AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Diljit Dosanjh: ਦਿਲਜੀਤ ਦੋਸਾਂਝ ਦਾ ਨਵੰਬਰ ‘ਚ ਨਰੇਂਦਰ ਮੋਦੀ ਸਟੇਡੀਅਮ ‘ਚ ਹੋਵੇਗਾ LIVE Concert, ਲੰਡਨ ‘ਚ ਰੱਚਿਆ ਇਤਿਹਾਸ

Diljit Dosanjh Concert: ਸਿੰਗਰ ਦਿਲਜੀਤ ਦੋਸਾਂਝ ਦਾ ਹਾਲੀਆ ਮਿਊਜ਼ਿਕ ਕੰਸਰਟ ਲੰਡਨ ਦੇ ਵੈਂਬਲੇ ਸਟੇਡੀਅਮ ਵਿੱਚ ਹੋਇਆ ਅਤੇ ਹੁਣ ਉਨ੍ਹਾਂ ਨੇ ਉੱਥੋਂ ਭਾਰਤ ਵਿੱਚ ਆਪਣੇ ਅਗਲੇ ਸ਼ੋਅ ਦਾ ਐਲਾਨ ਕੀਤਾ ਹੈ। ਇਹ ਮਿਊਜ਼ਿਕ ਕੰਸਰਟ ਕਦੋਂ ਅਤੇ ਕਿੱਥੇ ਹੋਵੇਗਾ, ਇਹ ਜਾਣਨ ਲਈ ਪੜ੍ਹੋ ਸਾਡੀ ਇਹ ਖਾਸ ਰਿਪੋਰਟ।

Diljit Dosanjh: ਦਿਲਜੀਤ ਦੋਸਾਂਝ ਦਾ ਨਵੰਬਰ 'ਚ ਨਰੇਂਦਰ ਮੋਦੀ ਸਟੇਡੀਅਮ 'ਚ ਹੋਵੇਗਾ LIVE Concert, ਲੰਡਨ 'ਚ ਰੱਚਿਆ ਇਤਿਹਾਸ
Photo: Insta @diljitdosanjh
kusum-chopra
| Updated On: 14 Sep 2026 14:09 PM IST
Share

ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਇਸ ਸਮੇਂ ਆਪਣੇ ਮਿਊਜ਼ਿਕ ਕੰਸਰਟ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਸ਼ਨੀਵਾਰ, 12 ਸਤੰਬਰ ਨੂੰ, ਉਨ੍ਹਾਂ ਨੇ ਲੰਡਨ ਦੇ ਵੈਂਬਲੇ ਸਟੇਡੀਅਮ ਵਿੱਚ ਲਾਈਵ ਪ੍ਰਦਰਸ਼ਨ ਕੀਤਾ। ਇਸ ਸ਼ੋਅ ਦੌਰਾਨ ਉਨ੍ਹਾਂ ਨੇ ਇਤਿਹਾਸ ਰੱਚ ਦਿੱਤਾ। ਪਹਿਲੀ ਵਾਰ ਕਿਸੇ ਸਿੰਗਰ ਦੇ ਲਾਈਵ ਕੰਸਰਟ ਵਿੱਚ 90 ਹਜਾਰ ਤੋਂ ਵੱਧ ਲੋਕ ਪਹੁੰਚੇ ਸਨ।

ਸ਼ੋਅ ਦੌਰਾਨ, ਦਿਲਜੀਤ ਨੇ ਆਪਣੇ ਅਗਲੇ ਮਿਊਜ਼ਿਕ ਕੰਸਰਟ ਦਾ ਵੀ ਐਲਾਨ ਕੀਤਾ, ਜਿਸ ਨਾਲ ਉਨ੍ਹਾਂ ਦੇ ਭਾਰਤੀ ਪ੍ਰਸ਼ੰਸਕ ਖੁਸ਼ ਹੋ ਗਏ। ਐਲਾਨ ਕਰਦੇ ਹੋਏ ਗਾਇਕ ਨੇ ਖੁਲਾਸਾ ਕੀਤਾ ਕਿ ਲੰਡਨ ਤੋਂ ਬਾਅਦ ਉਨ੍ਹਾਂ ਦਾ ਅਗਲਾ ਲਾਈਵ ਕੰਸਰਟ ਭਾਰਤ ਦੇ ਅਹਿਮਦਾਬਾਦ ਵਿੱਚ ਹੋਵੇਗਾ।

ਅਹਿਮਦਾਬਾਦ ਵਿੱਚ ਕਿੱਥੇ ਹੋਵੇਗਾ ਦਿਲਜੀਤ ਦਾ ਕੰਸਰਟ ?

ਵੈਂਬਲੇ ਸਟੇਡੀਅਮ ਵਿੱਚ ਕੰਸਰਟ ਕਰਦੇ ਹੋਏ ਦਿਲਜੀਤ ਦੋਸਾਂਝ ਨੇ ਦੁਨੀਆ ਦੇ ਸਭ ਤੋਂ ਵੱਡੇ ਸਟੇਡੀਅਮ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਦਾ ਜ਼ਿਕਰ ਕੀਤਾ। ਗੱਲਬਾਤ ਦੌਰਾਨ, ਦਿਲਜੀਤ ਨੇ ਉੱਥੇ ਕੋਲਡਪਲੇ ਦੇ ਹਾਉਸਫੁੱਲ ਮਿਊਜ਼ਿਕ ਕੰਸਰਟ ਨੂੰ ਵੀ ਯਾਦ ਕੀਤਾ।

ਗਾਇਕ ਨੇ ਕਿਹਾ, “ਨਰਿੰਦਰ ਮੋਦੀ ਸਟੇਡੀਅਮ ਭਾਰਤ ਦਾ ਸਭ ਤੋਂ ਵੱਡਾ ਸਟੇਡੀਅਮ ਹੈ। ਇੱਕ ਵਿਦੇਸ਼ੀ ਗਰੁੱਪ ਨੇ ਪੂਰਾ ਸਟੇਡੀਅਮ ਹਾਉਸਫੁੱਲ ਕਰ ਦਿੱਤਾ ਸੀ। ਉਨ੍ਹਾਂ ਨੂੰ ਸਤਿਕਾਰ ਅਤੇ ਬਹੁਤ ਸਾਰੀਆਂ ਵਧਾਈਆਂ। ਪਰ ਇਹ ਮੁਮਕਿਨ ਨਹੀਂ ਹੈ ਕਿ ਪੰਜਾਬੀ ਝੰਡਾ ਭਾਰਤ ਦੇ ਆਪਣੇ ਸਟੇਡੀਅਮ ਵਿੱਚ ਨਾ ਲਹਿਰਾਇਆ ਜਾਵੇ।”

ਕਦੋਂ ਹੋਵੇਗਾ ਦਿਲਜੀਤ ਦਾ ਮਿਊਜ਼ਿਕ ਕੰਸਰਟ?

ਇਸ ਤੋਂ ਬਾਅਦ, ਦਿਲਜੀਤ ਨੇ ਜਲਦੀ ਹੀ ਅਹਿਮਦਾਬਾਦ ਮਿਊਜ਼ਿਕ ਕੰਸਰਟ ਦੀ ਤਾਰੀਖ ਵੀ ਕਨਫਰਮ ਕਰ ਦਿੱਤੀ। ਉਨ੍ਹਾਂ ਨੇ ਦਰਸ਼ਕਾਂ ਨੂੰ ਕਿਹਾ, “ਅਸੀਂ 21 ਨਵੰਬਰ, 2026 ਨੂੰ ਨਰਿੰਦਰ ਮੋਦੀ ਸਟੇਡੀਅਮ ਵਿੱਚ ਪਰਫਾਰਮ ਕਰਾਂਗੇ।”

ਇਹ ਮਿਊਜ਼ਿਕ ਕੰਸਰਟ 2024 ਦੇ ਦਿਲ-ਲੁਮਿਨਾਚੀ ਇੰਡੀਆ ਟੂਰ ਤੋਂ ਬਾਅਦ ਉਨ੍ਹਾਂ ਦੀ ਅਹਿਮਦਾਬਾਦ ਵਿੱਚ ਵਾਪਸੀ ਕਰੇਗਾ। ਇਸ ਨਵੰਬਰ ਦੇ ਸ਼ੋਅ ਲਈ ਟਿਕਟਾਂ, ਕੀਮਤ ਅਤੇ ਬੁਕਿੰਗ ਜਾਣਕਾਰੀ ਅਜੇ ਤੱਕ ਸਾਹਮਣੇ ਨਹੀਂ ਆਈ ਹੈ।

ਦਿਲਜੀਤ ਨੇ ਵੈਂਬਲੇ ਸਟੇਡੀਅਮ ਵਿੱਚ ਰਚਿਆ ਇਤਿਹਾਸ

ਦਿਲਜੀਤ ਦੋਸਾਂਝ ਨੇ ਸ਼ਨੀਵਾਰ ਨੂੰ ਲੰਡਨ ਦੇ ਵੈਂਬਲੇ ਸਟੇਡੀਅਮ ਵਿੱਚ ਪਰਫਾਰਮ ਕਰਕੇ ਇਤਿਹਾਸ ਰੱਚ ਦਿੱਤਾ। ਦਰਅਸਲ, ਗਾਇਕ ਉੱਥੋ ਦੇ ਮੈਦਾਨ ‘ਤੇ ਸਿੰਗਰ ਮੇਨ ਹੈੱਡਲਾਈਨਰ ਦੇ ਤੌਰ ਤੇ ਪਰਫਾਰਮ ਕਰਨ ਵਾਲੇ ਦੁਨੀਆ ਦੇ ਪਹਿਲੇ ਪੰਜਾਬੀ ਗਾਇਕ ਬਣ ਗਏ ਹਨ।

ਦਿਲਜੀਤ ਨੇ ਸ਼ੋਅ ਦੀ ਸ਼ੁਰੂਆਤ ਆਪਣੇ ਮਸ਼ਹੂਰ ਡਾਇਲਾਗ, “ਪੰਜਾਬੀ ਆ ਗਏ ਵੈਂਬਲੇ ਓਏ!” ਨਾਲ ਕੀਤੀ, ਅਤੇ ਕਿਹਾ ਕਿ ਇਹ ਸਿਰਫ਼ ਇੱਕ ਮਿਊਜ਼ਿਕ ਕੰਸਰਟ ਨਹੀਂ ਹੈ, ਸਗੋਂ ਇੱਕ ਅਜਿਹਾ ਪਲ ਹੈ ਜੋ ਇਤਿਹਾਸ ਦੇ ਪੰਨਿਆਂ ਵਿੱਚ ਹਮੇਸ਼ਾ ਲਈ ਦਰਜ ਹੋਣ ਜਾ ਰਿਹਾ ਹੈ।

Follow Us