ਅਬੋਹਰ ‘ਚ ਹੋਟਲ ਦੇ ਕਮਰੇ ਚੱਲ ਰਿਹਾ ਸੀ ਸੈਕਸ ਰੈਕਟ, ਇਤਰਾਜਯੋਗ ਹਾਲਾਤ ‘ਚ ਮਿਲੇ ਮੁੰਡੇ-ਕੁੜੀਆਂ
ਸੂਚਨਾ ਮਿਲਣ 'ਤੇ ਪੁਲਿਸ ਟੀਮ ਨੇ ਮਹਿਲਾ ਪੁਲਿਸ ਨਾਲ ਮਿਲ ਕੇ ਹੋਟਲ 'ਤੇ ਛਾਪਾ ਮਾਰਿਆ ਅਤੇ ਸਾਰੇ ਰਿਕਾਰਡ ਦੀ ਜਾਂਚ ਕਰਨ ਤੋਂ ਬਾਅਦ ਰਿਕਾਰਡ ਆਪਣੇ ਕਬਜ਼ੇ ਵਿੱਚ ਲੈ ਲਿਆ। ਹੋਟਲ ਦੇ ਕਮਰਿਆਂ ਤੋਂ ਦੋ ਔਰਤਾਂ ਅਤੇ ਤਿੰਨ ਨੌਜਵਾਨਾਂ ਨੂੰ ਇਤਰਾਜਯੋਗ ਹਾਲਤ ਵਿੱਚ ਗ੍ਰਿਫ਼ਤਾਰ ਕੀਤਾ ਗਿਆ।

ਅੱਜ ਦੁਪਹਿਰ ਅਬੋਹਰ ਬੱਸ ਸਟੈਂਡ ਦੇ ਪਿੱਛੇ ਇੱਕ ਹੋਟਲ ‘ਚ ਪੁਲਿਸ ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ, ਪੁਲਿਸ ਨੇ ਤਿੰਨ ਨੌਜਵਾਨਾਂ ਤੇ ਦੋ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਸਾਰੇ ਇਤਰਾਜ਼ਯੋਗ ਹਾਲਤ ਵਿੱਚ ਸਨ ਅਤੇ ਸੈਕਸ ਰੈਕੇਟ ਚਲਾ ਰਹੇ ਸਨ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਸਿਟੀ ਵਨ ਪੁਲਿਸ ਸਟੇਸ਼ਨ ਦੇ ਇੰਚਾਰਜ ਮਨਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਾਫ਼ੀ ਸਮੇਂ ਤੋਂ ਸੂਚਨਾ ਮਿਲ ਰਹੀ ਸੀ। ਸ਼ਹਿਰ ਦੇ ਬੱਸ ਸਟੈਂਡ ਦੇ ਪਿੱਛੇ ਏਕੇ ਹੋਟਲ ਦੇ ਸੰਚਾਲਕ ਲੋਕਾਂ ਨੂੰ ਅਨੈਤਿਕ ਗਤੀਵਿਧੀਆਂ ਲਈ ਕਮਰੇ ਮੁਹੱਈਆ ਕਰਵਾ ਰਹੇ ਹਨ। ਇਸ ‘ਚ ਕਈ ਵਾਰ ਨਾਬਾਲਗ ਮੁੰਡੇ-ਕੁੜੀਆਂ ਵੀ ਇੱਥੇ ਆ ਜਾਂਦੇ ਹਨ।
ਸੂਚਨਾ ਮਿਲਣ ‘ਤੇ ਪੁਲਿਸ ਟੀਮ ਨੇ ਮਹਿਲਾ ਪੁਲਿਸ ਨਾਲ ਮਿਲ ਕੇ ਹੋਟਲ ‘ਤੇ ਛਾਪਾ ਮਾਰਿਆ ਅਤੇ ਸਾਰੇ ਰਿਕਾਰਡ ਦੀ ਜਾਂਚ ਕਰਨ ਤੋਂ ਬਾਅਦ ਰਿਕਾਰਡ ਆਪਣੇ ਕਬਜ਼ੇ ਵਿੱਚ ਲੈ ਲਿਆ। ਹੋਟਲ ਦੇ ਕਮਰਿਆਂ ਤੋਂ ਦੋ ਔਰਤਾਂ ਅਤੇ ਤਿੰਨ ਨੌਜਵਾਨਾਂ ਨੂੰ ਇਤਰਾਜਯੋਗ ਹਾਲਤ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਥਾਣਾ ਇੰਚਾਰਜ ਨੇ ਦੱਸਿਆ ਕਿ ਰਿਕਾਰਡ ਜ਼ਬਤ ਕਰ ਲਏ ਗਏ ਹਨ ਤੇ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਪੁਲਿਸ ਵੱਲੋਂ ਹੋਟਲ ਸੰਚਾਲਕ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਸ ਤੋਂ ਇਲਾਵਾ ਪੁਲਿਸ ਨੇ ਹੋਰ ਹੋਟਲਾਂ ਦੇ ਸੰਚਾਲਕਾਂ ਨੂੰ ਵੀ ਚੇਤਾਵਨੀ ਦਿੱਤੀ ਹੈ ਕਿ ਉਹ ਆਪਣੇ ਕਮਰੇ ਕਿਸੇ ਨੂੰ ਵੀ ਅਨੈਤਿਕ ਗਤੀਵਿਧੀਆਂ ਲਈ ਉਪਲਬਧ ਨਾ ਕਰਵਾਉਣ। ਨਾਲ ਹੀ ਹੋਟਲ ਵਿੱਚ ਆਉਣ ਵਾਲੇ ਲੋਕਾਂ ਦਾ ਪੂਰਾ ਰਿਕਾਰਡ ਰੱਖਿਆ ਜਾਵੇ।