AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਅੱਜ ਤੋਂ ਬਦਲ ਗਏ ਟ੍ਰੇਡਿੰਗ ਦੇ ਨਿਯਮ, ਬਾਜ਼ਾਰ ਖੁੱਲ੍ਹਣ ਤੋਂ ਪਹਿਲਾਂ ਜਾਣ ਲਓ ਨਵਾਂ ਟਾਈਮਟੇਬਲ

Stock Market Update: ਨੈਸ਼ਨਲ ਸਟਾਕ ਐਕਸਚੇਂਜ (NSE) ਨੇ ਅੱਜ 7 ਸਤੰਬਰ ਤੋਂ ਪ੍ਰੀ-ਓਪਨ ਸੈਸ਼ਨ ਦੇ ਨਿਯਮਾਂ ਵਿੱਚ ਅਹਿਮ ਬਦਲਾਅ ਕੀਤੇ ਹਨ। ਹੁਣ ਸਵੇਰੇ 9 ਵਜੇ ਤੋਂ 9:15 ਵਜੇ ਤੱਕ ਦਾ ਸਮਾਂ ਵੱਖ-ਵੱਖ ਹਿੱਸਿਆਂ ਵਿੱਚ ਵੰਡਿਆ ਜਾਵੇਗਾ, ਜਿਸ ਨਾਲ ਟ੍ਰੇਡਿੰਗ ਹੋਰ ਪਾਰਦਰਸ਼ੀ ਹੋਵੇਗੀ।

ਅੱਜ ਤੋਂ ਬਦਲ ਗਏ ਟ੍ਰੇਡਿੰਗ ਦੇ ਨਿਯਮ, ਬਾਜ਼ਾਰ ਖੁੱਲ੍ਹਣ ਤੋਂ ਪਹਿਲਾਂ ਜਾਣ ਲਓ ਨਵਾਂ ਟਾਈਮਟੇਬਲ
ਅੱਜ ਤੋਂ ਬਦਲੇ ਸ਼ੇਅਰ ਬਾਜ਼ਾਰ ਦੇ ਨਿਯਮ
tv9-punjabi
| Published: 07 Sep 2026 11:32 AM IST
Share

Stock Market New Rules: ਸ਼ੇਅਰ ਬਾਜ਼ਾਰ ਵਿੱਚ ਹਰ ਦਿਨ ਦੀ ਸ਼ੁਰੂਆਤ ਨਿਵੇਸ਼ਕਾਂ ਲਈ ਬੇਹੱਦ ਅਹਿਮ ਹੁੰਦੀ ਹੈ। ਬਾਜ਼ਾਰ ਖੁੱਲ੍ਹਦੇ ਹੀ ਹੋਣ ਵਾਲੀ ਹਲਚਲ ਮੁਨਾਫ਼ੇ ਦੀ ਦਿਸ਼ਾ ਤੈਅ ਕਰਦੀ ਹੈ। ਜੇਕਰ ਤੁਸੀਂ ਵੀ ਟ੍ਰੇਡਿੰਗ ਕਰਦੇ ਹੋ, ਤਾਂ ਅੱਜ ਦੀ ਸਵੇਰ ਤੁਹਾਡੇ ਲਈ ਕੁਝ ਵੱਖਰੀ ਹੋਣ ਵਾਲੀ ਹੈ। ਨੈਸ਼ਨਲ ਸਟਾਕ ਐਕਸਚੇਂਜ (NSE) ਨੇ ਅੱਜ 7 ਸਤੰਬਰ ਤੋਂ ਆਪਣੇ ਪ੍ਰੀ-ਓਪਨ ਸੈਸ਼ਨ ਦੇ ਨਿਯਮਾਂ ਵਿੱਚ ਵੱਡਾ ਬਦਲਾਅ ਕਰ ਦਿੱਤਾ ਹੈ। ਸੈਸ਼ਨ ਦਾ ਸਮਾਂ ਪਹਿਲਾਂ ਦੀ ਤਰ੍ਹਾਂ ਹੀ ਸਵੇਰੇ 9:00 ਵਜੇ ਤੋਂ 9:15 ਵਜੇ ਤੱਕ ਰਹੇਗਾ, ਪਰ ਇਨ੍ਹਾਂ 15 ਮਿੰਟਾਂ ਦੌਰਾਨ ਹੋਣ ਵਾਲੀਆਂ ਗਤੀਵਿਧੀਆਂ ਨੂੰ ਹੁਣ ਪੂਰੀ ਤਰ੍ਹਾਂ ਇੱਕ ਨਵੇਂ ਫਰੇਮਵਰਕ ਵਿੱਚ ਢਾਲ ਦਿੱਤਾ ਗਿਆ ਹੈ। ਬਾਜ਼ਾਰ ਦੇ ਕੰਮਕਾਜ ਨੂੰ ਹੋਰ ਪਾਰਦਰਸ਼ੀ ਬਣਾਉਣ ਦੇ ਮਕਸਦ ਨਾਲ ਇਹ ਵੱਡਾ ਕਦਮ ਚੁੱਕਿਆ ਗਿਆ ਹੈ।

ਪ੍ਰੀ-ਓਪਨ ਸੈਸ਼ਨ ਦਾ ਨਵਾਂ ਟਾਈਮਟੇਬਲ

ਅੱਜ ਤੋਂ ਸਵੇਰ ਦਾ ਪ੍ਰੀ-ਓਪਨ ਸੈਸ਼ਨ ਵੱਖ-ਵੱਖ ਪੜਾਵਾਂ ਵਿੱਚ ਵੰਡਿਆ ਜਾਵੇਗਾ। ਪਹਿਲੇ ਪੜਾਅ ਦੀ ਸ਼ੁਰੂਆਤ ਠੀਕ ਸਵੇਰੇ 9:00 ਵਜੇ ਹੋਵੇਗੀ ਅਤੇ ਇਹ 9:05 ਵਜੇ ਤੱਕ ਚੱਲੇਗਾ। ਸ਼ੁਰੂਆਤੀ 5 ਮਿੰਟ ਦੀ ਇਸ ਵਿੰਡੋ ਵਿੱਚ ਨਿਵੇਸ਼ਕਾਂ ਨੂੰ ਲਿਮਿਟ ਆਰਡਰ ਦੇ ਨਾਲ-ਨਾਲ ਮਾਰਕੀਟ ਆਰਡਰ ਪਾਉਣ, ਬਦਲਣ ਜਾਂ ਰੱਦ ਕਰਨ ਦੀ ਪੂਰੀ ਛੋਟ ਹੋਵੇਗੀ। ਪਰ ਅਸਲ ਬਦਲਾਅ ਤੁਹਾਨੂੰ ਦੂਜੇ ਪੜਾਅ ਵਿੱਚ ਦੇਖਣ ਨੂੰ ਮਿਲੇਗਾ। ਸਵੇਰੇ 9:05 ਵਜੇ ਤੋਂ 9:10 ਵਜੇ ਤੱਕ ਚੱਲਣ ਵਾਲੇ ਦੂਜੇ ਫੇਜ਼ ਵਿੱਚ ਤੁਸੀਂ ਸਿਰਫ਼ ਲਿਮਿਟ ਆਰਡਰ ਹੀ ਪਾ, ਬਦਲ ਜਾਂ ਰੱਦ ਕਰ ਸਕੋਗੇ। ਇਸ ਦੌਰਾਨ ਮਾਰਕੀਟ ਆਰਡਰ ਦੀ ਐਂਟਰੀ ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਗਈ ਹੈ।

ਆਰਡਰ ਮੈਚਿੰਗ ਦੇ ਸਮੇਂ ਵਿੱਚ ਬਦਲਾਅ

ਪੁਰਾਣੇ ਨਿਯਮਾਂ ਤਹਿਤ ਆਰਡਰ ਮੈਚਿੰਗ ਦਾ ਕੰਮ ਸਵੇਰੇ 9:08 ਵਜੇ ਤੋਂ 9:12 ਵਜੇ ਦੇ ਵਿਚਕਾਰ ਹੁੰਦਾ ਸੀ। ਨਵੇਂ ਨਿਯਮ ਲਾਗੂ ਹੋਣ ਤੋਂ ਬਾਅਦ ਹੁਣ ਇਹ ਸਮਾਂ ਬਦਲ ਕੇ 9:10 ਵਜੇ ਤੋਂ 9:12 ਵਜੇ ਤੱਕ ਕਰ ਦਿੱਤਾ ਗਿਆ ਹੈ। ਇਸ ਅਹਿਮ ਸੈਸ਼ਨ ਦੌਰਾਨ ਹੀ ਸ਼ੇਅਰਾਂ ਦੀ ਓਪਨਿੰਗ ਕੀਮਤ ਤੈਅ ਹੋਵੇਗੀ, ਆਰਡਰ ਮੈਚ ਕੀਤੇ ਜਾਣਗੇ ਅਤੇ ਟ੍ਰੇਡ ਦੀ ਪੁਸ਼ਟੀ ਕੀਤੀ ਜਾਵੇਗੀ। ਇਸ ਤੋਂ ਤੁਰੰਤ ਬਾਅਦ ਸਵੇਰੇ 9:12 ਵਜੇ ਤੋਂ 9:15 ਵਜੇ ਤੱਕ ਦਾ ਸਮਾਂ ਬਫਰ ਪੀਰੀਅਡ ਵਜੋਂ ਕੰਮ ਕਰੇਗਾ। ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਪ੍ਰੀ-ਓਪਨ ਸੈਸ਼ਨ ਤੋਂ ਰੈਗੂਲਰ ਟ੍ਰੇਡਿੰਗ ਵੱਲ ਜਾਣ ਦੀ ਪੂਰੀ ਪ੍ਰਕਿਰਿਆ ਬਿਲਕੁਲ ਸੁਚਾਰੂ ਹੋ ਜਾਵੇਗੀ।

ਕਿਹੜੇ ਸ਼ੇਅਰਾਂ ਤੇ ਲਾਗੂ ਹੋਵੇਗਾ ਨਵਾਂ ਨਿਯਮ

ਇਹ ਨਵਾਂ ਨਿਯਮ ਸਿਰਫ਼ ਫਿਊਚਰ ਐਂਡ ਓਪਸ਼ਨ (F&O) ਟ੍ਰੇਡਰਾਂ ਤੱਕ ਹੀ ਸੀਮਿਤ ਨਹੀਂ ਹੈ। ਇਸ ਦਾ ਅਸਰ ਕੈਸ਼ ਜਾਂ ਇਕਵਿਟੀ ਮਾਰਕੀਟ ਦੇ ਪ੍ਰੀ-ਓਪਨ ਸੈਸ਼ਨ ਤੇ ਵੀ ਵਿਆਪਕ ਤੌਰ ਤੇ ਪਵੇਗਾ। ਮੇਨ ਬੋਰਡ ਤੇ ਲਿਸਟਿਡ ਵੱਡੀਆਂ ਕੰਪਨੀਆਂ ਤੋਂ ਇਲਾਵਾ SME ਸ਼ੇਅਰ, ਅੰਸ਼ਿਕ ਤੌਰ ਤੇ ਪੇਡ-ਅੱਪ ਸ਼ੇਅਰ, ਇਨਵਿਟਸ (InvITs) ਅਤੇ ਰੀਟ (REITs) ਵੀ ਇਨ੍ਹਾਂ ਨਵੇਂ ਨਿਯਮਾਂ ਦੇ ਦਾਇਰੇ ਵਿੱਚ ਆਉਣਗੇ। ਯਾਨੀ ਛੋਟੇ-ਵੱਡੇ ਸਾਰੇ ਸ਼ੇਅਰਾਂ ਤੇ ਇਸ ਬਦਲਾਅ ਦਾ ਸਿੱਧਾ ਅਸਰ ਦੇਖਣ ਨੂੰ ਮਿਲੇਗਾ।

ਬਦਲਾਅ ਦੀ ਅਸਲ ਵਜ੍ਹਾ ਕੀ ਹੈ?

NSE ਨੇ ਇਹ ਬਦਲਾਅ ਸੇਬੀ (SEBI) ਦੇ ਕਲੋਜ਼ਿੰਗ ਆਕਸ਼ਨ ਸੈਸ਼ਨ (CAS) ਨਾਲ ਤਾਲਮੇਲ ਬਿਠਾਉਣ ਲਈ ਕੀਤਾ ਹੈ। ਸੇਬੀ ਨੇ 4 ਅਗਸਤ ਨੂੰ ਇਕਵਿਟੀ ਕੈਸ਼ ਮਾਰਕੀਟ ਵਿੱਚ ਇਹ ਨਵਾਂ ਮਕੈਨਿਜ਼ਮ ਪੇਸ਼ ਕੀਤਾ ਸੀ। CAS ਸਿਸਟਮ ਕੈਸ਼ ਮਾਰਕੀਟ ਦੇ ਉਨ੍ਹਾਂ ਸ਼ੇਅਰਾਂ ਤੇ ਲਾਗੂ ਹੁੰਦਾ ਹੈ, ਜਿਨ੍ਹਾਂ ਵਿੱਚ ਡੈਰੀਵੇਟਿਵ ਕੰਟਰੈਕਟ ਹੁੰਦੇ ਹਨ। ਇਹ ਇੱਕ ਆਕਸ਼ਨ-ਅਧਾਰਿਤ ਮਕੈਨਿਜ਼ਮ ਹੈ, ਜੋ ਬਾਇ ਅਤੇ ਸੇਲ ਆਰਡਰ ਨੂੰ ਇੱਕ ਸਿੰਗਲ ਲਿਕਵਿਡਿਟੀ ਪੂਲ ਵਿੱਚ ਇਕੱਠਾ ਕਰਦਾ ਹੈ, ਤਾਂ ਜੋ ਸਹੀ ਕਲੋਜ਼ਿੰਗ ਪ੍ਰਾਈਸ ਤੈਅ ਕੀਤੀ ਜਾ ਸਕੇ। ਹੁਣ ਇਸੇ ਤਰਜ਼ ਤੇ ਓਪਨਿੰਗ ਪ੍ਰਾਈਸ ਤੈਅ ਕਰਨ ਦੀ ਪ੍ਰਕਿਰਿਆ ਨੂੰ ਵੀ ਮਜ਼ਬੂਤ ਕੀਤਾ ਗਿਆ ਹੈ, ਤਾਂ ਜੋ ਕੈਸ਼ ਅਤੇ ਡੈਰੀਵੇਟਿਵ ਸੈਗਮੈਂਟ ਵਿਚਕਾਰ ਬਿਹਤਰ ਤਾਲਮੇਲ ਯਕੀਨੀ ਬਣਾਇਆ ਜਾ ਸਕੇ।

Source:TV9Hindi.com

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...