Expensive Flowers: ਇਹ ਹਨ ਦੁਨੀਆ ਦੇ 5 ਸਭ ਤੋਂ ਮਹਿੰਗੇ ਫੁੱਲ, ਕੀਮਤ ਸੁਣ ਕੇ ਰਹਿ ਜਾਓਗੇ ਹੈਰਾਨ
ਕੁਝ ਅਜਿਹ ਫੁੱਲ ਹਨ, ਜਿਨ੍ਹਾਂ ਦੀ ਕੀਮਤ ਕਿਸੇ ਲਗਜ਼ਰੀ ਕਾਰ ਜਾਂ ਬਾਈਕ ਨਾਲੋਂ ਵੀ ਜਿਆਦਾ ਹੁੰਦੀ। ਆਓ ਜਾਣਦੇ ਹਾਂ ਦੁਨੀਆ ਦੇ ਸਭ ਤੋਂ ਮਹਿੰਗੇ ਅਤੇ ਖੁਸ਼ਬੂਦਾਰ ਫੁੱਲਾਂ ਬਾਰੇ। ਆਖਿਰ ਕਿਸ ਦੇਸ਼ ਵਿੱਚ ਕਿਸਾਨ ਇਨ੍ਹਾਂ ਫੁੱਲਾਂ ਦੀ ਖੇਤੀ ਕਰਦੇ ਹਨ?

ਸਾਰੇ ਦੇਸ਼ਾਂ ਵਿੱਚ ਫੁੱਲਾਂ ਦੀਆਂ ਵੱਖ-ਵੱਖ ਕਿਸਮਾਂ ਦੀ ਕਾਸ਼ਤ ਕੀਤੀ ਜਾਂਦੀ ਹੈ। ਸਾਰੇ ਫੁੱਲਾਂ ਦੀ ਕੀਮਤ ਵੀ ਵੱਖਰੀ ਹੁੰਦੀ ਹੈ। ਕੁਝ ਫੁੱਲ ਸਸਤੇ ਹੁੰਦੇ ਹਨ ਅਤੇ ਕੁਝ ਬਹੁਤ ਮਹਿੰਗੇ ਹੁੰਦੇ ਹਨ। ਇਸ ਦੇ ਨਾਲ ਹੀ ਕੁਝ ਅਜਿਹੇ ਫੁੱਲ ਵੀ ਹਨ, ਜਿਨ੍ਹਾਂ ਦੀ ਕੀਮਤ ਤੁਹਾਨੂੰ ਹੈਰਾਨ ਕਰ ਦੇਵੇਗੀ। ਇਹ ਫੁੱਲ ਇੰਨੇ ਮਹਿੰਗੇ ਹਨ ਕਿ ਕੋਈ ਵੀ ਇੰਨੀ ਕੀਮਤ ‘ਤੇ ਲਗਜ਼ਰੀ ਬਾਈਕ ਖਰੀਦ ਸਕਦਾ ਹੈ। ਕੂਝ ਅਜੀਹੇ ਹੀ ਫੁੱਲਾਂ ਬਾਰੇ ਅੱਸੀਂ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ।
ਸ਼ੇਨਜ਼ੇਨ ਨਾਂਗਕੇ ਆਰਚਿਡ:
ਸ਼ੇਨਜ਼ੇਨ ਨਾਂਗਕੇ ਆਰਚਿਡ ਨੂੰ ਦੁਨੀਆ ਦਾ ਸਭ ਤੋਂ ਮਹਿੰਗਾ ਫੁੱਲ ਕਿਹਾ ਜਾਂਦਾ ਹੈ। ਇਸ ਦੀ ਕੀਮਤ ਲੱਖਾਂ ਵਿੱਚ ਹੁੰਦੀ ਹੈ। ਇਹ ਦੇਖਣ ‘ਚ ਬਹੁਤ ਸੋਹਣਾ ਲੱਗਦਾ ਹੈ। ਸਾਲ 2005 ਵਿੱਚ ਇਸ ਦੀ ਕੀਮਤ 86 ਲੱਖ ਪ੍ਰਤੀ ਕਿਲੋ ਰੁਪਏ ਸੀ। ਹੁਣ ਇਸ ਦੀ ਕੀਮਤ ਹੋਰ ਹੋ ਜਾਣੀ ਸੀ।
ਸੈਫਰਨ ਕ੍ਰੋਕਸ:
ਮਹਿੰਗੇ ਫੁੱਲਾਂ ਦੀ ਦੌੜ ਵਿਚ ਸੈਫਰਨ ਕ੍ਰੋਕਸ ਵੀ ਆਪਣਾ ਸਥਾਨ ਰੱਖਦਾ ਹੈ। ਇਹ ਇੰਨਾ ਮਹਿੰਗਾ ਹੈ ਕਿ ਇਸ ਕੀਮਤ ‘ਚ ਤੁਸੀਂ ਚੰਗੀ ਬਾਈਕ ਖਰੀਦ ਸਕਦੇ ਹੋ। ਇਸ ਫੁੱਲ ਤੋਂ ਕੇਸਰ ਪੈਦਾ ਹੁੰਦਾ ਹੈ। ਇਸ ਸਮੇਂ ਬਾਜ਼ਾਰ ‘ਚ ਕੇਸਰ ਦਾ ਰੇਟ 2 ਲੱਖ ਰੁਪਏ ਪ੍ਰਤੀ ਕਿਲੋ ਦੇ ਕਰੀਬ ਹੈ। ਅਜਿਹੇ ‘ਚ ਜੇਕਰ ਕਿਸਾਨ ਭਰਾ ਕੇਸਰ ਦੀ ਕਾਸ਼ਤ ਕਰਦੇ ਹਨ ਤਾਂ ਉਨ੍ਹਾਂ ਦੀ ਆਮਦਨ ‘ਚ ਵਾਧਾ ਹੋਵੇਗਾ।
ਅਮੁਲਿਆ ਫੁੱਲ:
ਅਮੁਲਿਆ ਦੇ ਫੁੱਲ ਦੀ ਕਾਸ਼ਤ ਸ਼੍ਰੀਲੰਕਾ ਵਿੱਚ ਕੀਤੀ ਜਾਂਦੀ ਹੈ। ਸ਼੍ਰੀਲੰਕਾ ਵਿੱਚ ਇਸਨੂੰ ਕਾਡੁਪੁਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਕੁਝ ਘੰਟਿਆਂ ਲਈ ਖਿੜਦਾ ਹੈ। ਅਜਿਹੇ ‘ਚ ਇਸ ਨੂੰ ਖਰੀਦ ਪਾਉਣਾ ਮੁਸ਼ਕਿਲ ਹੈ।
ਟਿਊਲਿਪ :
ਟਿਊਲਿਪ ਨੂੰ ਮਹਿੰਗੇ ਫੁੱਲਾਂ ‘ਚ ਵੀ ਗਿਣਿਆ ਜਾਂਦਾ ਹੈ। ਪਹਿਲਾਂ ਇਸ ਫੁੱਲ ਦੀ ਕੀਮਤ ਬਹੁਤ ਜ਼ਿਆਦਾ ਸੀ। ਕਸ਼ਮੀਰ ਵਿੱਚ ਕਿਸਾਨ ਇਸ ਦੀ ਖੇਤੀ ਕਰਦੇ ਹਨ। 17ਵੀਂ ਸਦੀ ਤੋਂ ਬਾਅਦ ਦੁਨੀਆ ਭਰ ਵਿੱਚ ਟਿਊਲਿਪ ਦੀ ਮੰਗ ਵਧ ਗਈ। ਇਸ ਦੇ ਇੱਕ ਫੁੱਲ ਦੀ ਕੀਮਤ 500 ਰੁਪਏ ਪ੍ਰਤੀ ਕਿਲੋ ਤੋਂ ਵੱਧ ਹੈ।
ਇਹ ਵੀ ਪੜ੍ਹੋ
ਗਾਰਡੇਨੀਆ:
ਗਾਰਡੇਨੀਆ ਵੀ ਬਹੁਤ ਮਹਿੰਗਾ ਫੁੱਲ ਹੈ। ਵਿਆਹ-ਸ਼ਾਦੀਆਂ ਵਿੱਚ ਘਰ ਅਤੇ ਮੰਡਪ ਨੂੰ ਸਜਾਉਣ ਲਈ ਇਸ ਫੁੱਲ ਦੀ ਮੰਗ ਬਹੁਤ ਜ਼ਿਆਦਾ ਹੁੰਦੀ ਹੈ। ਇੱਕ ਫੁੱਲ ਦੀ ਕੀਮਤ 1000-1600 ਰੁਪਏ ਹੈ।