AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

UPI ‘ਤੇ MDR ਚਾਰਜ ਨੂੰ ਸਰਕਾਰ ਨੇ ਦੀਵਾਲੀ ਤੱਕ ਟਾਲਿਆ, 15 ਅਕਤੂਬਰ ਤੋਂ ਨਹੀਂ ਹੋਵੇਗਾ ਲਾਗੂ

UPI : 15 ਅਕਤੂਬਰ, 2026 ਨੂੰ ਲਾਗੂ ਹੋਣ ਵਾਲੇ ਨਵੇਂ UPI ਮਰਚੈਂਟ ਡਿਸਕਾਊਂਟ ਰੇਟ (MDR) ਨਿਯਮ ਨੂੰ ਦੀਵਾਲੀ ਤੋਂ ਬਾਅਦ ਤੱਕ ਵਧਾ ਦਿੱਤਾ ਗਿਆ ਹੈ। ਸਰਕਾਰ ਨੇ ਇਹ ਫੈਸਲਾ ਤਿਉਹਾਰਾਂ ਨੂੰ ਦੇਖਦੇ ਹੋਏ ਲਿਆ ਹੈ। ਹੁਣ ਇਸ ਤੇ ਦੀਵਾਲੀ ਤੋਂ ਬਾਅਦ ਹੀ ਕੋਈ ਫੈਸਲਾ ਹੋਵੇਗਾ। ਇਸ ਫੈਸਲੇ ਨਾਲ ਕਾਰੋਬਾਰੀਆਂ ਨੂੰ ਵੱਡੀ ਰਾਹਤ ਮਿਲੀ ਹੈ।

UPI 'ਤੇ MDR ਚਾਰਜ ਨੂੰ ਸਰਕਾਰ ਨੇ ਦੀਵਾਲੀ ਤੱਕ ਟਾਲਿਆ, 15 ਅਕਤੂਬਰ ਤੋਂ ਨਹੀਂ ਹੋਵੇਗਾ ਲਾਗੂ
tv9-punjabi
| Updated On: 13 Oct 2026 14:16 PM IST
Share

ਤਿਉਹਾਰਾਂ ਦੇ ਖਰੀਦਦਾਰੀ ਸੀਜ਼ਨ ਦੇ ਵਿਚਕਾਰ 15 ਅਕਤੂਬਰ, 2026 ਨੂੰ ਲਾਗੂ ਹੋਣ ਵਾਲੇ ਨਵੇਂ UPI ਮਰਚੈਂਟ ਡਿਸਕਾਊਂਟ ਰੇਟ (MDR) ਨਿਯਮ ਨੂੰ ਦੀਵਾਲੀ ਤੋਂ ਬਾਅਦ ਤੱਕ ਵਧਾ ਦਿੱਤਾ ਗਿਆ ਹੈ। ਇਸ ਸਮਾਂ ਸੀਮਾ ਨੂੰ ਵਧਾਉਣ ਦਾ ਫੈਸਲਾ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ (NPCI) ਅਤੇ ਵਿੱਤ ਮੰਤਰਾਲੇ ਨਾਲ ਉਠਾਈਆਂ ਗਈਆਂ ਚਿੰਤਾਵਾਂ ਤੋਂ ਬਾਅਦ ਲਿਆ ਗਿਆ ਹੈ। NPCI ਨੇ ਮੰਗਲਵਾਰ ਨੂੰ ਪ੍ਰੈਸ ਨੋਟ ਜਾਰੀ ਕੀਤਾ ਹੈ, ਜਿਸ ਵਿੱਚ ਸਾਫ਼ ਕਰ ਦਿੱਤਾ ਗਿਆ ਹੈ ਕਿ UPI ‘ਤੇ ਫਿਲਹਾਲ ਕੋਈ ਨਵਾਂ ਚਾਰਜ ਲਾਗੂ ਨਹੀਂ ਕੀਤਾ ਜਾਵੇਗਾ।

ਅਸਲ ਵਿੱਚ ₹2,000 ਤੋਂ ਵੱਧ ਦੇ UPI ਭੁਗਤਾਨਾਂ ਲਈ 0.4% ਮਰਚੈਂਟ ਡਿਸਕਾਉਂਟ ਰੇਡ (MDR) ਲਗਾਉਣ ਦੀ ਯੋਜਨਾ ਬਣਾਈ ਗਈ ਸੀ। ਇਹ ਇਸ ਹਫ਼ਤੇ ਵੀਰਵਾਰ ਨੂੰ ਲਾਗੂ ਹੋਣਾ ਸੀ, ਪਰ ਹੁਣ ਇਸਨੂੰ ਦੀਵਾਲੀ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।

NPCI ਦੇਸ਼ ਦੇ ਸਭ ਤੋਂ ਵੱਡੇ ਡਿਜੀਟਲ ਭੁਗਤਾਨ ਪਲੇਟਫਾਰਮ, UPI ਦਾ ਸੰਚਾਲਨ ਕਰਦਾ ਹੈ। ਸੰਗਠਨ ਨੇ ਆਪਣਏ ਬਿਆਨ ਵਿੱਚ,ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਪਰਸਨ-ਟੂ-ਮਰਚੈਂਟ (P2M) ਟ੍ਰਾਂਜੈਕਸ਼ਨ ਤੇ ਲੱਗਣ ਵਾਲੇ ਚਾਰਜ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਨਵੀਂ ਤਾਰੀਖ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਦੀਵਾਲੀ ਤੋਂ ਬਾਅਦ ਨਵੰਬਰ ਦੇ ਦੂਜੇ ਹਫ਼ਤੇ ਨਵਾਂ ਫੈਸਲਾ ਲਿਆ ਜਾ ਸਕਦਾ ਹੈ।

ਤਿਉਹਾਰੀ ਸੀਜ਼ਨ ਵਿੱਚ ਮਿਲੀ ਵੱਡੀ ਮੋਹਲਤ

ਮਰਚੈਂਟ ਬਾਡੀਜ਼ ਤੋਂ ਲੈ ਕੇ ਫਿਨਟੈਕ ਕੰਪਨੀਆਂ ਤੱਕ, ਸਾਰਿਆਂ ਨੇ ਇਸ ਨਵੇਂ ਚਾਰਜ ਦਾ ਸਖ਼ਤ ਵਿਰੋਧ ਕੀਤਾ ਸੀ। ਉਨ੍ਹਾਂ ਨੇ ਦਲੀਲ ਦਿੱਤੀ ਸੀ ਕਿ ਇਸਦਾ ਤਿਉਹਾਰਾਂ ਦੇ ਸੀਜ਼ਨ ਦੌਰਾਨ ਵਿਕਰੀ ‘ਤੇ ਸਿੱਧਾ ਅਸਰ ਪਵੇਗਾ। ਬਾਜ਼ਾਰ ਇਸ ਸਮੇਂ ਮਹਿੰਗਾਈ ਦਾ ਸਾਹਮਣਾ ਕਰ ਰਿਹਾ ਹੈ। ਸਰਕਾਰ ਨੂੰ ਇਹ ਵੀ ਡਰ ਸੀ ਕਿ ਤਿਉਹਾਰਾਂ ਦੀ ਵਿਕਰੀ ਦੌਰਾਨ ਵਪਾਰਕ ਲਾਗਤਾਂ ਵਧ ਸਕਦੀਆਂ ਹਨ। ਜੇਕਰ ਵਪਾਰੀਆਂ ‘ਤੇ MDR ਦਾ ਬੋਝ ਵਧਦਾ ਹੈ, ਤਾਂ ਇਹ ਸੰਭਵ ਹੈ ਕਿ ਆਮ ਗਾਹਕਾਂ ਨੂੰ ਵੀ ਨੁਕਸਾਨ ਦਾ ਭਾਰ ਚੁੱਕਣਾ ਪਵੇ। ਵਪਾਰੀ ਇਹ ਲਾਗਤ ਗਾਹਕਾਂ ਤੋਂ ਵਸੂਲ ਕਰਨਗੇ।ਇਸ ਚਿੰਤਾ ਦੇ ਮੱਦੇਨਜ਼ਰ, UPI ਗਵਰਨਿੰਗ ਕੌਂਸਲ ਨੇ ਇਸ ਸਮੇਂ ਕਦਮ ਪਿੱਛੇ ਖਿੱਚ ਲਏ ਹਨ।

ਸਮਝੋ MDR ਚਾਰਜ ਦੇ ਪਿੱਛੇ ਦਾ ਪੂਰਾ ਗਣਿਤ

ਪਿਛਲੇ ਮਹੀਨੇ ਹੀ, UPI ਗਵਰਨਿੰਗ ਕੌਂਸਲ ਨੇ ₹2,000 ਤੋਂ ਵੱਧ ਦੇ ਲੈਣ-ਦੇਣ ‘ਤੇ 0.4 ਪ੍ਰਤੀਸ਼ਤ MDR ਵਸੂਲਣ ਦਾ ਫੈਸਲਾ ਕੀਤਾ ਸੀ। ਇਸਦਾ ਮਤਲਬ ਹੈ ਕਿ ਜੇਕਰ ਤੁਸੀਂ UPI ਰਾਹੀਂ ਕਿਸੇ ਵਪਾਰੀ ਨੂੰ 2,000 ਰੁਪਏ ਦਾ ਭੁਗਤਾਨ ਕਰਦੇ ਹੋ, ਤਾਂ ਤੁਹਾਨੂੰ 0.4% ਫੀਸ ਦੇਣੀ ਪਵੇਗੀ। 10,000 ਰੁਪਏ ਦੀ ਅਦਾਇਗੀ ਲਈ, ਇਹ ਚਾਰਜ ਵਧ ਕੇ 40 ਰੁਪਏ ਹੋ ਜਾਵੇਗਾ। ਇਹ ਚਾਰਜ ਵਪਾਰੀਆਂ ਤੋਂ ਡਿਜੀਟਲ ਭੁਗਤਾਨਾਂ ਦੀ ਪ੍ਰਕਿਰਿਆ ਲਈ ਲਿਆ ਜਾਂਦਾ ਹੈ। 8 ਅਕਤੂਬਰ ਨੂੰ, ਵਿੱਤ ਮੰਤਰੀ ਨੇ ਸਪੱਸ਼ਟ ਕੀਤਾ ਸੀ ਕਿ UPI ਲੈਣ-ਦੇਣ ‘ਤੇ MDR ਦਾ ਮੁੱਦਾ ਹਿੱਸੇਦਾਰਾਂ ਵਿਚਕਾਰ ਹੱਲ ਕੀਤਾ ਜਾਵੇਗਾ। ਚਾਰਜ ਨੂੰ ਕਦੋਂ ਲਾਗੂ ਕਰਨਾ ਹੈ, ਇਸ ਬਾਰੇ ਫੈਸਲਾ ਪੇਮੈਂਟ ਈਕੋਸਿਸਟਮ ‘ਤੇ ਛੱਡ ਦਿੱਤਾ ਗਿਆ ਹੈ।

ਕਾਰਡਾਂ ਨਾਲੋਂ UPI ‘ਤੇ ਚਾਰਜ ਜਿਆਦਾ ਗੁੰਝਲਦਾਰ

UPI ‘ਤੇ ਚਾਰਜ ਲਗਾਉਣਾ ਇੰਨਾ ਆਸਾਨ ਨਹੀਂ ਹੈ। ਦੇਸ਼ ਵਿੱਚ ਲਗਭਗ 11 ਕਰੋੜ ਟਰਮੀਨਲਸ ‘ਤੇ ਕਾਰਡ ਦੇ ਰਾਹੀਂ ਪੇਮੈਂਟ ਹੁੰਦਾਹੈ, ਜਦੋਂ ਕਿ UPI ਨੈੱਟਵਰਕ ਕਾਫ਼ੀ ਵੱਡਾ ਹੈ। ਦੇਸ਼ ਭਰ ਵਿੱਚ ਲਗਭਗ 10 ਕਰੋੜ ਮਰਚੈਂਟ UPI ਭੁਗਤਾਨ ਸਵੀਕਾਰ ਕਰਦੇ ਹਨ। ਇਨ੍ਹਾਂ ਵਿੱਚ ਛੋਟੇ ਸ਼ਹਿਰਾਂ ਤੋਂ ਪਿੰਡਾਂ ਤੱਕ ਦੇ ਵਪਾਰੀ ਸ਼ਾਮਲ ਹਨ। ਕਾਰਡ ਭੁਗਤਾਨਾਂ ਲਈ ਨਿਯਮ ਲਗਭਗ ਇੱਕੋ ਜਿਹੇ ਹਨ। ਹਾਲਾਂਕਿ, UPI ‘ਤੇ ਵੱਖ-ਵੱਖ ਸ਼੍ਰੇਣੀਆਂ ਲਈ ਵੱਖ-ਵੱਖ ਦਰਾਂ ਨਿਰਧਾਰਤ ਕੀਤੀਆਂ ਗਈਆਂ ਹਨ।

Follow Us
'ਸ਼ਿਵਜੀ ਦੀ ਬਰਾਤ' ਵਾਲੇ ਬਿਆਨ 'ਤੇ ਮੱਚ ਗਿਆ ਹੰਗਾਮਾ, ਹਮਲਾਵਰ ਹੋਈ BJP
'ਸ਼ਿਵਜੀ ਦੀ ਬਰਾਤ' ਵਾਲੇ ਬਿਆਨ 'ਤੇ ਮੱਚ ਗਿਆ ਹੰਗਾਮਾ, ਹਮਲਾਵਰ ਹੋਈ BJP...
ਅਮਰੀਕਾ ਲਈ ਕਿੰਨਾ ਅਹਿਮ H-1B ਵੀਜ਼ਾ... JD ਵੈਂਸ ਨੇ ਭਾਰਤੀ ਕਾਮਿਆਂ ਬਾਰੇ ਅਜਿਹਾ ਕੀ ਕਿਹਾ, ਛਿੜ ਗਈ ਬਹਿਸ?
ਅਮਰੀਕਾ ਲਈ ਕਿੰਨਾ ਅਹਿਮ H-1B ਵੀਜ਼ਾ... JD ਵੈਂਸ ਨੇ ਭਾਰਤੀ ਕਾਮਿਆਂ ਬਾਰੇ ਅਜਿਹਾ ਕੀ ਕਿਹਾ, ਛਿੜ ਗਈ ਬਹਿਸ?...
ਫਾਜ਼ਿਲਕਾ ਦੀ ਅਨਾਜ ਮੰਡੀ 'ਚ ਆ ਗਿਆ ਹੜ੍ਹ, ਪਾਣੀ 'ਚ ਤੈਰਦਾ ਨਜ਼ਰ ਆਇਆ ਝੋਨਾ
ਫਾਜ਼ਿਲਕਾ ਦੀ ਅਨਾਜ ਮੰਡੀ 'ਚ ਆ ਗਿਆ ਹੜ੍ਹ, ਪਾਣੀ 'ਚ ਤੈਰਦਾ ਨਜ਼ਰ ਆਇਆ ਝੋਨਾ...
ਨੇਪਾਲ ਵਿੱਚ ਡੇਢ ਮਹੀਨੇ ਬਾਅਦ ਫਿਰ ਆਫ਼ਤ, ਬੁੱਢੀ ਗੰਡਕ ਨਦੀ ਨੇ ਮਚਾਈ ਤਬਾਹੀ
ਨੇਪਾਲ ਵਿੱਚ ਡੇਢ ਮਹੀਨੇ ਬਾਅਦ ਫਿਰ ਆਫ਼ਤ, ਬੁੱਢੀ ਗੰਡਕ ਨਦੀ ਨੇ ਮਚਾਈ ਤਬਾਹੀ...
ਅੰਮ੍ਰਿਤਸਰ ਦੇ ਪ੍ਰਸਿੱਧ ਦੁਰਗਿਆਣਾ ਮੰਦਿਰ ਪਹੁੰਚ ਰਹੇ ਸ਼ਰਧਾਲੂ, ਸ਼ਾਰਦੀਆ ਨਰਾਤਿਆਂ ਦੀ ਸ਼ੁਰੂਆਤ
ਅੰਮ੍ਰਿਤਸਰ ਦੇ ਪ੍ਰਸਿੱਧ ਦੁਰਗਿਆਣਾ ਮੰਦਿਰ ਪਹੁੰਚ ਰਹੇ ਸ਼ਰਧਾਲੂ, ਸ਼ਾਰਦੀਆ ਨਰਾਤਿਆਂ ਦੀ ਸ਼ੁਰੂਆਤ...
ਰੂਪ ਕੌਰ ਨੇ ਦੱਸਿਆ ਜਾਨ ਦਾ ਖ਼ਤਰਾ- ਪੇਸ਼ੀ ਲਈ DGP-ਅਕਾਲ ਤਖ਼ਤ ਟਾਸਕ ਫੋਰਸ ਕਮੇਟੀ ਤੋਂ ਮੰਗੀ ਸੁਰੱਖਿਆ
ਰੂਪ ਕੌਰ ਨੇ ਦੱਸਿਆ ਜਾਨ ਦਾ ਖ਼ਤਰਾ- ਪੇਸ਼ੀ ਲਈ DGP-ਅਕਾਲ ਤਖ਼ਤ ਟਾਸਕ ਫੋਰਸ ਕਮੇਟੀ ਤੋਂ ਮੰਗੀ ਸੁਰੱਖਿਆ...
ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਹੁਣ ਕੱਸੇਗਾ ਅਪਰਾਧ 'ਤੇ ਸ਼ਿਕੰਜਾ!
ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਹੁਣ ਕੱਸੇਗਾ ਅਪਰਾਧ 'ਤੇ ਸ਼ਿਕੰਜਾ!...
CJP Protest: ਦਿੱਲੀ ਵਿੱਚ ਸਖ਼ਤ ਸੁਰੱਖਿਆ ਘੇਰਾ, ਜੰਤਰ-ਮੰਤਰ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਟ੍ਰੇਨਾਂ ਅਤੇ ਮੈਟਰੋ ਸੇਵਾਵਾਂ ਮੁਅੱਤਲ
CJP Protest: ਦਿੱਲੀ ਵਿੱਚ ਸਖ਼ਤ ਸੁਰੱਖਿਆ ਘੇਰਾ, ਜੰਤਰ-ਮੰਤਰ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਟ੍ਰੇਨਾਂ ਅਤੇ ਮੈਟਰੋ ਸੇਵਾਵਾਂ ਮੁਅੱਤਲ...
Nana Patekar Last Appearance: ਮੌਤ ਤੋਂ ਪਹਿਲਾਂ ਨਾਨਾ ਪਾਟੇਕਰ ਦਾ ਆਖਰੀ Video ਆਇਆ ਸਾਹਮਣੇ
Nana Patekar Last Appearance: ਮੌਤ ਤੋਂ ਪਹਿਲਾਂ ਨਾਨਾ ਪਾਟੇਕਰ ਦਾ ਆਖਰੀ Video ਆਇਆ ਸਾਹਮਣੇ...