AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਆਲੂਆਂ ਤੋਂ ਬਾਅਦ ਹੁਣ ਟਮਾਟਰ ਦੀ ਫਸਲ ਨੂੰ ਲੱਗਿਆ ਝੁਲਸ ਰੋਗ, ਮੌਸਮ ‘ਚ ਨਮੀ ਕਾਰਨ ਫੈਲੀ ਇਹ ਬਿਮਾਰੀ- ਖੇਤੀ ਮਾਹਿਰ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਖੇਤੀ ਮਾਹਿਰ ਡਾ.ਅਮਰਜੀਤ ਸਿੰਘ ਨੇ ਦੱਸਿਆ ਕਿ ਨਮੀ ਵਾਲੇ ਮੌਸਮ ਕਾਰਨ ਇਹ ਬਿਮਾਰੀ ਜ਼ਿਆਦਾ ਫੈਲ ਰਹੀ ਹੈ। ਇਸ ਬਿਮਾਰੀ ਦੀ ਪਛਾਣ ਪੱਤਿਆਂ ਤੋਂ ਕੀਤੀ ਜਾ ਸਕਦੀ ਹੈ। ਕੱਚੇ ਟਮਾਟਰਾਂ 'ਤੇ ਗਰੀਸ ਵਰਗੇ ਧੱਬੇ ਝੁਲਸ ਰੋਗ ਦਾ ਲੱਛਣ ਹਨ। ਡਾ: ਅਮਰਜੀਤ ਨੇ ਦੱਸਿਆ ਕਿ ਇਹ ਬਿਮਾਰੀ ਪੂਰੇ ਉੱਤਰੀ ਜ਼ੋਨ ਵਿੱਚ ਦੇਖਣ ਨੂੰ ਮਿਲ ਰਹੀ ਹੈ ।

ਆਲੂਆਂ ਤੋਂ ਬਾਅਦ ਹੁਣ ਟਮਾਟਰ ਦੀ ਫਸਲ ਨੂੰ ਲੱਗਿਆ ਝੁਲਸ ਰੋਗ, ਮੌਸਮ 'ਚ ਨਮੀ ਕਾਰਨ ਫੈਲੀ ਇਹ ਬਿਮਾਰੀ- ਖੇਤੀ ਮਾਹਿਰ
rajinder-arora-ludhiana
| Updated On: 21 Dec 2023 14:13 PM IST

ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ। ਕਿਸਾਨ ਕਣਕ ਅਤੇ ਝੋਨੇ ਤੋਂ ਇਲਾਵਾ ਹੋਰ ਵੀ ਕਈ ਕਿਸਮਾਂ ਦੀਆਂ ਫ਼ਸਲਾਂ ਬੀਜਦੇ ਹਨ। ਪਹਿਲਾਂ ਆਲੂ ਝੁਲਸ ਰੋਗ ਤੋਂ ਪ੍ਰਭਾਵਿਤ ਸੀ ਅਤੇ ਹੁਣ ਟਮਾਟਰ ਵੀ ਇਸ ਬਿਮਾਰੀ ਦਾ ਸ਼ਿਕਾਰ ਹੋ ਰਹੇ ਹਨ। ਇਸ ਬਿਮਾਰੀ ਨੇ ਪੂਰੇ ਉੱਤਰੀ ਜ਼ੋਨ ਨੂੰ ਪ੍ਰਭਾਵਿਤ ਕੀਤਾ ਹੈ। ਖੇਤੀ ਮਾਹਿਰਾਂ ਮੁਤਾਬਕ ਮੌਸਮ ਵਿੱਚ ਨਮੀ ਕਾਰਨ ਇਸ ਕਿਸਮ ਦੀ ਬਿਮਾਰੀ ਫ਼ਸਲਾਂ ਵਿੱਚ ਪਾਈ ਜਾ ਰਹੀ ਹੈ। ਆਲੂ ਦਾ ਫਸਲ 23 ਰੁਪਏ ਪ੍ਰਤੀ ਕਿਲੋ ਦੀ ਬਜਾਏ ਹੁਣ 9 ਰੁਪਏ ਪ੍ਰਤੀ ਕਿਲੋ ਰਹਿ ਗਿਆ ਹੈ।

ਹਾਲ ਹੀ ਵਿੱਚ ਮਾਛੀਵਾੜਾ ਸਾਹਿਬ ਇਲਾਕੇ ਵਿੱਚ ਆਲੂਆਂ ਦੀ ਫ਼ਸਲ ਝੁਲਸ ਰੋਗ ਦੀ ਲਪੇਟ ਵਿੱਚ ਆ ਗਈ ਹੈ, ਜਿਸ ਕਾਰਨ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਮਾਛੀਵਾੜਾ ਇਲਾਕੇ ਦੇ ਪਿੰਡ ਕਿਨੂਰਪੁਰ, ਢਾਹਾ, ਸ਼ੇਰੀਆਂ ਬੁਰਜ, ਸਾਹਜੀ ਮਾਜਰਾ, ਪਵਾਤ, ਟਾਂਡਾ ਅਤੇ ਨੇੜਲੇ ਪਿੰਡਾਂ ਵਿੱਚ ਆਲੂਆਂ ਦੀ ਫ਼ਸਲ ਦੇ ਨਾਲ-ਨਾਲ ਹੁਣ ਟਮਾਟਰਾਂ ਤੇ ਵੀ ਝੁਲਸ ਰੋਗ ਦਿਖਾਈ ਦੇਣ ਲੱਗ ਪਿਆ ਹੈ।

ਮੌਸਮ ਵਿੱਚ ਨਮੀ ਕਾਰਨ ਬਿਮਾਰੀਆਂ ਵਧੀਆਂ: ਡਾ: ਅਮਰਜੀਤ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਖੇਤੀ ਮਾਹਿਰ ਡਾ.ਅਮਰਜੀਤ ਸਿੰਘ ਨੇ ਦੱਸਿਆ ਕਿ ਨਮੀ ਵਾਲੇ ਮੌਸਮ ਕਾਰਨ ਇਹ ਬਿਮਾਰੀ ਜ਼ਿਆਦਾ ਫੈਲ ਰਹੀ ਹੈ। ਇਸ ਬਿਮਾਰੀ ਦੀ ਪਛਾਣ ਪੱਤਿਆਂ ਤੋਂ ਕੀਤੀ ਜਾ ਸਕਦੀ ਹੈ। ਕੱਚੇ ਟਮਾਟਰਾਂ ‘ਤੇ ਗਰੀਸ ਵਰਗੇ ਧੱਬੇ ਝੁਲਸ ਰੋਗ ਦਾ ਲੱਛਣ ਹਨ। ਡਾ: ਅਮਰਜੀਤ ਨੇ ਦੱਸਿਆ ਕਿ ਇਹ ਬਿਮਾਰੀ ਪੂਰੇ ਉੱਤਰੀ ਜ਼ੋਨ ਵਿੱਚ ਦੇਖਣ ਨੂੰ ਮਿਲ ਰਹੀ ਹੈ।

ਆਲੂ ਤੋਂ ਟਮਾਟਰ ਤੱਕ ਫੈਲਿਆ ਝੁਲਸ ਰੋਗ

ਡਾ: ਅਮਰਜੀਤ ਸਿੰਘ ਨੇ ਦੱਸਿਆ ਕਿ ਇਹ ਝੁਲਸ ਰੋਗ ਆਲੂ ਤੋਂ ਟਮਾਟਰ ਤੱਕ ਫੈਲਿਆ ਹੈ। ਆਲੂਆਂ ਵਿੱਚ ਉੱਲੀ ਦੇ ਕਣ ਹੁੰਦੇ ਹਨ, ਜਿਨ੍ਹਾਂ ਨੂੰ ਕਿਸਾਨ ਸਟੋਰ ਕਰਦੇ ਹਨ ਅਤੇ ਅਗਲੇ ਸਾਲ ਲਈ ਬੀਜ ਵਜੋਂ ਵਰਤਦੇ ਹਨ। ਜਿਸ ਕਾਰਨ ਇਹ ਬਿਮਾਰੀ ਫੈਲਦੀ ਹੈ। ਉਨ੍ਹਾਂ ਦੱਸਿਆ ਕਿ ਇਸ ਬਿਮਾਰੀ ਦੀ ਪਛਾਣ ਪੱਤਿਆਂ ਤੋਂ ਹੁੰਦੀ ਹੈ। ਪੱਤਿਆਂ ਦਾ ਰੰਗ ਗੂੜ੍ਹੇ ਪਾਣੀ ਦੇ ਰੰਗ ਵਰਗਾ ਹੋ ਜਾਂਦਾ ਹੈ।

ਕੱਚੇ ਟਮਾਟਰਾਂ ‘ਤੇ ਗਰੀਸ ਵਰਗੇ ਧੱਬੇ ਦਿਖਾਈ ਦਿੰਦੇ ਹਨ। ਕਿਸਾਨਾਂ ਨੂੰ ਅਜਿਹੇ ਹਾਲਾਤਾਂ ਵਿੱਚ ਟਮਾਟਰ ਦੇ ਬੂਟਿਆਂ ਨੂੰ ਜ਼ਿਆਦਾ ਪਾਣੀ ਨਹੀਂ ਦੇਣਾ ਚਾਹੀਦਾ ਕਿਉਂਕਿ ਸੀਜ਼ਨ ਵਿੱਚ ਪਹਿਲਾਂ ਹੀ ਨਮੀ ਹੁੰਦੀ ਹੈ। ਟਮਾਟਰ ਦੀ ਫ਼ਸਲ ਨੂੰ ਬਚਾਉਣ ਲਈ ਹੇਠਲੇ ਪੱਤਿਆਂ ਨੂੰ ਕੱਟ ਦੇਣਾ ਚਾਹੀਦਾ ਹੈ ਤਾਂ ਜੋ ਪੱਤਿਆਂ ਨੂੰ ਹਵਾ ਮਿਲਦੀ ਰਹੇ। ਇਸ ਕਾਰਨ ਫ਼ਸਲਾਂ ਦਾ ਕੋਈ ਨੁਕਸਾਨ ਨਹੀਂ ਹੋਇਆ।

15 ਤੋਂ 20 ਡਿਗਰੀ ਦੇ ਤਾਪਮਾਨ ਵਿੱਚ ਫੈਲਦੀ ਹੈ ਬਿਮਾਰੀ

ਇਹ ਬਿਮਾਰੀ ਜ਼ਿਆਦਾਤਰ ਫ਼ਸਲਾਂ ਨੂੰ ਉਦੋਂ ਨੁਕਸਾਨ ਪਹੁੰਚਾਉਂਦੀ ਹੈ ਜਦੋਂ ਤਾਪਮਾਨ 15 ਤੋਂ 20 ਡਿਗਰੀ ਹੁੰਦਾ ਹੈ। ਪੱਤਿਆਂ ਨੂੰ ਛਿੜਕਾਅ ਨਾਲ ਸਿੰਜਿਆ ਨਹੀਂ ਜਾਣਾ ਚਾਹੀਦਾ, ਕਿਉਂਕਿ ਪੱਤੇ ਸਰਦੀਆਂ ਵਿੱਚ ਪਹਿਲਾਂ ਹੀ ਬਰਸਾਤ ਕਾਰਨ ਗਿੱਲੇ ਰਹਿੰਦੇ ਹਨ। ਕਿਸਾਨਾਂ ਨੂੰ ਟਮਾਟਰ ਦੀ ਬਿਜਾਈ ਤੋਂ ਪਹਿਲਾਂ ਵੀ ਪੀਏਯੂ ਵੱਲੋਂ ਦੱਸੀਆਂ ਦਵਾਈਆਂ ਦਾ ਛਿੜਕਾਅ ਕਰਨਾ ਚਾਹੀਦਾ ਹੈ।

Follow Us
T20 World Cup 'ਚ India ਦੀ ਇਤਿਹਾਸਿਕ ਜਿੱਤ 'ਤੇ Chandigarh 'ਚ ਹੋਇਆ ਜਬਰਦਸਤ Celebration
T20 World Cup 'ਚ India ਦੀ ਇਤਿਹਾਸਿਕ ਜਿੱਤ 'ਤੇ Chandigarh 'ਚ ਹੋਇਆ ਜਬਰਦਸਤ Celebration...
ਪੰਜਾਬ ਸਰਕਾਰ ਦੀ ਮਹਿਲਾਵਾਂ ਨੂੰ ਸੌਗਾਤ, 1000 ਮਹੀਨਾ ਦੇਣ ਦਾ ਕੀਤਾ ਐਲਾਨ
ਪੰਜਾਬ ਸਰਕਾਰ ਦੀ ਮਹਿਲਾਵਾਂ ਨੂੰ ਸੌਗਾਤ, 1000 ਮਹੀਨਾ ਦੇਣ ਦਾ ਕੀਤਾ ਐਲਾਨ...
ਕਿਸਾਨ ਦੀ ਧੀ ਸਿਮਰਨਦੀਪ ਕੌਰ IAS ਬਣੀ, ਆਲ ਇੰਡੀਆ 15ਵਾਂ ਰੈਂਕ
ਕਿਸਾਨ ਦੀ ਧੀ ਸਿਮਰਨਦੀਪ ਕੌਰ IAS ਬਣੀ, ਆਲ ਇੰਡੀਆ 15ਵਾਂ ਰੈਂਕ...
ਪੰਜਾਬ ਬਜਟ ਸੈਸ਼ਨ ਦੌਰਾਨ ਕਾਂਗਰਸ ਨੇ ਕੀਤਾ ਹੰਗਾਮਾ ਤਾਂ AAP ਨੇ ਇੰਝ ਸੁਣਾਈਆਂ ਖਰੀਆਂ-ਖਰੀਆਂ
ਪੰਜਾਬ ਬਜਟ ਸੈਸ਼ਨ ਦੌਰਾਨ ਕਾਂਗਰਸ ਨੇ ਕੀਤਾ ਹੰਗਾਮਾ ਤਾਂ AAP ਨੇ ਇੰਝ ਸੁਣਾਈਆਂ ਖਰੀਆਂ-ਖਰੀਆਂ...
ਹਮਲੇ ਤੋਂ ਪਹਿਲਾਂ ਜੰਗੀ ਜਹਾਜ਼ ਨੇ ਭਾਰਤ ਦੇ ਇੰਟਰਨੈਸ਼ਨਲ ਫਲੀਟ ਰਿਵਿਊ ਵਿੱਚ ਸ਼ਾਮਲ ਹੋਇਆ ਸੀ ਈਰਾਨ ਦੇ IRIS Dena ਜਹਾਜ਼, ਦੇਖੋ ਵੀਡੀਓ
ਹਮਲੇ ਤੋਂ ਪਹਿਲਾਂ ਜੰਗੀ ਜਹਾਜ਼ ਨੇ ਭਾਰਤ ਦੇ ਇੰਟਰਨੈਸ਼ਨਲ ਫਲੀਟ ਰਿਵਿਊ ਵਿੱਚ ਸ਼ਾਮਲ ਹੋਇਆ ਸੀ ਈਰਾਨ ਦੇ IRIS Dena ਜਹਾਜ਼, ਦੇਖੋ ਵੀਡੀਓ...
Raghav Chadha: ਰਾਘਵ ਚੱਢਾ ਨੇ ਜਿੱਤੇ ਦਿਲ, ਧਾਕੜ ਸਪੀਚ ਨਾਲ ਬਣ ਗਏ ਸੋਸ਼ਲ ਮੀਡੀਆ ਸਨਸਨੀ
Raghav Chadha: ਰਾਘਵ ਚੱਢਾ ਨੇ ਜਿੱਤੇ ਦਿਲ, ਧਾਕੜ ਸਪੀਚ ਨਾਲ ਬਣ ਗਏ ਸੋਸ਼ਲ ਮੀਡੀਆ ਸਨਸਨੀ...
US Minuteman III Test Amidst Iran Conflict: ਈਰਾਨ ਯੁੱਧ ਵਿਚਾਲੇ ਅਮਰੀਕੀ ਪ੍ਰਮਾਣੂ ਮਿਜ਼ਾਈਲ ਟੈਸਟ, ਵਿਸ਼ਵਵਿਆਪੀ ਚਿੰਤਾਵਾਂ ਅਤੇ ਵਧਦੇ ਤਣਾਅ
US Minuteman III Test Amidst Iran Conflict: ਈਰਾਨ ਯੁੱਧ ਵਿਚਾਲੇ ਅਮਰੀਕੀ ਪ੍ਰਮਾਣੂ ਮਿਜ਼ਾਈਲ ਟੈਸਟ, ਵਿਸ਼ਵਵਿਆਪੀ ਚਿੰਤਾਵਾਂ ਅਤੇ ਵਧਦੇ ਤਣਾਅ...
Holi 2026: ਵ੍ਰਿੰਦਾਵਨ 'ਚ ਹੋਲੀ ਦਾ ਆਨੰਦ ਮਨਾ ਰਹੇ ਵਿਦੇਸ਼ੀ ਸੈਲਾਨੀ
Holi 2026: ਵ੍ਰਿੰਦਾਵਨ 'ਚ ਹੋਲੀ ਦਾ ਆਨੰਦ ਮਨਾ ਰਹੇ ਵਿਦੇਸ਼ੀ ਸੈਲਾਨੀ...
'ਧਰਮ ਦੀ ਰਾਜਨੀਤੀ ਤੋਂ ਇਲਾਵਾ...' ਮੰਤਰੀ ਬਲਜੀਤ ਕੌਰ ਦਾ ਭਾਜਪਾ 'ਤੇ ਤਿੱਖਾ ਹਮਲਾ
'ਧਰਮ ਦੀ ਰਾਜਨੀਤੀ ਤੋਂ ਇਲਾਵਾ...' ਮੰਤਰੀ ਬਲਜੀਤ ਕੌਰ ਦਾ ਭਾਜਪਾ 'ਤੇ ਤਿੱਖਾ ਹਮਲਾ...