HSRP: ਹਾਈ ਸਕਿਓਰਟੀ ਰਜਿਸਟ੍ਰੇਸ਼ਨ ਪਲੇਟ ਕੀ ਹੈ, ਜਾਣੋ ਕਿਵੇਂ ਕਰਦੇ ਹਨ ਇਸ ਲਈ ਅਪਲਾਈ?
HSRP: ਹੁਣ ਸ਼ੋਅਰੂਮ ਤੋਂ ਬਾਹਰ ਆਉਣ ਵਾਲੇ ਸਾਰੇ ਨਵੇਂ ਵਾਹਨ HSRP ਯਾਨੀ ਹਾਈ ਸਕਿਓਰਿਟੀ ਰਜਿਸਟ੍ਰੇਸ਼ਨ ਪਲੇਟ ਦੇ ਨਾਲ ਆਉਂਦੇ ਹਨ। ਪਰ ਜੇਕਰ ਤੁਹਾਡੀ ਗੱਡੀ 'ਤੇ ਪੁਰਾਣੇ ਜ਼ਮਾਨੇ ਦੀ ਨੰਬਰ ਪਲੇਟ ਲੱਗੀ ਹੋਈ ਹੈ ਤਾਂ ਉਸ ਨੂੰ ਤੁਰੰਤ ਬਦਲ ਲਓ, ਨਹੀਂ ਤਾਂ ਪੁਲਿਸ ਤੁਹਾਡਾ ਚਲਾਨ ਵੀ ਕਰ ਸਕਦੀ ਹੈ। ਆਓ ਜਾਣਦੇ ਹਾਂ ਕਿ ਤੁਸੀਂ HSRP ਨੰਬਰ ਪਲੇਟ ਲਈ ਅਪਲਾਈ ਕਿਵੇਂ ਕਰ ਸਕਦੇ ਹੋ।

ਵਾਹਨਾਂ ਦੀ ਸੁਰੱਖਿਆ ਲਈ, ਹੁਣ ਕਾਰਾਂ ‘ਤੇ ਹਾਈ ਸਕਿਓਰਿਟੀ ਰਜਿਸਟ੍ਰੇਸ਼ਨ ਪਲੇਟਾਂ ਲਗਾਈਆਂ ਜਾਂਦੀਆਂ ਹਨ। ਹਾਈ ਸਕਿਓਰਿਟੀ ਰਜਿਸਟ੍ਰੇਸ਼ਨ ਪਲੇਟ ਵਿੱਚ ਕਈ ਐਡਵਾਂਸ ਸਕਿਓਰਿਟੀ ਫੀਚਰਸ ਮਿਲਦੇ ਹਨ। ਜੇਕਰ ਤੁਹਾਡੀ ਕਾਰ ਥੋੜ੍ਹੀ ਪੁਰਾਣੀ ਹੈ ਅਤੇ ਹਾਈ ਸਕਿਓਰਿਟੀ ਰਜਿਸਟ੍ਰੇਸ਼ਨ ਪਲੇਟ ਤੋਂ ਬਿਨਾਂ ਸੜਕ ‘ਤੇ ਦੌੜ ਰਹੀ ਹੈ, ਤਾਂ ਪੁਲਿਸ 5,000 ਰੁਪਏ ਦਾ ਚਲਾਨ ਵੀ ਜਾਰੀ ਕਰ ਸਕਦੀ ਹੈ।
HSRP ਉਰਫ਼ ਹਾਈ ਸਕਿਓਰਿਟੀ ਰਜਿਸਟ੍ਰੇਸ਼ਨ ਪਲੇਟ ਭਾਰਤ ਵਿੱਚ ਸਾਰੀਆਂ ਕਾਰਾਂ ਲਈ ਜ਼ਰੂਰੀ ਹੈ। ਇਸ ਵਿਸ਼ੇਸ਼ ਨੰਬਰ ਪਲੇਟ ਵਿੱਚ ਹੋਲੋਗ੍ਰਾਮ, ਯੂਨੀਕ Identity ਨੰਬਰ ਅਤੇ ਵਾਹਨ ਰਜਿਸਟ੍ਰੇਸ਼ਨ ਨੰਬਰ ਵਰਗੀ ਮਹੱਤਵਪੂਰਨ ਜਾਣਕਾਰੀ ਸ਼ਾਮਲ ਹੁੰਦੀ ਹੈ। ਜੇਕਰ ਤੁਸੀਂ ਵੀ ਆਪਣੇ ਵਾਹਨ ਲਈ HSRP ਨੰਬਰ ਪਲੇਟ ਚਾਹੁੰਦੇ ਹੋ, ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਅਪਲਾਈ ਕਰਨ ਦਾ ਤਰੀਕਾ ਕੀ ਹੈ?
How to Apply HSRP: ਇਸ ਤਰ੍ਹਾਂ ਕਰੋ ਅਪਲਾਈ
ਹਾਈ ਸਕਿਉਰਿਟੀ ਰਜਿਸਟ੍ਰੇਸ਼ਨ ਪਲੇਟ ਲਈ ਔਨਲਾਈਨ ਅਪਲਾਈ ਕਰਨਾ ਕਾਫ਼ੀ ਆਸਾਨ ਹੈ। ਅਪਲਾਈ ਕਰਨ ਲਈ, ਤੁਹਾਨੂੰ siam.in ਵੈੱਬਸਾਈਟ ‘ਤੇ ਜਾਣਾ ਹੋਵੇਗਾ, ਜਿਵੇਂ ਹੀ ਤੁਸੀਂ ਵੈੱਬਸਾਈਟ ਖੋਲ੍ਹੋਗੇ, ਤੁਹਾਨੂੰ ਸਭ ਤੋਂ ਉੱਪਰ ਬੁੱਕ HSRP ਵਿਕਲਪ ਦਿਖਾਈ ਦੇਵੇਗਾ।
Book HSRP ਆਪਸ਼ਨ ‘ਤੇ ਕਲਿੱਕ ਕਰਨ ਤੋਂ ਬਾਅਦ, ਸਭ ਤੋਂ ਪਹਿਲਾਂ ਤੁਹਾਡੇ ਤੋਂ ਤੁਹਾਡਾ ਪੂਰਾ ਨਾਮ, ਵਾਹਨ ਰਜਿਸਟ੍ਰੇਸ਼ਨ ਨੰਬਰ, ਈਮੇਲ ਆਈਡੀ, ਮੋਬਾਈਲ ਨੰਬਰ, ਰਾਜ ਅਤੇ ਜ਼ਿਲ੍ਹੇ ਨਾਲ ਸਬੰਧਤ ਜਾਣਕਾਰੀ ਮੰਗੀ ਜਾਵੇਗੀ। ਵੇਰਵੇ ਭਰਨ ਤੋਂ ਬਾਅਦ, ਸਬਮਿਟ ਬਟਨ ਦਬਾਓ।
ਇਹ ਵੀ ਪੜ੍ਹੋ- ਕਾਰਾਂ ਨੂੰ ਵੀ ਇੰਜੈਕਸ਼ਨ ਲਾ ਕੇ ਕੀਤਾ ਜਾਂਦਾ ਹੈ ਠੀਕ? ਜਾਣੋ ਕੀ ਹੈ ਸਚਾਈ
ਇਹ ਵੀ ਪੜ੍ਹੋ
ਸਾਰੀ ਬੇਨਤੀ ਕੀਤੀ ਜਾਣਕਾਰੀ ਭਰਨ ਤੋਂ ਬਾਅਦ, ਤੁਹਾਨੂੰ ਫੀਸ ਆਨਲਾਈਨ ਜਮ੍ਹਾ ਕਰਨੀ ਪਵੇਗੀ। ਫੀਸ ਦਾ ਭੁਗਤਾਨ ਕਰਨ ਤੋਂ ਬਾਅਦ, ਰਸੀਦ ਨੂੰ ਸੁਰੱਖਿਅਤ ਰੱਖੋ, ਇਸ ਤੋਂ ਬਾਅਦ ਤੁਸੀਂ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਕੇਂਦਰ ਜਾਂ ਹੋਮ ਡਿਲੀਵਰੀ ਦਾ ਕੋਈ ਵਿਕਲਪ ਚੁਣ ਸਕਦੇ ਹੋ। ਜੇਕਰ ਤੁਸੀਂ ਹੋਮ ਡਿਲੀਵਰੀ ਦੀ ਚੋਣ ਕਰਦੇ ਹੋ, ਤਾਂ ਇੱਕ ਵਿਅਕਤੀ ਤੁਹਾਡੇ ਨਿਰਧਾਰਤ ਪਤੇ ‘ਤੇ ਆਵੇਗਾ ਅਤੇ ਪਲੇਟ ਲਗਾ ਦੇਵੇਗਾ, ਤੁਹਾਨੂੰ ਕਿਤੇ ਵੀ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ।
HSRP Fees: ਕਿੰਨੀ ਦੇਣੀ ਹੋਵੇਗੀ ਫੀਸ?
ਟਰਾਂਸਪੋਰਟ ਅਥਾਰਟੀ ਦੇ ਅਨੁਸਾਰ ਹਾਈ ਸਕਿਓਰਿਟੀ ਰਜਿਸਟ੍ਰੇਸ਼ਨ ਨੰਬਰ ਪਲੇਟਾਂ ਲਈ ਫੀਸਾਂ ਅਲਗ-ਅਲਗ ਸੂਬਿਆਂ ਵਿੱਚ ਅਲਗ ਹੋ ਸਕਦੀ ਹੈ। ਇਸ ਫੀਸ ਵਿੱਚ ਨੰਬਰ ਪਲੇਟ ਲਗਾਉਣ ਦਾ ਖਰਚਾ, ਨੰਬਰ ਪਲੇਟ ਦੀ ਕੀਮਤ ਅਤੇ ਸਰਕਾਰੀ ਫੀਸ ਆਦਿ ਸ਼ਾਮਲ ਹੈ। ਤੁਹਾਡੇ ਰਾਜ ਵਿੱਚ ਫੀਸਾਂ ਨਾਲ ਸਬੰਧਤ ਜਾਣਕਾਰੀ ਲਈ, ਅਪਲਾਈ ਕਰਨ ਤੋਂ ਪਹਿਲਾਂ ਟਰਾਂਸਪੋਰਟ ਅਥਾਰਟੀ ਦੀ ਅਧਿਕਾਰਤ ਵੈੱਬਸਾਈਟ ਚੈੱਕ ਕਰੋ।