਾਂਝਾ ਕੀਤਾ। ਰੈਪਿਡੋ ਨੂੰ ਟੈਗ ਕਰਦੇ ਹੋਏ, ਪ੍ਰਿਯੰਕਾ ਨੇ ਲਿਖਿਆ, ਮੈਂ ਤੁਹਾਡੇ ਲੋਕਾਂ ‘ਤੇ ਆਪਣੇ ਨਾਲੋਂ ਵੱਧ ਭਰੋਸਾ ਕੀਤਾ, ਪਰ ਤੁਸੀਂ ਉਸ ਨੂੰ ਵੀ ਤੋੜ ਦਿੱਤਾ। ਰੈਪਿਡੋ ਵਾਲਾ ਭਈਆ ਨੇ ਮੈਨੂੰ ਸਾਰੇ ਭਗਵਾਨਾਂ ਦੇ ਨਾਮ ਯਾਦ ਦਿਵਾ ਦਿੱਤੇ।
View this post on Instagram
ਇਹ ਵੀ ਪੜ੍ਹੋ
ਕੁੜੀ ਨੇ ਰੈਪਿਡੋ ਸਵਾਰ ‘ਤੇ ਇਹ ਇਲਜ਼ਾਮ ਲਗਾਇਆ
ਕੁੜੀ ਦਾ ਕਹਿਣਾ ਹੈ ਕਿ ਉਸ ਨੇ ਡਰਾਈਵਰ ਤੋਂ ਹੈਲਮੇਟ ਮੰਗਿਆ ਸੀ, ਪਰ ਉਸ ਨੇ ਇਨਕਾਰ ਕਰ ਦਿੱਤਾ। ਉਹ ਖੁਦ ਵੀ ਬਿਨਾਂ ਹੈਲਮੇਟ ਦੇ ਸੀ। ਕੁੜੀ ਦਾ ਇਲਜ਼ਾਮ ਹੈ ਕਿ ਡਰਾਈਵਰ ਬਾਈਕ ਨੂੰ ਗਲਤ ਪਾਸੇ ਤੋਂ ਤੇ ਤੇਜ਼ ਰਫ਼ਤਾਰ ਨਾਲ ਚਲਾ ਰਿਹਾ ਸੀ, ਜਿਸ ਕਾਰਨ ਉਹ ਬਹੁਤ ਡਰ ਗਈ ਤੇ ਉਸ ਨੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਪਰ ਕੁਝ ਸਮੇਂ ਬਾਅਦ ਦੋਵੇਂ ਇੱਕ ਹੋਰ ਬਾਈਕ ਸਵਾਰ ਨਾਲ ਟਕਰਾ ਗਏ। ਸ਼ੁਕਰ ਹੈ ਕਿ ਦੋਵਾਂ ਨੂੰ ਜ਼ਿਆਦਾ ਸੱਟਾਂ ਨਹੀਂ ਲੱਗੀਆਂ।
ਰੈਪਿਡੋ ਦਾ ਕੀ ਸੀ ਜਵਾਬ?
ਪ੍ਰਿਯੰਕਾ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ, ਉਸ ਨੇ ਡਰਾਈਵਰ ਨੂੰ ਮੌਕੇ ‘ਤੇ ਪੈਸੇ ਦਿੱਤੇ ਅਤੇ ਪੈਦਲ ਹੀ ਦਫਤਰ ਚਲੀ ਗਈ। ਰੈਪਿਡੋ ਨੇ ਪੋਸਟ ਦਾ ਜਵਾਬ ਦਿੱਤਾ, ਅਸੀਂ ਖੁਸ਼ ਹਾਂ ਕਿ ਤੁਸੀਂ ਬਿਲਕੁਲ ਠੀਕ ਹੋ ਤੇ ਤੁਹਾਡੀ ਕਹਿਣ ‘ਤੇ ਅਸੀਂ ਡਰਾਈਵਰ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਰਹੇ ਹਾਂ।


