AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਸਰਕਾਰ ਨੇ DA ‘ਚ 3% ਦਾ ਕੀਤਾ ਵਾਧਾ, ਹੁਣ ਤੁਹਾਡੀ ਤਨਖਾਹ ਕਿੰਨੀ ਵਧੇਗੀ? ਹਰ ਲੈਵਲ ਦਾ ਪੂਰਾ ਹਿਸਾਬ ਇੱਥੇ ਦੇਖੋ

ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਇੱਕ ਅਹਿਮ ਅਪਡੇਟ ਹੈ ਕਿ ਜੁਲਾਈ ਤੋਂ ਦਸੰਬਰ 2026 ਦੀ ਮਿਆਦ ਲਈ 63% ਮਹਿੰਗਾਈ ਭੱਤਾ (DA) ਲਾਗੂ ਕੀਤਾ ਜਾਵੇਗਾ। ਇਹ ਮੌਜੂਦਾ ਭੱਤੇ 'ਚ 3% ਦਾ ਵਾਧਾ ਹੈ, ਜਿਸ ਨਾਲ ਉਨ੍ਹਾਂ ਨੂੰ ਕਾਫ਼ੀ ਰਾਹਤ ਮਿਲੇਗੀ।

ਸਰਕਾਰ ਨੇ DA 'ਚ 3% ਦਾ ਕੀਤਾ ਵਾਧਾ, ਹੁਣ ਤੁਹਾਡੀ ਤਨਖਾਹ ਕਿੰਨੀ ਵਧੇਗੀ? ਹਰ ਲੈਵਲ ਦਾ ਪੂਰਾ ਹਿਸਾਬ ਇੱਥੇ ਦੇਖੋ
tv9-punjabi
| Published: 29 Oct 2026 09:20 AM IST
Share

ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਜੁਲਾਈ-ਦਸੰਬਰ 2026 ਦੀ ਮਿਆਦ ਲਈ 63% ਮਹਿੰਗਾਈ ਭੱਤਾ (DA) ਮਿਲੇਗਾ। ਕੇਂਦਰ ਸਰਕਾਰ ਨੇ ਬੁੱਧਵਾਰ, 28 ਅਕਤੂਬਰ 2026 ਨੂੰ ਐਲਾਨ ਕੀਤਾ ਕਿ ਕਰਮਚਾਰੀਆਂ ਦੇ ਮਹਿੰਗਾਈ ਭੱਤੇ (DA) ਤੇ ਪੈਨਸ਼ਨਰਾਂ ਦੀ ਮਹਿੰਗਾਈ ਰਾਹਤ (DR) ‘ਚ 3% ਦਾ ਵਾਧਾ ਕੀਤਾ ਜਾਵੇਗਾ। ਇਸ ਨਾਲ ਮੌਜੂਦਾ ਦਰ 60% ਤੋਂ ਵਧ ਕੇ 63% ਹੋ ਜਾਵੇਗੀ। DA ਤੇ DR ਦੀਆਂ ਨਵੀਆਂ ਦਰਾਂ 1 ਜੁਲਾਈ 2026 ਤੋਂ ਲਾਗੂ ਹੋਣਗੀਆਂ।

ਪ੍ਰੈੱਸ ਸੂਚਨਾ ਬਿਊਰੋ (PIB) ਦੀ ਇੱਕ ਪ੍ਰੈੱਸ ਰਿਲੀਜ਼ ਅਨੁਸਾਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਮਹਿੰਗਾਈ ਭੱਤੇ (DA) ਤੇ ਪੈਨਸ਼ਨਰਾਂ ਲਈ ਮਹਿੰਗਾਈ ਰਾਹਤ (DR) ਦੀ ਇੱਕ ਵਾਧੂ ਕਿਸ਼ਤ ਜਾਰੀ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਵਾਧਾ 1 ਜੁਲਾਈ 2026 ਤੋਂ ਲਾਗੂ ਹੋਵੇਗਾ। ਮਹਿੰਗਾਈ ਦੀ ਭਰਪਾਈ ਕਰਨ ਲਈ ਮੂਲ ਤਨਖਾਹ/ਪੈਨਸ਼ਨ ਦੀ ਮੌਜੂਦਾ 60% ਦਰ ‘ਚ 3% ਦਾ ਵਾਧਾ ਕੀਤਾ ਗਿਆ ਹੈ।

ਸਰਕਾਰ ਦੇ ਅਨੁਸਾਰ, DA ‘ਚ ਇਸ ਵਾਧੇ ਨਾਲ ਸਰਕਾਰੀ ਖ਼ਜ਼ਾਨੇ ਤੇ ਸਾਲਾਨਾ 10,016 ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ। ਇਸ ਵਾਧੇ ਨਾਲ ਲਗਭਗ 48 ਲੱਖ ਕਰਮਚਾਰੀਆਂ ਤੇ 68 ਲੱਖ ਪੈਨਸ਼ਨਰਾਂ ਨੂੰ ਲਾਭ ਮਿਲੇਗਾ।

DA ‘ਚ 3% ਦਾ ਵਾਧਾ ਹੋਣ ਦਾ ਮਤਲਬ ਇਹ ਵੀ ਹੈ ਕਿ ਲੈਵਲ 1 ਦੇ ਜਿਸ ਕਰਮਚਾਰੀ ਨੂੰ 60% ਦੀ ਦਰ ਨਾਲ ਲਗਭਗ 10,800 ਰੁਪਏ DA ਮਿਲ ਰਿਹਾ ਸੀ, ਉਸ ਨੂੰ ਹੁਣ 11,340 ਰੁਪਏ ਮਿਲਣਗੇ। ਯਾਨੀ ਉਸ ਨੂੰ ਹਰ ਮਹੀਨੇ 540 ਰੁਪਏ ਦਾ ਵਾਧੂ ਲਾਭ ਮਿਲੇਗਾ। DA ਦੇ ਐਲਾਨ ‘ਚ ਹੋਈ ਦੇਰੀ ਕਾਰਨ ਸਰਕਾਰੀ ਕਰਮਚਾਰੀਆਂ ਨੂੰ ਬਕਾਇਆ ਰਕਮ (ਏਰੀਅਰ) ਵੀ ਮਿਲੇਗੀ।

ਜੁਲਾਈ 2025 ਤੋਂ ਜੂਨ 2026 ਤੱਕ AICPI ਇੰਡੈਕਸ

ਮਹੀਨਾ ਇੰਡੈਕਸ ਵੈਲਯੂ
ਜੁਲਾਈ-25 146.5
ਅਗਸਤ-25 147.1
ਸਤੰਬਰ-25 147.3
ਅਕਤੂਬਰ-25 147.7
ਨਵੰਬਰ-25 148.2
ਦਸੰਬਰ-25 148.2
ਜਨਵਰੀ-26 148.6
ਫਰਵਰੀ-26 148.5
ਮਾਰਚ-26 149.1
ਅਪ੍ਰੈਲ-26 149.9
ਮਈ-26 150.8
ਜੂਨ-26 151.9
ਔਸਤ 148.65
DA(ਮਹਿੰਗਾਈਭੱਤਾ) 63.76%=63%

DA ਜੁਲਾਈ 2025 ਤੋਂ ਜੂਨ 2026 ਦੀ ਮਿਆਦ ਲਈ ਆਲ ਇੰਡੀਆ ਕੰਜ਼ਿਊਮਰ ਪ੍ਰਾਈਸ ਇੰਡੈਕਸ (AICPI-IW) ਰਾਹੀਂ ਮਾਪੀ ਗਈ 12 ਮਹੀਨਿਆਂ ਦੀ ਔਸਤ ਪ੍ਰਚੂਨ ਮਹਿੰਗਾਈ ਦਰ ਤੇ ਆਧਾਰਿਤ ਹੈ।

63% DA ਦੀ ਦਰ ਕਦੋਂ ਤੋਂ ਲਾਗੂ ਹੋਵੇਗੀ?

ਆਲ ਇੰਡੀਆ ਡਿਫੈਂਸ ਐਂਪਲਾਈਜ਼ ਫੈਡਰੇਸ਼ਨ (AIDEF) ਦੇ ਸਕੱਤਰ ਸੀ. ਸ਼੍ਰੀਕੁਮਾਰ ਨੇ ਈਟੀ ਦੀ ਰਿਪੋਰਟ ‘ਚ ਕਿਹਾ ਕਿ 63% DA ਦੀ ਦਰ ਜੁਲਾਈ 2026 ਤੋਂ ਲਾਗੂ ਹੋਵੇਗੀ ਤੇ ਜਨਵਰੀ ‘ਚ ਹੋਣ ਵਾਲੇ ਅਗਲੇ DA ਵਾਧੇ ਦੇ ਐਲਾਨ ਤੱਕ ਪ੍ਰਭਾਵੀ ਰਹੇਗੀ।

ਸ਼੍ਰੀਕੁਮਾਰ ਅਨੁਸਾਰ, ਕਰਮਚਾਰੀਆਂ ਨੂੰ ਨਵੰਬਰ ਦੇ ਅੰਤ ‘ਚ ਮਿਲਣ ਵਾਲੀ ਤਨਖਾਹ ਦੇ ਨਾਲ ਚਾਰ ਮਹੀਨਿਆਂ (ਜੁਲਾਈ-ਅਕਤੂਬਰ 2026) ਦਾ ਏਰੀਅਰ ਵੀ ਮਿਲੇਗਾ। ਇਸ ਦਾ ਮਤਲਬ ਇਹ ਵੀ ਹੈ ਕਿ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਅਕਤੂਬਰ ਦੇ ਅੰਤ ‘ਚ ਮਿਲਣ ਵਾਲੀ ਤਨਖਾਹ ‘ਚ ਵਧਿਆ ਹੋਇਆ DA ਨਹੀਂ ਮਿਲੇਗਾ। ਇਸ ਦੀ ਬਜਾਏ, ਉਨ੍ਹਾਂ ਨੂੰ ਨਵੰਬਰ ਦੇ ਅੰਤ ‘ਚ ਵਧੀ ਹੋਈ ਤਨਖਾਹ ਮਿਲੇਗੀ।

ਉਨ੍ਹਾਂ ਨੂੰ ਇਸ ਮਹੀਨੇ ਦੀ ਤਨਖਾਹ ਦੇ ਨਾਲ ਏਰੀਅਰ ਨਹੀਂ ਮਿਲੇਗਾ, ਕਿਉਂਕਿ ਤਨਖਾਹ ਦੀ ਗਣਨਾ ਇੱਕ ਮਹੀਨੇ ਦੀ 15 ਤਾਰੀਖ ਤੋਂ ਅਗਲੇ ਮਹੀਨੇ ਦੀ 15 ਤਾਰੀਖ ਤੱਕ ਕੀਤੀ ਜਾਂਦੀ ਹੈ। ਹਾਲਾਂਕਿ, ਸ਼੍ਰੀਕੁਮਾਰ ਦਾ ਕਹਿਣਾ ਹੈ ਕਿ AIDEF ਸਰਕਾਰ ਨੂੰ ਦੀਵਾਲੀ ਤੋਂ ਪਹਿਲਾਂ DA ਦੇ ਬਕਾਏ ਦਾ ਭੁਗਤਾਨ ਕਰਨ ਦੀ ਬੇਨਤੀ ਕਰੇਗਾ।

ਛੇਵੇਂ ਅਤੇ ਪੰਜਵੇਂ ਤਨਖਾਹ ਕਮਿਸ਼ਨ ਤਹਿਤ DA ‘ਚ ਵਾਧਾ

ਕੇਂਦਰ ਸਰਕਾਰ ਦੇ ਜਿਹੜੇ ਕਰਮਚਾਰੀਆਂ ਨੂੰ ਛੇਵੇਂ ਤਨਖਾਹ ਕਮਿਸ਼ਨ ਅਨੁਸਾਰ ਤਨਖਾਹ ਮਿਲਦੀ ਹੈ, ਉਨ੍ਹਾਂ ਲਈ DA ਦੀ ਦਰ 262% ਤੋਂ ਵਧ ਕੇ 269% ਹੋ ਜਾਵੇਗੀ। ਕੇਂਦਰ ਸਰਕਾਰ ਦੇ ਜਿਹੜੇ ਕਰਮਚਾਰੀਆਂ ਨੂੰ ਪੰਜਵੇਂ ਤਨਖਾਹ ਕਮਿਸ਼ਨ ਅਨੁਸਾਰ ਤਨਖਾਹ ਮਿਲਦੀ ਹੈ, ਉਨ੍ਹਾਂ ਲਈ DA ਦੀ ਦਰ 483% ਤੋਂ ਵਧ ਕੇ 497% ਹੋ ਜਾਵੇਗੀ।

ਲੈਵਲ 1 ਤੋਂ 10 ਤੱਕ ਦੇ ਕਰਮਚਾਰੀਆਂ ਦੀ ਤਨਖਾਹ ਤੇ ਅਸਰ (DA 60% ਤੋਂ 63%)

ਪੇਅਲੈਵਲ ਘੱਟੋ-ਘੱਟਮੂਲਤਨਖਾਹ(ਪ੍ਰਤੀਮਹੀਨਾ) 60%DAਦੀਰਕਮ 63%DAਦੀਰਕਮ ਪ੍ਰਤੀਮਹੀਨਾਤਨਖਾਹਵਿੱਚਵਾਧਾ
ਲੈਵਲ1 ₹18,000 ₹10,800 ₹11,340 ₹540
ਲੈਵਲ2 ₹19,900 ₹11,940 ₹12,537 ₹597
ਲੈਵਲ3 ₹21,700 ₹13,020 ₹13,671 ₹651
ਲੈਵਲ4 ₹25,500 ₹15,300 ₹16,065 ₹765
ਲੈਵਲ5 ₹29,200 ₹17,520 ₹18,396 ₹876
ਲੈਵਲ6 ₹35,400 ₹21,240 ₹22,302 ₹1,062
ਲੈਵਲ7 ₹44,900 ₹26,940 ₹28,287 ₹1,347
ਲੈਵਲ8 ₹47,600 ₹28,560 ₹29,988 ₹1,428
ਲੈਵਲ9 ₹53,100 ₹31,860 ₹33,453 ₹1,593
ਲੈਵਲ10 ₹56,100 ₹33,660 ₹35,343 ₹1,683

AIDEF ਨੇ DA ਤੈਅ ਕਰਨ ਦੇ ਤਰੀਕੇ ‘ਚ ਬਦਲਾਅ ਦੀ ਮੰਗ ਕੀਤੀ

ਸ਼੍ਰੀਕੁਮਾਰ ਨੇ ਕਿਹਾ ਕਿ DA ਰਾਹੀਂ ਕੀਮਤਾਂ ‘ਚ ਹੋਏ ਅਸਲ ਵਾਧੇ ਦੀ ਪੂਰੀ ਭਰਪਾਈ ਨਹੀਂ ਹੋ ਰਹੀ, ਕਿਉਂਕਿ ਜ਼ਰੂਰੀ ਵਸਤੂਆਂ ਦੀਆਂ ਪ੍ਰਚੂਨ ਬਾਜ਼ਾਰ ਕੀਮਤਾਂ, ਕਿਰਤ ਮੰਤਰਾਲੇ ਵੱਲੋਂ ਗਣਨਾ ‘ਚ ਸ਼ਾਮਲ ਕੀਤੀਆਂ ਜਾਣ ਵਾਲੀਆਂ ਕੀਮਤਾਂ ਨਾਲੋਂ ਕਾਫ਼ੀ ਜ਼ਿਆਦਾ ਹਨ। ਸ਼੍ਰੀਕੁਮਾਰ ਦਾ ਕਹਿਣਾ ਹੈ ਕਿ ਉਮੀਦ ਹੈ ਕਿ 8ਵਾਂ ਕੇਂਦਰੀ ਤਨਖਾਹ ਕਮਿਸ਼ਨ (CPC) ਇਸ ਗੰਭੀਰ ਅਸਮਾਨਤਾ ਨੂੰ ਦੂਰ ਕਰੇਗਾ। Source: TV9Hindi.com

Follow Us
Apple ਦੇ ਫੋਲਡੇਬਲ iPhone Duo ਦੀ ਸਕ੍ਰੀਨ ਕ੍ਰੈਕ! ਕੰਪਨੀ ਦੇਵੇਗੀ ਨਵਾਂ ਫੋਨ
Apple ਦੇ ਫੋਲਡੇਬਲ iPhone Duo ਦੀ ਸਕ੍ਰੀਨ ਕ੍ਰੈਕ! ਕੰਪਨੀ ਦੇਵੇਗੀ ਨਵਾਂ ਫੋਨ...
ਗੁਰਦਾਸਪੁਰ ਵਿੱਚ ਪੁਲਿਸ ਟੀਮ 'ਤੇ ਤਸਕਰਾਂ ਦਾ ਹਮਲਾ, ਸਰਪੰਚ ਨੇ ਬੁਲਾਈ ਸੀ ਪੁਲਿਸ, 2 ਕਮਾਂਡੋ ਗੰਭੀਰ ਜ਼ਖਮੀ
ਗੁਰਦਾਸਪੁਰ ਵਿੱਚ ਪੁਲਿਸ ਟੀਮ 'ਤੇ ਤਸਕਰਾਂ ਦਾ ਹਮਲਾ, ਸਰਪੰਚ ਨੇ ਬੁਲਾਈ ਸੀ ਪੁਲਿਸ, 2 ਕਮਾਂਡੋ ਗੰਭੀਰ ਜ਼ਖਮੀ...
ਪੰਜਾਬ ਵਿਧਾਨਸਭਾ ਦੇ ਆਖਰੀ ਦਿਨ ਪਿਆ ਗਾਹ, ਭਿੜ ਗਏ AAP ਤੇ ਕਾਂਗਰਸੀ ਵਿਧਾਇਕ
ਪੰਜਾਬ ਵਿਧਾਨਸਭਾ ਦੇ ਆਖਰੀ ਦਿਨ ਪਿਆ ਗਾਹ, ਭਿੜ ਗਏ AAP ਤੇ ਕਾਂਗਰਸੀ ਵਿਧਾਇਕ...
ਅਮਰੀਕਾ ਵਿੱਚ ਫੜਿਆ ਗਿਆ ਲਾਰੈਂਸ ਬਿਸ਼ਨੋਈ ਦਾ ਜਾਨੀ ਦੁਸ਼ਮਣ ਹਿਮਾਂਸ਼ੂ ਭਾਉ, ਪੂਰੀ ਕਹਾਣੀ
ਅਮਰੀਕਾ ਵਿੱਚ ਫੜਿਆ ਗਿਆ ਲਾਰੈਂਸ ਬਿਸ਼ਨੋਈ ਦਾ ਜਾਨੀ ਦੁਸ਼ਮਣ ਹਿਮਾਂਸ਼ੂ ਭਾਉ, ਪੂਰੀ ਕਹਾਣੀ...
ਖੜਗੇ ਦੇ "ਮੋਦੀ ਦਾ ਬਾਪ ਵੀ ਜਾਵੇਗਾ" ਵਾਲੇ ਕੁਮੈਂਟ 'ਤੇ ਸਿਆਸੀ ਹੰਗਾਮਾ, BJP ਨੇ ਚੰਡੀਗੜ੍ਹ 'ਚ ਕੀਤਾ ਕਾਂਗਰਸ ਦਫ਼ਤਰ ਦਾ ਘਿਰਾਓ
ਖੜਗੇ ਦੇ
ਮੋਗਾ 'ਚ ਚੱਲੀਆਂ ਅੰਨ੍ਹੇਵਾਹ ਗੋਲੀਆਂ, 2 ਦੀ ਮੌਤ, 3 ਜ਼ਖ਼ਮੀ
ਮੋਗਾ 'ਚ ਚੱਲੀਆਂ ਅੰਨ੍ਹੇਵਾਹ ਗੋਲੀਆਂ, 2 ਦੀ ਮੌਤ, 3 ਜ਼ਖ਼ਮੀ...
ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ, ਦਰਬਾਰ ਸਾਹਿਬ ਵਿਖੇ ਦੇਸੀ ਤੇ ਵਿਦੇਸ਼ੀ ਫੁੱਲਾਂ ਨਾਲ ਅਲੌਕਿਕ ਸਜਾਵਟ
ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ, ਦਰਬਾਰ ਸਾਹਿਬ ਵਿਖੇ ਦੇਸੀ ਤੇ ਵਿਦੇਸ਼ੀ ਫੁੱਲਾਂ ਨਾਲ ਅਲੌਕਿਕ ਸਜਾਵਟ...
PM ਮੋਦੀ ਦੇ 'ਮਨ ਕੀ ਬਾਤ' 'ਚ ਛਾਇਆ ਪੰਜਾਬ ਦਾ ਨਵਤ੍ਰਿਜਨ ਮਿਸ਼ਨ
PM ਮੋਦੀ ਦੇ 'ਮਨ ਕੀ ਬਾਤ' 'ਚ ਛਾਇਆ ਪੰਜਾਬ ਦਾ ਨਵਤ੍ਰਿਜਨ ਮਿਸ਼ਨ...
ਟਾਈਗਰ ਸ਼ਰਾਫ ਫਾਈਰਿੰਗ ਕੇਸ, ਮੁਲਜ਼ਮਾਂ ਦੀ ਆਖਰੀ ਮੂਵਮੈਂਟ ਅੰਧੇਰੀ ਹੋਟਲ 'ਚ ਟ੍ਰੇਸ
ਟਾਈਗਰ ਸ਼ਰਾਫ ਫਾਈਰਿੰਗ ਕੇਸ, ਮੁਲਜ਼ਮਾਂ ਦੀ ਆਖਰੀ ਮੂਵਮੈਂਟ ਅੰਧੇਰੀ ਹੋਟਲ 'ਚ ਟ੍ਰੇਸ...