Go First Crash: ਗੋ ਫਸਟ ਦੇ ਕਰੈਸ਼ ਨਾਲ ਸਰਕਾਰੀ ਬੈਂਕਾਂ ਨੂੰ ਹੋਇਆ ਨੁਕਸਾਨ, ਸ਼ੇਅਰ ਬਾਜ਼ਾਰ ‘ਚ ਡੁੱਬੇ 7500 ਕਰੋੜ ਰੁਪਏ
ਬੈਂਕ ਆਫ ਬੜੌਦਾ ਦਾ ਸ਼ੇਅਰ 1.78 ਫੀਸਦੀ ਦੀ ਗਿਰਾਵਟ ਨਾਲ 184.75 ਰੁਪਏ 'ਤੇ ਬੰਦ ਹੋਇਆ ਅਤੇ ਕਾਰੋਬਾਰੀ ਸੈਸ਼ਨ ਦੌਰਾਨ 180.90 ਰੁਪਏ ਤੱਕ ਵੀ ਗਿਆ। ਜਿਸ ਕਾਰਨ ਬੈਂਕ ਨੂੰ 3904 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਘੱਟ ਕੀਮਤ ਵਾਲੀ ਏਅਰਲਾਈਨ ਗੋ ਫਸਟ (Go First) ਦੇ ਦੀਵਾਲੀਆ ਪ੍ਰਕਿਰਿਆ ਕਾਰਨ ਜਨਤਕ ਖੇਤਰ ਦੇ ਬੈਂਕਾਂ ਦੇ ਸ਼ੇਅਰਾਂ ਵਿੱਚ ਵੱਡੀ ਗਿਰਾਵਟ ਆਈ ਹੈ। ਸੈਂਟਰਲ ਬੈਂਕ ਆਫ ਇੰਡੀਆ, ਆਈਡੀਬੀਆਈ ਬੈਂਕ ਅਤੇ ਬੈਂਕ ਆਫ ਬੜੌਦਾ ਦੇ ਸ਼ੇਅਰਾਂ ਵਿੱਚ ਗਿਰਾਵਟ ਕਾਰਨ ਇਨ੍ਹਾਂ ਬੈਂਕਾਂ ਦੇ 7500 ਕਰੋੜ ਰੁਪਏ ਤੋਂ ਵੱਧ ਡੁੱਬ ਗਏ ਹਨ। ਅੰਕੜਿਆਂ ਮੁਤਾਬਕ ਗੋ ਫਸਟ ‘ਚ ਇਨ੍ਹਾਂ ਤਿੰਨਾਂ ਬੈਂਕਾਂ ਦਾ ਕੁੱਲ ਨਿਵੇਸ਼ 3,000 ਕਰੋੜ ਰੁਪਏ ਤੋਂ ਜ਼ਿਆਦਾ ਹੈ। ਇਨ੍ਹਾਂ ਤਿੰਨਾਂ ਕੰਪਨੀਆਂ ਦੇ ਸ਼ੇਅਰਾਂ ‘ਚ ਕਾਰੋਬਾਰੀ ਸੈਸ਼ਨ ਦੌਰਾਨ 7 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਤੁਹਾਨੂੰ ਇਹ ਵੀ ਦੱਸ ਦੇਈਏ ਕਿ ਇਨ੍ਹਾਂ ਜਨਤਕ ਖੇਤਰ ਦੇ ਬੈਂਕਾਂ ਨੂੰ ਕਿੰਨਾ ਨੁਕਸਾਨ ਹੋਇਆ ਹੈ?
ਜਨਤਕ ਖੇਤਰ ਦੇ ਬੈਂਕਾਂ ਨੂੰ ਵੱਡਾ ਨੁਕਸਾਨ
ਗੋ ਫਰਸਟ ਦੇ ਕਰੈਸ਼ ਕਾਰਨ ਜਨਤਕ ਖੇਤਰ ਦੇ ਬੈਂਕਾਂ ਦੇ ਸ਼ੇਅਰਾਂ ਵਿੱਚ ਵੱਡੀ ਗਿਰਾਵਟ ਆਈ ਹੈ। ਬੈਂਕ ਆਫ ਬੜੌਦਾ ਦਾ ਸ਼ੇਅਰ 1.78 ਫੀਸਦੀ ਦੀ ਗਿਰਾਵਟ ਨਾਲ 184.75 ਰੁਪਏ ‘ਤੇ ਬੰਦ ਹੋਇਆ ਅਤੇ ਕਾਰੋਬਾਰੀ ਸੈਸ਼ਨ ਦੌਰਾਨ 180.90 ਰੁਪਏ ਤੱਕ ਚਲਾ ਗਿਆ। ਜਿਸ ਕਾਰਨ ਬੈਂਕ ਨੂੰ 3904 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਦੂਜੇ ਪਾਸੇ ਸੈਂਟਰਲ ਆਫ ਇੰਡੀਆ ਦੇ ਸ਼ੇਅਰਾਂ ‘ਚ ਵੱਡੀ ਗਿਰਾਵਟ ਆਈ ਹੈ। ਬੀਐਸਈ ਦੇ ਅੰਕੜਿਆਂ ਮੁਤਾਬਕ 5.13 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਇਹ 28.65 ਰੁਪਏ ‘ਤੇ ਬੰਦ ਹੋਇਆ ਹੈ, ਹਾਲਾਂਕਿ ਕੰਪਨੀ ਦਾ ਸਟਾਕ ਵੀ ਕਾਰੋਬਾਰੀ ਸੈਸ਼ਨ ਦੌਰਾਨ 28.16 ਰੁਪਏ ਤੱਕ ਪਹੁੰਚ ਗਿਆ ਹੈ। ਬੈਂਕ ਦੇ ਮਾਰਕੀਟ ਕੈਪ ਨੂੰ 1,780 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
IDBI ਬੈਂਕ ਦੇ ਸ਼ੇਅਰ 1.76 ਫੀਸਦੀ ਦੀ ਗਿਰਾਵਟ ਨਾਲ 53.73 ਰੁਪਏ ‘ਤੇ ਬੰਦ ਹੋਏ। ਕਾਰੋਬਾਰੀ ਸੈਸ਼ਨ ਦੌਰਾਨ ਕੰਪਨੀ ਦਾ ਸਟਾਕ ਵੀ 53.20 ਰੁਪਏ ਤੱਕ ਚਲਾ ਗਿਆ। ਜਿਸ ਕਾਰਨ ਬੈਂਕਾ ਦਾ ਮਾਰਕਿਟ ਕੈਪ 1,828 ਕਰੋੜ ਰੁਪਏ ਡੁੱਬ ਗਿਆ।
ਜੇਕਰ ਤਿੰਨੋਂ ਬੈਂਕਾਂ ਦੇ ਮਾਰਕੀਟ ਕੈਪ ਦੇ ਨੁਕਸਾਨ ਨੂੰ ਮਿਲਾ ਕੇ ਦੇਖਿਆ ਜਾਵੇ ਤਾਂ ਕੁੱਲ ਘਾਟਾ 7,512 ਕਰੋੜ ਰੁਪਏ ਦਾ ਬੈਠ ਰਿਹਾ ਹੈ।
ਇਹ ਵੀ ਪੜ੍ਹੋ
ਕਈ ਬੈਂਕਾਂ ਨੇ ਕੀਤਾ ਹੈ ਮੋਟਾ ਨਿਵੇਸ਼
- GoFirst ਦੁਆਰਾ NCLT ਨੂੰ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਏਅਰਲਾਈਨ ‘ਤੇ ਕੁੱਲ ਉਧਾਰ 6,521 ਕਰੋੜ ਰੁਪਏ ਦਾ ਹੈ।
ਸੈਂਟਰਲ ਬੈਂਕ ਆਫ ਇੰਡੀਆ, ਬੈਂਕ ਆਫ ਬੜੌਦਾ ਅਤੇ ਆਈਡੀਬੀਆਈ ਬੈਂਕ ਨੇ ਦੇਸ਼ ਦੇ ਤਿੰਨ ਜਨਤਕ ਖੇਤਰ ਦੇ ਬੈਂਕਾਂ ਵਿੱਚ 3,051 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੋਇਆ ਹੈ।
ਸੈਂਟਰਲ ਬੈਂਕ ਆਫ ਇੰਡੀਆ ਨੇ ਗੋ ਫਸਟ ‘ਚ 1,562 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ।
ਬੈਂਕ ਆਫ ਬੜੌਦਾ ਨੇ 1,430 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ।
ਡਿਊਸ਼ ਬੈਂਕ ਨੇ ਏਅਰਲਾਈਨ ਵਿੱਚ 1,320 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ।
IDBI ਬੈਂਕ ਨੇ ਵਾਡੀਆ ਗਰੁੱਪ ਦੀ ਏਅਰਲਾਈਨ ‘ਚ 59 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ।
ਐਕਸਿਸ ਬੈਂਕ ਦਾ GoFirst ਵਿੱਚ ਨਿਵੇਸ਼ 30 ਕਰੋੜ ਰੁਪਏ ਹੈ।
ਹੋਰ ਵਿੱਤੀ ਕੰਪਨੀਆਂ ਨੇ ਏਅਰਲਾਈਨ ਵਿੱਚ 1200 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੋਇਆ ਹੈ।
ਅਮਰੀਕੀ ਕੰਪਨੀ ਤੇ ਲਗਾਇਆ ਦੋਸ਼
ਮੰਗਲਵਾਰ ਨੂੰ ਵਾਡੀਆ ਗਰੁੱਪ ਦੀ ਏਅਰਲਾਈਨ ਗੋ ਫਸਟ ਦੇ ਸੀਈਓ ਨੇ ਇੱਕ ਬਿਆਨ ਦਿੱਤਾ, ਜਿਸ ਵਿੱਚ ਕਿਹਾ ਗਿਆ ਸੀ ਕਿ ਤੇਲ ਕੰਪਨੀਆਂ ਦੁਆਰਾ ਕਰਜ਼ੇ ਦਾ ਭੁਗਤਾਨ ਨਾ ਕਰਨ ਅਤੇ ਨਕਦੀ ਦੀ ਕਮੀ ਕਾਰਨ ਏਅਰਲਾਈਨ 3 ਤੋਂ 5 ਮਈ ਤੱਕ ਸਾਰੀਆਂ ਉਡਾਣਾਂ ਰੱਦ ਕਰ ਰਹੀ ਹੈ। ਇਸ ਤੋਂ ਬਾਅਦ ਕੰਪਨੀ ਨੇ ਵਾਲੇਂਟਰੀ ਇਨਸੋਲਵੈਂਸੀ ਪ੍ਰੋਸੀਡਿੰਗਜ਼ ਵਿੱਚ ਜਾਣ ਦਾ ਐਲਾਨ ਕਰ ਦਿੱਤਾ। ਏਅਰਲਾਈਨ ਨੇ ਅਮਰੀਕੀ ਆਧਾਰਿਤ ਕੰਪਨੀ ਪ੍ਰੈਟ ਐਂਡ ਵ੍ਹਿਟਨੀ ‘ਤੇ ਦੋਸ਼ ਲਗਾਇਆ ਕਿ ਫਾਲਟੀ ਇੰਜਣਾਂ ਕਾਰਨ ਏਅਰਲਾਈਨ ਨੂੰ ਆਪਣੇ ਅੱਧੇ ਤੋਂ ਜ਼ਿਆਦਾ ਜਹਾਜ਼ਾਂ ਨੂੰ ਜ਼ਮੀਨ ‘ਤੇ ਉਤਾਰਣਾ ਪਿਆ, ਜਿਸ ਕਾਰਨ ਉਸ ਨੂੰ ਨੁਕਸਾਨ ਉਠਾਉਣਾ ਪੈ ਰਿਹਾ ਹੈ।