AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਜੇਕਰ ਅਧੂਰੀ ਰਹਿ ਗਈ e-KYC ਤਾਂ ਰੁਕ ਜਾਵੇਗੀ PM ਕਿਸਾਨ ਦੀ 24ਵੀਂ ਕਿਸ਼ਤ, ਇੰਝ ਕਰੋ ਆਨਲਾਈਨ ਅਪਡੇਟ

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਕੇਂਦਰ ਸਰਕਾਰ ਦੀ ਇੱਕ ਬਹੁਤ ਹੀ ਮਹੱਤਵਪੂਰਨ ਯੋਜਨਾ ਹੈ। ਇਸ ਵਿਸ਼ੇਸ਼ ਯੋਜਨਾ ਦੇ ਤਹਿਤ ਦੇਸ਼ ਦੇ ਸਾਰੇ ਜ਼ਮੀਨ ਮਾਲਕ ਕਿਸਾਨ ਪਰਿਵਾਰਾਂ ਨੂੰ ਉਨ੍ਹਾਂ ਦੀ ਆਮਦਨ ਵਧਾਉਣ ਦੇ ਉਦੇਸ਼ ਨਾਲ ਹਰ ਸਾਲ 6,000 ਰੁਪਏ ਦੀ ਆਰਥਿਕ ਮਦਦ ਤਿੰਨ ਬਰਾਬਰ ਕਿਸ਼ਤਾਂ ਵਿੱਚ ਪ੍ਰਦਾਨ ਕੀਤੀ ਜਾਂਦੀ ਹੈ।

ਜੇਕਰ ਅਧੂਰੀ ਰਹਿ ਗਈ e-KYC ਤਾਂ ਰੁਕ ਜਾਵੇਗੀ PM ਕਿਸਾਨ ਦੀ 24ਵੀਂ ਕਿਸ਼ਤ, ਇੰਝ ਕਰੋ ਆਨਲਾਈਨ ਅਪਡੇਟ
tv9-punjabi
| Updated On: 16 Jul 2026 17:55 PM IST
Share

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਕੇਂਦਰ ਸਰਕਾਰ ਦੀ ਇੱਕ ਬਹੁਤ ਹੀ ਮਹੱਤਵਪੂਰਨ ਯੋਜਨਾ ਹੈ। ਇਸ ਵਿਸ਼ੇਸ਼ ਯੋਜਨਾ ਦੇ ਤਹਿਤ ਦੇਸ਼ ਦੇ ਸਾਰੇ ਜ਼ਮੀਨ ਮਾਲਕ ਕਿਸਾਨ ਪਰਿਵਾਰਾਂ ਨੂੰ ਉਨ੍ਹਾਂ ਦੀ ਆਮਦਨ ਵਧਾਉਣ ਦੇ ਉਦੇਸ਼ ਨਾਲ ਹਰ ਸਾਲ 6,000 ਰੁਪਏ ਦੀ ਆਰਥਿਕ ਮਦਦ ਤਿੰਨ ਬਰਾਬਰ ਕਿਸ਼ਤਾਂ ਵਿੱਚ ਪ੍ਰਦਾਨ ਕੀਤੀ ਜਾਂਦੀ ਹੈ। ਇਸ ਯੋਜਨਾ ਦਾ ਲਾਭ ਪਾਉਣ ਦੇ ਹੱਕਦਾਰ ਕੇਵਲ ਉਹੀ ਕਿਸਾਨ ਹਨ ਜਿਹੜੇ ਆਪਣੀ eKYC ਪ੍ਰਕਿਰਿਆ ਪੂਰੀ ਕਰ ਚੁੱਕੇ ਹਨ, ਜਿਨ੍ਹਾਂ ਦੇ ਬੈਂਕ ਖਾਤੇ ਆਧਾਰ ਕਾਰਡ ਦੇ ਨਾਲ ਲਿੰਕ ਹਨ ਅਤੇ ਜਿਨ੍ਹਾਂ ਦੇ ਜ਼ਮੀਨ ਦੇ ਰਿਕਾਰਡ ਪੀਐੱਮ ਕਿਸਾਨ ਪੋਰਟਲ ‘ਤੇ ਪੂਰੀ ਤਰ੍ਹਾਂ ਰਜਿਸਟਰਡ ਹਨ। ਆਓ ਤੁਹਾਨੂੰ ਵਿਸਤਾਰ ਨਾਲ ਦੱਸਦੇ ਹਾਂ ਕਿ ਪੀਐੱਮ ਕਿਸਾਨ ਯੋਜਨਾ ਦੀ 24ਵੀਂ ਕਿਸ਼ਤ ਪਾਤਰ ਕਿਸਾਨਾਂ ਨੂੰ ਕਦੋਂ ਮਿਲੇਗੀ ਅਤੇ ਕਿਸਾਨ ਆਪਣੀ ਈ-ਕੇਵਾਈਸੀ ਨੂੰ ਆਨਲਾਈਨ ਕਿਸ ਤਰ੍ਹਾਂ ਅਪਡੇਟ ਕਰ ਸਕਦੇ ਹਨ।

ਕਦੋਂ ਜਾਰੀ ਹੋਵੇਗੀ 24ਵੀਂ ਕਿਸ਼ਤ?

ਪੀਐੱਮ ਕਿਸਾਨ ਯੋਜਨਾ ਦੀ 24ਵੀਂ ਕਿਸ਼ਤ ਅਕਤੂਬਰ 2026 ਵਿੱਚ ਜਾਰੀ ਹੋਣ ਦੀ ਪੂਰੀ ਸੰਭਾਵਨਾ ਜਤਾਈ ਜਾ ਰਹੀ ਹੈ। ਦੱਸ ਦੇਈਏ ਕਿ ਇਸ ਯੋਜਨਾ ਦੀਆਂ ਕਿਸ਼ਤਾਂ ਆਮ ਤੌਰ ‘ਤੇ ਹਰ ਚਾਰ ਮਹੀਨਿਆਂ ਦੇ ਵਕਫ਼ੇ ਬਾਅਦ ਜਾਰੀ ਕੀਤੀਆਂ ਜਾਂਦੀਆਂ ਹਨ। ਇਸ ਵਾਰ ਪੀਐੱਮ ਕਿਸਾਨ ਯੋਜਨਾ ਦੀ ਕਿਸ਼ਤ ਦੀ ਰਾਸ਼ੀ 2,000 ਰੁਪਏ ਹੋਵੇਗੀ। ਇਸ ਤੋਂ ਪਹਿਲਾਂ ਲੰਘੀ ਪਿਛਲੀ ਕਿਸ਼ਤ 20 ਜੂਨ 2026 ਨੂੰ ਜਾਰੀ ਕੀਤੀ ਗਈ ਸੀ।

ਪੀਐੱਮ ਕਿਸਾਨ ਲਾਭਪਾਤਰੀ ਆਪਣਾ ਸਟੇਟਸ ਕਿਸ ਤਰ੍ਹਾਂ ਚੈੱਕ ਕਰਨ

ਸਿਸਟਮ ਦੁਆਰਾ ਪੂਰੀ ਪ੍ਰਕਿਰਿਆ ਪ੍ਰੋਸੈਸ ਹੋਣ ਤੋਂ ਬਾਅਦ ਸਕ੍ਰੀਨ ‘ਤੇ ਤੁਹਾਡਾ ਬੇਨਿਫਿਸ਼ਰੀ ਸਟੇਟਸ ਦਿਖਾਈ ਦੇਵੇਗਾ। ਇਸ ਨੂੰ ਦੇਖਣ ਲਈ ਹੇਠ ਲਿਖੇ ਕਦਮਾਂ ਦੀ ਪਾਲਣਾ ਕਰੋ:

ਸਟੈਪ 1: ਸਭ ਤੋਂ ਪਹਿਲਾਂ ਪੀਐੱਮ ਕਿਸਾਨ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਓ।

ਸਟੈਪ 2: ਵੈੱਬਸਾਈਟ ‘ਤੇ ਉਪਲਬਧ ਲਾਭਪਾਤਰੀ ਸਟੇਟਸ ਪੇਜ ‘ਤੇ ਜਾਓ।

ਸਟੈਪ 3: ਇਸ ਤੋਂ ਬਾਅਦ ‘Beneficiary Status’ ਵਾਲੇ ਵਿਕਲਪ ‘ਤੇ ਕਲਿੱਕ ਕਰੋ।

ਸਟੈਪ 4: ਇੱਥੇ ਆਪਣਾ ਆਧਾਰ ਨੰਬਰ ਜਾਂ ਬੈਂਕ ਅਕਾਊਂਟ ਨੰਬਰ ਦਰਜ ਕਰੋ।

ਸਟੈਪ 5: ਇਸ ਤੋਂ ਬਾਅਦ ‘Get Data’ ‘ਤੇ ਕਲਿੱਕ ਕਰੋ।

ਸਟੈਪ 6: ਹੁਣ ਤੁਸੀਂ ਲਾਭਪਾਤਰੀ ਦਾ ਸਟੇਟਸ ਆਸਾਨੀ ਨਾਲ ਦੇਖ ਸਕਦੇ ਹੋ।

ਸਟੈਪ 7: ਇੱਥੇ ਹੀ ਆਪਣੇ ਪੇਮੈਂਟ ਦਾ ਸਟੇਟਸ ਵੀ ਚੈੱਕ ਕਰੋ।

eKYC ਪੂਰੀ ਕਰਨਾ ਕਿਉਂ ਹੈ ਜ਼ਰੂਰੀ?

ਸਰਕਾਰ ਵੱਲੋਂ ਈ-ਕੇਵਾਈਸੀ ਪ੍ਰਕਿਰਿਆ ਨੂੰ ਇਸ ਲਈ ਪੂਰੀ ਤਰ੍ਹਾਂ ਲਾਜ਼ਮੀ (ਅਨਿਵਾਰੀ) ਕੀਤਾ ਗਿਆ ਹੈ ਤਾਂ ਜੋ ਇਹ ਪੱਕਾ ਕੀਤਾ ਜਾ ਸਕੇ ਕਿ ਪੀਐੱਮ ਕਿਸਾਨ ਯੋਜਨਾ ਦਾ ਵਿੱਤੀ ਲਾਭ ਬਿਨਾਂ ਕਿਸੇ ਵਿਚੋਲੇ ਦੀ ਦਖ਼ਲਅੰਦਾਜ਼ੀ ਦੇ, ਸਿੱਧਾ ਸਹੀ ਅਤੇ ਅਸਲ ਲਾਭਪਾਤਰੀਆਂ ਦੇ ਆਧਾਰ-ਲਿੰਕਡ ਬੈਂਕ ਖਾਤਿਆਂ ਵਿੱਚ ਹੀ ਪਹੁੰਚੇ।

e-KYC ਨੂੰ ਕਿਸ ਤਰ੍ਹਾਂ ਪੂਰਾ ਕਰੀਏ?

ਕਿਸਾਨ ਹੁਣ ਆਪਣੇ ਮੋਬਾਈਲ ਫ਼ੋਨ ਦੀ ਵਰਤੋਂ ਕਰਕੇ ਵੀ ਆਪਣੀ ਈ-ਕੇਵਾਈਸੀ ਪ੍ਰਕਿਰਿਆ ਨੂੰ ਬਹੁਤ ਆਸਾਨੀ ਨਾਲ ਪੂਰਾ ਕਰ ਸਕਦੇ ਹਨ।

ਸਟੈਪ 1: ਸਭ ਤੋਂ ਪਹਿਲਾਂ ਗੂਗਲ ਪਲੇਅ ਸਟੋਰ ਤੋਂ ‘PM-KISAN ਮੋਬਾਈਲ ਐਪ’ ਅਤੇ ‘Aadhaar Face RD ਐਪ’ ਡਾਊਨਲੋਡ ਕਰੋ।

ਸਟੈਪ 2: ਐਪ ਨੂੰ ਖੋਲ੍ਹੋ ਅਤੇ ਆਪਣੇ ਪੀਐੱਮ ਕਿਸਾਨ ਪੋਰਟਲ ‘ਤੇ ਰਜਿਸਟਰਡ ਮੋਬਾਈਲ ਨੰਬਰ ਦੀ ਮਦਦ ਨਾਲ ਲੌਗ-ਇਨ ਕਰੋ।

ਸਟੈਪ 3: ਇਸ ਤੋਂ ਬਾਅਨ ਬੇਨਿਫਿਸ਼ਰੀ ਸਟੇਟਸ ਵਾਲੇ ਪੇਜ ‘ਤੇ ਜਾਓ।

ਸਟੈਪ 4: ਜੇਕਰ ਉੱਥੇ eKYC ਸਟੇਟਸ No ਦਿਖਾ ਰਿਹਾ ਹੈ, ਤਾਂ eKYC ਵਾਲੇ ਵਿਕਲਪ ‘ਤੇ ਕਲਿੱਕ ਕਰੋ, ਆਪਣਾ ਆਧਾਰ ਨੰਬਰ ਦਰਜ ਕਰੋ ਅਤੇ ਆਪਣਾ ਚਿਹਰਾ ਸਕੈਨ ਕਰਨ ਲਈ ਆਪਣੀ ਸਹਿਮਤੀ ਦਿਓ।

ਪੀਐੱਮ ਕਿਸਾਨ ਯੋਜਨਾ ਲਈ eKYC ਕਰਨ ਦੇ ਵੱਖ-ਵੱਖ ਤਰੀਕੇ

  • OTP-ਆਧਾਰਿਤ e-KYC: ਇਹ ਸੁਵਿਧਾ ਪੀਐੱਮ-ਕਿਸਾਨ ਪੋਰਟਲ ਅਤੇ ਮੋਬਾਈਲ ਐਪ ‘ਤੇ ਸਿੱਧੇ ਰੂਪ ਵਿੱਚ ਉਪਲਬਧ ਹੈ।
  • ਬਾਇਓਮੈਟ੍ਰਿਕ-ਆਧਾਰਿਤ e-KYC: ਇਹ ਸੁਵਿਧਾ ਨੇੜਲੇ ਕਾਮਨ ਸਰਵਿਸ ਸੈਂਟਰ (CSC) ਅਤੇ ਸਟੇਟ ਸੇਵਾ ਕੇਂਦਰ (SSK) ‘ਤੇ ਜਾ ਕੇ ਲਈ ਜਾ ਸਕਦੀ ਹੈ।
  • ਫੇਸ ਅਥੈਂਟੀਕੇਸ਼ਨ-ਆਧਾਰਿਤ e-KYC: ਇਹ ਸੁਵਿਧਾ ਪੀਐੱਮ ਕਿਸਾਨ ਮੋਬਾਈਲ ਐਪ ‘ਤੇ ਉਪਲਬਧ ਹੈ, ਜਿਸ ਦਾ ਇਸਤੇਮਾਲ ਮੌਜੂਦਾ ਸਮੇਂ ਲੱਖਾਂ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਹੈ।

ਕਿਨ੍ਹਾਂ ਕਿਸਾਨਾਂ ਨੂੰ ਨਹੀਂ ਮਿਲੇਗਾ ਇਸ ਯੋਜਨਾ ਦਾ ਲਾਭ?

ਸਰਕਾਰ ਵੱਲੋਂ ਕੁਝ ਅਜਿਹੇ ਸ਼ੱਕੀ ਮਾਮਲਿਆਂ ਦੀ ਪਛਾਣ ਕੀਤੀ ਗਈ ਹੈ, ਜਿਹੜੇ ਪੀਐੱਮ-ਕਿਸਾਨ ਯੋਜਨਾ ਦੀਆਂ ਗਾਈਡਲਾਈਨਜ਼ ਵਿੱਚ ਦੱਸੇ ਗਏ ਬਾਹਰ ਰੱਖਣ ਦੇ ਨਿਯਮਾਂ ਦੇ ਦਾਇਰੇ ਵਿੱਚ ਆ ਸਕਦੇ ਹਨ। ਇਨ੍ਹਾਂ ਵਿੱਚ ਹੇਠ ਲਿਖੇ ਮਾਮਲੇ ਸ਼ਾਮਲ ਹਨ:

  • ਉਹ ਕਿਸਾਨ ਜਿਨ੍ਹਾਂ ਨੇ 1 ਫਰਵਰੀ, 2019 ਤੋਂ ਬਾਅਦ ਜ਼ਮੀਨ ਦਾ ਮਾਲਕਾਨਾ ਹੱਕ ਹਾਸਲ ਕੀਤਾ ਹੈ।
  • ਅਜਿਹੇ ਮਾਮਲੇ ਜਿੱਥੇ ਇੱਕ ਹੀ ਪਰਿਵਾਰ ਦੇ ਇੱਕ ਤੋਂ ਵੱਧ ਮੈਂਬਰ ਇਸ ਯੋਜਨਾ ਦਾ ਵਿੱਤੀ ਲਾਭ ਲੈ ਰਹੇ ਹਨ।

ਅਜਿਹੇ ਸਾਰੇ ਸ਼ੱਕੀ ਮਾਮਲਿਆਂ ਵਿੱਚ ਯੋਜਨਾ ਦੇ ਲਾਭ ਨੂੰ ਉਦੋਂ ਤੱਕ ਲਈ ਪੂਰੀ ਤਰ੍ਹਾਂ ਰੋਕ ਦਿੱਤਾ ਗਿਆ ਹੈ, ਜਦੋਂ ਤੱਕ ਉਨ੍ਹਾਂ ਦਾ ਫਿਜ਼ੀਕਲ ਵੈਰੀਫਿਕੇਸ਼ਨ ਮੁਕੰਮਲ ਨਹੀਂ ਹੋ ਜਾਂਦਾ।

ਕਿਸਾਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸ ਸਬੰਧੀ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਪੀਐੱਮ ਕਿਸਾਨ ਦੀ ਅਧਿਕਾਰਤ ਵੈੱਬਸਾਈਟ ਜਾਂ ਮੋਬਾਈਲ ਐਪ ‘ਤੇ ਉਪਲਬਧ Know Your Status (KYS) ਜਾਂ Kisan eMitra ਚੈਟਬੌਟ ਦੇ ਜ਼ਰੀਏ ਆਪਣੀ ਪਾਤਰਤਾ ਦੀ ਸਥਿਤੀ ਦੀ ਚੰਗੀ ਤਰ੍ਹਾਂ ਜਾਂਚ ਕਰ ਲੈਣ।

Follow Us
SIR: ਪੰਜਾਬ ਵਿੱਚ ਕੱਟੇ 20 ਲੱਖ ਤੋਂ ਵੱਧ ਨਾਮ, 75 ਵਿਧਾਨ ਸਭਾ ਸੀਟਾਂ 'ਤੇ ਬਦਲਿਆ ਸਿਆਸੀ ਸਮੀਕਰਨ!
SIR: ਪੰਜਾਬ ਵਿੱਚ ਕੱਟੇ 20 ਲੱਖ ਤੋਂ ਵੱਧ ਨਾਮ, 75 ਵਿਧਾਨ ਸਭਾ ਸੀਟਾਂ 'ਤੇ ਬਦਲਿਆ ਸਿਆਸੀ ਸਮੀਕਰਨ!...
ਪਹਾੜਾਂ ਤੋਂ ਲੈ ਕੇ ਮੈਦਾਨੀ ਇਲਾਕਿਆਂ ਤੱਕ ਮੀਂਹ ਨੇ ਮਚਾਈ ਤਬਾਹੀ, ਚੰਬਾ 'ਚ ਹੜ੍ਹ ਚ ਫਸੀ ਬਰਾਤ, ਲਾੜੇ ਦਾ ਰੈਸਿਕਿਊ
ਪਹਾੜਾਂ ਤੋਂ ਲੈ ਕੇ ਮੈਦਾਨੀ ਇਲਾਕਿਆਂ ਤੱਕ ਮੀਂਹ ਨੇ ਮਚਾਈ ਤਬਾਹੀ, ਚੰਬਾ 'ਚ ਹੜ੍ਹ ਚ ਫਸੀ ਬਰਾਤ, ਲਾੜੇ ਦਾ ਰੈਸਿਕਿਊ...
UGC NET 'ਤੇ ਮੁੜ ਘਿਰੀ NTA, ਰਾਹੁਲ ਗਾਂਧੀ ਨੇ ਮੰਗਿਆ ਜਵਾਬ
UGC NET 'ਤੇ ਮੁੜ ਘਿਰੀ NTA, ਰਾਹੁਲ ਗਾਂਧੀ ਨੇ ਮੰਗਿਆ ਜਵਾਬ...
ਖਨੌਰੀ ਬਾਰਡਰ 'ਤੇ ਮੁੜ ਕਿਸਾਨਾਂ ਦਾ ਇੱਕਠ, ਪੱਕੇ ਮੋਰਚੇ ਦਾ ਐਲਾਨ
ਖਨੌਰੀ ਬਾਰਡਰ 'ਤੇ ਮੁੜ ਕਿਸਾਨਾਂ ਦਾ ਇੱਕਠ, ਪੱਕੇ ਮੋਰਚੇ ਦਾ ਐਲਾਨ...
ਵੰਦੇ ਮਾਤਰਮ ਤੇ ਸਿਆਸੀ ਜੰਗ, BJP-Congress ਆਹਮੋ-ਸਾਹਮਣੇ
ਵੰਦੇ ਮਾਤਰਮ ਤੇ ਸਿਆਸੀ ਜੰਗ, BJP-Congress ਆਹਮੋ-ਸਾਹਮਣੇ...
PM ਮੋਦੀ ਦਾ ਵੱਡਾ ਐਲਾਨ: AI, ਚਿਪਸ ਤੇ ਪ੍ਰਮਾਣੂ ਊਰਜਾ 'ਤੇ ਫੋਕਸ
PM ਮੋਦੀ ਦਾ ਵੱਡਾ ਐਲਾਨ: AI, ਚਿਪਸ ਤੇ ਪ੍ਰਮਾਣੂ ਊਰਜਾ 'ਤੇ ਫੋਕਸ...
ਲਾਲ ਚੌਕ 'ਤੇ ਲਹਿਰਾਇਆ ਤਿਰੰਗਾ, ਕਸ਼ਮੀਰ 'ਚ ਦੇਖਣ ਨੂੰ ਮਿਲਿਆ 80ਵੇਂ ਆਜ਼ਾਦੀ ਦਿਵਸ ਦਾ ਜੋਸ਼
ਲਾਲ ਚੌਕ 'ਤੇ ਲਹਿਰਾਇਆ ਤਿਰੰਗਾ, ਕਸ਼ਮੀਰ 'ਚ ਦੇਖਣ ਨੂੰ ਮਿਲਿਆ 80ਵੇਂ ਆਜ਼ਾਦੀ ਦਿਵਸ ਦਾ ਜੋਸ਼...
ਹਰ ਕੁਰਬਾਨੀ ਦੇਣ ਨੂੰ ਤਿਆਰ ਅਕਾਲੀ ਦਲ... ਅਸੀਂ ਡਰਨ ਵਾਲੇ ਨਹੀਂ...ਹਸਪਤਾਲ ਤੋਂ ਨਿਕਲੇ ਸੁਖਬੀਰ ਬਾਦਲ ਦਾ ਪਹਿਲਾ ਬਿਆਨ
ਹਰ ਕੁਰਬਾਨੀ ਦੇਣ ਨੂੰ ਤਿਆਰ ਅਕਾਲੀ ਦਲ... ਅਸੀਂ ਡਰਨ ਵਾਲੇ ਨਹੀਂ...ਹਸਪਤਾਲ ਤੋਂ ਨਿਕਲੇ ਸੁਖਬੀਰ ਬਾਦਲ ਦਾ ਪਹਿਲਾ ਬਿਆਨ...
ਡੂੰਘੀ ਜਾਂਚ ਕਰ ਰਹੀ ਮਹਾਰਾਸ਼ਟਰ ਸਰਕਾਰ, ਤੰਦਰੁਸਤੀ ਦੀ ਕਰਦਾ ਹਾਂ ਕਾਮਨਾ, ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਢਿੱਲੋਂ ਨੇ ਕੀਤੀ ਨਿੰਦਾ
ਡੂੰਘੀ ਜਾਂਚ ਕਰ ਰਹੀ ਮਹਾਰਾਸ਼ਟਰ ਸਰਕਾਰ, ਤੰਦਰੁਸਤੀ ਦੀ ਕਰਦਾ ਹਾਂ ਕਾਮਨਾ, ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਢਿੱਲੋਂ ਨੇ ਕੀਤੀ ਨਿੰਦਾ...