Gold Price: ਧਨਤੇਰਸ ‘ਤੇ ਸੋਨਾ ਹੋਇਆ ਸਸਤਾ, ਕਿੰਨੀ ਘਟੀ ਕੀਮਤ ਜਾਣੋ
ਧਨਤੇਰਸ 'ਤੇ ਸੋਨਾ ਖਰੀਦਣ ਵਾਲਿਆਂ ਲਈ ਵੱਡੀ ਖਬਰ ਹੈ। ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਆਈ ਹੈ, ਜਿਸ ਨਾਲ ਸੋਨਾ ਖਰੀਦਣ ਸਮੇਂ ਜੇਬ 'ਤੇ ਘੱਟ ਬੋਝ ਪਵੇਗਾ। ਆਲ ਇੰਡੀਆ ਬੁਲੀਅਨ ਐਸੋਸੀਏਸ਼ਨ ਮੁਤਾਬਕ ਵਿਦੇਸ਼ੀ ਬਾਜ਼ਾਰਾਂ 'ਚ ਕਮਜ਼ੋਰੀ ਕਾਰਨ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਵੀ ਗਿਰਾਵਟ ਦਰਜ ਕੀਤੀ ਗਈ ਹੈ।

ਜੇਕਰ ਤੁਸੀਂ ਸੋਨਾ ਖਰੀਦਣਾ ਚਾਹੁੰਦੇ ਹੋ ਤਾਂ ਇਹ ਸੁਨਹਿਰੀ ਮੌਕਾ ਹੈ। ਦੀਵਾਲੀ ਤੋਂ ਪਹਿਲਾਂ ਇਸ ਦੀ ਕੀਮਤ ਘਟ ਗਈ ਹੈ। ਗਿਰਾਵਟ ਕਾਰਨ ਸੋਨਾ ਖਰੀਦਣ ਵਾਲਿਆਂ ਦੇ ਚਿਹਰਿਆਂ ‘ਤੇ ਰੌਣਕ ਵੱਧ ਗਈ ਹੈ। ਇਸ ਗਿਰਾਵਟ ਨੂੰ ਲੈ ਕੇ ਕਾਫੀ ਸਮੇਂ ਤੋਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ, ਜੋ ਆਖਿਰਕਾਰ ਅੱਜ ਸਹੀ ਸਾਬਤ ਹੋ ਗਈਆਂ। ਸੋਨੇ ਦੀਆਂ ਕੀਮਤਾਂ ਡਿੱਗਣ ਨਾਲ ਆਉਣ ਵਾਲੇ ਵਿਆਹਾਂ ਦੇ ਸੀਜ਼ਨ ਵਿੱਚ ਵੀ ਲੋਕਾਂ ਨੂੰ ਰਾਹਤ ਮਿਲੇਗੀ। ਆਲ ਇੰਡੀਆ ਬੁਲੀਅਨ ਐਸੋਸੀਏਸ਼ਨ ਮੁਤਾਬਕ ਵਿਦੇਸ਼ੀ ਬਾਜ਼ਾਰਾਂ ‘ਚ ਕਮਜ਼ੋਰੀ ਕਾਰਨ ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਵੀ ਗਿਰਾਵਟ ਦਰਜ ਕੀਤੀ ਗਈ ਹੈ।
ਕੀਮਤ ਕਿੰਨੀ ਘਟੀ ?
ਅਜਿਹੇ ‘ਚ 24 ਕੈਰੇਟ ਸੋਨੇ ਦੀ ਕੀਮਤ ‘ਚ ਗਿਰਾਵਟ ਆਮ ਲੋਕਾਂ ਲਈ ਰਾਹਤ ਵਾਲੀ ਗੱਲ ਹੈ। 24 ਕੈਰੇਟ ਸੋਨੇ ਦੀ ਕੀਮਤ 79,000 ਰੁਪਏ ਅਤੇ 22 ਕੈਰੇਟ ਸੋਨੇ ਦੀ ਕੀਮਤ ਲਗਭਗ 73,000 ਰੁਪਏ ਹੈ। ਧਨਤੇਰਸ ‘ਤੇ ਚਾਂਦੀ ਦਾ ਭਾਅ 97,900 ਰੁਪਏ ਹੈ।
ਕੀਮਤ ਕਿਉਂ ਘਟੀ?
ਸੋਨੇ ਦੀ ਕੀਮਤ ‘ਚ ਗਿਰਾਵਟ ਦੇ ਕਾਰਨ ਬਾਰੇ ਵਪਾਰੀਆਂ ਦਾ ਕਹਿਣਾ ਹੈ ਕਿ ਗਲੋਬਲ ਬਾਜ਼ਾਰਾਂ ‘ਚ ਸੁਸਤ ਰੁਖ ਅਤੇ ਸਥਾਨਕ ਬਾਜ਼ਾਰਾਂ ‘ਚ ਗਹਿਣਾ ਵਿਕਰੇਤਾਵਾਂ ਦੀ ਮੰਗ ਘੱਟ ਹੋਣ ਕਾਰਨ ਇਸ ‘ਚ ਗਿਰਾਵਟ ਆਈ ਹੈ। ਇਸ ਤੋਂ ਇਲਾਵਾ ਦੁਨੀਆ ਦੇ ਸਭ ਤੋਂ ਵੱਡੇ ਸੋਨੇ ਦੇ ਖਪਤਕਾਰ ਚੀਨ ਦੀ ਮੰਗ ਵੀ ਘਟੀ ਹੈ। HDFC ਸਕਿਓਰਿਟੀਜ਼ ਦੇ ਸੀਨੀਅਰ ਕਮੋਡਿਟੀ ਐਨਾਲਿਸਟ ਸੌਮਿਲ ਗਾਂਧੀ ਨੇ ਕਿਹਾ ਕਿ ਸੋਨੇ ਨੂੰ ਸੁਰੱਖਿਅਤ ਨਿਵੇਸ਼ ਮੰਨਿਆ ਜਾਂਦਾ ਹੈ।
ਸੋਮਵਾਰ ਨੂੰ ਅਜਿਹੀ ਵਿਸ਼ੇਸ਼ ਮੰਗ ਘਟਣ ਕਾਰਨ ਸੋਨੇ ਦੀਆਂ ਕੀਮਤਾਂ ‘ਚ ਕਮਜ਼ੋਰੀ ਦੇਖਣ ਨੂੰ ਮਿਲੀ। ਗਾਂਧੀ ਨੇ ਕਿਹਾ ਕਿ ਨਿਵੇਸ਼ਕਾਂ ਨੂੰ ਈਰਾਨ ‘ਤੇ ਸੰਭਾਵਿਤ ਹਮਲਿਆਂ ਤੋਂ ਵੀ ਰਾਹਤ ਮਿਲੀ ਹੈ, ਕਿਉਂਕਿ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਇਜ਼ਰਾਈਲ ਈਰਾਨ ਦੇ ਪ੍ਰਮਾਣੂ ਅਤੇ ਤੇਲ ਪਲਾਂਟਾਂ ‘ਤੇ ਹਮਲਾ ਕਰ ਸਕਦਾ ਹੈ।