Tomato Crop: ਕਿਸਾਨਾਂ ਦੇ ਕੁਦਰਤ ਦੀ ਮਾਰ, ਲਾਇਲਾਜ ਬਿਮਾਰੀ ਕਰਕੇ ਨਸ਼ਟ ਹੋਈ ਟਮਾਟਰ ਦੀ ਫਸਲ
Agriculture News: ਬੇਮੌਸਮੀ ਮੀਂਹ ਨੇ ਇਨ੍ਹਾਂ ਬੇਜਮੀਨੇ ਕਿਸਾਨਾਂ ਦੀ ਟਮਾਟਰ ਦੀ ਫਸਲ ਨੂੰ ਪੂਰੀ ਤਰਾਂ ਬਰਬਾਦ ਕਰ ਦਿੱਤਾ ਹੈ। ਜਿਸਤੋਂ ਬਾਅਦ ਇਹ ਕਿਸਾਨ ਹੁਣ ਸਰਕਾਰ ਤੋਂ ਮੁਆਵਜੇ ਦੀ ਮੰਗ ਕਰ ਰਹੇ ਹਨ।
ਫਰੀਦਕੋਟ ਨਿਊਜ: ਕੁਝ ਦਿਨ ਪਹਿਲਾਂ ਪੰਜਾਬ ਅੰਦਰ ਪਏ ਮੀਂਹ ਅਤੇ ਗੜੇਮਾਰੀ ਕਰਕੇ ਕਿਸਾਨਾਂ ਦੀ ਕਣਕ, ਸਰੋਂ ਅਤੇ ਹਰੇ ਚਾਰੇ ਦੀਆ ਫਸਲਾਂ ਦੇ ਨਾਲ ਨਾਲ ਸਬਜੀਆਂ ਦੀਆਂ ਫਸਲਾਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਫਰੀਦਕੋਟ ਜਿਲ੍ਹੇ ਦੇ ਪਿੰਡ ਘੁਗਿਆਣਾਂ ਦੇ ਟਮਾਟਰ ਕਿਸਾਨਾਂ ਤੇ ਵੀ ਕੁਦਰਤ ਦੀ ਮਾਰ ਪਈ ਹੈ। ਇਥੋਂ ਦੇ ਕਿਸਾਨਾ ਇੱਕ ਲੱਖ ਰੁਪਏ ਪ੍ਰਤੀ ਏਕੜ ਸਲਾਨਾਂ ਦਰ ਨਾਲ ਠੇਕੇ ਤੇ ਜਮੀਨ ਲੈ ਕੇ ਟਮਾਟਰ ਦੀ ਖੇਤੀ ਕਰ ਰਹੇ ਸਨ।
ਪੀੜਤ ਕਿਸਾਨਾਂ ਨੇ ਦੱਸਿਆ ਕਿ ਉਹ ਮਹਿੰਗੇ ਮੁੱਲ ਤੇ ਜਮੀਨਾਂ ਠੇਕੇ ਤੇ ਜਮੀਨ ਲੈ ਕੇ ਟਮਾਟਰ ਦੀ ਕਾਸ਼ਤ ਕਰਦੇ ਹਨ। ਇਸ ਵਾਰ ਵੀ ਉਨ੍ਹਾਂ ਨੇ ਟਮਾਟਰ ਦੀ ਫਸਲ ਬੀਜੀ ਸੀ ਜਿਸ ਨੂੰ ਇਕ ਲਾਇਲਾਜ ਬਿਮਾਰੀ ਲੱਗ ਗਈ, ਜਿਸ ਕਰਕੇ ਪੂਰੇ ਪਿੰਡ ਵਿਚ ਲਗਭਗ 500 ਏਕੜ ਦੇ ਕਰੀਬ ਫਸਲ ਬੁਰੀ ਤਰਾਂ ਨਾਲ ਬਰਬਾਦ ਹੋ ਗਈ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਵਿਭਾਗ, ਬਾਗਬਾਨੀ ਵਿਭਾਗ ਅਤੇ ਹੋਰ ਨਿੱਜੀ ਦਵਾਈ ਕੰਪਨੀਆਂ ਦੇ ਅਧਿਕਾਰੀ ਵੀ ਜੋਰ ਲਗਾ ਕੇ ਥੱਕ ਗਏ ਹਨ ਪਰ ਬਿਮਾਰੀ ਦੀ ਮਾਰ ਹੇਠ ਆਈ ਫਸਲ ਸਿਹਤਮੰਦ ਨਹੀਂ ਹੋ ਸਕੀ। ਸਗੋਂ ਉਨ੍ਹਾਂ ਦੀ ਸਾਰੀ ਫਸਲ ਪੂਰੀ ਤਰਾਂ ਨਸ਼ਟ ਹੋ ਗਈ ਹੈ।


