ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਮਹਿੰਗਾਈ ਦੇ ਮੋਰਚੇ ‘ਤੇ ਆਈ ਗੁੱਡ ਨਿਊਜ, ਲਗਾਤਾਰ ਚੌਥੇ ਮਹੀਨੇ ਉਮੀਦਾਂ ਤੋਂ ਘੱਟ ਰਿਹਾ ਅੰਕੜਾ

Inflation Rate Remained Below in December : ਭਾਰਤ ਵਿੱਚ ਮਹਿੰਗਾਈ ਦੇ ਮੋਰਚੇ 'ਤੇ ਖੁਸ਼ਖਬਰੀ ਆਈ ਹੈ। ਭਾਰਤ ਵਿੱਚ ਮਹਿੰਗਾਈ ਲਗਾਤਾਰ ਚੌਥੇ ਮਹੀਨੇ ਰਿਜ਼ਰਵ ਬੈਂਕ ਦੇ 4% ਟੀਚੇ ਤੋਂ ਹੇਠਾਂ ਰਹੀ। ਹਾਲਾਂਕਿ, ਵਧਦੀਆਂ ਲਾਗਤਾਂ ਕਾਰਨ ਦਸੰਬਰ ਵਿੱਚ ਇਹ 0.83% ਹੋ ਗਈ ਹੈ।

ਮਹਿੰਗਾਈ ਦੇ ਮੋਰਚੇ 'ਤੇ ਆਈ ਗੁੱਡ ਨਿਊਜ, ਲਗਾਤਾਰ ਚੌਥੇ ਮਹੀਨੇ ਉਮੀਦਾਂ ਤੋਂ ਘੱਟ ਰਿਹਾ ਅੰਕੜਾ
ਆਮ ਲੋਕਾਂ ਨੂੰ ਵੱਡੀ ਰਾਹਤ
Follow Us
tv9-punjabi
| Updated On: 14 Jan 2026 15:06 PM IST

ਭਾਰਤ ਵਿੱਚ ਮਹਿੰਗਾਈ ਦੇ ਮੋਰਚੇ ‘ਤੇ ਇੱਕ ਵਾਰ ਫਿਰ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਸਰਕਾਰ ਦੁਆਰਾ ਬੁੱਧਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਭਾਰਤ ਦੀ ਥੋਕ ਕੀਮਤ ਮਹਿੰਗਾਈ (WPI) ਦਸੰਬਰ ਵਿੱਚ 0.83% ਹੋ ਗਈ, ਇਸਤੋਂ ਪਹਿਲਾਂ ਨਵੰਬਰ ਵਿੱਚ ਇਹ 0.32% ਘੱਟ ਰਹੀ ਸੀ। ਸਰਕਾਰ ਨੇ ਦੱਸਿਆ ਕਿ ਦਸੰਬਰ 2025 ਵਿੱਚ ਮਹਿੰਗਾਈ ਦੇ ਸਕਾਰਾਤਮਕ ਹੋਣ ਦੀ ਮੁੱਖ ਵਜ੍ਹਾ ਹੋਰਨਾਂ ਨਿਰਮਾਣ ਉਤਪਾਦਾਂ, ਖਣਿਜਾਂ, ਮਸ਼ੀਨਰੀ ਅਤੇ ਉਪਕਰਣਾਂ ਦੇ ਨਿਰਮਾਣ, ਖੁਰਾਕ ਉਤਪਾਦਾਂ ਅਤੇ ਟੈਕਸਟਾਈਲ ਕੀਮਤਾਂ ਵਿੱਚ ਵਾਧਾ ਰਿਹਾ।

ਨਵੰਬਰ ਵਿੱਚ 2.60% ਦੀ ਗਿਰਾਵਟ ਤੋਂ ਬਾਅਦ, ਦਸੰਬਰ ਵਿੱਚ ਖੁਰਾਕ ਮਹਿੰਗਾਈ 0.00% ‘ਤੇ ਸਥਿਰ ਰਹੀ। ਹਾਲਾਂਕਿ, ਰਾਇਟਰਜ਼ ਵੱਲੋਂ ਕਰਵਾਏਗਏ ਅਰਥਸ਼ਾਸਤਰੀਆਂ ਦੇ ਸਰਵੇਖਣ ਨੇ ਦਸੰਬਰ ਵਿੱਚ ਥੋਕ ਮਹਿੰਗਾਈ 0.30% ਰਹਿਣ ਦਾ ਅਨੁਮਾਨ ਲਗਾਇਆ ਗਿਆ ਸੀ। ਇਸ ਤੋਂ ਪਹਿਲਾਂ, ਦਸੰਬਰ 2025 ਵਿੱਚ ਪ੍ਰਚੂਨ ਮਹਿੰਗਾਈ ਵਧ ਕੇ 1.3% ਹੋ ਗਈ, ਜੋ ਨਵੰਬਰ ਵਿੱਚ 0.7% ਸੀ। ਇਹ ਵਾਧਾ ਭੋਜਨ ਦੀਆਂ ਕੀਮਤਾਂ ਵਿੱਚ ਗਿਰਾਵਟ ਅਤੇ ਹੋਰ ਵਸਤੂਆਂ ‘ਤੇ ਕੀਮਤਾਂ ਦੇ ਦਬਾਅ ਦੇ ਕਾਰਨ ਹੋਇਆ ਸੀ। ਇਸ ਦੇ ਬਾਵਜੂਦ, ਇਹ ਮੌਜੂਦਾ ਵਿੱਤੀ ਸਾਲ ਵਿੱਚ ਲਗਾਤਾਰ ਚੌਥਾ ਮਹੀਨਾ ਹੈ ਜਦੋਂ ਮਹਿੰਗਾਈ ਰਿਜ਼ਰਵ ਬੈਂਕ ਦੇ 4% ਟੀਚੇ ਤੋਂ ਹੇਠਾਂ ਰਹੀ।

ਪ੍ਰਾਇਮਰੀ ਚੀਜਾਂ ਦੀ ਮਹਿੰਗਾਈ ਨਵੰਬਰ ਵਿੱਚ -2.93% ਸੀ, ਦਸੰਬਰ ਵਿੱਚ ਵਧ ਕੇ 0.21% ਹੋ ਗਈ। ਉੱਥੇ ਹੀ ਈਂਧਨ ਅਤੇ ਬਿਜਲੀ ਦੀ ਮਹਿੰਗਾਈ ਵੀ ਦਸੰਬਰ ਵਿੱਚ ਨਕਾਰਾਤਮਕ ਰਹੀ, -2.31% ‘ਤੇ, ਨਵੰਬਰ ਵਿੱਚ -2.27% ਦੇ ਪੱਧਰ ਦੇ ਨੇੜੇ ਹੀ ਹੈ। ਨਿਰਮਿਤ ਵਸਤੂਆਂ ਲਈ ਮਹਿੰਗਾਈ ਦਸੰਬਰ ਵਿੱਚ ਵਧ ਕੇ 1.82% ਹੋ ਗਈ, ਜੋ ਨਵੰਬਰ ਵਿੱਚ 1.33% ਸੀ। ਥੋਕ ਮੁੱਲ ਸੂਚਕਾਂਕ (WPI) ਵਿੱਚ ਦਸੰਬਰ ਵਿੱਚ ਮਹੀਨਾ-ਦਰ-ਮਹੀਨਾ 0.71% ਦਾ ਵਾਧਾ ਦਰਜ ਕੀਤਾ ਗਿਆ।

ਮਹਿੰਗਾਈ ‘ਤੇ RBI ਦਾ ਰੁਖ਼

ਇਸ ਤੋਂ ਪਹਿਲਾਂ, ਭਾਰਤੀ ਰਿਜ਼ਰਵ ਬੈਂਕ (RBI) ਦੀ ਮੁਦਰਾ ਨੀਤੀ ਕਮੇਟੀ (MPC) ਨੇ ਕਿਹਾ ਸੀ ਕਿ ਕੇਂਦਰੀ ਬੈਂਕ ਨੂੰ ਹੁਣ ਮੌਜੂਦਾ ਵਿੱਤੀ ਸਾਲ ਵਿੱਚ ਔਸਤ ਮਹਿੰਗਾਈ 2.0% ਰਹਿਣ ਦੀ ਉਮੀਦ ਹੈ। ਇਹ ਆਪਣੇ ਪਿਛਲੇ 2.6% ਦੇ ਅਨੁਮਾਨ ਨਾਲੋਂ ਕਾਫ਼ੀ ਘੱਟ ਹੈ। RBI ਨੇ ਪੂਰੇ ਵਿੱਤੀ ਸਾਲ ਦੌਰਾਨ ਆਪਣੀ ਮੁਦਰਾਸਫੀਤੀ ਦੀ ਭਵਿੱਖਬਾਣੀ ਨੂੰ ਹੌਲੀ-ਹੌਲੀ ਘਟਾ ਦਿੱਤਾ ਹੈ, ਜਦੋਂ ਕਿ ਵਿਕਾਸ ਅਨੁਮਾਨਾਂ ਨੂੰ ਵਧਾਇਆ ਹੈ। FY26 ਲਈ ਮੁਦਰਾਸਫੀਤੀ ਦੀ ਭਵਿੱਖਬਾਣੀ ਫਰਵਰੀ ਵਿੱਚ 4.2% ਸੀ, ਜੋ ਅਕਤੂਬਰ ਵਿੱਚ ਘਟਾ ਕੇ 2.6% ਕਰ ਦਿੱਤੀ ਗਈ ਸੀ।

MPC ਨੇ ਜਾਰੀ ਕੀਤਾ ਨਵਾਂ ਅਨੁਮਾਨ

MPC ਨੇ ਨਵੇਂ ਤਿਮਾਹੀ ਆਧਾਰ ਤੇ ਵੀ ਨਵੇਂ ਮਹਿੰਗਾਈ ਅਨੁਮਾਨ ਵੀ ਜਾਰੀ ਕੀਤੇ ਹਨ। ਇਸ ਦੇ ਅਨੁਸਾਰ, FY27 ਦੀ ਤੀਜੀ ਤਿਮਾਹੀ ਵਿੱਚ ਮੁਦਰਾਸਫੀਤੀ 0.6%, ਚੌਥੀ ਤਿਮਾਹੀ ਵਿੱਚ 2.9%, ਪਹਿਲੀ ਤਿਮਾਹੀ ਵਿੱਚ 3.9% ਅਤੇ ਦੂਜੀ ਤਿਮਾਹੀ ਵਿੱਚ 4.0% ਰਹਿਣ ਦਾ ਅਨੁਮਾਨ ਹੈ। ਇਹ ਅਨੁਮਾਨ ਅਕਤੂਬਰ ਦੀ ਨੀਤੀ ਦੇ ਮੁਕਾਬਲੇ ਵੱਧ ਸਨ। ਇਹ ਫੈਸਲਾ MPC ਵੱਲੋਂ ਨੀਤੀ ਰੈਪੋ ਦਰ ਨੂੰ 25 ਆਧਾਰ ਅੰਕ ਘਟਾ ਕੇ 5.25% ਕਰਨ ਅਤੇ ਆਪਣੇ ਨਿਰਪੱਖ ਰੁਖ਼ ਨੂੰ ਬਣਾਈ ਰੱਖਣ ਤੋਂ ਬਾਅਦ ਆਇਆ ਹੈ। RBI ਨੇ ਇਸਨੂੰ ਵਿਕਾਸ ਨੂੰ ਸਮਰਥਨ ਦੇਣ ਅਤੇ ਮੁਦਰਾਸਫੀਤੀ ਨੂੰ ਕੰਟਰੋਲ ਵਿੱਚ ਰੱਖਣ ਲਈ ਇੱਕ ਸੰਤੁਲਿਤ ਉਪਾਅ ਦੱਸਿਆ ਹੈ।

8% ਦੀ ਦਰ ਨਾਲ ਵਧੇਗੀ GDP

ਭਾਰਤੀ ਰਿਜ਼ਰਵ ਬੈਂਕ ਨੇ ਭਾਰਤੀ ਅਰਥਵਿਵਸਥਾ ਨੂੰ ਤੇਜ਼ ਵਿਕਾਸ ਅਤੇ ਘੱਟ ਮਹਿੰਗਾਈ ਦੇ ਇੱਕ ਖਾਸ ਦੌਰ ਵਿੱਚ ਦੱਸਿਆ ਹੈ। ਇਹ ਅਨੁਮਾਨ ਆਰਬੀਆਈ ਦੇ ਹਾਲ ਹੀ ਦੇ 7.3% ਦੇ ਅਨੁਮਾਨ ਤੋਂ ਵੱਧ ਹੈ ਅਤੇ ਪਿਛਲੇ ਸਾਲ ਦੇ 6.5% ਦੇ ਵਾਧੇ ਨਾਲੋਂ ਬਿਹਤਰ ਹੈ। ਮਹਿੰਗਾਈ ਨੂੰ ਸ਼ਾਮਲ ਕਰਨ ਵਾਲੀ ਨਾਮਾਤਰ ਜੀਡੀਪੀ ਦੇ ਮੌਜੂਦਾ ਵਿੱਤੀ ਸਾਲ ਵਿੱਚ 8% ਦੀ ਦਰ ਨਾਲ ਵਧਣ ਦੀ ਉਮੀਦ ਹੈ, ਜੋ ਕਿ ਪਿਛਲੇ ਸਾਲ 9.7% ਤੋਂ ਘੱਟ ਹੈ। ਇਹ ਅੰਕੜੇ 1 ਫਰਵਰੀ ਨੂੰ ਪੇਸ਼ ਕੀਤੇ ਜਾਣ ਵਾਲੇ ਕੇਂਦਰੀ ਬਜਟ ਦਾ ਆਧਾਰ ਬਣਨਗੇ। ਭਾਰਤ ਦੀ ਆਰਥਿਕ ਵਿਕਾਸ ਦਰ ਵਿੱਤੀ ਸਾਲ 26 ਦੀ ਦੂਜੀ ਤਿਮਾਹੀ ਵਿੱਚ ਹੋਰ ਤੇਜ਼ ਹੋਈ। ਇਸ ਦੌਰਾਨ ਜੀਡੀਪੀ ਵਾਧਾ 8.2% ਸੀ, ਜੋ ਕਿ ਪਿਛਲੀਆਂ ਛੇ ਤਿਮਾਹੀਆਂ ਵਿੱਚ ਸਭ ਤੋਂ ਵੱਧ ਹੈ। ਇਹ ਬਾਜ਼ਾਰ ਦੀਆਂ ਉਮੀਦਾਂ ਤੋਂ ਵੱਧ ਸੀ ਅਤੇ ਅਪ੍ਰੈਲ-ਜੂਨ ਤਿਮਾਹੀ ਵਿੱਚ 7.8% ਵਾਧੇ ਨਾਲੋਂ ਬਿਹਤਰ ਸੀ। ਪਿਛਲੇ ਦੋ ਵਿੱਤੀ ਸਾਲਾਂ ਵਿੱਚ, ਅਰਥਵਿਵਸਥਾ 6.5% ਅਤੇ 9.2% ਦੀ ਦਰ ਨਾਲ ਵਧੀ ਸੀ।

Lohri Celebration : ਪੰਜਾਬ ਯੂਨੀਵਰਸਿਟੀ ਵਿੱਚ ਧੂੰਮਧਾਮ ਨਾਲ ਮਨਾਇਆ ਗਿਆ ਲੋਹੜੀ ਦਾ ਤਿਊਹਾਰ
Lohri Celebration : ਪੰਜਾਬ ਯੂਨੀਵਰਸਿਟੀ ਵਿੱਚ ਧੂੰਮਧਾਮ ਨਾਲ ਮਨਾਇਆ ਗਿਆ ਲੋਹੜੀ ਦਾ ਤਿਊਹਾਰ...
Lohri 2026: ਕਿਧਰੇ ਗਿੱਧਾ ਤਾਂ ਕਿਧਰੇ ਭੰਗੜਾ...ਪੰਜਾਬ ਵਿੱਚ ਲੋਹੜੀ ਦੀ ਧੂੰਮ ਦੀਆਂ ਵੇਖੋ ਤਸਵੀਰਾਂ
Lohri 2026: ਕਿਧਰੇ ਗਿੱਧਾ ਤਾਂ ਕਿਧਰੇ ਭੰਗੜਾ...ਪੰਜਾਬ ਵਿੱਚ ਲੋਹੜੀ ਦੀ ਧੂੰਮ ਦੀਆਂ ਵੇਖੋ ਤਸਵੀਰਾਂ...
ਰੋਹਿਤ ਗੋਦਾਰਾ-ਗੋਲਡੀ ਬਰਾੜ ਗੈਂਗ ਦੇ ਗੁਰਗਾ ਵਿੱਕੀ ਗ੍ਰਿਫ਼ਤਾਰ, 18 ਮਾਮਲਿਆਂ ਵਿੱਚ ਹੈ ਮੁਲਜਮ
ਰੋਹਿਤ ਗੋਦਾਰਾ-ਗੋਲਡੀ ਬਰਾੜ ਗੈਂਗ ਦੇ ਗੁਰਗਾ ਵਿੱਕੀ ਗ੍ਰਿਫ਼ਤਾਰ, 18 ਮਾਮਲਿਆਂ ਵਿੱਚ ਹੈ ਮੁਲਜਮ...
ਜੰਮੂ-ਕਸ਼ਮੀਰ ਵਿੱਚ ਪਾਕਿਸਤਾਨ ਦੀ ਡਰੋਨ ਸਾਜ਼ਿਸ਼ ਨਾਕਾਮ, ਵਧਾਈ ਗਈ ਸਰਹੱਦੀ ਸੁਰੱਖਿਆ
ਜੰਮੂ-ਕਸ਼ਮੀਰ ਵਿੱਚ ਪਾਕਿਸਤਾਨ ਦੀ ਡਰੋਨ ਸਾਜ਼ਿਸ਼ ਨਾਕਾਮ, ਵਧਾਈ ਗਈ ਸਰਹੱਦੀ ਸੁਰੱਖਿਆ...
CM ਭਗਵੰਤ ਸਿੰਘ ਮਾਨ ਦੇ ਬਠਿੰਡਾ ਦੌਰੇ ਦਾ ਅੱਜ ਦੂਜਾ ਦਿਨ, ਜਾਣੋ ਕੀ ਕਿਹਾ?
CM ਭਗਵੰਤ ਸਿੰਘ ਮਾਨ ਦੇ ਬਠਿੰਡਾ ਦੌਰੇ ਦਾ ਅੱਜ ਦੂਜਾ ਦਿਨ, ਜਾਣੋ ਕੀ ਕਿਹਾ?...
ਅੰਮ੍ਰਿਤਸਰ ਦੇ ਹੁੱਕਾ ਬਾਰ ਵਿੱਚ ਕਾਂਗਰਸੀਆਂ ਦਾ ਜਸ਼ਨ, ਬਾਲੀਵੁੱਡ ਗੀਤ "ਤੇਰਾ ਪਿਆਰ ਪਿਆਰ, ਹੁੱਕਾ ਬਾਰ" 'ਤੇ ਥਿਰਕੇ
ਅੰਮ੍ਰਿਤਸਰ ਦੇ ਹੁੱਕਾ ਬਾਰ ਵਿੱਚ ਕਾਂਗਰਸੀਆਂ ਦਾ ਜਸ਼ਨ, ਬਾਲੀਵੁੱਡ ਗੀਤ
Punjab Weather: ਠੰਢ ਨਾਲ ਕੰਬੇ ਪੰਜਾਬ, ਹਰਿਆਣਾ ਅਤੇ ਦਿੱਲੀ-NCR, ਮੌਸਮ ਵਿਭਾਗ ਦਾ ਅਲਰਟ, ਵਧੀਆਂ ਮੁਸ਼ਕਲਾਂ
Punjab Weather: ਠੰਢ ਨਾਲ ਕੰਬੇ ਪੰਜਾਬ, ਹਰਿਆਣਾ ਅਤੇ ਦਿੱਲੀ-NCR, ਮੌਸਮ ਵਿਭਾਗ ਦਾ ਅਲਰਟ, ਵਧੀਆਂ ਮੁਸ਼ਕਲਾਂ...
ਕੇਂਦਰੀ ਕਰਮਚਾਰੀਆਂ ਲਈ ਖੁਸ਼ਖਬਰੀ: ਜਨਵਰੀ 2026 ਤੋਂ ਡੀਏ ਵਿੱਚ 2% ਵਾਧਾ ਲਗਭਗ ਤੈਅ
ਕੇਂਦਰੀ ਕਰਮਚਾਰੀਆਂ ਲਈ ਖੁਸ਼ਖਬਰੀ: ਜਨਵਰੀ 2026 ਤੋਂ ਡੀਏ ਵਿੱਚ 2% ਵਾਧਾ ਲਗਭਗ ਤੈਅ...
ਬੈਠਕ ਦਾ ਹੋਵੇ ਲਾਈਵ ਟੈਲੀਕਾਸਟ, ਸੀਐਮ ਮਾਨ ਦੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ
ਬੈਠਕ ਦਾ ਹੋਵੇ ਲਾਈਵ ਟੈਲੀਕਾਸਟ, ਸੀਐਮ ਮਾਨ ਦੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ...