ਲੁਧਿਆਣਾ ਚ ਬਣ ਰਹੇ ਰਾਮ ਮੰਦਰ ਵਾਲੇ ਸਵੈਟਰ, ਦੇਸ਼ ਭਰ ਚ ਭਾਰੀ ਮੰਗ
ਇੱਕ ਪਾਸੇ ਜਿੱਥੇ ਅਯੁੱਧਿਆ ਵਿੱਚ ਨਵੇਂ ਬਣ ਰਹੇ ਰਾਮ ਮੰਦਰ ਨੂੰ ਲੈਕੇ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਉੱਥੇ ਹੀ ਲੁਧਿਆਣਾ ਦੀ ਹੌਜਰੀ ਮਾਰਕਿਟ ਵੀ ਇਸ ਮੌਕੇ ਵਿਸ਼ੇਸ਼ ਸਵੈਟਰ ਤਿਆਰ ਕੀਤੇ ਜਾ ਰਹੇ ਹਨ ਜਿਨ੍ਹਾਂ ਦੀ ਦੇਸ਼ ਭਰ ਵਿੱਚ ਭਾਰੀ ਮੰਗ ਹੈ।

22 ਜਨਵਰੀ ਨੂੰ ਅਯੁੱਧਿਆ ਵਿੱਚ ਬਣਾਏ ਜਾ ਰਹੇ ਭਗਵਾਨ ਰਾਮ ਜੀ ਮੰਦਰ ਵਿੱਚ ਜਿੱਥੇ ਵੱਡੇ ਪੱਧਰ ਤੇ ਸਮਾਗਮ ਹੋਣ ਜਾ ਰਹੇ ਹਨ ਤਾਂ ਉੱਥੇ ਹੀ ਲੁਧਿਆਣਾ ਦਾ ਹੌਜਰੀ ਸੈਕਟਰ ਵੀ ਇਸ ਵਿਸ਼ੇਸ਼ ਮੌਕੇ ਲਈ ਸਪੈਸ਼ਲ ਤਿਆਰੀ ਕਰ ਰਿਹਾ ਹੈ। ਇਸ ਸਮਾਗਮ ਨੂੰ ਲੈਕੇ ਲੁਧਿਆਣਾ ਵਿੱਚ ਵਿਸ਼ੇਸ਼ ਸਵੈਟਰਾਂ ਤੇ ਸ਼ਰਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਮੌਜੂਦਾ ਸਮੇਂ ‘ਚ ਪੰਜ ਰੰਗਾਂ ‘ਚ ਬਣਾਏ ਜਾ ਰਹੇ ਇਨ੍ਹਾਂ ਸਵੈਟਰਾਂ ‘ਤੇ ਅਯੁੱਧਿਆ ਅਤੇ ਸ਼੍ਰੀ ਰਾਮ ਤੋਂ ਇਲਾਵਾ ਮੰਦਿਰ ਨੂੰ ਵੀ ਦਰਸਾਇਆ ਗਿਆ ਹੈ।
ਲੁਧਿਆਣਾ ਵਿੱਚ ਬਣ ਰਹੇ ਇਹਨਾਂ ਸਵੈਟਰਾਂ ਦੀ ਸਿਰਫ਼ ਅਯੁੱਧਿਆ ਅਤੇ ਦਿੱਲੀ ਹੀ ਨਹੀਂ ਸਗੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਡੇ ਪੱਧਰ ਤੇ ਆਰਡਰ ਆ ਰਹੇ ਹਨ। ਜਿਸ ਤੋਂ ਹੌਜਰੀ ਮਾਰਕਿਟ ਕਾਫ਼ੀ ਖੁਸ਼ ਦਿਖਾਈ ਦੇ ਰਹੀ ਹੈ। ਹੌਜਰੀ ਵਪਾਰੀਆਂ ਦਾ ਕਹਿਣਾ ਹੈ ਕਿ ਇਹ ਬਹੁਤ ਵੱਡਾ ਸਮਾਗਮ ਹੈ ਜਿਸ ਨੂੰ ਲੈਕੇ ਉਹਨਾਂ ਵੱਲੋਂ NO LOSS NO PROFIT ਵਾਲੀ ਨੀਤੀ ਦੇ ਤਹਿਤ ਕੰਮ ਕੀਤਾ ਜਾ ਰਿਹਾ ਹੈ।