Punjab Board 10th Result declared: PSEB ਦੀ 10ਵੀਂ ਜਮਾਤ ਦੇ ਨਤੀਜੇ ਜਾਰੀ, 12ਵੀਂ ਤੋਂ ਬਾਅਦ 10ਵੀਂ ‘ਚ ਵੀ ਕੁੜੀਆਂ ਅੱਵਲ, ਇਸ ਤਰ੍ਹਾਂ ਕਰੋ ਚੈੱਕ

Updated On: 

26 May 2023 14:12 PM

PSEB 10th Result 2023: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਜਮਾਤ ਦਾ ਨਤੀਜੇ ਜਾਰੀ ਕੀਤੇ ਗਈ ਹਨ। ਵਿਦਿਆਰਥੀ PSEB ਦੀ ਅਧਿਕਾਰਤ ਵੈੱਬਸਾਈਟ pseb.ac.in 'ਤੇ ਰੋਲ ਨੰਬਰ ਰਾਹੀਂ ਆਪਣੀ ਮਾਰਕਸ਼ੀਟ ਚੈੱਕ ਕਰ ਸਕਦੇ ਹਨ।

Punjab Board 10th Result declared: PSEB ਦੀ 10ਵੀਂ ਜਮਾਤ ਦੇ ਨਤੀਜੇ ਜਾਰੀ, 12ਵੀਂ ਤੋਂ ਬਾਅਦ 10ਵੀਂ ‘ਚ ਵੀ ਕੁੜੀਆਂ ਅੱਵਲ, ਇਸ ਤਰ੍ਹਾਂ ਕਰੋ ਚੈੱਕ

PSEB declared 10th Result 2023: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਜਮਾਤ ਦਾ ਨਤੀਜੇ ਜਾਰੀ ਕੀਤੇ ਗਈ ਹਨ। ਪਹਿਲੇ 3 ਸਥਾਨਾਂ ‘ਤੇ ਕੁੜੀਆਂ ਨੇ ਬਾਜ਼ੀ ਮਾਰੀ ਹੈ। ਦੱਸ ਦਈਏ ਕਿ ਪਹਿਲੇ ਦੋ ਸਥਾਨਾਂ ਤੇ ਇੱਕੋ ਸਕੂਲ ਦੀਆਂ ਕੁੜੀਆਂ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਦੀ 10 ਵੀਂ ਜਮਾਤ (10th Class) ਦੇ ਨਤੀਜਿਆਂ ਵਿੱਚ ਫਰੀਦਕੋਟ ਦੀ ਗਗਨਦੀਪ ਕੌਰ ਅੱਵਲ ਰਹੀ ਹੈ। ਦੂਜੇ ਨੰਬਰ ‘ਤੇ ਫਰੀਦਕੋਟ ਦੀ ਨਵਜੋਤ ਕੌਰ ਹੈ ਅਤੇ ਤੀਜੇ ਨੰਬਰ ਤੇ ਮਾਨਸਾ ਦੀ ਹਰਮਨਦੀਪ ਕੌਰ ਹੈ। ਪਹਿਲੇ ਦੋ ਸਥਾਨਾਂ ‘ਤੇ ਇੱਕੋ ਸਕੂਲ ਦੀਆਂ ਕੁੜੀਆਂ ਨੇ ਬਾਜੀ ਮਾਰੀ ਹੈ।

ਫਰੀਦਕੋਟ ਦੀਆਂ ਧੀਆਂ ਨੇ ਮਾਰੀ ਬਾਜ਼ੀ

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਸਵੀਂ ਜ਼ਮਾਤ ਦੇ ਆਏ ਨਤੀਜਿਆਂ ਵਿੱਚ ਫਰੀਦਕੋਟ ਜਿਲ੍ਹੇ ਦੀਆਂ ਧੀਆਂ ਨੇ ਬਾਜ਼ੀ ਮਾਰੀ ਹੈ। ਪਹਿਲੇ 2 ਸਥਾਨਾਂ ‘ਤੇ ਫਰੀਦਕੋਟ ਦੇ ਸੰਤ ਮੋਹਨਦਾਸ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਕਾਬਜ਼ ਰਹੀਆਂ। ਪਹਿਲੇ ਸਥਾਨ ‘ਤੇ ਗਗਨਦੀਪ ਕੌਰ ਨੇ 650 ਵਿਚੋਂ 650 ਅੰਕ ਹਾਸਿਲ ਕੀਤੇ ਹਨ। ਨਵਜੋਤ ਕੌਰ ਨੇ 650 ਵਿਚੋਂ 648 ਅੰਕ ਲੈ ਕੇ ਦੂਜਾ ਸਥਾਨ ਹਾਸਲ ਕੀਤਾ ਹੈ। ਇਹ ਦੋਵੇਂ ਕੁੜੀਆਂ ਫਰੀਦਕੋਟ ਦੇ ਪਿੰਡ ਕੋਟ ਸੁਖੀਆਂ ਦੀਆਂ ਹਨ।

ਤੀਜੇ ਨੰਬਰ ਤੇ ਮਾਨਸਾ ਦੀ ਹਰਮਨਦੀਪ ਕੌਰ

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਸਵੀਂ ਜ਼ਮਾਤ ਨਤੀਜਿਆਂ ਵਿੱਚ ਮਾਨਸਾ ਦੀ ਹਰਮਨਦੀਪ ਕੌਰ ਤੀਜੇ ਨੰਬਰ ‘ਤੇ ਰਹੀ। ਇਸ ਤੋਂ ਪਹਿਲਾਂ 12 ਜਮਾਤ ਦੇ ਨਤੀਜਿਆਂ ਵਿੱਚ ਵੀ ਕੁੜੀਆਂ ਨੇ ਬਾਜ਼ੀ ਮਾਰੀ ਸੀ। 12ਵੀਂ ਜਮਾਤ ਦੇ ਵਿੱਚ ਕੁੜੀਆਂ ਨੇ ਟਾਪ ਕੀਤਾ ਸੀ।

PSEB 10ਵੀਂ ਜਮਾਤ ਦਾ ਪਾਸ ਫੀਸਦ

ਪੰਜਾਬ ਬੋਰਡ ਦੀ 10 ਜਮਾਤ ਦਾ ਪਾਸ ਫੀਸਦ ਦੀ ਗੱਲ ਕਰੀਏ ਤਾਂ ਕੁੜੀਆਂ ਦਾ ਪਾਸ ਫੀਸਦ 98.46 ਰਿਹਾ। ਉਥੇ ਹੀ ਜੇਕਰ ਮੁੰਡਿਆਂ ਦਾ ਪਾਸ ਫੀਸਦ 96.73 ਰਿਹਾ। ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦੇ 10 ਵੀਂ ਜਮਾਤ ਦਾ ਓਵਰਆਲ ਨਤੀਜਾ 97.54 ਫੀਸਦੀ ਰਿਹਾ।

ਸਿੱਖਿਆ ਮੰਤਰੀ ਨੇ ਟਵੀਟ ਕਰ ਵਧਾਇਆ ਹੌਂਸਲਾ

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਟਵੀਟ ਕਰ ਟਾਪਰ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਹੈ।

PSEB 10ਵੀਂ ਦਾ ਨਤੀਜਾ ਇਸ ਤਰ੍ਹਾਂ ਕਰੋ ਚੈੱਕ

  • ਵਿਦਿਆਰਥੀ PSEB ਦੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾਂਦੇ ਹਨ।
  • ਇੱਥੇ PSEB 10ਵੀਂ ਦੇ ਨਤੀਜੇ 2023 ਦੇ ਲਿੰਕ ‘ਤੇ ਕਲਿੱਕ ਕਰੋ।
  • ਹੁਣ PSEB 10ਵੀਂ ਪ੍ਰੀਖਿਆ 2023 ਦਾ ਰੋਲ ਨੰਬਰ ਦਾਖਲ ਕਰੋ।
  • ਮਾਰਕਸ਼ੀਟ ਤੁਹਾਡੀ ਸਕਰੀਨ ‘ਤੇ ਦਿਖਾਈ ਦੇਵੇਗੀ।
  • ਹੁਣ ਚੈੱਕ ਕਰੋ ਅਤੇ ਪ੍ਰਿੰਟ ਕੱਢੋ।

2022 ਵਿੱਚ, PSEB ਨੇ ਦੋ ਸ਼ਰਤਾਂ ਵਿੱਚ 10ਵੀਂ ਬੋਰਡ ਦੀ ਪ੍ਰੀਖਿਆ ਕਰਵਾਈ ਸੀ। ਦੋਵਾਂ ਸ਼ਰਤਾਂ ਵਿੱਚ 50-50 ਫੀਸਦੀ ਸਿਲੇਬਸ ਸ਼ਾਮਲ ਕੀਤਾ ਗਿਆ ਸੀ। 10ਵੀਂ ਦੀ ਬੋਰਡ ਪ੍ਰੀਖਿਆ ਦਾ ਨਤੀਜਾ ਦੋਵਾਂ ਸ਼ਰਤਾਂ ਦੀ ਔਸਤ ਦੇ ਆਧਾਰ ‘ਤੇ ਐਲਾਨਿਆ ਗਿਆ।

ਇਸ ਦੇ ਨਾਲ ਹੀ 2021 ‘ਚ ਕੋਰੋਨਾ ਮਹਾਂਮਾਰੀ ਕਾਰਨ ਪ੍ਰੀਖਿਆ ਨਹੀਂ ਕਰਵਾਈ ਗਈ ਸੀ। 10ਵੀਂ ਦੀ ਕੁੱਲ ਪਾਸ ਪ੍ਰਤੀਸ਼ਤਤਾ ਲਗਭਗ 99.9 ਪ੍ਰਤੀਸ਼ਤ ਰਹੀ। 2019 ਵਿੱਚ, ਪੰਜਾਬ ਬੋਰਡ ਮੈਟ੍ਰਿਕ ਦੀ ਪ੍ਰੀਖਿਆ ਵਿੱਚ ਕੁੱਲ 85.55 ਲੜਕੇ ਅਤੇ ਲੜਕੀਆਂ ਪਾਸ ਹੋਏ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ‘ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Follow Us On

Published: 26 May 2023 11:49 AM

Related News