AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Stock Market Crash: ਸੈਂਸੈਕਸ ਅਤੇ ਨਿਫਟੀ ‘ਚ ਭਾਰੀ ਗਿਰਾਵਟ, ਕੱਚੇ ਤੇਲ ਨੇ ਵਿਗਾੜਿਆ ਨਿਵੇਸ਼ਕਾਂ ਦਾ ਮੂਡ

Stock Market Crash: ਵੀਰਵਾਰ ਨੂੰ ਸ਼ੇਅਰ ਬਾਜ਼ਾਰ ਵਿੱਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ। ਕ੍ਰੂਡ ਆਇਲ ਦੀ ਕੀਮਤ 102 ਡਾਲਰ ਤੋਂ ਪਾਰ ਜਾਣ ਕਾਰਨ ਸੈਂਸੈਕਸ-ਨਿਫਟੀ ਵਿੱਚ 1% ਦੀ ਗਿਰਾਵਟ ਦਰਜ ਕੀਤੀ ਗਈ। IRDAI ਦੇ ਨਵੇਂ ਪ੍ਰਸਤਾਵਾਂ ਕਾਰਨ ਇੰਸ਼ੋਰੈਂਸ ਸ਼ੇਅਰਾਂ ਵਿੱਚ ਸਭ ਤੋਂ ਵੱਧ ਵਿਕਰੀ ਦਾ ਦਬਾਅ ਦੇਖਣ ਨੂੰ ਮਿਲਿਆ।

Stock Market Crash: ਸੈਂਸੈਕਸ ਅਤੇ ਨਿਫਟੀ 'ਚ ਭਾਰੀ ਗਿਰਾਵਟ, ਕੱਚੇ ਤੇਲ ਨੇ ਵਿਗਾੜਿਆ ਨਿਵੇਸ਼ਕਾਂ ਦਾ ਮੂਡ
ਸੈਂਸੈਕਸ-ਨਿਫਟੀ ‘ਤੇ ਕੱਚੇ ਤੇਲ ਦਾ ਅਸਰ
tv9-punjabi
| Updated On: 24 Sep 2026 11:48 AM IST
Share

Stock Market Crash: ਵੀਰਵਾਰ ਦਾ ਦਿਨ ਭਾਰਤੀ ਸ਼ੇਅਰ ਬਾਜ਼ਾਰ ਦੇ ਨਿਵੇਸ਼ਕਾਂ ਲਈ ਨਿਰਾਸ਼ਾਜਨਕ ਰਿਹਾ। ਬਾਜ਼ਾਰ ਖੁੱਲ੍ਹਦੇ ਹੀ ਸੈਂਸੈਕਸ, ਨਿਫਟੀ ਵਰਗੇ ਪ੍ਰਮੁੱਖ ਇੰਡੈਕਸਾਂ ਵਿੱਚ 1 ਫੀਸਦੀ ਤੱਕ ਦੀ ਵੱਡੀ ਗਿਰਾਵਟ ਦਰਜ ਕੀਤੀ ਗਈ। ਇਸ ਭਾਰੀ ਵਿਕਰੀ ਦੇ ਪਿੱਛੇ ਕੋਈ ਇੱਕ ਕਾਰਨ ਨਹੀਂ ਸੀ। ਦੁਨੀਆ ਭਰ ਵਿੱਚ ਬਣ ਰਹੇ ਆਰਥਿਕ ਹਾਲਾਤਾਂ ਨੇ ਘਰੇਲੂ ਬਾਜ਼ਾਰ ਦੇ ਸੈਂਟੀਮੈਂਟ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕੀਤਾ। ਸਭ ਤੋਂ ਵੱਡਾ ਝਟਕਾ ਕੱਚੇ ਤੇਲ ਦੀਆਂ ਕੀਮਤਾਂ ਤੋਂ ਲੱਗਾ। ਇੰਟਰਨੈਸ਼ਨਲ ਮਾਰਕੀਟ ਵਿੱਚ ਬ੍ਰੈਂਟ ਕ੍ਰੂਡ ਆਇਲ ਉਛਲ ਕੇ 102 ਡਾਲਰ ਪ੍ਰਤੀ ਬੈਰਲ ਤੋਂ ਪਾਰ ਪਹੁੰਚ ਗਿਆ। ਕੱਚੇ ਤੇਲ ਦੀਆਂ ਕੀਮਤਾਂ ਵਿੱਚ ਇਸ ਤਰ੍ਹਾਂ ਦਾ ਉਛਾਲ ਭਾਰਤੀ ਅਰਥਵਿਵਸਥਾ ਲਈ ਹਮੇਸ਼ਾ ਚਿੰਤਾ ਦਾ ਵਿਸ਼ਾ ਰਿਹਾ ਹੈ। ਇਸ ਨਾਲ ਦੇਸ਼ ਦਾ ਇੰਪੋਰਟ ਬਿੱਲ ਵਧਦਾ ਹੈ ਅਤੇ ਮਹਿੰਗਾਈ ਬੇਕਾਬੂ ਹੋਣ ਦਾ ਖ਼ਦਸ਼ਾ ਵੀ ਪੈਦਾ ਹੋ ਜਾਂਦਾ ਹੈ।

ਇਸ ਦੇ ਨਾਲ ਹੀ ਅਮਰੀਕਾ ਤੋਂ ਵੀ ਇਕਵਿਟੀ ਮਾਰਕੀਟ ਲਈ ਨਕਾਰਾਤਮਕ ਸੰਕੇਤ ਮਿਲੇ। ਉੱਥੇ 10 ਸਾਲਾਂ ਦੀ ਟ੍ਰੇਜ਼ਰੀ ਯੀਲਡ ਵਧ ਕੇ 5.11% ਦੇ ਉੱਚ ਪੱਧਰ ‘ਤੇ ਪਹੁੰਚ ਗਈ। ਜਦੋਂ ਵੀ ਅਮਰੀਕੀ ਬਾਂਡ ਯੀਲਡ ਵਿੱਚ ਇਸ ਤਰ੍ਹਾਂ ਤੇਜ਼ੀ ਨਾਲ ਉਛਾਲ ਆਉਂਦਾ ਹੈ, ਤਾਂ ਗਲੋਬਲ ਇਕਵਿਟੀ ਮਾਰਕੀਟ ਦੇ ਵੈਲਿਊਏਸ਼ਨ ‘ਤੇ ਭਾਰੀ ਦਬਾਅ ਪੈਂਦਾ ਹੈ। ਵਿਦੇਸ਼ੀ ਨਿਵੇਸ਼ਕ ਆਪਣਾ ਪੈਸਾ ਕੱਢ ਕੇ ਸੁਰੱਖਿਅਤ ਥਾਵਾਂ ‘ਤੇ ਲਿਜਾਣ ਲੱਗਦੇ ਹਨ। ਇਨ੍ਹਾਂ ਦੋ ਵੱਡੇ ਗਲੋਬਲ ਕਾਰਕਾਂ ਨੇ ਅੱਜ ਭਾਰਤੀ ਬਾਜ਼ਾਰ ‘ਤੇ ਵੀ ਦਬਾਅ ਵਧਾ ਦਿੱਤਾ।

ਇੰਸ਼ੋਰੈਂਸ ਸ਼ੇਅਰਾਂ ‘ਤੇ IRDAI ਦਾ ਵੱਡਾ ਝਟਕਾ

ਬਾਜ਼ਾਰ ਵਿੱਚ ਆਈ ਇਸ ਚੌਤਰਫ਼ਾ ਗਿਰਾਵਟ ਵਿੱਚ ਸਭ ਤੋਂ ਵੱਧ ਨੁਕਸਾਨ ਫਾਈਨੈਂਸ਼ੀਅਲ ਸੈਕਟਰ ਦੇ ਸ਼ੇਅਰਾਂ ਨੂੰ ਝੱਲਣਾ ਪਿਆ। HDFC Life, Bajaj Finance, Axis Bank, SBI Life Insurance, Shriram Finance ਅਤੇ Bajaj Finserv ਵਰਗੇ ਵੱਡੇ ਨਾਮ ਅੱਜ Top Losers ਦੀ ਲਿਸਟ ਵਿੱਚ ਸ਼ਾਮਲ ਰਹੇ। ਇੰਸ਼ੋਰੈਂਸ ਸੈਕਟਰ ਵਿੱਚ ਆਈ ਇਸ ਭਾਰੀ ਗਿਰਾਵਟ ਦਾ ਸਿੱਧਾ ਸਬੰਧ ਇੰਸ਼ੋਰੈਂਸ ਰੈਗੂਲੇਟਰ (IRDAI) ਦੇ ਇੱਕ ਨਵੇਂ ਫੈਸਲੇ ਨਾਲ ਹੈ।

IRDAI ਨੇ ਹਾਲ ਹੀ ਵਿੱਚ ਡਿਸਟ੍ਰੀਬਿਊਸ਼ਨ ਰੈਗੂਲੇਸ਼ਨ ਅਤੇ Expenses of Management (EoM) ਦੀ ਲਿਮਿਟ ਤੈਅ ਕਰਨ ਨੂੰ ਲੈ ਕੇ ਇੱਕ ਅਹਿਮ ਕਨਸਲਟੇਸ਼ਨ ਪੇਪਰ ਜਾਰੀ ਕੀਤਾ ਹੈ। ਇਸ ਪ੍ਰਸਤਾਵ ਵਿੱਚ ਕਈ ਅਜਿਹੇ ਨਿਯਮ ਹਨ, ਜੋ ਕੰਪਨੀਆਂ ਦੇ ਮੁਨਾਫ਼ੇ ‘ਤੇ ਸਿੱਧਾ ਅਸਰ ਪਾ ਸਕਦੇ ਹਨ। ਰੈਗੂਲੇਟਰ ਚਾਹੁੰਦਾ ਹੈ ਕਿ ਡਿਸਟ੍ਰੀਬਿਊਟਰਾਂ ਨੂੰ ਮਿਲਣ ਵਾਲੇ ਭਾਰੀ-ਭਰਕਮ ਪੇਆਉਟ ‘ਤੇ ਲਗਾਮ ਲਗਾਈ ਜਾਵੇ। ਇਸ ਨਾਲ ਪਾਲਿਸੀਧਾਰਕਾਂ ਦੀ ਲਾਗਤ ਘੱਟ ਹੋਵੇਗੀ।

ਹੁਣ ਤੱਕ ਇੰਸ਼ੋਰੈਂਸ ਇੰਡਸਟਰੀ ਆਕਰਮਕ Push Sales Model ‘ਤੇ ਕੰਮ ਕਰਦੀ ਆਈ ਹੈ, ਯਾਨੀ ਗਾਹਕਾਂ ‘ਤੇ ਪਾਲਿਸੀ ਵੇਚਣ ਲਈ ਦਬਾਅ ਬਣਾਇਆ ਜਾਂਦਾ ਹੈ। ਹੁਣ ਰੈਗੂਲੇਟਰ ਇਸ ਮਾਡਲ ਵਿੱਚ ਬਦਲਾਅ ਕਰਕੇ ਇਸਨੂੰ Customer-Driven, Effort-Based Model ਬਣਾਉਣ ਦੀ ਤਿਆਰੀ ਕਰ ਰਿਹਾ ਹੈ। ਨਿਵੇਸ਼ਕਾਂ ਨੂੰ ਡਰ ਹੈ ਕਿ ਇਨ੍ਹਾਂ ਵੱਡੇ ਬਦਲਾਵਾਂ ਨਾਲ ਕੰਪਨੀਆਂ ਦੇ ਮਾਰਜਿਨ ਵਿੱਚ ਕਮੀ ਆ ਸਕਦੀ ਹੈ। ਇਸੇ ਚਿੰਤਾ ਦੇ ਚਲਦਿਆਂ ਅੱਜ ਇੰਸ਼ੋਰੈਂਸ ਕੰਪਨੀਆਂ ਦੇ ਸ਼ੇਅਰਾਂ ਵਿੱਚ ਜ਼ੋਰਦਾਰ ਮੁਨਾਫ਼ਾਵਸੂਲੀ ਦੇਖਣ ਨੂੰ ਮਿਲੀ।

ਮਿਡਕੈਪ ਸ਼ੇਅਰਾਂ ਨੇ ਕੀਤਾ ਹੈਰਾਨ

ਬਾਜ਼ਾਰ ਵਿੱਚ ਇੰਨੀ ਭਾਰੀ ਉਥਲ-ਪੁਥਲ ਦੇ ਵਿਚਕਾਰ ਇੱਕ ਹਿੱਸਾ ਅਜਿਹਾ ਹੈ, ਜੋ ਪੂਰੀ ਮਜ਼ਬੂਤੀ ਨਾਲ ਟਿਕਿਆ ਹੋਇਆ ਹੈ। ਜਿੱਥੇ ਲਾਰਜ-ਕੈਪ ਸ਼ੇਅਰਾਂ ਵਿੱਚ ਨਿਵੇਸ਼ਕਾਂ ਵਿਚਾਲੇ ਡਰ ਦਾ ਮਾਹੌਲ ਹੈ, ਉੱਥੇ ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ ਵਿੱਚ ਘਰੇਲੂ ਨਿਵੇਸ਼ਕ ਲਗਾਤਾਰ ਪੈਸਾ ਲਗਾ ਰਹੇ ਹਨ। ਜਿਓਜਿਤ ਇਨਵੈਸਟਮੈਂਟਸ ਦੇ ਚੀਫ ਇਨਵੈਸਟਮੈਂਟ ਸਟ੍ਰੈਟੇਜਿਸਟ ਡਾ. ਵੀ. ਕੇ. ਵਿਜੇਕੁਮਾਰ ਦਾ ਮੰਨਣਾ ਹੈ ਕਿ ਇਨ੍ਹਾਂ ਸੈਗਮੈਂਟਸ ਵਿੱਚ ਲਗਾਤਾਰ ਮਜ਼ਬੂਤ ਡੋਮੈਸਟਿਕ ਲਿਕਵਿਡਿਟੀ ਆ ਰਹੀ ਹੈ।

ਵੈਲਿਊਏਸ਼ਨ ਜ਼ਿਆਦਾ ਹੋਣ ਦੇ ਬਾਵਜੂਦ ਭਾਰਤੀ ਨਿਵੇਸ਼ਕ ਗ੍ਰੋਥ ਵਾਲੇ ਸ਼ੇਅਰਾਂ ਨੂੰ ਆਪਣੇ ਪੋਰਟਫੋਲੀਓ ਵਿੱਚ ਸ਼ਾਮਲ ਕਰਨਾ ਪਸੰਦ ਕਰ ਰਹੇ ਹਨ। ਇਹੀ ਕਾਰਨ ਹੈ ਕਿ ਮਿਡਕੈਪ ਅਤੇ ਸਮਾਲਕੈਪ ਸ਼ੇਅਰ ਬਾਜ਼ਾਰ ਦੀ ਇਸ ਗਿਰਾਵਟ ਦਾ ਡਟ ਕੇ ਮੁਕਾਬਲਾ ਕਰ ਰਹੇ ਹਨ। ਇਸ ਦੇ ਉਲਟ ਲਾਰਜ-ਕੈਪ ਸ਼ੇਅਰ ਸਹੀ ਵੈਲਿਊਏਸ਼ਨ ‘ਤੇ ਹੋਣ ਦੇ ਬਾਵਜੂਦ ਸੁਸਤ ਨਜ਼ਰ ਆ ਰਹੇ ਹਨ।

ਹਾਲਾਂਕਿ ਮਾਹਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਟ੍ਰੈਂਡ ਹਮੇਸ਼ਾ ਅਜਿਹਾ ਨਹੀਂ ਰਹੇਗਾ। ਜੇਕਰ ਕੱਚੇ ਤੇਲ ਅਤੇ ਬਾਂਡ ਯੀਲਡ ਦੀਆਂ ਕੀਮਤਾਂ ਵਿੱਚ ਜਲਦ ਨਰਮੀ ਨਹੀਂ ਆਈ, ਤਾਂ ਇੱਕ ਸਮੇਂ ਬਾਅਦ ਇਨ੍ਹਾਂ ਛੋਟੀਆਂ ਕੰਪਨੀਆਂ ਦੇ ਸ਼ੇਅਰਾਂ ਵਿੱਚ ਵੀ ਵੱਡਾ ਕਰੈਕਸ਼ਨ ਆ ਸਕਦਾ ਹੈ।

Source:TV9Hindi.com

Follow Us
Punjab Election 2027: ਪੰਜਾਬ ਵਿੱਚ ਪੂਰਾ ਹੋਇਆ SIR, ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਦੀ ਕੀਤੀ ਤਾਰੀਫ਼
Punjab Election 2027: ਪੰਜਾਬ ਵਿੱਚ ਪੂਰਾ ਹੋਇਆ SIR, ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਦੀ ਕੀਤੀ ਤਾਰੀਫ਼...
Houthi-Saudi War: ਹੂਤੀ-ਸਾਊਦੀ ਟਕਰਾਅ ਵਿੱਚ ਵਧਿਆ ਤਣਾਅ , ਭਾਰਤੀਆਂ ਲਈ ਅਲਰਟ ਜਾਰੀ
Houthi-Saudi War: ਹੂਤੀ-ਸਾਊਦੀ ਟਕਰਾਅ ਵਿੱਚ ਵਧਿਆ ਤਣਾਅ , ਭਾਰਤੀਆਂ ਲਈ ਅਲਰਟ ਜਾਰੀ...
ਲੁਧਿਆਣਾ ਵਿੱਚ ਮੁੜ ਤੇਜ਼ ਰਫ਼ਤਾਰ ਦਾ ਕਹਿਰ, ਨੌਜਵਾਨ ਦੀ ਮੌਕੇ 'ਤੇ ਹੀ ਮੌਤ
ਲੁਧਿਆਣਾ ਵਿੱਚ ਮੁੜ ਤੇਜ਼ ਰਫ਼ਤਾਰ ਦਾ ਕਹਿਰ, ਨੌਜਵਾਨ ਦੀ ਮੌਕੇ 'ਤੇ ਹੀ ਮੌਤ...
ਗੋਲਡਨ ਟੈਂਪਲ 'ਚ ਟ੍ਰੈਵਲ ਵਲੌਗਰ ਨਾਲ ਬਦਸਲੂਕੀ! ਇਲਜ਼ਾਮਾਂ 'ਤੇ ਕੀ ਬੋਲੀ SGPC? ਜਾਣੋ...
ਗੋਲਡਨ ਟੈਂਪਲ 'ਚ ਟ੍ਰੈਵਲ ਵਲੌਗਰ ਨਾਲ ਬਦਸਲੂਕੀ! ਇਲਜ਼ਾਮਾਂ 'ਤੇ ਕੀ ਬੋਲੀ SGPC? ਜਾਣੋ......
UPI ਪੇਮੈਂਟ ਤੇ ਚਾਰਜ ਦੀਵਾਲੀ ਤੱਕ ਟਲਿਆ, ਵਪਾਰੀਆਂ ਅਤੇ ਗਾਹਕਾਂ ਨੂੰ ਮਿਲੀ ਰਾਹਤ
UPI ਪੇਮੈਂਟ ਤੇ ਚਾਰਜ ਦੀਵਾਲੀ ਤੱਕ ਟਲਿਆ, ਵਪਾਰੀਆਂ ਅਤੇ ਗਾਹਕਾਂ ਨੂੰ ਮਿਲੀ ਰਾਹਤ...
ਮਾਂ ਚੰਦਰਘੰਟਾ ਦੀ ਪੂਜਾ ਵਿੱਚ ਘੰਟੀ ਅਤੇ ਪੀਲੇ ਫੁੱਲਾਂ ਦਾ ਕੀ ਹੈ ਮਹੱਤਵ? ਜਾਣੋ...
ਮਾਂ ਚੰਦਰਘੰਟਾ ਦੀ ਪੂਜਾ ਵਿੱਚ ਘੰਟੀ ਅਤੇ ਪੀਲੇ ਫੁੱਲਾਂ ਦਾ ਕੀ ਹੈ ਮਹੱਤਵ? ਜਾਣੋ......
'ਸ਼ਿਵਜੀ ਦੀ ਬਰਾਤ' ਵਾਲੇ ਬਿਆਨ 'ਤੇ ਮੱਚ ਗਿਆ ਹੰਗਾਮਾ, ਹਮਲਾਵਰ ਹੋਈ BJP
'ਸ਼ਿਵਜੀ ਦੀ ਬਰਾਤ' ਵਾਲੇ ਬਿਆਨ 'ਤੇ ਮੱਚ ਗਿਆ ਹੰਗਾਮਾ, ਹਮਲਾਵਰ ਹੋਈ BJP...
ਅਮਰੀਕਾ ਲਈ ਕਿੰਨਾ ਅਹਿਮ H-1B ਵੀਜ਼ਾ... JD ਵੈਂਸ ਨੇ ਭਾਰਤੀ ਕਾਮਿਆਂ ਬਾਰੇ ਅਜਿਹਾ ਕੀ ਕਿਹਾ, ਛਿੜ ਗਈ ਬਹਿਸ?
ਅਮਰੀਕਾ ਲਈ ਕਿੰਨਾ ਅਹਿਮ H-1B ਵੀਜ਼ਾ... JD ਵੈਂਸ ਨੇ ਭਾਰਤੀ ਕਾਮਿਆਂ ਬਾਰੇ ਅਜਿਹਾ ਕੀ ਕਿਹਾ, ਛਿੜ ਗਈ ਬਹਿਸ?...
ਫਾਜ਼ਿਲਕਾ ਦੀ ਅਨਾਜ ਮੰਡੀ 'ਚ ਆ ਗਿਆ ਹੜ੍ਹ, ਪਾਣੀ 'ਚ ਤੈਰਦਾ ਨਜ਼ਰ ਆਇਆ ਝੋਨਾ
ਫਾਜ਼ਿਲਕਾ ਦੀ ਅਨਾਜ ਮੰਡੀ 'ਚ ਆ ਗਿਆ ਹੜ੍ਹ, ਪਾਣੀ 'ਚ ਤੈਰਦਾ ਨਜ਼ਰ ਆਇਆ ਝੋਨਾ...