AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Jio IPO Allotment: ਕੀ ਤੁਹਾਨੂੰ ਮਿਲਿਆ ਜੀਓ ਦਾ ਸ਼ੇਅਰ? ਇੱਕ ਲਾਟ ‘ਤੇ ਇੰਨੇ ਮੁਨਾਫ਼ੇ ਲਈ ਹੋ ਜਾਓ ਤਿਆਰ, ਕੱਲ੍ਹ ਖੁੱਲ੍ਹੇਗਾ ਪਿਟਾਰਾ!

Jio IPO Allotment: ਰਿਲਾਇੰਸ ਦੇ ਜਿਓ ਪਲੇਟਫਾਰਮਜ਼ IPO ਦਾ ਅਲਾਟਮੈਂਟ ਫਾਈਨਲ ਹੋ ਗਿਆ ਹੈ। ਬੁੱਧਵਾਰ, 28 ਅਕਤੂਬਰ ਨੂੰ ਸ਼ੇਅਰ ਬਾਜ਼ਾਰ ਵਿੱਚ ਇਸ ਦੀ ਲਿਸਟਿੰਗ ਹੋਵੇਗੀ। ਗ੍ਰੇ ਮਾਰਕੀਟ ਦੇ ਤਾਜ਼ਾ ਸੰਕੇਤਾਂ ਮੁਤਾਬਕ, ਨਿਵੇਸ਼ਕਾਂ ਨੂੰ ਹਰ ਲਾਟ 'ਤੇ ਚੰਗਾ ਮੁਨਾਫ਼ਾ ਮਿਲ ਸਕਦਾ ਹੈ।

Jio IPO Allotment: ਕੀ ਤੁਹਾਨੂੰ ਮਿਲਿਆ ਜੀਓ ਦਾ ਸ਼ੇਅਰ? ਇੱਕ ਲਾਟ 'ਤੇ ਇੰਨੇ ਮੁਨਾਫ਼ੇ ਲਈ ਹੋ ਜਾਓ ਤਿਆਰ, ਕੱਲ੍ਹ ਖੁੱਲ੍ਹੇਗਾ ਪਿਟਾਰਾ!
ਕੀ ਤੁਹਾਨੂੰ ਮਿਲਿਆ ਜੀਓ ਦਾ ਸ਼ੇਅਰ
tv9-punjabi
| Published: 27 Oct 2026 14:09 PM IST
Share

ਸ਼ੇਅਰ ਬਾਜ਼ਾਰ ਵਿੱਚ ਪੈਸਾ ਲਗਾਉਣ ਵਾਲੇ ਲੱਖਾਂ ਨਿਵੇਸ਼ਕਾਂ ਦਾ ਇੰਤਜ਼ਾਰ ਖ਼ਤਮ ਹੋ ਗਿਆ ਹੈ। ਰਿਲਾਇੰਸ ਦੇ ਜਿਓ ਪਲੇਟਫਾਰਮਜ਼ IPO (Jio Platforms IPO) ਦੇ ਸ਼ੇਅਰਾਂ ਦੀ ਵੰਡ ਯਾਨੀ ਅਲਾਟਮੈਂਟ ਫਾਈਨਲ ਹੋ ਗਈ ਹੈ। ਸੋਮਵਾਰ, 26 ਅਕਤੂਬਰ ਨੂੰ ਅਲਾਟਮੈਂਟ ਦੀ ਪ੍ਰਕਿਰਿਆ ਪੂਰੀ ਕਰ ਲਈ ਗਈ। ਹੁਣ ਜਿਨ੍ਹਾਂ ਨਿਵੇਸ਼ਕਾਂ ਨੂੰ ਸ਼ੇਅਰ ਅਲਾਟ ਹੋਏ ਹਨ, ਉਨ੍ਹਾਂ ਦੇ ਡੀਮੈਟ ਖਾਤਿਆਂ ਵਿੱਚ ਮੰਗਲਵਾਰ, 27 ਅਕਤੂਬਰ ਨੂੰ ਸ਼ੇਅਰ ਟ੍ਰਾਂਸਫਰ ਕਰ ਦਿੱਤੇ ਜਾਣਗੇ।

ਦੂਜੇ ਪਾਸੇ, ਜਿਨ੍ਹਾਂ ਨਿਵੇਸ਼ਕਾਂ ਨੂੰ ਇਸ ਵਾਰ ਸ਼ੇਅਰ ਨਹੀਂ ਮਿਲੇ, ਉਨ੍ਹਾਂ ਨੂੰ ਵੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਬਲਾਕ ਕੀਤੀ ਗਈ ਰਕਮ ਵੀ 27 ਅਕਤੂਬਰ ਨੂੰ ਅਨਬਲਾਕ ਜਾਂ ਰਿਫੰਡ ਕਰ ਦਿੱਤੀ ਜਾਵੇਗੀ। ਇਸ ਤੋਂ ਠੀਕ ਇੱਕ ਦਿਨ ਬਾਅਦ, ਯਾਨੀ ਬੁੱਧਵਾਰ, 28 ਅਕਤੂਬਰ ਨੂੰ ਜਿਓ ਪਲੇਟਫਾਰਮਜ਼ ਦੇ ਸ਼ੇਅਰ ਨੈਸ਼ਨਲ ਸਟਾਕ ਐਕਸਚੇਂਜ (NSE) ਅਤੇ ਬੰਬੇ ਸਟਾਕ ਐਕਸਚੇਂਜ (BSE) ‘ਤੇ ਲਿਸਟ ਹੋਣਗੇ।

ਇੱਕ ਲਾਟ ‘ਤੇ ਕਿੰਨਾ ਹੋ ਸਕਦੈ ਮੁਨਾਫ਼ਾ?

ਲਿਸਟਿੰਗ ਤੋਂ ਪਹਿਲਾਂ ਹਰ ਨਿਵੇਸ਼ਕ ਦੇ ਮਨ ਵਿੱਚ ਇਹੀ ਸਵਾਲ ਹੈ ਕਿ ਜਿਓ ਦਾ ਸ਼ੇਅਰ ਬਾਜ਼ਾਰ ਵਿੱਚ ਕਿਸ ਕੀਮਤ ‘ਤੇ ਖੁੱਲ੍ਹੇਗਾ। ਗ੍ਰੇ ਮਾਰਕੀਟ ਤੋਂ ਇਸ ਸਬੰਧੀ ਕਾਫ਼ੀ ਚੰਗੇ ਸੰਕੇਤ ਮਿਲ ਰਹੇ ਹਨ। ਇਨਵੈਸਟਰਗੇਨ (Investorgain) ਦੇ ਅੰਕੜਿਆਂ ਮੁਤਾਬਕ, ਮੰਗਲਵਾਰ ਨੂੰ ਜਿਓ ਪਲੇਟਫਾਰਮਜ਼ IPO ਦਾ ਗ੍ਰੇ ਮਾਰਕੀਟ ਪ੍ਰੀਮੀਅਮ (GMP) 245 ਰੁਪਏ ਚੱਲ ਰਿਹਾ ਹੈ।

ਕੰਪਨੀ ਨੇ ਇਸ IPO ਦੀ ਉੱਪਰੀ ਕੀਮਤ ਸੀਮਾ (Upper Price Band) 1,119 ਰੁਪਏ ਤੈਅ ਕੀਤੀ ਸੀ। ਜੇਕਰ ਇਸ ਵਿੱਚ ਮੌਜੂਦਾ GMP ਜੋੜ ਦਿੱਤਾ ਜਾਵੇ, ਤਾਂ ਸ਼ੇਅਰ ਦੀ ਅਨੁਮਾਨਿਤ ਲਿਸਟਿੰਗ ਕੀਮਤ ਲਗਭਗ 1,364 ਰੁਪਏ ਬਣਦੀ ਹੈ।

ਇਨ੍ਹਾਂ ਅੰਕੜਿਆਂ ਮੁਤਾਬਕ, ਨਿਵੇਸ਼ਕਾਂ ਨੂੰ ਲਿਸਟਿੰਗ ਵਾਲੇ ਦਿਨ ਹੀ ਲਗਭਗ 21.89 ਫ਼ੀਸਦੀ ਦਾ ਮੁਨਾਫ਼ਾ (Listing Gain) ਹੋ ਸਕਦਾ ਹੈ। ਸੌਖੀ ਭਾਸ਼ਾ ਵਿੱਚ ਸਮਝੀਏ ਤਾਂ ਹਰ ਸ਼ੇਅਰ ‘ਤੇ 245 ਰੁਪਏ ਦੇ ਫ਼ਾਇਦੇ ਦੀ ਉਮੀਦ ਹੈ।

ਇਸ IPO ਦਾ ਇੱਕ ਲਾਟ 12 ਸ਼ੇਅਰਾਂ ਦਾ ਸੀ, ਜਿਸ ਲਈ ਰਿਟੇਲ ਨਿਵੇਸ਼ਕਾਂ ਨੇ 13,428 ਰੁਪਏ ਲਗਾਏ ਸਨ। ਜੇਕਰ ਮੌਜੂਦਾ GMP ਦੇ ਹਿਸਾਬ ਨਾਲ ਹੀ ਲਿਸਟਿੰਗ ਹੁੰਦੀ ਹੈ, ਤਾਂ ਇੱਕ ਲਾਟ ਹਾਸਲ ਕਰਨ ਵਾਲੇ ਨਿਵੇਸ਼ਕ ਨੂੰ ਲਗਭਗ 2,940 ਰੁਪਏ ਦਾ ਮੁਨਾਫ਼ਾ ਹੋ ਸਕਦਾ ਹੈ।

ਇੰਝ ਚੈੱਕ ਕਰੋ ਆਪਣਾ ਅਲਾਟਮੈਂਟ ਸਟੇਟਸ

ਜੇਕਰ ਤੁਸੀਂ ਵੀ ਇਸ IPO ਵਿੱਚ ਪੈਸਾ ਲਗਾਇਆ ਸੀ, ਤਾਂ ਘਰ ਬੈਠੇ ਆਨਲਾਈਨ ਆਪਣੇ ਅਲਾਟਮੈਂਟ ਦਾ ਸਟੇਟਸ ਚੈੱਕ ਕਰ ਸਕਦੇ ਹੋ। ਇਸ ਲਈ KFin Technologies, BSE ਜਾਂ NSE ਦੀ ਅਧਿਕਾਰਤ ਵੈੱਬਸਾਈਟ ਦੀ ਵਰਤੋਂ ਕੀਤੀ ਜਾ ਸਕਦੀ ਹੈ।

KFin Technologies ਰਾਹੀਂ

  • 1. ਸਭ ਤੋਂ ਪਹਿਲਾਂ ਇਸ ਦੇ ਅਧਿਕਾਰਤ ਪੋਰਟਲ https://ipostatus.kfintech.com/ ‘ਤੇ ਜਾਓ।
  • 2. IPO ਦੇ ਡ੍ਰੌਪਡਾਊਨ ਮੀਨੂ ਵਿੱਚੋਂ Jio Platforms Ltd ਦੀ ਚੋਣ ਕਰੋ।
  • 3. ਆਪਣੀ ਪਛਾਣ ਦੀ ਪੁਸ਼ਟੀ ਕਰਨ ਲਈ ਐਪਲੀਕੇਸ਼ਨ ਨੰਬਰ, PAN ਜਾਂ ਡੀਮੈਟ ਅਕਾਊਂਟ ਨੰਬਰ ਵਿੱਚੋਂ ਕਿਸੇ ਇੱਕ ਵਿਕਲਪ ਦੀ ਚੋਣ ਕਰੋ।
  • 4. ਆਪਣਾ ਨੰਬਰ ਭਰੋ ਅਤੇ ਸਬਮਿਟ ‘ਤੇ ਕਲਿੱਕ ਕਰੋ। ਇਸ ਤੋਂ ਬਾਅਦ ਤੁਹਾਡਾ ਨਤੀਜਾ ਸਕ੍ਰੀਨ ‘ਤੇ ਆ ਜਾਵੇਗਾ।

BSE ਦੀ ਵੈੱਬਸਾਈਟ ਰਾਹੀਂ

  • 1. BSE ਦੇ ਐਪਲੀਕੇਸ਼ਨ ਸਟੇਟਸ ਪੇਜ https://www.bseindia.com/investors/appli_check ‘ਤੇ ਜਾਓ।
  • 2. ਇੱਥੇ Issue Type ਦੇ ਵਿਕਲਪ ਵਿੱਚੋਂ Equity ਚੁਣੋ।
  • 3. ਇਸ ਤੋਂ ਬਾਅਦ Issue Name ਦੇ ਡ੍ਰੌਪਡਾਊਨ ਮੀਨੂ ਵਿੱਚੋਂ Jio Platforms Ltd ਦੀ ਚੋਣ ਕਰੋ।
  • 4. ਆਪਣਾ IPO ਐਪਲੀਕੇਸ਼ਨ ਨੰਬਰ ਜਾਂ PAN ਨੰਬਰ ਦਰਜ ਕਰੋ।
  • 5. ਕੈਪਚਾ ਵੈਰੀਫਿਕੇਸ਼ਨ ਪੂਰਾ ਕਰਕੇ Search ਬਟਨ ‘ਤੇ ਕਲਿੱਕ ਕਰੋ।

NSE ਦੇ ਪੋਰਟਲ ਰਾਹੀਂ

  • 1. ਨਿਵੇਸ਼ਕ NSE ਦੇ ਬਿਡ ਵੈਰੀਫਿਕੇਸ਼ਨ ਪੇਜ https://www.nseindia.com/invest/check-trades-bids-verify-ipo-bids ‘ਤੇ ਜਾਣ।
  • 2. ਇੱਥੇ Equity & SME IPO Bid Details ਦਾ ਵਿਕਲਪ ਚੁਣੋ।
  • 3. ਡ੍ਰੌਪਡਾਊਨ ਮੀਨੂ ਵਿੱਚੋਂ Jio Platforms ਜਾਂ ਸਿੰਬਲ JPL ਚੁਣੋ।
  • 4. ਮੰਗੀ ਗਈ ਜਾਣਕਾਰੀ, ਜਿਵੇਂ PAN ਜਾਂ ਐਪਲੀਕੇਸ਼ਨ ਨੰਬਰ, ਦਰਜ ਕਰੋ।
  • 5. ਅਖੀਰ ਵਿੱਚ ਸਬਮਿਟ ‘ਤੇ ਕਲਿੱਕ ਕਰਕੇ ਆਪਣਾ ਸਟੇਟਸ ਦੇਖੋ।

IPO ਨੂੰ ਮਿਲਿਆ ਸੀ ਜ਼ਬਰਦਸਤ ਹੁੰਗਾਰਾ

ਜਿਓ ਪਲੇਟਫਾਰਮਜ਼ ਦਾ ਇਹ IPO ਕੁੱਲ 30,213 ਕਰੋੜ ਰੁਪਏ ਦਾ ਸੀ। ਇਸ ਲਈ ਪ੍ਰਤੀ ਸ਼ੇਅਰ ਕੀਮਤ 1,065 ਰੁਪਏ ਤੋਂ 1,119 ਰੁਪਏ ਦੇ ਵਿਚਕਾਰ ਰੱਖੀ ਗਈ ਸੀ। ਰਿਟੇਲ ਨਿਵੇਸ਼ਕਾਂ ਨੂੰ ਘੱਟੋ-ਘੱਟ 12 ਸ਼ੇਅਰਾਂ, ਯਾਨੀ ਇੱਕ ਲਾਟ ਲਈ ਅਰਜ਼ੀ ਦੇਣੀ ਪੈਂਦੀ ਸੀ।

ਬਾਜ਼ਾਰ ਵਿੱਚ ਇਸ IPO ਨੂੰ ਭਰਵਾਂ ਹੁੰਗਾਰਾ ਮਿਲਿਆ। ਕੁੱਲ ਮਿਲਾ ਕੇ ਇਸ ਨੂੰ 22.19 ਗੁਣਾ ਸਬਸਕ੍ਰਿਪਸ਼ਨ ਮਿਲਿਆ।

ਇਸ ਵਿੱਚ ਸਭ ਤੋਂ ਵੱਧ ਉਤਸ਼ਾਹ ਵੱਡੇ ਸੰਸਥਾਗਤ ਨਿਵੇਸ਼ਕਾਂ, ਯਾਨੀ ਕੁਆਲੀਫਾਈਡ ਇੰਸਟੀਚਿਊਸ਼ਨਲ ਬਾਇਰਜ਼ (QIB), ਨੇ ਦਿਖਾਇਆ। ਉਨ੍ਹਾਂ ਦਾ ਕੋਟਾ 70.55 ਗੁਣਾ ਭਰਿਆ। ਇਸ ਦੇ ਨਾਲ ਹੀ ਨਾਨ-ਇੰਸਟੀਚਿਊਸ਼ਨਲ ਇਨਵੈਸਟਰਜ਼ (NII) ਦੀ ਸ਼੍ਰੇਣੀ ਵਿੱਚ 14 ਗੁਣਾ ਅਰਜ਼ੀਆਂ ਮਿਲੀਆਂ। ਆਮ ਨਿਵੇਸ਼ਕਾਂ ਦੇ ਰਿਟੇਲ ਹਿੱਸੇ ਨੂੰ ਵੀ 2.72 ਗੁਣਾ ਸਬਸਕ੍ਰਿਪਸ਼ਨ ਮਿਲਿਆ।

ਕਰਜ਼ਾ ਚੁਕਾਉਣ ਲਈ ਵਰਤੀ ਜਾਵੇਗੀ IPO ਦੀ ਰਕਮ

ਇਸ IPO ਦੀ ਇੱਕ ਖ਼ਾਸ ਗੱਲ ਇਹ ਰਹੀ ਕਿ ਇਸ ਵਿੱਚ ਸਾਰੇ 27 ਕਰੋੜ ਇਕੁਇਟੀ ਸ਼ੇਅਰ ਨਵੇਂ ਜਾਰੀ ਕੀਤੇ ਗਏ ਸਨ। ਇਸ ਵਿੱਚ ਆਫ਼ਰ ਫ਼ਾਰ ਸੇਲ (OFS) ਦਾ ਕੋਈ ਹਿੱਸਾ ਨਹੀਂ ਸੀ। ਇਸ ਦਾ ਮਤਲਬ ਹੈ ਕਿ ਪੁਰਾਣੇ ਸ਼ੇਅਰਧਾਰਕਾਂ ਨੇ ਆਪਣੀ ਹਿੱਸੇਦਾਰੀ ਨਹੀਂ ਵੇਚੀ।

ਇਸ ਲਈ IPO ਰਾਹੀਂ ਇਕੱਠੀ ਕੀਤੀ ਗਈ ਸਾਰੀ ਰਕਮ ਸਿੱਧੀ ਕੰਪਨੀ ਕੋਲ ਜਾਵੇਗੀ। ਕੰਪਨੀ ਨੇ ਸਪੱਸ਼ਟ ਕੀਤਾ ਹੈ ਕਿ ਉਹ ਇਸ ਰਕਮ ਵਿੱਚੋਂ 27,500 ਕਰੋੜ ਰੁਪਏ ਤੱਕ ਦੀ ਵਰਤੋਂ ਆਪਣੀ ਸਹਾਇਕ ਕੰਪਨੀ ਰਿਲਾਇੰਸ ਜੀਓ ਇਨਫੋਕਾਮ ਲਿਮਟਿਡ ਦਾ ਕਰਜ਼ਾ ਚੁਕਾਉਣ ਲਈ ਕਰੇਗੀ। ਇਸ ਨਾਲ ਕੰਪਨੀ ਦੀ ਵਿੱਤੀ ਸਥਿਤੀ ਅਤੇ ਬੈਲੈਂਸ ਸ਼ੀਟ ਮਜ਼ਬੂਤ ਹੋਣ ਦੀ ਉਮੀਦ ਹੈ।

ਡਿਸਕਲੇਮਰ: ਇਹ ਲੇਖ ਸਿਰਫ਼ ਜਾਣਕਾਰੀ ਦੇਣ ਲਈ ਹੈ ਅਤੇ ਇਸ ਨੂੰ ਕਿਸੇ ਵੀ ਤਰ੍ਹਾਂ ਦੀ ਨਿਵੇਸ਼ ਸਲਾਹ ਨਾ ਮੰਨਿਆ ਜਾਵੇ। TV9 ਭਾਰਤਵਰਸ਼ ਪੰਜਾਬੀ ਆਪਣੇ ਪਾਠਕਾਂ ਅਤੇ ਦਰਸ਼ਕਾਂ ਨੂੰ ਪੈਸੇ ਨਾਲ ਸਬੰਧਤ ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਆਪਣੇ ਵਿੱਤੀ ਸਲਾਹਕਾਰਾਂ ਨਾਲ ਸਲਾਹ ਕਰਨ ਦੀ ਸਿਫ਼ਾਰਸ਼ ਕਰਦਾ ਹੈ।

Source: TV9Hindi.com

Follow Us
ਅਮਰੀਕਾ ਵਿੱਚ ਫੜਿਆ ਗਿਆ ਲਾਰੈਂਸ ਬਿਸ਼ਨੋਈ ਦਾ ਜਾਨੀ ਦੁਸ਼ਮਣ ਹਿਮਾਂਸ਼ੂ ਭਾਉ, ਪੂਰੀ ਕਹਾਣੀ
ਅਮਰੀਕਾ ਵਿੱਚ ਫੜਿਆ ਗਿਆ ਲਾਰੈਂਸ ਬਿਸ਼ਨੋਈ ਦਾ ਜਾਨੀ ਦੁਸ਼ਮਣ ਹਿਮਾਂਸ਼ੂ ਭਾਉ, ਪੂਰੀ ਕਹਾਣੀ...
ਖੜਗੇ ਦੇ "ਮੋਦੀ ਦਾ ਬਾਪ ਵੀ ਜਾਵੇਗਾ" ਵਾਲੇ ਕੁਮੈਂਟ 'ਤੇ ਸਿਆਸੀ ਹੰਗਾਮਾ, BJP ਨੇ ਚੰਡੀਗੜ੍ਹ 'ਚ ਕੀਤਾ ਕਾਂਗਰਸ ਦਫ਼ਤਰ ਦਾ ਘਿਰਾਓ
ਖੜਗੇ ਦੇ
ਮੋਗਾ 'ਚ ਚੱਲੀਆਂ ਅੰਨ੍ਹੇਵਾਹ ਗੋਲੀਆਂ, 2 ਦੀ ਮੌਤ, 3 ਜ਼ਖ਼ਮੀ
ਮੋਗਾ 'ਚ ਚੱਲੀਆਂ ਅੰਨ੍ਹੇਵਾਹ ਗੋਲੀਆਂ, 2 ਦੀ ਮੌਤ, 3 ਜ਼ਖ਼ਮੀ...
ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ, ਦਰਬਾਰ ਸਾਹਿਬ ਵਿਖੇ ਦੇਸੀ ਤੇ ਵਿਦੇਸ਼ੀ ਫੁੱਲਾਂ ਨਾਲ ਅਲੌਕਿਕ ਸਜਾਵਟ
ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ, ਦਰਬਾਰ ਸਾਹਿਬ ਵਿਖੇ ਦੇਸੀ ਤੇ ਵਿਦੇਸ਼ੀ ਫੁੱਲਾਂ ਨਾਲ ਅਲੌਕਿਕ ਸਜਾਵਟ...
PM ਮੋਦੀ ਦੇ 'ਮਨ ਕੀ ਬਾਤ' 'ਚ ਛਾਇਆ ਪੰਜਾਬ ਦਾ ਨਵਤ੍ਰਿਜਨ ਮਿਸ਼ਨ
PM ਮੋਦੀ ਦੇ 'ਮਨ ਕੀ ਬਾਤ' 'ਚ ਛਾਇਆ ਪੰਜਾਬ ਦਾ ਨਵਤ੍ਰਿਜਨ ਮਿਸ਼ਨ...
ਟਾਈਗਰ ਸ਼ਰਾਫ ਫਾਈਰਿੰਗ ਕੇਸ, ਮੁਲਜ਼ਮਾਂ ਦੀ ਆਖਰੀ ਮੂਵਮੈਂਟ ਅੰਧੇਰੀ ਹੋਟਲ 'ਚ ਟ੍ਰੇਸ
ਟਾਈਗਰ ਸ਼ਰਾਫ ਫਾਈਰਿੰਗ ਕੇਸ, ਮੁਲਜ਼ਮਾਂ ਦੀ ਆਖਰੀ ਮੂਵਮੈਂਟ ਅੰਧੇਰੀ ਹੋਟਲ 'ਚ ਟ੍ਰੇਸ...
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...