ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਵੱਡੀ ਅੱਤਵਾਦੀ ਸਾਜ਼ਿਸ਼ ਕੀਤੀ ਨਾਕਾਮ, ਐਂਟੀ ਟੈਂਕ ਰਾਕੇਟ ਲਾਂਚਰ ਸਮੇਤ 2 ਕਾਬੂ
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐਸਐਸਪੀ ਦਿਹਾਤੀ ਮਨਿੰਦਰ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਮਿਹਕਦੀਪ ਸਿੰਘ ਉਰਫ਼ ਮਿਹਕ ਵਾਸੀ ਵਡਾਲੀ ਛੇਹਰਟਾ ਤੇ ਅਦਿਤਿਆ ਉਰਫ਼ ਆਧੀ ਵਾਸੀ ਭੱਗਾ ਛੀਨਾ, ਥਾਣਾ ਰਾਜਾਸਾਂਸੀ ਵਜੋਂ ਹੋਈ ਹੈ। ਪੁਲਿਸ ਨੇ ਉਨ੍ਹਾਂ ਕੋਲੋਂ ਇੱਕ RPG-22 Netto ਐਂਟੀ ਟੈਂਕ ਰਾਕੇਟ ਲਾਂਚਰ, ਇੱਕ ਮੋਟਰਸਾਈਕਲ ਤੇ ਇੱਕ ਮੋਬਾਈਲ ਫੋਨ ਬਰਾਮਦ ਕੀਤਾ ਹੈ।
ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਅੱਜ ਇੱਕ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ। ਪੁਲਿਸ ਨੇ ਕਾਰਵਾਈ ਕਾਰਵਾਈ ਕਰਦਿਆਂ ਦੋ ਦੋਸ਼ੀਆਂ ਨੂੰ ਇੱਕ RPG-22 ਐਂਟੀ ਟੈਂਕ ਰਾਕੇਟ ਲਾਂਚਰ ਸਮੇਤ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਇਹ ਕਾਰਵਾਈ ਮਨਿੰਦਰ ਸਿੰਘ ਐਸਐਸਪੀ ਪੁਲਿਸ ਅੰਮ੍ਰਿਤਸਰ ਦਿਹਾਤੀ ਦੀ ਅਗਵਾਈ ਹੇਠ ਸਪੈਸ਼ਲ ਸੈੱਲ ਤੇ ਕੇਂਦਰੀ ਏਜੰਸੀ ਦੇ ਸਾਂਝੇ ਆਪਰੇਸ਼ਨ ਦੌਰਾਨ ਕੀਤੀ ਗਈ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐਸਐਸਪੀ ਦਿਹਾਤੀ ਮਨਿੰਦਰ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਮਿਹਕਦੀਪ ਸਿੰਘ ਉਰਫ਼ ਮਿਹਕ ਵਾਸੀ ਵਡਾਲੀ ਛੇਹਰਟਾ ਤੇ ਅਦਿਤਿਆ ਉਰਫ਼ ਆਧੀ ਵਾਸੀ ਭੱਗਾ ਛੀਨਾ, ਥਾਣਾ ਰਾਜਾਸਾਂਸੀ ਵਜੋਂ ਹੋਈ ਹੈ। ਪੁਲਿਸ ਨੇ ਉਨ੍ਹਾਂ ਕੋਲੋਂ ਇੱਕ RPG-22 Netto ਐਂਟੀ ਟੈਂਕ ਰਾਕੇਟ ਲਾਂਚਰ, ਇੱਕ ਮੋਟਰਸਾਈਕਲ ਤੇ ਇੱਕ ਮੋਬਾਈਲ ਫੋਨ ਬਰਾਮਦ ਕੀਤਾ ਹੈ।
In an intelligence based operation, Amritsar Rural Police, in close coordination with central agencies, apprehends two terror operatives Mehakdeep Singh @ Mehak and Aditya @ Adhi from #Amritsar and recovers one Rocket Propelled Grenade (#RPG).
Preliminary investigation reveals pic.twitter.com/lBH3RXW60Z — DGP Punjab Police (@DGPPunjabPolice) October 21, 2025
ਪੁਲਿਸ ਅਨੁਸਾਰ, ਗੁਪਤ ਸੂਚਨਾ ਮਿਲੀ ਸੀ ਕਿ ਇਹ ਦੋਸ਼ੀ ਹਰਪ੍ਰੀਤ ਸਿੰਘ ਉਰਫ਼ ਵਿਕੀ (ਵਾਸੀ ਜਠੌਲ, ਥਾਣਾ ਘਰਿੰਡਾ) ਨਾਲ ਮਿਲ ਕੇ ਕੰਮ ਕਰ ਰਹੇ ਸਨ, ਜੋ ਇਸ ਵੇਲੇ ਫਿਰੋਜ਼ਪੁਰ ਜੇਲ੍ਹ ‘ਚ ਬੰਦ ਹੈ। ਦੱਸਿਆ ਜਾ ਰਿਹਾ ਹੈ ਕਿ ਹਰਪ੍ਰੀਤ ਸਿੰਘ ਨੇ ਪਾਕਿਸਤਾਨੀ ਖੁਫੀਆ ਏਜੰਸੀ ISI ਨਾਲ ਸੰਪਰਕ ਰਾਹੀਂ ਡਰੋਨ ਦੇ ਜ਼ਰੀਏ ਇੱਕ RPG-22 ਰਾਕੇਟ ਲਾਂਚਰ ਮੰਗਵਾਇਆ ਸੀ, ਜਿਸ ਨੂੰ ਮਿਹਕਦੀਪ ਸਿੰਘ ਤੇ ਅਦਿਤਿਆ ਦੁਆਰਾ ਹਾਸਿਲ ਕਰਕੇ ਅੱਗੇ ਸਪਲਾਈ ਕੀਤਾ ਜਾਣਾ ਸੀ।
ਇਹ ਵੀ ਪੜ੍ਹੋ
ਇਸ ਸਬੰਧ ‘ਚ ਪੁਲਿਸ ਵੱਲੋਂ ਥਾਣਾ ਘਰਿੰਡਾ ‘ਚ ਭਾਰਤੀ ਦੰਡ ਸੰਹਿਤਾ ਦੀਆਂ ਧਾਰਾਵਾਂ 3, 4, 5 Explosive Substances Act ਤੇ 113 BNS Act ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਇਸ ਸਾਜ਼ਿਸ਼ ਦਾ ਮਕਸਦ ਗੰਭੀਰ ਅਪਰਾਧਿਕ ਗਤੀਵਿਧੀ ਕਰਨਾ ਸੀ।
ਜਾਣਕਾਰੀ ਅਨੁਸਾਰ, ਹਰਪ੍ਰੀਤ ਸਿੰਘ ਉਰਫ਼ ਵਿਕੀ ਖ਼ਿਲਾਫ਼ ਪਹਿਲਾਂ ਤੋਂ ਹੀ ਥਾਣਾ ਗੇਟ ਹਕੀਮਾ ‘ਚ NDPS ਐਕਟ ਤਹਿਤ ਦਰਜ ਮੁਕੱਦਮਾ ਚੱਲ ਰਿਹਾ ਹੈ। ਪੁਲਿਸ ਨੇ ਕਿਹਾ ਕਿ ਜਾਂਚ ਜਾਰੀ ਹੈ ਤੇ ਹੋਰ ਗ੍ਰਿਫਤਾਰੀਆਂ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।


