1993 ਫਰਜੀ ਐਕਨਾਉਂਟਰ ਮਾਮਲੇ ‘ਚ DSP-SSP ਸਮੇਤ 5 ਪੁਲਿਸ ਮੁਲਾਜ਼ਮ ਦੋਸ਼ੀ ਕਰਾਰ, 7 ਦਾ ਕੀਤਾ ਸੀ ਕਤਲ
1993 Fake Encounter Case: 1993 ਫ਼ਰਜੀ ਐਨਕਾਉਂਟਰ ਮਾਮਲੇ 5 ਪੁਲਿਸ ਮੁਲਾਜ਼ਮਾਂ ਨੂੰ ਦੋਸ਼ੀ ਠਹਿਰਾਇਆ ਹੈ। ਇਸ ਮਾਮਲੇ 7 ਨੌਜਵਾਨਾਂ ਦਾ ਕਤਲ ਕੀਤਾ ਗਿਆ ਸੀ। ਇਸ 'ਚ ਸਾਬਕਾ ਐਸਐਸਪੀ ਭੁਪਿੰਦਰਜੀਤ ਸਿੰਘ, ਇੰਸਪੈਕਟਰ ਸੂਬਾ ਸਿੰਘ, ਡੀਐਸਪੀ ਦਵਿੰਦਰ ਸਿੰਘ, ਏਐਸਆਈ ਗੁਲਬਰਗ ਸਿੰਘ ਤੇ ਏਐਸਆਈ ਰਘਬੀਰ ਸਿੰਘ ਨੂੰ ਅਪਰਾਧਿਕ ਸਾਜ਼ਿਸ਼, ਕਤਲ ਅਤੇ ਸਬੂਤ ਨਸ਼ਟ ਕਰਨ ਤੇ ਨਕਲੀ ਰਿਕਾਰਡ ਬਣਾਉਣ ਦੇ ਦੋਸ਼ ਹੇਠ ਦੋਸ਼ੀ ਐਲਾਨਿਆਂ ਹੈ।
ਸੀਬੀਆਈ ਅਦਾਲਤ ਮੋਹਾਲੀ ਨੇ 1993 ਫ਼ਰਜੀ ਐਨਕਾਉਂਟਰ ਮਾਮਲੇ 5 ਪੁਲਿਸ ਮੁਲਾਜ਼ਮਾਂ ਨੂੰ ਦੋਸ਼ੀ ਠਹਿਰਾਇਆ ਹੈ। ਇਸ ਮਾਮਲੇ 7 ਨੌਜਵਾਨਾਂ ਦਾ ਕਤਲ ਕੀਤਾ ਗਿਆ ਸੀ। ਇਸ ‘ਚ ਸਾਬਕਾ ਐਸਐਸਪੀ ਭੁਪਿੰਦਰਜੀਤ ਸਿੰਘ, ਇੰਸਪੈਕਟਰ ਸੂਬਾ ਸਿੰਘ, ਡੀਐਸਪੀ ਦਵਿੰਦਰ ਸਿੰਘ, ਏਐਸਆਈ ਗੁਲਬਰਗ ਸਿੰਘ ਤੇ ਏਐਸਆਈ ਰਘਬੀਰ ਸਿੰਘ ਨੂੰ ਅਪਰਾਧਿਕ ਸਾਜ਼ਿਸ਼, ਕਤਲ ਅਤੇ ਸਬੂਤ ਨਸ਼ਟ ਕਰਨ ਤੇ ਨਕਲੀ ਰਿਕਾਰਡ ਬਣਾਉਣ ਦੇ ਦੋਸ਼ ਹੇਠ ਦੋਸ਼ੀ ਐਲਾਨਿਆਂ ਹੈ।
ਸਪੈਸ਼ਲ ਸੀਬੀਆਈ ਜੱਜ ਬਲਜਿੰਦਰ ਸਿੰਘ ਸਰਾਂ ਦੀ ਅਦਾਲਤ ਨੇ 32 ਸਾਲ ਪੁਰਾਣੇ ਇੱਕ ਮਾਮਲੇ ਵਿੱਚ ਫੈਸਲਾ ਸੁਣਾਇਆ ਹੈ। ਇਸ ‘ਚ ਤਰਨਤਾਰਨ ਪੁਲਿਸ ਦੁਆਰਾ ਰਾਣੀ ਵਿੱਲਾ ਦੇ ਤਿੰਨ ਐਸਪੀਓ ਸਮੇਤ ਸੱਤ ਨੌਜਵਾਨਾਂ ਨੂੰ ਚੁੱਕਿਆ ਗਿਆ ਸੀ। ਇਨ੍ਹਾਂ ਨੂੰ ਗੈਰ-ਕਾਨੂੰਨੀ ਤੌਰ ‘ਤੇ ਹਿਰਾਸਤ ਵਿੱਚ ਲਿਆ ਗਿਆ ਸੀ ਅਤੇ ਤਸੀਹੇ ਦਿੱਤੇ ਗਏ। ਇਸ ਤੋਂ ਬਾਅਦ ਇਨ੍ਹਾਂ ਨੂੰ 2 ਮੁਕਾਬਲਿਆਂ ‘ਚ ਮਾਰੇ ਗਏ ਦਿਖਾਇਆ ਗਿਆ ਸੀ।
ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਹੋਈ ਕਾਰਵਾਈ
ਇਸ ਮਾਮਲੇ ਦੀ ਜਾਂਚ ਸੀਬੀਆਈ ਦੁਆਰਾ 1996 ਦੇ ਸੁਪਰੀਮ ਕੋਰਟ ਦੇ ਹੁਕਮਾਂ ‘ਤੇ ਕੀਤੀ ਗਈ ਸੀ, ਜੋ ਪੰਜਾਬ ਪੁਲਿਸ ਦੁਆਰਾ ਵੱਡੇ ਪੱਧਰ ‘ਤੇ ਲਾਸ਼ਾਂ ਨੂੰ ਲਾਵਾਰਿਸ ਵਜੋਂ ਸਸਕਾਰ ਕਰਨ ਦੇ ਮਾਮਲੇ ਵਿੱਚ ਪਾਸ ਕੀਤਾ ਗਿਆ ਸੀ। 1997 ਵਿੱਚ ਸੀਬੀਆਈ ਨੇ ਮੁੱਢਲੀ ਜਾਂਚ ਦਰਜ ਕੀਤੀ ਸੀ ਤੇ ਸੁਪਰੀਮ ਕੋਰਟ ਵਿੱਚ ਰਿਪੋਰਟਾਂ ਪੇਸ਼ ਕੀਤੀਆਂ ਸਨ। ਇਸ ਤੋਂ ਬਾਅਦ 1999 ਵਿੱਚ ਪਿੰਡ ਰਾਣੀਵਿੱਲਾ ਦੇ ਰਹਿਣ ਵਾਲੇ ਐਸਪੀਓ ਸ਼ਿੰਦਰ ਸਿੰਘ ਦੀ ਪਤਨੀ ਨਰਿੰਦਰ ਕੌਰ ਦੇ ਬਿਆਨ ‘ਤੇ ਕੇਸ ਦਰਜ ਕੀਤਾ ਗਿਆ ਸੀ।
ਸੀਬੀਆਈ ਦੇ ਸਰਕਾਰੀ ਵਕੀਲ ਨੇ ਦੱਸਿਆ ਕਿ ਸੀਬੀਆਈ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ 26 ਜੂਨ 1993 ਦੀ ਸਵੇਰ ਨੂੰ ਇੰਸਪੈਕਟਰ ਗੁਰਦੇਵ ਸਿੰਘ, ਐਸਐਚਓ, ਪੀਐਸ ਸਿਰਹਾਲੀ ਦੀ ਅਗਵਾਈ ਵਾਲੀ ਇੱਕ ਪੁਲਿਸ ਪਾਰਟੀ ਨੇ ਐਸਪੀਓ ਸ਼ਿੰਦਰ ਸਿੰਘ, ਦੇਸਾ ਸਿੰਘ , ਸੁਖਦੇਵ ਸਿੰਘ, ਬਲਕਾਰ ਸਿੰਘ ਉਰਫ ਬੌਬੀ ਤੇ ਦਲਜੀਤ ਸਿੰਘ ਨੂੰ ਸਰਕਾਰੀ ਠੇਕੇਦਾਰ ਜੋਗਿੰਦਰ ਸਿੰਘ ਦੇ ਘਰ ਤੋਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ‘ਚ ਜ਼ਬਰਦਸਤੀ ਚੁੱਕਿਆ ਸੀ। ਉਹ ਗੰਨਮੈਨ ਵਜੋਂ ਉੱਥੇ ਸੇਵਾ ਨਿਭਾ ਰਹੇ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਪੀਐਸ ਸਰਹਾਲੀ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਗੈਰ-ਕਾਨੂੰਨੀ ਤੌਰ ‘ਤੇ ਰੱਖਿਆ ਗਿਆ ਸੀ। ਇੱਥੇ ਪਿੰਡ ਸੰਗਤਪੁਰਾ ਦੇ ਇੱਕ ਡਕੈਤੀ ਕੇਸ ਵਿੱਚ ਆਪਣੀ ਸ਼ਮੂਲੀਅਤ ਨੂੰ ਸਵੀਕਾਰ ਕਰਨ ਲਈ ਬੁਰੀ ਤਰ੍ਹਾਂ ਤਸੀਹੇ ਦਿੱਤੇ ਗਏ ਸਨ।
ਰਿਹਾਈ ਲਈ ਪਰਿਵਾਰਕ ਮੈਂਬਰਾਂ ਨੇ ਕੀਤੀ ਸੀ ਪਹੁੰਚ
ਇਸ ਤੋਂ ਬਾਅਧ ਉਨ੍ਹਾਂ ਨੂੰ ਪਿੰਡ ਰਾਣੀ ਵੱਲਾਂ ਲੈ ਗਏ ਤਾਂ ਜੋ ਉਨ੍ਹਾਂ ਦੇ ਘਰਾਂ ਦੀ ਤਲਾਸ਼ੀ ਲਈ ਜਾ ਸਕੇ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਜੋਗਿੰਦਰ ਸਿੰਘ ਠੇਕੇਦਾਰ ਤੇ ਇਲਾਕੇ ਦੇ ਹੋਰ ਪਤਵੰਤਿਆਂ ਨੇ ਉਪਰੋਕਤ ਵਿਅਕਤੀਆਂ ਦੀ ਰਿਹਾਈ ਲਈ ਸਰਹਾਲੀ ਪੁਲਿਸ ਕੋਲ ਪਹੁੰਚ ਕੀਤੀ, ਪਰ ਸਿਰਫ਼ ਦਲਜੀਤ ਸਿੰਘ ਨੂੰ ਹੀ ਰਿਹਾਅ ਕੀਤਾ ਗਿਆ।
ਇਹ ਵੀ ਪੜ੍ਹੋ
ਦੂਜੇ ਪਾਸੇ ਸਰਹਾਲੀ ਪੁਲਿਸ ਨੇ ਇੱਕ ਝੂਠਾ ਕੇਸ ਦਰਜ ਕੀਤਾ ਸੀ, ਜਿਸ ਵਿੱਚ ਇਹ ਕਹਾਣੀ ਘੜੀ ਗਈ ਸੀ ਕਿ ਸ਼ਿੰਦਰ ਸਿੰਘ, ਦੇਸਾ ਸਿੰਘ ਤੇ ਸੁਖਦੇਵ ਸਿੰਘ ਹਥਿਆਰਾਂ-ਗੋਲਾ ਬਾਰੂਦ ਸਮੇਤ ਡਿਊਟੀ ਤੋਂ ਫਰਾਰ ਹੋ ਗਏ ਸਨ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਐਸਪੀਓਜ਼ ਦੇ ਅਗਵਾ ਹੋਣ ਤੋਂ 6-7 ਦਿਨਾਂ ਬਾਅਦ ਬਲਕਾਰ ਸਿੰਘ ਉਰਫ ਕਾਲਾ ਨੂੰ ਵੀ ਪਿੰਡ ਰਾਣੀ ਵੱਲਾ ਵਿਖੇ ਉਸਦੇ ਘਰ ਤੋਂ ਚੁੱਕਿਆ ਗਿਆ ਸੀ।
ਸੀਬੀਆਈ ਜਾਂਚ ਚ ਹੋਏ ਅਹਿਮ ਖੁਲਾਸੇ
ਸੀਬੀਆਈ ਦੀ ਜਾਂਚ ਵਿੱਚ ਅੱਗੇ ਖੁਲਾਸਾ ਹੋਇਆ ਕਿ ਡੀਐਸਪੀ ਗੋਇੰਦਵਾਲ ਸਾਹਿਬ ਭੁਪਿੰਦਰਜੀਤ ਸਿੰਘ ਅਤੇ ਇੰਸਪੈਕਟਰ ਗੁਰਦੇਵ ਸਿੰਘ ਐਸਐਚਓ, ਪੀਐਸ ਸਿਰਹਾਲੀ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਦਿਖਾਇਆ ਸੀ ਕਿ ਜਦੋਂ ਪਿੰਡ ਕਰਮੂਵਾਲਾ ਦੇ ਮੰਗਲ ਸਿੰਘ ਨੂੰ ਡਕੈਤੀ ਦੇ ਮਾਮਲੇ ਵਿੱਚ ਬਰਾਮਦਗੀ ਲਈ ਪਿੰਡ ਘਰਕਾ ਲਿਜਾਇਆ ਜਾ ਰਿਹਾ ਸੀ ਤਾਂ ਪੁਲਿਸ ਪਾਰਟੀ ‘ਤੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ। ਇਸ ਸਮੇਂ ਕਰਾਸ ਫਾਇਰਿੰਗ ਦੌਰਾਨ ਮੰਗਲ ਸਿੰਘ ਤੇ ਤਿੰਨ ਹਮਲਾਵਰ ਮਾਰੇ ਗਏ। ਜਿਨ੍ਹਾਂ ਦੀ ਬਾਅਦ ਵਿੱਚ ਪਛਾਣ ਦੇਸਾ ਸਿੰਘ, ਸ਼ਿੰਦਰ ਸਿੰਘ ਅਤੇ ਬਲਕਾਰ ਸਿੰਘ ਉਰਫ ਕਾਲਾ ਵਜੋਂ ਹੋਈ।


