ਹਵਾਈ ਅੱਡੇ ‘ਤੇ ਪਰੇਸ਼ਾਨੀ ਝੱਲ ਚੁੱਕੇ ਯਾਤਰੀਆਂ ਨੂੰ 10,000 ਰੁਪਏ ਦਾ ਟ੍ਰੈਵਲ ਵਾਊਚਰ ਦੇ ਰਿਹਾ IndiGo, ਪਰ ਇਸ ‘ਚ ਵੀ ਗਣਿਤ
ਇੰਡੀਗੋ ਨੇ ਯਾਤਰਾ ਸੰਕਟ ਤੋਂ ਬਾਅਦ ਯਾਤਰੀਆਂ ਲਈ 10,000 ਰੁਪਏ ਦਾ ਯਾਤਰਾ ਵਾਊਚਰ ਐਲਾਨਿਆ ਹੈ। ਇੰਡੀਗੋ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਉਸ ਦੀ ਪਹਿਲੀ ਤਰਜੀਹ ਆਪਣੇ ਗਾਹਕਾਂ ਦਾ ਧਿਆਨ ਰੱਖਣਾ ਹੈ।
ਇੰਡੀਗੋ ਨੇ ਯਾਤਰਾ ਸੰਕਟ ਤੋਂ ਬਾਅਦ ਯਾਤਰੀਆਂ ਲਈ 10,000 ਰੁਪਏ ਦਾ ਯਾਤਰਾ ਵਾਊਚਰ ਐਲਾਨਿਆ ਹੈ। ਇੰਡੀਗੋ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਉਸ ਦੀ ਪਹਿਲੀ ਤਰਜੀਹ ਆਪਣੇ ਗਾਹਕਾਂ ਦਾ ਧਿਆਨ ਰੱਖਣਾ ਹੈ। ਸੰਚਾਲਨ ‘ਚ ਵਿਘਨ ਤੋਂ ਬਾਅਦ, ਅਸੀਂ ਇਹ ਯਕੀਨੀ ਬਣਾਇਆ ਹੈ ਕਿ ਰੱਦ ਕੀਤੀਆਂ ਉਡਾਣਾਂ ਲਈ ਸਾਰੇ ਜ਼ਰੂਰੀ ਰਿਫੰਡ ਸ਼ੁਰੂ ਕਰ ਦਿੱਤੇ ਗਏ ਹਨ, ਜਿਨ੍ਹਾਂ ‘ਚੋਂ ਜ਼ਿਆਦਾਤਰ ਲੋਕਾਂ ਨੂੰ ਪ੍ਰਾਪਤ ਹੋ ਗਏ ਹਨ ਤੇ ਬਾਕੀ ਰਿਫੰਡ ਰਕਮਾਂ ਜਲਦੀ ਹੀ ਉਨ੍ਹਾਂ ਦੇ ਖਾਤਿਆਂ ‘ਚ ਜਮ੍ਹਾਂ ਕਰ ਦਿੱਤੀਆਂ ਜਾਣਗੀਆਂ।
ਇੰਡੀਗੋ ਨੇ ਕਿਹਾ, “ਸਾਨੂੰ ਇਹ ਜਾਣ ਕੇ ਦੁੱਖ ਹੋਇਆ ਕਿ 3/4/5 ਦਸੰਬਰ, 2025 ਨੂੰ ਯਾਤਰਾ ਕਰਨ ਵਾਲੇ ਸਾਡੇ ਕੁੱਝ ਗਾਹਕ ਕੁੱਝ ਘੰਟਿਆਂ ਲਈ ਕੁਝ ਹਵਾਈ ਅੱਡਿਆਂ ‘ਤੇ ਫਸੇ ਰਹੇ ਤੇ ਬਹੁਤ ਸਾਰੇ ਭੀੜ-ਭੜੱਕੇ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ। ਅਸੀਂ ਇਨ੍ਹਾਂ ਬੁਰੀ ਤਰ੍ਹਾਂ ਪ੍ਰਭਾਵਿਤ ਗਾਹਕਾਂ ਨੂੰ 10,000 ਰੁਪਏ ਦੇ ਯਾਤਰਾ ਵਾਊਚਰ ਪ੍ਰਦਾਨ ਕਰਾਂਗੇ।”
ਵਾਊਚਰ ਕਿੰਨੀ ਦੇਰ ਤੱਕ ਵੈਧ ਰਹੇਗਾ?
ਇਹ ਯਾਤਰਾ ਵਾਊਚਰ ਅਗਲੇ 12 ਮਹੀਨਿਆਂ ਲਈ ਕਿਸੇ ਵੀ ਇੰਡੀਗੋ ਯਾਤਰਾ ਲਈ ਵਰਤੇ ਜਾ ਸਕਦੇ ਹਨ। ਇਹ ਮੁਆਵਜ਼ਾ ਮੌਜੂਦਾ ਸਰਕਾਰੀ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਕਮਿਟਮੈਂਟ ਤੋਂ ਇਲਾਵਾ ਹੈ, ਜਿਸ ਦੇ ਅਨੁਸਾਰ ਇੰਡੀਗੋ ਬਲਾਕ ਸਮੇਂ ਦੇ ਆਧਾਰ ‘ਤੇ 5,000 ਰੁਪਏ ਤੋਂ 10,000 ਰੁਪਏ ਤੱਕ ਦਾ ਮੁਆਵਜ਼ਾ ਉਨ੍ਹਾਂ ਗਾਹਕਾਂ ਨੂੰ ਪ੍ਰਦਾਨ ਕਰੇਗੀ ਜਿਨ੍ਹਾਂ ਦੀਆਂ ਉਡਾਣਾਂ ਰਵਾਨਗੀ ਦੇ ਸਮੇਂ ਤੋਂ 24 ਘੰਟਿਆਂ ਦੇ ਅੰਦਰ ਰੱਦ ਕਰ ਦਿੱਤੀਆਂ ਗਈਆਂ ਸਨ।
ਰਿਫੰਡ ਨਹੀਂ ਮਿਲਿਆ ਹੈ ਤਾਂ ਕੀ ਕਰਨਾ ਹੈ?
ਇੰਡੀਗੋ ਨੇ ਅੱਗੇ ਕਿਹਾ ਕਿ ਜੇਕਰ ਬੁਕਿੰਗ ਕਿਸੇ ਯਾਤਰਾ ਸਾਥੀ ਪਲੇਟਫਾਰਮ ਰਾਹੀਂ ਕੀਤੀ ਗਈ ਸੀ, ਤਾਂ ਤੁਹਾਡੇ ਰਿਫੰਡ ਦੀ ਪ੍ਰਕਿਰਿਆ ਲਈ ਜ਼ਰੂਰੀ ਕਦਮ ਸ਼ੁਰੂ ਕਰ ਦਿੱਤੇ ਗਏ ਹਨ। ਇਹ ਸੰਭਵ ਹੈ ਕਿ ਸਾਡੇ ਸਿਸਟਮ ਕੋਲ ਤੁਹਾਡੇ ਪੂਰੇ ਵੇਰਵੇ ਨਾ ਹੋਣ, ਇਸ ਲਈ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਸਾਨੂੰ customer.experience@goindigo.in ‘ਤੇ ਲਿਖੋ ਤਾਂ ਜੋ ਅਸੀਂ ਤੁਹਾਡੀ ਤੁਰੰਤ ਸਹਾਇਤਾ ਕਰ ਸਕੀਏ।
ਇਹ ਵੀ ਪੜ੍ਹੋ
ਵਾਊਚਰ ਪਿੱਛੇ ਕੀ ਹੈ ਗਣਿਤ?
ਇੰਡੀਗੋ ਵੱਲੋਂ ਵਾਊਚਰ ਦਾ ਐਲਾਨ ਅਜਿਹੇ ਸਮੇਂ ‘ਚ ਕੀਤਾ ਗਿਆ ਹੈ ਜਦੋਂ ਭਾਰਤ ਸਰਕਾਰ ਇਸ ‘ਤੇ ਪਾਬੰਦੀਆਂ ਲਗਾਉਣ ਦੀ ਚੇਤਾਵਨੀ ਦੇ ਰਹੀ ਹੈ। ਇਸ ਸੰਕਟ ਕਾਰਨ ਏਅਰਲਾਈਨ ਦੀ ਸਾਖ ਬੁਰੀ ਤਰ੍ਹਾਂ ਢਿੱਲੀ ਪੈ ਗਈ ਹੈ। ਆਪਣੀ ਸਾਖ ਨੂੰ ਬਿਹਤਰ ਬਣਾਉਣ ਤੇ ਯਾਤਰੀਆਂ ਨੂੰ ਆਕਰਸ਼ਿਤ ਕਰਨ ਲਈ, ਇੰਡੀਗੋ ਨੇ ਵਾਊਚਰ ਦਾ ਐਲਾਨ ਕੀਤਾ। ਕਿਉਂਕਿ ਇਸ ਦੀ ਵਰਤੋਂ ਸਿਰਫ ਯਾਤਰਾ ਦੌਰਾਨ ਹੀ ਕੀਤੀ ਜਾ ਸਕਦੀ ਹੈ, ਇਸ ਲਈ ਏਅਰਲਾਈਨ ਲੋਕਾਂ ਨੂੰ ਇਸ ‘ਤੇ ਦੁਬਾਰਾ ਭਰੋਸਾ ਕਰਨ ਤੇ ਉਡਾਣ ਲਈ ਉਤਸ਼ਾਹਿਤ ਕਰਨ ਦੀ ਉਮੀਦ ਕਰਦੀ ਹੈ।


