Water Crisis In Punjab: ਪੀਣਯੋਗ ਤਾਂ ਛੱਡੋ, ਖੇਤੀ ਯੋਗ ਵੀ ਨਹੀਂ ਪੰਜਾਬ ਦਾ ਪਾਣੀ, ਮਾਹਿਰਾਂ ਦਾ ਦਾਅਵਾ
Water Crisis In Punjab: ਬਰਾੜ ਦੱਸਦੇ ਹਨ ਕਿ ਜੇਕਰ ਪੰਜਾਬ ਵਿੱਚ 66 ਬੀਸੀਐਮ ਪਾਣੀ ਦੀ ਖਪਤ ਹੋ ਰਹੀ ਹੈ ਤਾਂ ਸਿਰਫ ਇਸ ਦੇ ਮੁਕਾਬਲੇ 53 ਬੀਸੀਐਮ ਪਾਣੀ ਹੀ ਪ੍ਰਾਪਤ ਹੋ ਰਿਹਾ ਹੈ ਬਾਕੀ ਪਾਣੀ ਧਰਤੀ ਹੇਠਾਂ ਤੋਂ ਕੱਢਿਆ ਜਾ ਰਿਹਾ ਹੈ। ਜਿਸ ਨਾਲ ਹਰ ਸਾਲ ਸਥਿਤੀ ਖ਼ਰਾਬ ਤੋਂ ਹੋਰ ਜ਼ਿਆਦਾ ਖ਼ਰਾਬ ਹੋ ਰਹੀ ਹੈ।
Water Crisis In Punjab: ਪੰਜਾਬ ਦੇ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ ਅਤੇ ਹਰ ਸਾਲ ਮੀਂਹ ਵਿੱਚ ਆ ਰਹੀ ਕਮੀ ਅਤੇ ਡਿੱਗ ਰਿਹਾ ਪਾਣੀ ਦਾ ਪੱਧਰ ਪੰਜਾਬ ਲਈ ਵੱਡੀ ਚੁਣੌਤੀ ਖੜੀ ਕਰ ਰਿਹਾ ਹੈ। ਪੰਜਾਬ ਸਰਕਾਰ ਦੇ ਵੱਲੋਂ ਨਵੀਂ ਖੇਤੀ ਨੀਤੀ ਦਾ ਖਰੜਾ ਤਿਆਰ ਕੀਤਾ ਗਿਆ ਹੈ ਜਿਸ ਵਿੱਚ ਸਿਫਾਰਿਸ਼ ਕੀਤੀ ਗਈ ਹੈ ਕਿ ਜਿਨਾਂ ਪੰਜਾਬ ਦੇ ਜ਼ਿਲਿਆਂ ਦੇ ਵਿੱਚ ਪਾਣੀ ਦਾ ਪੱਧਰ ਬਹੁਤ ਜਿਆਦਾ ਹੇਠਾਂ ਚਲਾ ਗਿਆ ਹੈ । ਉਸ ਜ਼ਿਲ੍ਹੇ ਦੇ ਕਿਸਾਨ ਝੋਨੇ ਦੀ ਬਿਜਾਈ ਨਾ ਕਰਨ। ਸਰਕਾਰ ਦੇ ਇਸ ਸੁਝਾਅ ਦਾ ਕਿਸਾਨ ਜੱਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ ਹੈ।
ਪਰ ਜੇਕਰ ਨਵੀਂ ਖੇਤੀ ਨੀਤੀ ਦਾ ਖਰੜੇ ਬਾਰੇ ਖੇਤੀਬਾੜੀ ਮਹਾਰਾਂ ਦੀ ਸਲਾਹ ਨੂੰ ਮੰਨੀਏ ਤਾਂ ਹਲਾਤ ਕਾਫੀ ਖਰਾਬ ਹਨ। ਖੇਤੀਬਾੜੀ ਮਾਹਿਰ ਅਤੇ PAU ਦੇ ਸਾਬਕਾ ਉੱਪ ਕੁਲਪਤੀ (VC) ਸਰਦਾਰਾ ਸਿੰਘ ਜੋਹਲ ਕਹਿੰਦੇ ਹਨ ਕਿ ਜੇਕਰ ਸਰਕਾਰ ਪਾਣੀ ਅਤੇ ਬਿਜਲੀ ਦਾ ਖਰਚਾ ਕਿਸਾਨ ਉੱਪਰ ਲਗਾ ਦੇਵੇ ਤਾਂ ਝੋਨਾ ਕਿਸੇ ਵੀ ਸੂਰਤ ਦੇ ਵਿੱਚ ਫਾਇਦੇਮੰਦ ਫਸਲ ਨਹੀਂ ਰਹੇਗੀ। ਫਿਲਹਾਲ ਦੀ ਘੜੀ ਸਰਕਾਰ ਕਿਸਾਨ ਨੂੰ ਬਿਜਲੀ ਅਤੇ ਪਾਣੀ ਉੱਪਰ ਸਬਸਿਡੀ ਦੇ ਰਹੀ ਹੈ। ਜਿਸ ਕਾਰਨ ਇਹ ਫ਼ਸਲਾਂ ਉੱਗਾਉਣ ਵੱਲ ਉਤਸ਼ਾਹਿਤ ਹੋ ਰਹੇ ਹਨ।
ਸਰਦਾਰਾ ਸਿੰਘ ਜੋਹਲ ਦੱਸਦੇ ਹਨ ਕਿ ਸਰਕਾਰ ਅੱਜ ਇਹਨਾਂ ਹੀ ਫ਼ਸਲਾਂ ਤੇ ਐਮਐਸਪੀ ਦੇ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਅੱਜ ਹਾਲਾਤ ਨਾ ਬਦਲੇ ਤਾਂ ਕੱਲ ਪਾਣੀ ਨਹੀਂ ਬਚੇਗਾ। ਸਰਦਾਰਾ ਸਿੰਘ ਜੌਹਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੋ ਫ਼ਸਲਾਂ ਅਸੀਂ ਨੇ 20 ਸਾਲ ਬਾਅਦ ਉਗਾਉਣੀਆਂ ਹਨ। ਉਹ ਅੱਜ ਹੀ ਉਗਾਉਣੀਆਂ ਸ਼ੁਰੂ ਕਰ ਦਈਏ ਤਾਂ ਜੋ ਹੋ ਸਕਦਾ ਹੈ ਕਿ ਆਉਣ ਵਾਲੀਆਂ ਪੀੜੀਆਂ ਲਈ ਪੀਣਯੋਗ ਪਾਣੀ ਬਚ ਜਾਵੇ। ਜੇਕਰ ਅਸੀਂ ਪੀਣ ਜੋ ਪਾਣੀ ਵੀ ਨਾ ਰਹਿਣ ਦਿੱਤਾ ਤਾਂ ਸਥਿਤੀ ਬਹੁਤ ਭਿਆਨਕ ਹੋਵੇਗੀ।
ਪੀਣਯੋਗ ਛੱਡੋ ਫ਼ਸਲਾਂ ਯੋਗ ਨਹੀਂ ਪਾਣੀ- ਬਰਾੜ
ਪੰਜਾਬ ਦੇ ਖੇਤੀ ਅਤੇ ਪਾਣੀ ਦੇ ਸੰਕਟ ਉੱਪਰ ਚਿੰਤਾ ਜ਼ਾਹਿਰ ਕਰਦਿਆਂ PAU ਵਿੱਚ ਫ਼ਸਲਾਂ ਦੇ ਮਾਹਿਰ ਅਜਮੇਰ ਸਿੰਘ ਬਰਾੜ ਦੱਸਦੇ ਹਨ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਹੀ ਪਾਣੀ ਦੀ ਸਥਿਤੀ ਬਹੁਤ ਖ਼ਰਾਬ ਹੈ। ਬਰਾੜ ਦੱਸਦੇ ਹਨ ਕਿ ਜ਼ਿਆਦਾਤਰ ਇਲਾਕਿਆਂ ਵਿੱਚ ਪਾਣੀ ਪੀਣ ਯੋਗ ਤਾਂ ਛੱਡੋ ਸਗੋਂ ਫ਼ਸਲਾਂ ਯੋਗ ਵੀ ਨਹੀਂ ਰਿਹਾ।
ਬਰਾੜ ਦੱਸਦੇ ਹਨ ਕਿ ਜੇਕਰ ਪੰਜਾਬ ਵਿੱਚ 66 ਬੀਸੀਐਮ ਪਾਣੀ ਦੀ ਖਪਤ ਹੋ ਰਹੀ ਹੈ ਤਾਂ ਸਿਰਫ ਇਸ ਦੇ ਮੁਕਾਬਲੇ 53 ਬੀਸੀਐਮ ਪਾਣੀ ਹੀ ਪ੍ਰਾਪਤ ਹੋ ਰਿਹਾ ਹੈ ਬਾਕੀ ਪਾਣੀ ਧਰਤੀ ਹੇਠਾਂ ਤੋਂ ਕੱਢਿਆ ਜਾ ਰਿਹਾ ਹੈ। ਜਿਸ ਨਾਲ ਹਰ ਸਾਲ ਸਥਿਤੀ ਖ਼ਰਾਬ ਤੋਂ ਹੋਰ ਜ਼ਿਆਦਾ ਖ਼ਰਾਬ ਹੋ ਰਹੀ ਹੈ।
ਇਹ ਵੀ ਪੜ੍ਹੋ
ਕੀ ਝੌਨਾ ਹੀ ਹੈ ਸਾਰੀ ਸਮੱਸਿਆ ਲਈ ਜ਼ਿੰਮੇਵਾਰ ?
ਅਜਮੇਰ ਸਿੰਘ ਬਰਾੜ ਦੱਸਦੇ ਹਨ ਕਿ ਪੰਜਾਬ ਦੇ ਖੇਤੀ ਸਿਸਟਮ ਵਿੱਚ ਕਾਫ਼ੀ ਸਮੱਸਿਆ ਹੈ। ਜੇਕਰ ਗੱਲ ਕੀਤੀ ਜਾਵੇ ਝੋਨੇ ਦੀ ਤਾਂ ਉਹ ਤਾਂ ਜ਼ਿਆਦਾ ਪਾਣੀ ਦੀ ਖ਼ਪਤ ਕਰ ਰਿਹਾ ਹੈ ਪਰ ਇਸ ਦੇ ਨਾਲ ਬਾਕੀ ਉਗਾਈਆਂ ਜਾਣ ਵਾਲੀਆਂ ਫ਼ਸਲਾਂ ਜਿਵੇਂ ਮੱਕੀ, ਗੰਨਾ ਵੀ ਵੱਡੇ ਪੱਧਰ ਤੇ ਪਾਣੀ ਦੀ ਮੰਗ ਕਰਦੀਆਂ ਹਨ। ਜਿਸ ਕਾਰਨ ਸਾਡੇ ਪਾਣੀ ਦੀ ਵੱਡਾ ਹਿੱਸਾ ਖ਼ਰਾਬ ਹੋ ਜਾਂਦਾ ਹੈ। ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਇਕੱਠਿਆਂ ਹੋਕੇ ਕੁਦਰਤੀ ਸੋਮਿਆਂ ਨੂੰ ਬਚਾਉਣਾ ਹੋਵੇਗਾ। ਇਸ ਤੋਂ ਇਲਾਵਾ ਸਾਨੂੰ ਆਪਣੇ ਘਰਾਂ ਵਿੱਚ ਵੀ ਪਾਣੀ ਦੀ ਸਹੀ ਤਰੀਕੇ ਨਾਲ ਵਰਤੋਂ ਕਰਨੀ ਹੋਵੇਗੀ ਤਾਂ ਜੋ ਪੀਣ ਯੋਗ ਪਾਣੀ ਨੂੰ ਸਹੀ ਵਰਤੋਂ ਹੋ ਸਕੇ ਅਤੇ ਸਾਡੀਆਂ ਆਉਣ ਵਾਲੀਆਂ ਵੀ ਸਾਫ਼ ਅਤੇ ਸੁੱਧ ਪਾਣੀ ਪੀ ਸਕਣ।