AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਚੰਡੀਗੜ੍ਹ ਦੇ ਕਾਲਜਾਂ ‘ਚ ਹੋਸਟਲ ਸਮਰੱਥਾ ਵਧਾਉਣ ਦੀ ਤਿਆਰੀ, CCET ਵਿੱਚ 23.77 ਕਰੋੜ ਨਾਲ ਬਣੇਗਾ ਨਵਾਂ ਹੋਸਟਲ

CCET Boys Hostel: ਚੰਡੀਗੜ੍ਹ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (CCET) ਵਿੱਚ ਵਿਦਿਆਰਥੀਆਂ ਲਈ ਨਵਾਂ ਬੁਆਏਜ਼ ਹੋਸਟਲ ਬਣਾਇਆ ਜਾਵੇਗਾ। ਚੰਡੀਗੜ੍ਹ ਪ੍ਰਸ਼ਾਸਨ ਦੇ ਇੰਜੀਨੀਅਰਿੰਗ ਵਿਭਾਗ ਨੇ ਹੋਸਟਲ ਦੇ ਨਿਰਮਾਣ ਲਈ 23.77 ਕਰੋੜ ਰੁਪਏ ਦਾ ਟੈਂਡਰ ਜਾਰੀ ਕਰ ਦਿੱਤਾ ਹੈ।

ਚੰਡੀਗੜ੍ਹ ਦੇ ਕਾਲਜਾਂ 'ਚ ਹੋਸਟਲ ਸਮਰੱਥਾ ਵਧਾਉਣ ਦੀ ਤਿਆਰੀ, CCET ਵਿੱਚ 23.77 ਕਰੋੜ ਨਾਲ ਬਣੇਗਾ ਨਵਾਂ ਹੋਸਟਲ
ਚੰਡੀਗੜ੍ਹ ‘ਚ ਵਿਦਿਆਰਥੀਆਂ ਲਈ ਵੱਡੀ ਸਹੂਲਤ, CCET ‘ਚ ਬਣੇਗਾ ਨਵਾਂ ਹੋਸਟਲ Photo Credit : Meta AI
tv9-punjabi
| Published: 14 Sep 2026 14:23 PM IST
Share

ਚੰਡੀਗੜ੍ਹ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (CCET) ਵਿੱਚ ਵਿਦਿਆਰਥੀਆਂ ਲਈ ਨਵਾਂ ਬੁਆਏਜ਼ ਹੋਸਟਲ ਬਣਾਇਆ ਜਾਵੇਗਾ। ਚੰਡੀਗੜ੍ਹ ਪ੍ਰਸ਼ਾਸਨ ਦੇ ਇੰਜੀਨੀਅਰਿੰਗ ਵਿਭਾਗ ਨੇ ਹੋਸਟਲ ਦੇ ਨਿਰਮਾਣ ਲਈ 23.77 ਕਰੋੜ ਰੁਪਏ ਦਾ ਟੈਂਡਰ ਜਾਰੀ ਕਰ ਦਿੱਤਾ ਹੈ। ਨਿਰਮਾਣ ਕਾਰਜ ਪੂਰਾ ਕਰਨ ਲਈ ਚੁਣੀ ਗਈ ਏਜੰਸੀ ਨੂੰ 540 ਦਿਨਾਂ ਦਾ ਸਮਾਂ ਦਿੱਤਾ ਜਾਵੇਗਾ।

ਇੰਜੀਨੀਅਰਿੰਗ ਵਿਭਾਗ ਦੇ ਕਨਸਟਰਕਸ਼ਨ ਸਰਕਲ ਵੱਲੋਂ ਜਾਰੀ ਟੈਂਡਰ ਮੁਤਾਬਕ ਪ੍ਰਾਜੈਕਟ ਦੀ ਅੰਦਾਜ਼ਨ ਲਾਗਤ 23 ਕਰੋੜ 77 ਲੱਖ 12 ਹਜ਼ਾਰ 442 ਰੁਪਏ ਹੈ। ਟੈਂਡਰ ਵਿੱਚ ਹਿੱਸਾ ਲੈਣ ਵਾਲੀ ਏਜੰਸੀ ਨੂੰ 33 ਲੱਖ 77 ਹਜ਼ਾਰ 124 ਰੁਪਏ ਦੀ EMD (ਅਰਨੈਸਟ ਮਨੀ ਡਿਪਾਜ਼ਿਟ) ਜਮ੍ਹਾਂ ਕਰਵਾਉਣੀ ਹੋਵੇਗੀ। ਟੈਂਡਰ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਚੁਣੀ ਗਈ ਏਜੰਸੀ ਨੂੰ ਨਿਰਮਾਣ ਕਾਰਜ ਅਲਾਟ ਕੀਤਾ ਜਾਵੇਗਾ।

ਚੰਡੀਗੜ੍ਹ ਦੇ ਕਾਲਜਾਂ ਵਿੱਚ ਹੋਸਟਲ ਨੂੰ ਲੈ ਕੇ ਕੀ ਹੈ ਪੂਰਾ ਪਲਾਨ

ਦੂਜੇ ਸ਼ਹਿਰਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਮਿਲੇਗੀ ਰਾਹਤ: CCET ਵਿੱਚ ਨਵੇਂ ਹੋਸਟਲ ਦਾ ਨਿਰਮਾਣ ਅਜਿਹੇ ਸਮੇਂ ਕੀਤਾ ਜਾ ਰਿਹਾ ਹੈ, ਜਦੋਂ ਚੰਡੀਗੜ੍ਹ ਦੇ ਉੱਚ ਸਿੱਖਿਆ ਸੰਸਥਾਨਾਂ ਵਿੱਚ ਹੋਸਟਲਾਂ ਦੀ ਮੰਗ ਲਗਾਤਾਰ ਸਾਹਮਣੇ ਆਉਂਦੀ ਰਹੀ ਹੈ। ਖ਼ਾਸ ਤੌਰ ਤੇ ਦੂਜੇ ਸੂਬਿਆਂ ਅਤੇ ਸ਼ਹਿਰਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਲਈ ਕੈਂਪਸ ਵਿੱਚ ਸੁਰੱਖਿਅਤ ਅਤੇ ਕਿਫਾਇਤੀ ਰਿਹਾਇਸ਼ ਵੱਡੀ ਲੋੜ ਹੈ। ਨਵਾਂ ਹੋਸਟਲ ਬਣਨ ਨਾਲ CCET ਵਿੱਚ ਵਿਦਿਆਰਥੀਆਂ ਲਈ ਰਿਹਾਇਸ਼ੀ ਸਹੂਲਤ ਦਾ ਵਿਸਥਾਰ ਹੋਵੇਗਾ ਅਤੇ ਬਾਹਰੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਸਿੱਧਾ ਲਾਭ ਮਿਲੇਗਾ।

540 ਦਿਨਾਂ ਵਿੱਚ ਪੂਰਾ ਕਰਨਾ ਹੋਵੇਗਾ ਕੰਮ: ਪ੍ਰਸ਼ਾਸਨ ਨੇ ਨਿਰਮਾਣ ਏਜੰਸੀ ਲਈ ਪ੍ਰਾਜੈਕਟ ਪੂਰਾ ਕਰਨ ਦੀ ਸਮਾਂ ਸੀਮਾ 540 ਦਿਨ ਨਿਰਧਾਰਤ ਕੀਤੀ ਹੈ। ਸਫਲ ਏਜੰਸੀ ਨੂੰ ਕੰਮ ਅਲਾਟ ਹੋਣ ਤੋਂ ਬਾਅਦ ਤੈਅ ਸਮੇਂ ਦੇ ਅੰਦਰ ਨਿਰਮਾਣ ਪੂਰਾ ਕਰਨਾ ਹੋਵੇਗਾ। ਪ੍ਰਾਜੈਕਟ ਦੀ ਗੁਣਵੱਤਾ ਅਤੇ ਨਿਰਮਾਣ ਕਾਰਜ ਦੀ ਨਿਗਰਾਨੀ ਇੰਜੀਨੀਅਰਿੰਗ ਵਿਭਾਗ ਵੱਲੋਂ ਕੀਤੀ ਜਾਵੇਗੀ।

ਸਿਰਫ਼ 10-10 ਹੋਸਟਲ ਸੀਟਾਂ ਸਨ ਉਪਲਬਧ: ਸ਼ਹਿਰ ਦੇ ਕਾਲਜਾਂ ਵਿੱਚ ਹੋਸਟਲਾਂ ਦੀ ਕਮੀ ਦਾ ਮੁੱਦਾ ਨਵਾਂ ਨਹੀਂ ਹੈ। ਸਾਲ 2020 ਦੀ ਇੱਕ ਰਿਪੋਰਟ ਮੁਤਾਬਕ PGGC-46 ਵਿੱਚ 2,000 ਤੋਂ ਵੱਧ ਵਿਦਿਆਰਥੀਆਂ ਦੇ ਮੁਕਾਬਲੇ ਮੁੰਡਿਆਂ ਅਤੇ ਕੁੜੀਆਂ ਲਈ ਸਿਰਫ਼ 10-10 ਹੋਸਟਲ ਸੀਟਾਂ ਉਪਲਬਧ ਸਨ। GGDSD ਕਾਲਜ ਵਿੱਚ 4,000 ਤੋਂ ਵੱਧ ਵਿਦਿਆਰਥੀਆਂ ਦੇ ਮੁਕਾਬਲੇ ਕਰੀਬ 500 ਹੋਸਟਲ ਸੀਟਾਂ ਅਤੇ DAV ਕਾਲਜ ਵਿੱਚ 9,000 ਤੋਂ ਵੱਧ ਵਿਦਿਆਰਥੀਆਂ ਦੇ ਮੁਕਾਬਲੇ ਕਰੀਬ 750 ਸੀਟਾਂ ਦੱਸੀਆਂ ਗਈਆਂ ਸਨ।

PEC ਵਿੱਚ ਵੀ ਵਧਾਈ ਜਾ ਰਹੀ ਹੋਸਟਲ ਸਮਰੱਥਾ: ਸਾਲ 2026 ਵਿੱਚ ਪੰਜਾਬ ਇੰਜੀਨੀਅਰਿੰਗ ਕਾਲਜ (PEC) ਵਿੱਚ ਵੀ ਹੋਸਟਲ ਸਮਰੱਥਾ ਵਧਾਉਣ ਲਈ ਦੋ ਵੱਡੇ ਪ੍ਰਾਜੈਕਟ ਸਾਹਮਣੇ ਆਏ ਹਨ। ਕਰੀਬ 40 ਕਰੋੜ ਰੁਪਏ ਦੀ ਲਾਗਤ ਨਾਲ ਕੁਰੂਕਸ਼ੇਤਰ ਹੋਸਟਲ ਅਤੇ ਮੈਸ ਤਿਆਰ ਹੋਇਆ ਹੈ, ਜਿਸ ਦਾ ਹਾਲ ਹੀ ਵਿੱਚ ਉਦਘਾਟਨ ਕੀਤਾ ਗਿਆ। ਜੁਲਾਈ 2026 ਵਿੱਚ 17 ਕਰੋੜ ਰੁਪਏ ਦੀ ਲਾਗਤ ਨਾਲ 309 ਵਿਦਿਆਰਥੀਆਂ ਦੀ ਸਮਰੱਥਾ ਵਾਲੇ ਨਵੇਂ ਬੁਆਏਜ਼ ਹੋਸਟਲ ਦਾ ਨੀਂਹ ਪੱਥਰ ਵੀ ਰੱਖਿਆ ਗਿਆ।

ਪੰਜਾਬ ਯੂਨੀਵਰਸਿਟੀ ਵਿੱਚ ਵੀ ਹੋਸਟਲਾਂ ਦਾ ਵੱਡਾ ਨੈੱਟਵਰਕ

ਪੰਜਾਬ ਯੂਨੀਵਰਸਿਟੀ ਵਿੱਚ ਵੀ ਹੋਸਟਲਾਂ ਦਾ ਵੱਡਾ ਨੈੱਟਵਰਕ ਹੈ। ਯੂਨੀਵਰਸਿਟੀ ਦੇ ਅਧਿਕਾਰਤ ਅੰਕੜਿਆਂ ਮੁਤਾਬਕ, ਕੈਂਪਸ ਵਿੱਚ ਕੁੱਲ 18 ਹੋਸਟਲ ਹਨ, ਜਿਨ੍ਹਾਂ ਵਿੱਚ 8 ਮੁੰਡੇ ਅਤੇ 10 ਕੁੜੀਆਂ ਦੇ ਹੋਸਟਲ ਸ਼ਾਮਲ ਹਨ। ਇਨ੍ਹਾਂ ਹੋਸਟਲਾਂ ਵਿੱਚ ਕਰੀਬ 6,700 ਵਿਦਿਆਰਥੀਆਂ ਦੇ ਰਹਿਣ ਦੀ ਸਮਰੱਥਾ ਹੈ। ਇਸ ਤੋਂ ਇਲਾਵਾ ਵਰਕਿੰਗ ਵੂਮੈਨ, ਇੰਟਰਨੈਸ਼ਨਲ ਅਤੇ 2 ਸਪੋਰਟਸ ਹੋਸਟਲ ਵੀ ਮੌਜੂਦ ਹਨ।

Follow Us