ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਭੁਲੱਥ ਥਾਣੇ ਚੋं ਫਰਾਰ ਹੋਇਆ ਮੁਲਜ਼ਮ, ਹੋਮ ਗਾਰਡ ਜਵਾਨ ‘ਤੇ ਮਾਮਲਾ ਦਰਜ

ਭੁੱਲਥ ਦੇ ਡੀਐਸਪੀ ਕਰਨੈਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਕੌਸ਼ਲ ਗਿੱਲ ਨੂੰ ਬਿਜਲੀ ਦੀ ਦੁਕਾਨ ਤੋਂ 22,000 ਰੁਪਏ ਚੋਰੀ ਕਰਨ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਸਟੇਸ਼ਨ ਦੇ ਕਲਰਕ ਵਿਕਾਸ ਦੇ ਅਨੁਸਾਰ ਮੁਲਜ਼ਮ ਨੂੰ 3 ਅਪ੍ਰੈਲ ਨੂੰ ਰਾਤ 8 ਵਜੇ ਲਾਕ-ਅੱਪ 'ਚ ਬੰਦ ਕਰ ਦਿੱਤਾ ਗਿਆ ਸੀ।

ਭੁਲੱਥ ਥਾਣੇ ਚੋं ਫਰਾਰ ਹੋਇਆ ਮੁਲਜ਼ਮ, ਹੋਮ ਗਾਰਡ ਜਵਾਨ ‘ਤੇ ਮਾਮਲਾ ਦਰਜ
ਸੰਕੇਤਕ ਤਸਵੀਰ
Follow Us
davinder-kumar-jalandhar
| Updated On: 06 Apr 2025 02:43 AM

Bholath police station: ਕਪੂਰਥਲਾ ਦੇ ਭੁਲੱਥ ਥਾਣੇ ਵਿੱਚੋਂ ਇੱਕ ਚੋਰੀ ਦਾ ਮੁਲਜ਼ਮ ਫਰਾਰ ਹੋ ਗਿਆ ਹੈ। ਮੁਲਜ਼ਮ ਕੌਸ਼ਲ ਗਿੱਲ ਰਾਤ ਨੂੰ ਸੰਤਰੀ ਨੂੰ ਚਕਮਾ ਦੇ ਕੇ ਜੇਲ੍ਹ ਵਿੱਚੋਂ ਫਰਾਰ ਹੋ ਗਿਆ। ਪੁਲਿਸ ਨੇ ਇਸ ਮਾਮਲੇ ਵਿੱਚ ਲਾਪਰਵਾਹੀ ਦੇ ਇਲਜ਼ਾਮ ‘ਚ ਹੋਮ ਗਾਰਡ ਜਵਾਨ ਕਸ਼ਮੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਭੁੱਲਥ ਦੇ ਡੀਐਸਪੀ ਕਰਨੈਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਕੌਸ਼ਲ ਗਿੱਲ ਨੂੰ ਬਿਜਲੀ ਦੀ ਦੁਕਾਨ ਤੋਂ 22,000 ਰੁਪਏ ਚੋਰੀ ਕਰਨ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਸਟੇਸ਼ਨ ਦੇ ਕਲਰਕ ਵਿਕਾਸ ਦੇ ਅਨੁਸਾਰ ਮੁਲਜ਼ਮ ਨੂੰ 3 ਅਪ੍ਰੈਲ ਨੂੰ ਰਾਤ 8 ਵਜੇ ਲਾਕ-ਅੱਪ ‘ਚ ਬੰਦ ਕਰ ਦਿੱਤਾ ਗਿਆ ਸੀ। ਉਸ ਨੂੰ ਅਗਲੇ ਦਿਨ ਅਦਾਲਤ ‘ਚ ਪੇਸ਼ ਕੀਤਾ ਜਾਣਾ ਸੀ।

4 ਅਪ੍ਰੈਲ ਨੂੰ ਸਵੇਰੇ 4 ਵਜੇ, ਹੋਮ ਗਾਰਡ ਕਾਂਸਟੇਬਲ ਕਸ਼ਮੀਰ ਸਿੰਘ ਨੇ ਦੇਖਿਆ ਕਿ ਜੇਲ੍ਹ ਦਾ ਦਰਵਾਜ਼ਾ ਅਤੇ ਥਾਣੇ ਦਾ ਮੁੱਖ ਦਰਵਾਜ਼ਾ ਖੁੱਲ੍ਹਾ ਸੀ। ਜਾਂਚ ਤੋਂ ਪਤਾ ਲੱਗਾ ਕਿ ਮੁਲਜ਼ਮ ਫਰਾਰ ਹੋ ਗਿਆ ਸੀ। ਡੀਐਸਪੀ ਨੇ ਕਿਹਾ ਕਿ ਇਹ ਘਟਨਾ ਹੋਮ ਗਾਰਡ ਜਵਾਨ ਦੀ ਲਾਪਰਵਾਹੀ ਕਾਰਨ ਵਾਪਰੀ ਹੈ।

ਪੁਲਿਸ ਨੇ ਫਰਾਰ ਮੁਲਜ਼ਮ ਕੌਸ਼ਲ ਗਿੱਲ ਤੇ ਹੋਮ ਗਾਰਡ ਜਵਾਨ ਕਸ਼ਮੀਰ ਸਿੰਘ ਵਿਰੁੱਧ ਐਫਆਈਆਰ ਦਰਜ ਕਰ ਲਈ ਹੈ। ਪੁਲਿਸ ਫਰਾਰ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ, ਜਦੋਂ ਕਿ ਹੋਮ ਗਾਰਡ ਜਵਾਨ ਤੋਂ ਪੁੱਛਗਿੱਛ ਜਾਰੀ ਹੈ।

ਅੰਮ੍ਰਿਤਸਰ ਚ ਦੁਰਗਿਆਣਾ ਮੰਦਰ ਨੇੜਿਓਂ ਮਿਲੀ ਮਨੁੱਖੀ ਸ਼ਰੀਰ ਦੀ ਪੋਪੜੀ!
ਅੰਮ੍ਰਿਤਸਰ ਚ ਦੁਰਗਿਆਣਾ ਮੰਦਰ ਨੇੜਿਓਂ ਮਿਲੀ ਮਨੁੱਖੀ ਸ਼ਰੀਰ ਦੀ ਪੋਪੜੀ!...
ਚੋਣ ਲੜਨ ਦੇ ਫੈਸਲੇ 'ਤੇ ਬੋਲੇ ਵਰਿੰਦਰ ਸਿੰਘ ਘੁਮਣ, ਕਿਹਾ- ਹੁਣ ਨੌਜਵਾਨਾਂ ਦਾ ਅੱਗੇ ਆਉਣ ਦਾ ਸਮਾਂ
ਚੋਣ ਲੜਨ ਦੇ ਫੈਸਲੇ 'ਤੇ ਬੋਲੇ ਵਰਿੰਦਰ ਸਿੰਘ ਘੁਮਣ, ਕਿਹਾ- ਹੁਣ ਨੌਜਵਾਨਾਂ ਦਾ ਅੱਗੇ ਆਉਣ ਦਾ ਸਮਾਂ...
ਪੰਜਾਬ ਵਿੱਚ ਕੋਰੋਨਾ ਨਾਲ 69 ਸਾਲਾ ਬਜ਼ੁਰਗ ਔਰਤ ਦੀ ਮੌਤ
ਪੰਜਾਬ ਵਿੱਚ ਕੋਰੋਨਾ ਨਾਲ 69 ਸਾਲਾ ਬਜ਼ੁਰਗ ਔਰਤ ਦੀ ਮੌਤ...
ਆਸ਼ੂ ਨੂੰ ਸੰਮਨ, Amrinder Singh Raja Warring ਦਾ 'ਆਪ' ਨੂੰ ਅਲਟੀਮੇਟਮ
ਆਸ਼ੂ ਨੂੰ ਸੰਮਨ, Amrinder Singh Raja Warring ਦਾ 'ਆਪ' ਨੂੰ ਅਲਟੀਮੇਟਮ...
ਆਪ੍ਰੇਸ਼ਨ ਬਲੂ ਸਟਾਰ ਦੀ 41ਵੀਂ ਬਰਸੀ, ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਕੌਮ ਨੂੰ ਅਰਦਾਸ 'ਚ ਦਿੱਤਾ ਸੰਦੇਸ਼
ਆਪ੍ਰੇਸ਼ਨ ਬਲੂ ਸਟਾਰ ਦੀ 41ਵੀਂ ਬਰਸੀ, ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਕੌਮ ਨੂੰ ਅਰਦਾਸ 'ਚ ਦਿੱਤਾ ਸੰਦੇਸ਼...
Congress ਦੇ ਸਟਾਰ ਪ੍ਰਚਾਰਕਾਂ ਵਿੱਚੋਂ Navjot Singh Sidhu ਦਾ ਨਾਮ ਗਾਇਬ, ਕੀ ਹੈ ਕਾਰਨ?
Congress ਦੇ ਸਟਾਰ ਪ੍ਰਚਾਰਕਾਂ ਵਿੱਚੋਂ Navjot Singh Sidhu ਦਾ ਨਾਮ ਗਾਇਬ, ਕੀ ਹੈ ਕਾਰਨ?...
ਸਾਕਾ ਨੀਲਾ ਤਾਰਾ ਦੀ ਬਰਸੀ ਦੇ ਮੱਦੇਨਜ਼ਰ ਅੰਮ੍ਰਿਤਸਰ 'ਚ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ, Police ਨੇ ਕੱਢਿਆ ਫਲੈਗ ਮਾਰਚ
ਸਾਕਾ ਨੀਲਾ ਤਾਰਾ ਦੀ ਬਰਸੀ ਦੇ ਮੱਦੇਨਜ਼ਰ ਅੰਮ੍ਰਿਤਸਰ 'ਚ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ, Police ਨੇ ਕੱਢਿਆ ਫਲੈਗ ਮਾਰਚ...
ਅੰਮ੍ਰਿਤਸਰ ਨੂੰ ਐਲਾਨਿਆ ਜਾਵੇ No War Zone, ਸਿੱਖ ਧਰਮ ਦੀ ਵੱਸਦੀ ਹੈ ਆਤਮਾ...ਐਮਪੀ ਰੰਧਾਵਾ ਦਾ PM ਨੂੰ ਪੱਤਰ
ਅੰਮ੍ਰਿਤਸਰ ਨੂੰ ਐਲਾਨਿਆ ਜਾਵੇ No War Zone, ਸਿੱਖ ਧਰਮ ਦੀ ਵੱਸਦੀ ਹੈ ਆਤਮਾ...ਐਮਪੀ ਰੰਧਾਵਾ ਦਾ PM ਨੂੰ ਪੱਤਰ...
ਪੰਜਾਬ ਵਿੱਚ ਇੱਕ ਹੋਰ ਯੂਟਿਊਬਰ ਗ੍ਰਿਫ਼ਤਾਰ, ਡੀਜੀਪੀ ਗੌਰਵ ਯਾਦਵ ਨੇ ਜਸਬੀਰ ਦੀ ਅਪਰਾਧ ਕੁੰਡਲੀ ਦਾ ਕੀਤਾ ਖੁਲਾਸਾ!
ਪੰਜਾਬ ਵਿੱਚ ਇੱਕ ਹੋਰ ਯੂਟਿਊਬਰ ਗ੍ਰਿਫ਼ਤਾਰ, ਡੀਜੀਪੀ ਗੌਰਵ ਯਾਦਵ ਨੇ ਜਸਬੀਰ ਦੀ ਅਪਰਾਧ ਕੁੰਡਲੀ ਦਾ ਕੀਤਾ ਖੁਲਾਸਾ!...