AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਅਮਰੀਕਾ ਦੀ ਭਾਰਤ ਨਾਲ ਵੱਡੀ ਤਿਆਰੀ, 3 ਸਾਲਾਂ ਵਿੱਚ 500 ਅਰਬ ਡਾਲਰ ਦੇ ਵਪਾਰ ਦਾ ਟੀਚਾ

US-India Trade: ਅਮਰੀਕਾ ਨੇ ਅਗਲੇ ਤਿੰਨ ਸਾਲਾਂ ਵਿੱਚ ਭਾਰਤ ਨਾਲ ਆਪਸੀ ਵਪਾਰ ਨੂੰ ਦੁੱਗਣਾ ਕਰਕੇ 500 ਅਰਬ ਡਾਲਰ ਤੋਂ ਪਾਰ ਪਹੁੰਚਾਉਣ ਦਾ ਟੀਚਾ ਰੱਖਿਆ ਹੈ। ਮੌਜੂਦਾ ਸਮੇਂ ਵਿੱਚ ਦੋਵਾਂ ਦੇਸ਼ਾਂ ਵਿਚਾਲੇ 240 ਅਰਬ ਡਾਲਰ ਦਾ ਰਿਕਾਰਡ ਵਪਾਰ ਹੋ ਰਿਹਾ ਹੈ।

ਅਮਰੀਕਾ ਦੀ ਭਾਰਤ ਨਾਲ ਵੱਡੀ ਤਿਆਰੀ, 3 ਸਾਲਾਂ ਵਿੱਚ 500 ਅਰਬ ਡਾਲਰ ਦੇ ਵਪਾਰ ਦਾ ਟੀਚਾ
US ਦੀ ਭਾਰਤ ਨਾਲ ਵੱਡੀ ਤਿਆਰੀ
tv9-punjabi
| Published: 21 Oct 2026 14:33 PM IST
Share

ਭਾਰਤ ਅਤੇ ਅਮਰੀਕਾ ਦੇ ਆਰਥਿਕ ਸਬੰਧ ਹੁਣ ਇੱਕ ਨਵੇਂ ਦੌਰ ਵਿੱਚ ਦਾਖ਼ਲ ਹੋ ਰਹੇ ਹਨ। ਮੁੰਬਈ ਵਿੱਚ ਕਰਵਾਏ ਗਏ Freedom 250 ਰਿਸੈਪਸ਼ਨ ਦੌਰਾਨ ਵੱਡੇ ਕਾਰੋਬਾਰੀਆਂ ਅਤੇ ਡਿਪਲੋਮੈਟਾਂ ਨੂੰ ਸੰਬੋਧਨ ਕਰਦਿਆਂ ਭਾਰਤ ਵਿੱਚ ਅਮਰੀਕੀ ਰਾਜਦੂਤ ਸਰਜੀਓ ਗੋਰ ਨੇ ਦੋਵਾਂ ਦੇਸ਼ਾਂ ਦੇ ਭਵਿੱਖ ਦੀ ਰੂਪਰੇਖਾ ਪੇਸ਼ ਕੀਤੀ। ਗੋਰ ਨੇ ਦੱਸਿਆ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਨ੍ਹਾਂ ਨੂੰ ਇੱਕ ਸਪੱਸ਼ਟ ਨਿਰਦੇਸ਼ ਦੇ ਕੇ ਭਾਰਤ ਭੇਜਿਆ ਹੈ। ਟਰੰਪ ਦਾ ਕਹਿਣਾ ਸੀ ਕਿ ਸਿਰਫ਼ ਭਵਿੱਖ ਬਾਰੇ ਗੱਲਾਂ ਨਾ ਕਰੋ, ਸਗੋਂ ਨਤੀਜੇ ਲਿਆ ਕੇ ਦਿਖਾਓ ਅਤੇ ਇਸ ਟੀਚੇ ਨੂੰ ਹਕੀਕਤ ਵਿੱਚ ਬਦਲੋ।

ਗੋਰ ਮੁਤਾਬਕ, ਹਾਲ ਹੀ ਵਿੱਚ ਹੋਈ ਗੱਲਬਾਤ ਦੌਰਾਨ ਰਾਸ਼ਟਰਪਤੀ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਵਾਅਦੇ ਨੂੰ ਮੁੜ ਦੁਹਰਾਇਆ ਹੈ। ਅੱਜ ਦੋਵਾਂ ਦੇਸ਼ਾਂ ਵਿਚਾਲੇ ਆਪਸੀ ਵਪਾਰ ਪੁਰਾਣੇ ਸਾਰੇ ਰਿਕਾਰਡ ਤੋੜਦਿਆਂ 240 ਅਰਬ ਡਾਲਰ ਤੋਂ ਪਾਰ ਪਹੁੰਚ ਚੁੱਕਾ ਹੈ। ਹੁਣ ਦੋਵਾਂ ਦੇਸ਼ਾਂ ਦਾ ਪੂਰਾ ਧਿਆਨ ਅਗਲੇ ਤਿੰਨ ਸਾਲਾਂ ਵਿੱਚ ਇਸ ਅੰਕੜੇ ਨੂੰ ਦੁੱਗਣਾ ਕਰਕੇ 500 ਅਰਬ ਡਾਲਰ ਤੋਂ ਪਾਰ ਲਿਜਾਣ ਤੇ ਹੈ। ਡੂੰਘੇ ਸਮੁੰਦਰ ਤੋਂ ਪੁਲਾੜ ਤੱਕ ਪਹੁੰਚੇਗੀ ਭਾਰਤ-ਅਮਰੀਕਾ ਦੀ ਸਾਂਝੇਦਾਰੀ

ਰਾਜਦੂਤ ਸਰਜੀਓ ਗੋਰ ਨੇ ਸਪੱਸ਼ਟ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਆਰਥਿਕ ਵਿਸਥਾਰ ਭਵਿੱਖ ਦੀ ਤਕਨਾਲੋਜੀ ਨਾਲ ਜੁੜੇ ਅਹਿਮ ਖੇਤਰਾਂ ਵਿੱਚ ਦੇਖਣ ਨੂੰ ਮਿਲੇਗਾ। ਇਨ੍ਹਾਂ ਵਿੱਚ ਸੈਮੀਕੰਡਕਟਰ, ਕ੍ਰਿਟੀਕਲ ਮਿਨਰਲਜ਼ (ਮਹੱਤਵਪੂਰਨ ਖਣਿਜ), ਊਰਜਾ, ਰੱਖਿਆ ਅਤੇ ਸੁਪਰਇੰਟੈਲੀਜੈਂਸ ਵਰਗੇ ਵੱਡੇ ਖੇਤਰ ਸ਼ਾਮਲ ਹਨ। ਦੋਵਾਂ ਦੇਸ਼ਾਂ ਦੇ ਸਬੰਧਾਂ ਦੀ ਰਫ਼ਤਾਰ ਬਾਰੇ ਗੱਲ ਕਰਦਿਆਂ ਗੋਰ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਦੀ ਸਾਂਝੇਦਾਰੀ ਕਿਸੇ ਸਿੱਧੀ ਲਕੀਰ ਵਾਂਗ ਨਹੀਂ ਚੱਲ ਰਹੀ, ਸਗੋਂ ਇਹ ਲਗਾਤਾਰ ਉੱਪਰ ਵੱਲ ਵਧ ਰਹੀ ਹੈ।

ਉਨ੍ਹਾਂ ਦੱਸਿਆ ਕਿ ਇਹ ਸਾਂਝੇਦਾਰੀ ਸਮੁੰਦਰ ਦੀਆਂ ਡੂੰਘਾਈਆਂ ਵਿੱਚ ਮੌਜੂਦ ਮਹੱਤਵਪੂਰਨ ਡਾਟਾ ਇਨਫਰਾਸਟ੍ਰਕਚਰ ਤੋਂ ਸ਼ੁਰੂ ਹੁੰਦੀ ਹੈ। ਉੱਥੋਂ ਅੱਗੇ ਵਧਦਿਆਂ ਇਹ ਦੋਵਾਂ ਦੇਸ਼ਾਂ ਦੀਆਂ ਫੈਕਟਰੀਆਂ, ਲੈਬਾਂ ਅਤੇ ਖੋਜ ਕੇਂਦਰਾਂ ਵਿੱਚੋਂ ਹੁੰਦੀ ਹੋਈ ਵਪਾਰਕ ਪੁਲਾੜ ਖੋਜ ਰਾਹੀਂ ਡੂੰਘੇ ਪੁਲਾੜ ਤੱਕ ਪਹੁੰਚਦੀ ਹੈ।

ਗੋਰ ਨੇ ਕਿਹਾ ਕਿ ਉਨ੍ਹਾਂ ਦੇ ਗੱਠਜੋੜ ਦੀਆਂ ਜੜ੍ਹਾਂ ਬਹੁਤ ਮਜ਼ਬੂਤ ਹਨ ਅਤੇ ਇਹ ਰਿਕਾਰਡ ਰਫ਼ਤਾਰ ਨਾਲ ਅੱਗੇ ਵਧਦਿਆਂ ਸਿੱਧਾ ਤਾਰਿਆਂ ਵੱਲ ਵਧ ਰਿਹਾ ਹੈ। Freedom 250 ਪ੍ਰੋਗਰਾਮ ਵਿੱਚ ਦੋਵਾਂ ਦੇਸ਼ਾਂ ਦੇ ਇਤਿਹਾਸਕ ਸਬੰਧਾਂ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਪਿਛਲੇ 250 ਸਾਲਾਂ ਵਿੱਚ ਜੋ ਕੁਝ ਦੇਖਣ ਨੂੰ ਮਿਲਿਆ ਹੈ, ਉਹ ਸ਼ਾਨਦਾਰ ਰਿਹਾ ਹੈ, ਪਰ ਅਗਲੇ 250 ਸਾਲਾਂ ਵਿੱਚ ਜੋ ਕੁਝ ਦੇਖਣ ਦੀ ਉਮੀਦ ਹੈ, ਉਹ ਇਸ ਤੋਂ ਵੀ ਕਿਤੇ ਬਿਹਤਰ ਹੋਵੇਗਾ।

ਮੁੰਬਈ ਵਿੱਚ 500 ਤੋਂ ਵੱਧ ਵੱਡੀਆਂ ਅਮਰੀਕੀ ਕੰਪਨੀਆਂ ਕਰ ਰਹੀਆਂ ਹਨ ਕੰਮ

ਇਸ ਆਰਥਿਕ ਸਾਂਝੇਦਾਰੀ ਵਿੱਚ ਮੁੰਬਈ ਦੀ ਅਹਿਮੀਅਤ ਦੱਸਦਿਆਂ ਰਾਜਦੂਤ ਗੋਰ ਨੇ ਕਈ ਦਿਲਚਸਪ ਅੰਕੜੇ ਪੇਸ਼ ਕੀਤੇ। ਉਨ੍ਹਾਂ ਦੱਸਿਆ ਕਿ ਇਕੱਲੇ ਮੁੰਬਈ ਸ਼ਹਿਰ ਵਿੱਚ 500 ਤੋਂ ਵੱਧ ਵੱਡੀਆਂ ਅਮਰੀਕੀ ਕੰਪਨੀਆਂ ਕੰਮ ਕਰ ਰਹੀਆਂ ਹਨ। ਇਨ੍ਹਾਂ ਵਿੱਚ ਤਕਨਾਲੋਜੀ ਖੇਤਰ ਦੀਆਂ ਦਿੱਗਜ ਕੰਪਨੀਆਂ ਗੂਗਲ, ਮੈਟਾ ਅਤੇ IBM ਸ਼ਾਮਲ ਹਨ। ਉੱਥੇ ਹੀ ਖਪਤਕਾਰ ਵਸਤਾਂ ਦੇ ਖੇਤਰ ਵਿੱਚ ਪ੍ਰਾਕਟਰ ਐਂਡ ਗੈਂਬਲ (P&G) ਅਤੇ ਜੌਨਸਨ ਐਂਡ ਜੌਨਸਨ ਵਰਗੀਆਂ ਵੱਡੀਆਂ ਕੰਪਨੀਆਂ ਮੌਜੂਦ ਹਨ।

ਦਵਾਈਆਂ ਦੇ ਖੇਤਰ ਵਿੱਚ ਫਾਈਜ਼ਰ, ਐਬਟ ਅਤੇ ਮਰਕ ਵਰਗੀਆਂ ਕੰਪਨੀਆਂ ਇੱਥੇ ਕੰਮ ਕਰ ਰਹੀਆਂ ਹਨ, ਜਦਕਿ ਵਿੱਤੀ ਖੇਤਰ ਵਿੱਚ ਸਿਟੀ, ਬੈਂਕ ਆਫ ਅਮਰੀਕਾ ਅਤੇ ਜੇਪੀ ਮੌਰਗਨ ਚੇਜ਼ ਵਰਗੀਆਂ ਵੱਡੀਆਂ ਸੰਸਥਾਵਾਂ ਦੀ ਮਜ਼ਬੂਤ ਮੌਜੂਦਗੀ ਹੈ।

ਇਸ ਤੋਂ ਇਲਾਵਾ, ਮੁੰਬਈ ਦੇ ਸਟਾਕ ਐਕਸਚੇਂਜ ਵਿੱਚ ਸੂਚੀਬੱਧ ਭਾਰਤੀ ਸ਼ੇਅਰਾਂ ਵਿੱਚ ਵਿਦੇਸ਼ੀ ਪੂੰਜੀ ਦਾ ਸਭ ਤੋਂ ਵੱਡਾ ਹਿੱਸਾ ਅਮਰੀਕੀ ਸੰਸਥਾਗਤ ਨਿਵੇਸ਼ਕਾਂ ਦਾ ਹੈ। ਗੋਰ ਨੇ ਕਿਹਾ ਕਿ ਇਹ ਕੋਈ ਇਤਫ਼ਾਕ ਨਹੀਂ ਹੈ, ਸਗੋਂ ਭਾਰਤ ਦੀ ਆਰਥਿਕ ਤਰੱਕੀ ਵਿੱਚ ਅਮਰੀਕਾ ਦੇ ਡੂੰਘੇ ਭਰੋਸੇ ਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਅਚਾਨਕ ਜਾਂ ਰਾਤੋ-ਰਾਤ ਨਹੀਂ ਹੋਇਆ।

ਮਾਰਕੋ ਰੂਬੀਓ ਬੋਲੇ- 21ਵੀਂ ਸਦੀ ਦਾ ਇਤਿਹਾਸ ਲਿਖਣਗੇ ਦੋਵੇਂ ਦੇਸ਼

ਦੂਜੇ ਪਾਸੇ, ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਵੀ ਭਾਰਤ ਅਤੇ ਅਮਰੀਕਾ ਵਿਚਾਲੇ ਰਣਨੀਤਕ ਤਾਲਮੇਲ ਨੂੰ ਅਸਾਧਾਰਨ ਦੱਸਿਆ ਹੈ। ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਰੂਬੀਓ ਨੇ ਕਿਹਾ ਕਿ ਦੋਵਾਂ ਦੇਸ਼ਾਂ ਕੋਲ ਆਪਣੀ ਸਾਂਝੇਦਾਰੀ ਰਾਹੀਂ 21ਵੀਂ ਸਦੀ ਦੀ ਦਿਸ਼ਾ ਤੈਅ ਕਰਨ ਦਾ ਸੁਨਹਿਰੀ ਮੌਕਾ ਹੈ। ਉਨ੍ਹਾਂ ਨੇ ਵਿਹਾਰਕ ਗੱਲ ਕਰਦਿਆਂ ਮੰਨਿਆ ਕਿ ਵਾਸ਼ਿੰਗਟਨ ਅਤੇ ਨਵੀਂ ਦਿੱਲੀ ਹਰ ਮੁੱਦੇ ਤੇ ਸਹਿਮਤ ਨਹੀਂ ਹੋ ਸਕਦੇ।

ਰੂਬੀਓ ਨੇ ਸਪੱਸ਼ਟ ਕਿਹਾ ਕਿ ਦੁਨੀਆ ਦੇ ਕੋਈ ਵੀ ਦੋ ਦੇਸ਼ ਹਰ ਗੱਲ ਤੇ ਪੂਰੀ ਤਰ੍ਹਾਂ ਇੱਕਮਤ ਨਹੀਂ ਹੋ ਸਕਦੇ ਅਤੇ ਕੁਝ ਮੁੱਦਿਆਂ ਤੇ ਮਤਭੇਦ ਹੋਣਾ ਸੁਭਾਵਿਕ ਹੈ। ਪਰ ਜਿਹੜੇ ਬੁਨਿਆਦੀ ਮੁੱਦੇ ਦੋਵਾਂ ਦੇਸ਼ਾਂ ਦੇ ਰਾਸ਼ਟਰੀ ਹਿੱਤਾਂ ਨੂੰ ਤੈਅ ਕਰਦੇ ਹਨ, ਉਨ੍ਹਾਂ ਤੇ ਭਾਰਤ ਅਤੇ ਅਮਰੀਕਾ ਵਿਚਾਲੇ ਸ਼ਾਨਦਾਰ ਤਾਲਮੇਲ ਹੈ। ਇਹ ਸਾਂਝੇ ਹਿੱਤ ਆਉਣ ਵਾਲੇ ਕਈ ਦਹਾਕਿਆਂ ਤੱਕ ਦੁਨੀਆ ਦੀ ਰਾਜਨੀਤੀ, ਅਰਥਵਿਵਸਥਾ, ਵਪਾਰ ਅਤੇ ਕਾਰੋਬਾਰ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦੇ ਹਨ।

ਰੂਬੀਓ ਨੇ ਜ਼ੋਰ ਦੇ ਕੇ ਕਿਹਾ ਕਿ ਲਗਭਗ 1.5 ਅਰਬ ਦੀ ਆਬਾਦੀ ਵਾਲਾ ਭਾਰਤ ਅਤੇ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਵਾਲਾ ਅਮਰੀਕਾ ਜਦੋਂ ਇਕੱਠੇ ਆਉਂਦੇ ਹਨ, ਤਾਂ ਇਸ ਸਹਿਯੋਗ ਦੀ ਅਹਿਮੀਅਤ ਕਾਫ਼ੀ ਵਧ ਜਾਂਦੀ ਹੈ। ਦੋਵੇਂ ਦੇਸ਼ ਮਿਲ ਕੇ ਭਵਿੱਖ ਨਾਲ ਜੁੜੇ ਮੁੱਦਿਆਂ ਤੇ ਕੰਮ ਕਰਦਿਆਂ 21ਵੀਂ ਸਦੀ ਦਾ ਇਤਿਹਾਸ ਲਿਖ ਸਕਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਭਾਰਤ ਨੂੰ ਅਮਰੀਕਾ ਦਾ ਸਭ ਤੋਂ ਅਹਿਮ ਰਣਨੀਤਕ ਭਾਈਵਾਲ ਦੱਸਦਿਆਂ ਦੋਵਾਂ ਦੇਸ਼ਾਂ ਵਿਚਾਲੇ ਕੂਟਨੀਤਕ ਗੱਲਬਾਤ ਹੋਰ ਤੇਜ਼ ਕਰਨ ਦੀ ਵਕਾਲਤ ਕੀਤੀ।

Source: TV9Hindi.com

Follow Us
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
TV9 Festival of India 2026: Durga Puja ਦੇ ਕੀ ਮਾਈਨੇ ? ਇਨਫੁਲੈਂਸਰਸ ਨੇ ਦੱਸਿਆ
TV9 Festival of India 2026: Durga Puja ਦੇ ਕੀ ਮਾਈਨੇ ? ਇਨਫੁਲੈਂਸਰਸ ਨੇ ਦੱਸਿਆ...
TV9 Festival of India 2026 'ਚ ਭਗਤੀ ਤੇ ਸੰਸਕ੍ਰਿਤੀ ਦਾ ਸ਼ਾਨਦਾਰ ਸੰਗਮ
TV9 Festival of India 2026 'ਚ ਭਗਤੀ ਤੇ ਸੰਸਕ੍ਰਿਤੀ ਦਾ ਸ਼ਾਨਦਾਰ ਸੰਗਮ...
ਸੰਗਰੂਰ ਹਾਦਸੇ ਦੇ ਪੀੜਤਾਂ ਨੂੰ ਮਿਲਣ ਪਹੁੰਚੇ ਮੰਤਰੀਆਂ ਨੇ ਕੀਤਾ ਮੁਆਵਜ਼ੇ ਦਾ ਐਲਾਨ, ਦੋਸ਼ੀ ਖਿਲਾਫ਼ ਸਖ਼ਤ ਕਾਰਵਾਈ ਦੀ ਚੇਤਾਵਨੀ
ਸੰਗਰੂਰ ਹਾਦਸੇ ਦੇ ਪੀੜਤਾਂ ਨੂੰ ਮਿਲਣ ਪਹੁੰਚੇ ਮੰਤਰੀਆਂ ਨੇ ਕੀਤਾ ਮੁਆਵਜ਼ੇ ਦਾ ਐਲਾਨ, ਦੋਸ਼ੀ ਖਿਲਾਫ਼ ਸਖ਼ਤ ਕਾਰਵਾਈ ਦੀ ਚੇਤਾਵਨੀ...
ਟਾਈਗਰ ਸ਼ਰਾਫ 'ਤੇ ਗੋਲੀ ਚਲਾਉਣ ਵਾਲੇ ਤਿਨੋਂ Zen-Z ਸ਼ੂਟਰਸ ਗ੍ਰਿਫ਼ਤਾਰ
ਟਾਈਗਰ ਸ਼ਰਾਫ 'ਤੇ ਗੋਲੀ ਚਲਾਉਣ ਵਾਲੇ ਤਿਨੋਂ Zen-Z ਸ਼ੂਟਰਸ ਗ੍ਰਿਫ਼ਤਾਰ...
ਅੰਮ੍ਰਿਤਸਰ 'ਚ ਬੰਦ ਘਰ 'ਚੋਂ ਮਿਲੀਆਂ ਮਾਂ-ਪੁੱਤ ਦੀਆਂ ਲਾਸ਼ਾਂ, ਸ਼ੱਕ ਦੇ ਘੇਰੇ 'ਚ ਨੂੰਹ
ਅੰਮ੍ਰਿਤਸਰ 'ਚ ਬੰਦ ਘਰ 'ਚੋਂ ਮਿਲੀਆਂ ਮਾਂ-ਪੁੱਤ ਦੀਆਂ ਲਾਸ਼ਾਂ, ਸ਼ੱਕ ਦੇ ਘੇਰੇ 'ਚ ਨੂੰਹ...
Tiger Shroff Firing Case: ਦੋਵਾਂ ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਵਾਲ-ਵਾਲ ਬਚੇ ਐਕਟਰ
Tiger Shroff Firing Case: ਦੋਵਾਂ ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਵਾਲ-ਵਾਲ ਬਚੇ ਐਕਟਰ...
ਟਾਈਗਰ ਸ਼ਰਾਫ 'ਤੇ ਹੋਏ ਹਮਲੇ ਤੋਂ ਬਾਅਦ ਬਾਲੀਵੁੱਡ ਸਿਤਾਰਿਆਂ ਦੀ ਸੁਰੱਖਿਆ 'ਤੇ ਉਠੇ ਸਵਾਲ, ਪੁਲਿਸ ਜਾਂਚ ਜਾਰੀ
ਟਾਈਗਰ ਸ਼ਰਾਫ 'ਤੇ ਹੋਏ ਹਮਲੇ ਤੋਂ ਬਾਅਦ ਬਾਲੀਵੁੱਡ ਸਿਤਾਰਿਆਂ ਦੀ ਸੁਰੱਖਿਆ 'ਤੇ ਉਠੇ ਸਵਾਲ, ਪੁਲਿਸ ਜਾਂਚ ਜਾਰੀ...
CBI ਸਾਹਮਣੇ ਪੇਸ਼ ਹੋਏ ਰਾਜਬੀਰ ਘੁੰਮਣ, ਗ੍ਰਿਫ਼ਤਾਰੀ 'ਤੇ ਰੋਕ ਤੋਂ ਬਾਅਦ ਪਹਿਲੀ ਵਾਰ ਪਹੁੰਚੇ
CBI ਸਾਹਮਣੇ ਪੇਸ਼ ਹੋਏ ਰਾਜਬੀਰ ਘੁੰਮਣ, ਗ੍ਰਿਫ਼ਤਾਰੀ 'ਤੇ ਰੋਕ ਤੋਂ ਬਾਅਦ ਪਹਿਲੀ ਵਾਰ ਪਹੁੰਚੇ...