ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਲਗਾਤਾਰ ਘੱਟ ਰਹੀਆਂ ਸੋਨੇ ਦੀਆਂ ਕੀਮਤਾਂ, ਬਜਟ ਤੋਂ ਬਾਅਦ 6 ਹਜ਼ਾਰ ਰੁਪਏ ਹੋਇਆ ਸਸਤਾ, ਹੁਣ ਕੀ,, ਮਾਹਿਰਾਂ ਤੋਂ ਸਮਝੋ

Gold Price Down: ਬਜਟ ਤੋਂ ਬਾਅਦ ਸੋਨੇ ਦੀਆਂ ਕੀਮਤਾਂ 'ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ, ਹੁਣ ਤੱਕ ਸੋਨੇ ਦੀਆਂ ਕੀਮਤਾਂ 'ਚ 6 ਹਜ਼ਾਰ ਰੁਪਏ ਪ੍ਰਤੀ ਦਸ ਗ੍ਰਾਮ ਦੀ ਗਿਰਾਵਟ ਦਰਜ ਕੀਤੀ ਗਈ ਹੈ। ਪਰ ਕੀ ਸੋਨੇ ਦੀਆਂ ਕੀਮਤਾਂ ਹੋਰ ਹੇਠਾਂ ਆਉਣਗੀਆਂ ਆਓ ਜਾਣਦੇ ਹਾਂ ਮਾਹਰਾਂ ਦੀ ਕੀ ਰਾਏ ਹੈ?

ਲਗਾਤਾਰ ਘੱਟ ਰਹੀਆਂ ਸੋਨੇ ਦੀਆਂ ਕੀਮਤਾਂ, ਬਜਟ ਤੋਂ ਬਾਅਦ 6 ਹਜ਼ਾਰ ਰੁਪਏ ਹੋਇਆ ਸਸਤਾ, ਹੁਣ ਕੀ,, ਮਾਹਿਰਾਂ ਤੋਂ ਸਮਝੋ
ਨਵੀਂ ਦਿੱਲੀ ਤੋਂ ਨਿਊਯਾਰਕ ਤੱਕ ਸੋਨੇ ਦੀ ਚਮਕ, ਚਾਂਦੀ ਵਿੱਚ ਵੀ ਹੋਇਆ ਜ਼ਬਰਦਸਤ ਵਾਧਾ
Follow Us
tv9-punjabi
| Updated On: 30 Jul 2024 16:32 PM

ਪਿਛਲੇ ਹਫ਼ਤੇ ਪੇਸ਼ ਕੀਤੇ ਗਏ ਬਜਟ ਵਿੱਚ ਭਾਵੇਂ ਲੋਕਾਂ ਦੀਆਂ ਬਹੁਤ ਸਾਰੀਆਂ ਉਮੀਦਾਂ ਪੂਰੀਆਂ ਨਾ ਹੋਈਆਂ ਹੋਣ ਪਰ ਇਹ ਬਜਟ ਸੋਨੇ ਦੇ ਖਰੀਦਦਾਰਾਂ ਲਈ ਸ਼ਾਨਦਾਰ ਰਿਹਾ ਹੈ। ਬਜਟ ‘ਚ ਕਸਟਮ ਡਿਊਟੀ ‘ਚ ਕਟੌਤੀ ਦੇ ਐਲਾਨ ਤੋਂ ਬਾਅਦ ਸੋਨੇ ਦੀਆਂ ਕੀਮਤਾਂ ‘ਚ ਭਾਰੀ ਗਿਰਾਵਟ ਆਈ ਹੈ। ਹੁਣ ਘਰੇਲੂ ਕੀਮਤਾਂ ਇੰਨੀਆਂ ਘੱਟ ਹੋ ਗਈਆਂ ਹਨ ਕਿ ਲੋਕਾਂ ਨੂੰ ਦੁਬਈ ਤੋਂ ਸੋਨਾ ਖਰੀਦਣ ਦੀ ਲੋੜ ਨਹੀਂ ਪਵੇਗੀ। ਬਜਟ ‘ਚ ਸੋਨੇ ‘ਤੇ ਦਰਾਮਦ ਡਿਊਟੀ ਘਟਾ ਕੇ 6 ਫੀਸਦੀ ਕਰਨ ਦੇ ਫੈਸਲੇ ਤੋਂ ਬਾਅਦ ਸੋਨੇ ਦੀਆਂ ਕੀਮਤਾਂ ਲਗਾਤਾਰ ਡਿੱਗ ਰਹੀਆਂ ਹਨ।

ਬਜਟ ਤੋਂ ਲੈ ਕੇ ਹੁਣ ਤੱਕ ਸੋਨੇ ਦੀਆਂ ਕੀਮਤਾਂ ‘ਚ 6 ਹਜ਼ਾਰ ਰੁਪਏ ਪ੍ਰਤੀ ਦਸ ਗ੍ਰਾਮ ਦੀ ਗਿਰਾਵਟ ਆਈ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਇੰਡਸਟਰੀ ‘ਚ ਪਾਰਦਰਸ਼ਤਾ ਆਵੇਗੀ। ਇਸ ਤੋਂ ਇਲਾਵਾ ਆਮ ਲੋਕਾਂ ਨੂੰ ਵੀ ਫਾਇਦਾ ਹੋਵੇਗਾ। ਪਰ ਕੀ ਸੋਨੇ ਦੀਆਂ ਕੀਮਤਾਂ ਹੋਰ ਹੇਠਾਂ ਆਉਣਗੀਆਂ ਆਓ ਜਾਣਦੇ ਹਾਂ ਮਾਹਰਾਂ ਦੀ ਕੀ ਰਾਏ ਹੈ?

ਦੁਬਈ ਦੇ ਮੁਕਾਬਲੇ ਕਿੰਨਾ ਸਸਤਾ ਹੋ ਗਿਆ ਸੋਨਾ ?

ਇਕਨਾਮਿਕ ਟਾਈਮਜ਼ ਦੀ ਰਿਪੋਰਟ ‘ਚ ਯੂਏਈ ‘ਚ ਕਾਰੋਬਾਰ ਕਰ ਰਹੇ ਭਾਰਤੀ ਜਿਊਲਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਕਸਟਮ ਡਿਊਟੀ ‘ਚ ਕਟੌਤੀ ਨਾਲ ਭਾਰਤੀ ਖਰੀਦਦਾਰਾਂ ਦੀ ਦੁਬਈ ਤੋਂ ਸੋਨਾ ਖਰੀਦਣ ਦੀ ਇੱਛਾ ਘੱਟ ਜਾਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਬਜਟ ਤੋਂ ਬਾਅਦ ਦੇਸ਼-ਵਿਦੇਸ਼ ‘ਚ ਸੋਨੇ ‘ਤੇ ਡਿਊਟੀ ‘ਚ ਕਮੀ ਅਤੇ ਦੇਸ਼ ‘ਚ ਸੋਨੇ ਦੀਆਂ ਕੀਮਤਾਂ ‘ਚ ਗਿਰਾਵਟ ਨਾਲ ਫਰਕ ਆਉਣ ਵਾਲਾ ਹੈ। ਇਸ ਨਾਲ ਵਿਦੇਸ਼ਾਂ ਖਾਸ ਕਰਕੇ ਦੁਬਈ ਤੋਂ ਸੋਨਾ ਖਰੀਦਣ ਦੇ ਟ੍ਰੇਂਡ ‘ਤੇ ਰੋਕ ਲੱਗੇਗੀ।

ਈਟੀ ਦੀ ਰਿਪੋਰਟ ਵਿੱਚ, ਪੋਪਲੇ ਐਂਡ ਸੰਨਜ਼ ਦੇ ਡਾਇਰੈਕਟਰ ਰਾਜੀਵ ਪੋਪਲ ਦੇ ਹਵਾਲੇ ਨਾਲ ਕਿਹਾ ਗਿਆ ਹੈ – ਭਾਰਤ ਵਿੱਚ ਕਸਟਮ ਡਿਊਟੀ ਨੂੰ ਘਟਾ ਕੇ 6 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ, ਜਦੋਂ ਕਿ ਦੁਬਈ ਵਿੱਚ ਸੋਨਾ ਖਰੀਦਣ ‘ਤੇ 5 ਪ੍ਰਤੀਸ਼ਤ ਵੈਟ ਲਗਾਇਆ ਜਾਂਦਾ ਹੈ। ਅਜਿਹੇ ‘ਚ 1 ਫੀਸਦੀ ਦਾ ਫਰਕ ਰਹਿੰਦਾ ਹੈ, ਜਿਸ ਦੀ ਭਰਪਾਈ ਲੇਬਰ ਦੀ ਲਾਗਤ ਨਾਲ ਕੀਤੀ ਜਾ ਸਕਦੀ ਹੈ। ਭਾਰਤ ਵਿੱਚ ਲੇਬਰ ਕਾਸਟ ਕਾਫ਼ੀ ਘੱਟ ਹੈ। ਭਾਰਤ ਵਿੱਚ ਹਾਲਮਾਰਕਿੰਗ ਅਤੇ HUID ਨੰਬਰ ਲਾਜ਼ਮੀ ਹੋਣ ਨਾਲ, ਦੇਸ਼ ਵਿੱਚ ਸੋਨੇ ਦੀ ਸ਼ੁੱਧਤਾ ਨੂੰ ਲੈ ਕੇ ਪੈਦਾ ਹੋਈਆਂ ਚਿੰਤਾਵਾਂ ਦੂਰ ਹੋ ਗਈਆਂ ਹਨ।

ਕੀ ਕਹਿੰਦੇ ਹਨ ਮਾਹਰ ?

ਐੱਚਡੀਐੱਫਸੀ ਸਕਿਓਰਿਟੀਜ਼ ਦੇ ਕਰੰਸੀ ਅਤੇ ਕਮੋਡਿਟੀ ਹੈੱਡ ਅਨੁਜ ਗੁਪਤਾ ਮੁਤਾਬਕ ਸੋਨੇ ਦੀਆਂ ਕੀਮਤਾਂ ‘ਚ ਹੋਰ ਵਾਧੇ ਜਾਂ ਗਿਰਾਵਟ ਦੀ ਸੰਭਾਵਨਾ ਘੱਟ ਹੈ ਕਿਉਂਕਿ ਇਹ ਅਗਸਤ ਦਾ ਐਕਸਪਾਇਰੀ ਸੀਜ਼ਨ ਹੈ ਅਤੇ ਦੂਜੇ ਪਾਸੇ ਅਮਰੀਕਾ ਵਿੱਚ ਫੈਡਰਲ ਰਿਜ਼ਰਵ ਦੀ ਬੈਠਕ ‘ਚ ਹੋਣ ਜਾ ਰਹੀ ਹੈ। । ਇਸ ਬੈਠਕ ਤੋਂ ਬਾਅਦ ਹੀ ਸੋਨੇ ਦੀਆਂ ਕੀਮਤਾਂ ‘ਤੇ ਅਸਰ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਸੋਨੇ ਦੀਆਂ ਕੀਮਤਾਂ 67000-69000 ਦੇ ਆਸਪਾਸ ਰਹਿ ਸਕਦੀਆਂ ਹਨ।

ਗਲੋਬਲ ਮੰਗ ਵਿੱਚ ਕਮੀ

ਇਕ ਪਾਸੇ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਸੋਨਾ ਖਪਤਕਾਰ ਦੇਸ਼ ਹੈ ਅਤੇ ਸਸਤਾ ਸੋਨਾ ਹੋਣ ਕਾਰਨ ਭਾਰਤ ਵਿਚ ਸੋਨੇ ਦੀਆਂ ਦੁਕਾਨਾਂ ‘ਤੇ ਖਰੀਦਦਾਰਾਂ ਦੀ ਭੀੜ ਲੱਗੀ ਹੋਈ ਹੈ। ਦੂਜੇ ਪਾਸੇ ਵਿਸ਼ਵ ਗੋਲਡ ਕੌਂਸਲ ਦੀ ਰਿਪੋਰਟ ਵਿੱਚ ਸੋਨੇ ਦੀ ਮੰਗ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਗਏ ਹਨ। ਵਿਸ਼ਵ ਗੋਲਡ ਕਾਉਂਸਿਲ ਦੀ ਤਾਜ਼ਾ ਰਿਪੋਰਟ ਮੁਤਾਬਕ ਜੂਨ ਤਿਮਾਹੀ ‘ਚ ਭਾਰਤ ‘ਚ ਸੋਨੇ ਦੀ ਮੰਗ ‘ਚ ਕਮੀ ਆਈ ਹੈ। ਜੂਨ ਤਿਮਾਹੀ ਦੌਰਾਨ ਸੋਨੇ ਦੀ ਮੰਗ 5 ਫੀਸਦੀ ਘੱਟ ਕੇ 149.7 ਟਨ ਰਹਿ ਗਈ ਹੈ। ਜੂਨ ਤਿਮਾਹੀ ਦੌਰਾਨ ਸੋਨੇ ਦੀਆਂ ਕੀਮਤਾਂ ਰਿਕਾਰਡ ਉਚਾਈ ‘ਤੇ ਪਹੁੰਚ ਗਈਆਂ ਸਨ। ਇਸ ਕਾਰਨ WGC ਦਾ ਕਹਿਣਾ ਹੈ ਕਿ ਭਾਰਤ ਵਿੱਚ ਇਸ ਸਾਲ ਘੱਟ ਸੋਨਾ ਖਰੀਦਣ ਦੀ ਉਮੀਦ ਹੈ।

ਕੀ ਹਨ ਮੌਜੂਦਾ ਸੋਨੇ ਦੀਆਂ ਕੀਮਤਾਂ?

ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਇਸ ਹਫਤੇ ਉਤਰਾਅ-ਚੜ੍ਹਾਅ ਦਿਖਾਈ ਦੇ ਰਿਹਾ ਹੈ। ਮੰਗਲਵਾਰ (30 ਜੁਲਾਈ) ਨੂੰ ਵੀ ਕਮੋਡਿਟੀ ਬਾਜ਼ਾਰ ‘ਚ ਸੋਨੇ ਦੀਆਂ ਕੀਮਤਾਂ ‘ਚ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲਿਆ ਪਰ ਮੈਟਲਸ ਹਰੇ ਨਿਸ਼ਾਨ ਵਿੱਚ ਹੀ ਦਿਖਾਈ ਦੇ ਰਹੇ ਹਨ। MCX (ਮਲਟੀ-ਕਮੋਡਿਟੀ ਐਕਸਚੇਂਜ) ‘ਤੇ ਸੋਨਾ ਅੱਜ ਮਾਮੂਲੀ ਵਾਧੇ ਨਾਲ ਖੁੱਲ੍ਹਣ ਤੋਂ ਬਾਅਦ ਡਿੱਗ ਗਿਆ ਸੀ, ਪਰ ਫਿਰ ਇਹ ਲਗਭਗ 80 ਰੁਪਏ ਚੜ੍ਹ ਕੇ 68,354 ਰੁਪਏ ਪ੍ਰਤੀ 10 ਗ੍ਰਾਮ ‘ਤੇ ਕਾਰੋਬਾਰ ਕਰ ਰਿਹਾ ਸੀ। ਕੱਲ੍ਹ ਇਹ 68,268 ਰੁਪਏ ‘ਤੇ ਬੰਦ ਹੋਇਆ ਸੀ।

Delhi Old Vehicle Ban: ਦਿੱਲੀ ਸਰਕਾਰ ਨੇ ਪੁਰਾਣੇ ਵਾਹਨਾਂ ਬਾਰੇ ਫੈਸਲਾ ਲਿਆ ਵਾਪਸ , ਹੁਣ ਕੀ ਹੋਵੇਗਾ ਅਤੇ ਕੀ ਜ਼ਬਤ ਕੀਤੇ ਵਾਹਨ ਕੀਤੇ ਜਾਣਗੇ ਵਾਪਸ ?
Delhi Old Vehicle Ban: ਦਿੱਲੀ ਸਰਕਾਰ ਨੇ ਪੁਰਾਣੇ ਵਾਹਨਾਂ ਬਾਰੇ ਫੈਸਲਾ ਲਿਆ ਵਾਪਸ , ਹੁਣ ਕੀ ਹੋਵੇਗਾ ਅਤੇ ਕੀ ਜ਼ਬਤ ਕੀਤੇ ਵਾਹਨ ਕੀਤੇ ਜਾਣਗੇ ਵਾਪਸ ?...
ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫ਼ਤਾਰੀ ਖ਼ਿਲਾਫ਼ ਅਕਾਲੀ ਦਲ ਦਾ ਕੀ ਹੈ ਪਲਾਨ?
ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫ਼ਤਾਰੀ ਖ਼ਿਲਾਫ਼ ਅਕਾਲੀ ਦਲ ਦਾ ਕੀ ਹੈ ਪਲਾਨ?...
ਸੰਜੀਵ ਅਰੋੜਾ ਬਣੇ ਕੈਬਨਿਟ ਮੰਤਰੀ, ਮਿਲੀ ਇੰਡਸਟਰੀ ਤੇ ਐਨਆਰਆਈ ਵਿਭਾਗ ਦੀ ਕਮਾਨ
ਸੰਜੀਵ ਅਰੋੜਾ ਬਣੇ ਕੈਬਨਿਟ ਮੰਤਰੀ, ਮਿਲੀ ਇੰਡਸਟਰੀ ਤੇ ਐਨਆਰਆਈ ਵਿਭਾਗ ਦੀ ਕਮਾਨ...
ਇਸ ਸਾਲ ਦੀ Amarnath Yatra 2024 ਤੋਂ ਕਿਉਂ ਹੈ ਵੱਖਰੀ ?
ਇਸ ਸਾਲ ਦੀ Amarnath Yatra 2024 ਤੋਂ ਕਿਉਂ ਹੈ ਵੱਖਰੀ ?...
ਮੁਹਾਲੀ ਕੋਰਟ ਚ ਹੋਈ ਬਿਕਰਮ ਮਜੀਠਿਆ ਦੀ ਪੇਸ਼ੀ, ਚਾਰ ਦਿਨ ਹੋਰ ਵਧੀ ਰਿਮਾਂਡ
ਮੁਹਾਲੀ ਕੋਰਟ ਚ ਹੋਈ ਬਿਕਰਮ ਮਜੀਠਿਆ ਦੀ ਪੇਸ਼ੀ, ਚਾਰ ਦਿਨ ਹੋਰ ਵਧੀ ਰਿਮਾਂਡ...
Indian Railway New Rule Update: ਨਵੇਂ ਨਿਯਮਾਂ ਨਾਲ ਆਸਾਨੀ ਨਾਲ ਬੁੱਕ ਕਰੋ ਤਤਕਾਲ ਟਿਕਟ !
Indian Railway New Rule Update: ਨਵੇਂ ਨਿਯਮਾਂ ਨਾਲ ਆਸਾਨੀ ਨਾਲ ਬੁੱਕ ਕਰੋ ਤਤਕਾਲ ਟਿਕਟ !...
Amarnath Yatra 2025 ਲਈ ਜੰਮੂ ਵਿੱਚ ਕੀ ਹਨ ਤਿਆਰੀਆਂ , ਦੇਖੋ Ground Report
Amarnath Yatra  2025 ਲਈ ਜੰਮੂ ਵਿੱਚ ਕੀ ਹਨ ਤਿਆਰੀਆਂ , ਦੇਖੋ Ground Report...
Gold Price Hike: ਸੋਨੇ 'ਤੇ ਸਭ ਤੋਂ ਵੱਡਾ ਦਾਅਵਾ, ਇੱਕ ਸਾਲ ਵਿੱਚ ਇੰਨੇ ਪ੍ਰਤੀਸ਼ਤ ਵਧੇਗੀ ਕੀਮਤ!
Gold Price Hike: ਸੋਨੇ 'ਤੇ ਸਭ ਤੋਂ ਵੱਡਾ ਦਾਅਵਾ, ਇੱਕ ਸਾਲ ਵਿੱਚ ਇੰਨੇ ਪ੍ਰਤੀਸ਼ਤ ਵਧੇਗੀ ਕੀਮਤ!...
Himachal Landslide: ਸ਼ਿਮਲਾ 'ਤੇ ਕੁਦਰਤ ਦਾ ਕਹਿਰ, ਤਿੰਨ ਸਕਿੰਟਾਂ 'ਚ ਢਹਿ ਗਈ 5 ਮੰਜ਼ਿਲਾ ਇਮਾਰਤ, ਦੇਖੋ ਵੀਡੀਓ!
Himachal Landslide:  ਸ਼ਿਮਲਾ 'ਤੇ ਕੁਦਰਤ ਦਾ ਕਹਿਰ, ਤਿੰਨ ਸਕਿੰਟਾਂ 'ਚ ਢਹਿ ਗਈ 5 ਮੰਜ਼ਿਲਾ ਇਮਾਰਤ, ਦੇਖੋ ਵੀਡੀਓ!...