ਗੁਰਦਾਸਪੁਰ ‘ਚ ਬੱਚਿਆਂ ਨਾਲ ਭਰੀ ਸਕੂਲ ਬੱਸ ਪਲਟੀ: ਸਾਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ, ਬੇਕਾਬੂ ਹੋਣ ਕਾਰਨ ਵਾਪਰੀ ਘਟਨਾ
ਦੀਨਾਨਗਰ ਦੇ ਬਾਈਪਾਸ ਨੇੜੇ ਪੈਂਦੇ ਇੱਕ ਪਿੰਡ ਵਿੱਚ ਬੱਚਿਆਂ ਨੂੰ ਲੈ ਕੇ ਜਾ ਰਹੀ ਨਿੱਜੀ ਸਕੂਲ ਬੱਸ ਪਲਟ ਗਈ। ਸਥਾਨਕ ਲੋਕਾਂ ਨੇ ਦੱਸਿਆ ਕਿ ਬੱਸ ਵਿੱਚ ਸਕੂਲੀ ਬੱਚੇ ਸਵਾਰ ਸਨ। ਬੱਸ ਅਚਾਨਕ ਬੇਕਾਬੂ ਹੋਣ ਤੋਂ ਬਾਅਦ ਪਲਟ ਗਈ। ਲੋਕਾਂ ਵੱਲੋਂ ਬੱਚਿਆਂ ਨੂੰ ਬਾਹਰ ਕੱਢਿਆ ਗਿਆ।
ਗੁਰਦਾਸਪੁਰ ਤੋਂ ਦੀਨਾਨਗਰ ਦੇ ਬਾਈਪਾਸ ਨੇੜੇ ਪੈਂਦੇ ਇੱਕ ਪਿੰਡ ਵਿੱਚ ਬੱਚਿਆਂ ਨੂੰ ਲੈ ਕੇ ਜਾ ਰਹੀ ਨਿੱਜੀ ਸਕੂਲ ਬੱਸ ਪਲਟ ਗਈ। ਇਸ ਘਟਨਾ ਤੋਂ ਬਾਅਦ ਹਫੜਾ-ਦਫੜੀ ਮਚ ਗਈ। ਇਸ ਬੱਸ ਵਿੱਚ ਸਵਾਰ ਛੋਟੇ ਬੱਚੇ ਵਾਲ ਵਾਲ ਬਚੇ । ਬੱਸ ਪਲਟਣ ਦੀ ਖਬਰ ਸੁਣਦੇ ਹੀ ਬੱਚਿਆਂ ਦੇ ਮਾਪਿਆਂ ਦੇ ਸਾਹ ਸੁੱਕ ਗਏ ਅਤੇ ਉਹ ਤਰੁੰਤ ਘਟਨਾ ਵਾਲੀ ਜਗ੍ਹਾ ‘ਤੇ ਪਹੁੰਚੇ ਅਤੇ ਆਪਣੇ ਬੱਚਿਆਂ ਦਾ ਹਾਲ ਚਾਲ ਜਾਣਿਆ।
ਸਥਾਨਕ ਲੋਕਾਂ ਨੇ ਦੱਸਿਆ ਕਿ ਬੱਸ ਵਿੱਚ ਸਕੂਲੀ ਬੱਚੇ ਸਵਾਰ ਸਨ। ਬੱਸ ਅਚਾਨਕ ਬੇਕਾਬੂ ਹੋਣ ਤੋਂ ਬਾਅਦ ਪਲਟ ਗਈ। ਲੋਕਾਂ ਵੱਲੋਂ ਬੱਚਿਆਂ ਨੂੰ ਬਾਹਰ ਕੱਢਿਆ ਗਿਆ।
ਘਟਨਾ ਵਾਲੀ ਜਗ੍ਹਾ ‘ਤੇ ਪਹੁੰਚੇ ਪ੍ਰਿੰਸਿਪਲ
ਇਸ ਘਟਨਾ ਬਾਰੇ ਜਿਵੇਂ ਹੀ ਸਕੂਲ ਦੀ ਪ੍ਰਿੰਸਿਪਲ ਨੂੰ ਪਤਾ ਲੱਗਿਆ। ਉਹ ਘਟਨਾ ਵਾਲੀ ਜਗ੍ਹਾ ‘ਤੇ ਪਹੁੰਚ ਗਏ। ਸਭ ਤੋਂ ਪਹਿਲਾਂ ਉਨ੍ਹਾਂ ਨੇ ਬੱਚਿਆਂ ਦਾ ਹਾਲ ਚਾਲ ਜਾਣਿਆ। ਇਸ ਤੋਂ ਬਾਅਦ ਉਨ੍ਹਾਂ ਨੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਮੌਸਮ ਖ਼ਰਾਬ ਸੀ ਅਤੇ ਰਸਤਾ ਛੋਟਾ ਹੋਣ ਕਰਕੇ ਬੱਸ ਪਲਟੀ ਹੈ। ਉਨਾਂ ਦਾਅਵਾ ਕੀਤਾ ਕਿ ਸਕੂਲ ਦੇ ਬੱਚੇ ਬਿਲਕੁਲ ਠੀਕ ਠਾਕ ਹਨ।
ਮੀਂਹ ਦੇ ਦੌਰਾਨ ਅਸਰ ਗੱਡੀਆਂ ਦੇ ਬੇਕਾਬੂ ਹੋਣ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹਨ। ਇਸ ਦੌਰਾਨ ਜਾਨੀ ਅਤੇ ਮਾਲੀ ਨੁਕਸਾਨ ਹੋ ਜਾਂਦਾ ਹੈ। ਪਰ ਗੁਰਦਾਸਪੁਰ ਦੇ ਦੀਨਾਨਗਰ ਵਿੱਚ ਵਾਪਰੀ ਸਕੂਲ ਬੱਸ ਘਟਨਾ ਵਿੱਚ ਕਿਸੇ ਵੀ ਬੱਚੇ ਨੂੰ ਕੋਈ ਨੁਕਸਾਨ ਨਹੀਂ ਹੋਇਆ। ਹਲਾਂਕਿ ਹਾਦਸੇ ਤੋਂ ਕੁਝ ਸਮੇਂ ਬਾਅਦ ਬੱਚਿਆਂ ਦੇ ਮਾਪੇ ਮੌਕੇ ‘ਤੇ ਪਹੁੰਚ ਗਏ। ਇਸ ਘਟਨਾ ਤੋਂ ਬਾਅਦ ਸਕੂਲ ਪ੍ਰਸ਼ਾਸਨ ਤੇ ਕਈ ਸਵਾਲ ਖੜ੍ਹੋ ਹੋ ਰਹੇ ਹਨ। ਕੀ ਸਕੂਲ ਬੱਸ ਇਨ੍ਹੇ ਤੰਗ ਰਸਤੇ ਵਿੱਚੋਂ ਕਿਉਂ ਲਿਆਂਦੀ ਗਈ। ਜੇ ਮੀਂਹ ਕਾਰਨ ਤਿੱਲਕਣ ਸੀ ਤਾਂ ਬੱਸ ਨੂੰ ਪਿੱਛੇ ਹੀ ਕਿਉਂ ਨਹੀਂ ਰੋਕਿਆ ਗਿਆ। ਜੇਕਰ ਕੋਈ ਵੱਡਾ ਹਾਦਸਾ ਹੋ ਜਾਂਦਾ ਤਾਂ ਇਸ ਲਈ ਕੌਣ ਜ਼ਿੰਮੇਵਾਰ ਸੀ।


