ਬ੍ਰਿਟੇਨ ਚ ਸਿੱਖ ਕੁੜੀਆਂ ਨੂੰ ਫਸਾਉਣ ਦਾ ਦਾਅਵਾ, ਬ੍ਰੇਨਵਾਸ਼ ਤੋਂ ਧਰਮ ਪਰਿਵਰਤਨ ਤੱਕ ਕਥਿਤ ਤੌਰ ਤੇ ਇੰਝ ਵਿਛਾਇਆ ਜਾਂਦਾ ਹੈ ਗਰੂਮਿੰਗ ਗੈਂਗ ਦਾ ਜਾਲ
British grooming gangs: ਬ੍ਰਿਟੇਨ ਵਿੱਚ ਸਿੱਖ ਕੁੜੀਆਂ ਨੂੰ ਕਥਿਤ ਤੌਰ ਤੇ ਫਸਾ ਕੇ ਉਨ੍ਹਾਂ ਦਾ ਬ੍ਰੇਨਵਾਸ਼ ਕਰਨ ਅਤੇ ਫਿਰ ਧਰਮ ਪਰਿਵਰਤਨ ਕਰਵਾਉਣ ਦੇ ਦਾਅਵੇ ਸਾਹਮਣੇ ਆਏ ਹਨ।
ਬ੍ਰਿਟੇਨ ਵਿੱਚ ਸਿੱਖ ਕੁੜੀਆਂ ਨੂੰ ਕਥਿਤ ਤੌਰ ਤੇ ਫਸਾ ਕੇ ਉਨ੍ਹਾਂ ਦਾ ਬ੍ਰੇਨਵਾਸ਼ ਕਰਨ ਅਤੇ ਫਿਰ ਧਰਮ ਪਰਿਵਰਤਨ ਕਰਵਾਉਣ ਦੇ ਦਾਅਵੇ ਸਾਹਮਣੇ ਆਏ ਹਨ। ਇਹ ਦਾਅਵਾ ਇੱਕ ਸਿੱਖ ਨੌਜਵਾਨ ਨੇ ਕੀਤਾ ਹੈ। ਯੂਕੇ ਦੇ ਇੱਕ ਚੈਨਲ ਦੇ ਪੌਡਕਾਸਟ ਵਿੱਚ ਇਸ ਨੌਜਵਾਨ ਨੇ ਪਾਕਿਸਤਾਨੀ ਗਰੂਮਿੰਗ ਗੈਂਗ ਤੇ ਗੈਰ-ਮੁਸਲਿਮ ਕੁੜੀਆਂ, ਖ਼ਾਸ ਕਰਕੇ ਸਿੱਖ ਕੁੜੀਆਂ ਨੂੰ ਨਿਸ਼ਾਨਾ ਬਣਾਉਣ ਦਾ ਆਰੋਪ ਲਗਾਇਆ। ਨੌਜਵਾਨ ਮੁਤਾਬਕ, ਇਸ ਲਈ ਇੱਕ ਤੈਅ ਤਰੀਕੇ ਨਾਲ ਕੁੜੀਆਂ ਨੂੰ ਆਪਣੇ ਪ੍ਰਭਾਵ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸ਼ੁਰੂਆਤ ਵਿੱਚ ਸਿੱਖ ਨੌਜਵਾਨਾਂ ਨੂੰ ਕੁੜੀਆਂ ਦੇ ਸਾਹਮਣੇ ਮਜ਼ਾਕ ਅਤੇ ਤਾਨਿਆਂ ਰਾਹੀਂ ਅਪਮਾਨਿਤ ਕੀਤਾ ਜਾਂਦਾ ਹੈ, ਤਾਂ ਜੋ ਮੁਸਲਿਮ ਨੌਜਵਾਨਾਂ ਦੀ ਵਧੇਰੇ ਪ੍ਰਭਾਵਸ਼ਾਲੀ ਛਵੀ ਬਣਾਈ ਜਾ ਸਕੇ।
ਇਸ ਤੋਂ ਬਾਅਦ ਮਹਿੰਗੇ ਤੋਹਫ਼ੇ, ਨਕਦ ਪੈਸੇ ਅਤੇ ਬਾਹਰ ਘੁਮਾਉਣ ਰਾਹੀਂ ਭਰੋਸਾ ਵਧਾਉਣ, ਉਨ੍ਹਾਂ ਦੇ ਧਰਮ ਨੂੰ ਲੈ ਕੇ ਸਵਾਲ ਖੜ੍ਹੇ ਕਰਨ ਅਤੇ ਪਰਿਵਾਰ ਤੇ ਦੋਸਤਾਂ ਤੋਂ ਦੂਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਸ ਪੂਰੀ ਪ੍ਰਕਿਰਿਆ ਤੋਂ ਬਾਅਦ ਕੁੜੀਆਂ ਦਾ ਧਰਮ ਪਰਿਵਰਤਨ ਕਰਵਾਏ ਜਾਣ ਦੀ ਗੱਲ ਕਹੀ ਗਈ ਹੈ।
ਗਰੂਮਿੰਗ ਗੈਂਗ ਕਿਵੇਂ ਜਾਲ ਵਿਛਾਉਂਦਾ ਹੈ, ਜਾਣੋ
ਸਿੱਖ ਨੌਜਵਾਨਾਂ ਨੂੰ ਅਪਮਾਨਿਤ ਕਰਨਾ: ਪੌਡਕਾਸਟ ਵਿੱਚ ਨੌਜਵਾਨ ਵੱਲੋਂ ਕੀਤੇ ਦਾਅਵੇ ਮੁਤਾਬਕ, ਪਾਕਿਸਤਾਨੀ ਗਰੂਮਿੰਗ ਗੈਂਗ ਸਭ ਤੋਂ ਪਹਿਲਾਂ ਸਿੱਖ ਨੌਜਵਾਨਾਂ ਨੂੰ ਜਨਤਕ ਤੌਰ ਤੇ ਅਪਮਾਨਿਤ ਕਰਦਾ ਹੈ। ਨੌਜਵਾਨ ਨੇ ਕਿਹਾ ਕਿ ਸਕੂਲ, ਕਾਲਜ ਅਤੇ ਕੰਮਕਾਜ ਵਾਲੀਆਂ ਥਾਵਾਂ ਤੇ ਮਜ਼ਾਕ, ਤਾਨਿਆਂ, ਨਸਲੀ ਜਾਂ ਜਾਤੀ ਨਾਲ ਸਬੰਧਤ ਟਿੱਪਣੀਆਂ ਅਤੇ ਕਥਿਤ ਸਰੀਰਕ ਦੁਰਵਿਵਹਾਰ ਰਾਹੀਂ ਸਿੱਖ ਨੌਜਵਾਨਾਂ ਦੀ ਸਮਾਜਿਕ ਸਥਿਤੀ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਸ ਮੁਤਾਬਕ, ਇਸ ਦਾ ਉਦੇਸ਼ ਸਿੱਖ ਔਰਤਾਂ ਦੇ ਸਾਹਮਣੇ ਮੁਸਲਿਮ ਨੌਜਵਾਨਾਂ ਦੀ ਵਧੇਰੇ ਦਬੰਗ ਜਾਂ ਪ੍ਰਭਾਵਸ਼ਾਲੀ ਛਵੀ ਬਣਾਉਣਾ ਹੁੰਦਾ ਹੈ।
ਦੋਸਤੀ ਅਤੇ ਪ੍ਰਭਾਵ ਬਣਾਉਣ ਦਾ ਦਾਅਵਾ: ਨੌਜਵਾਨ ਦੇ ਅਨੁਸਾਰ, ਇਸ ਤੋਂ ਬਾਅਦ ਸਿੱਖ ਕੁੜੀਆਂ ਨਾਲ ਦੋਸਤੀ ਵਧਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਵਿੱਚ ਕਥਿਤ ਤੌਰ ਤੇ ਕੁਝ ਮੁਸਲਿਮ ਸਹੇਲੀਆਂ ਦੀ ਭੂਮਿਕਾ ਹੁੰਦੀ ਹੈ, ਜੋ ਸਿੱਖ ਕੁੜੀਆਂ ਨੂੰ ਉਸ ਮੁਸਲਿਮ ਨੌਜਵਾਨ ਬਾਰੇ ਸਕਾਰਾਤਮਕ ਗੱਲਾਂ ਦੱਸਦੀਆਂ ਹਨ ਅਤੇ ਉਸ ਪ੍ਰਤੀ ਭਰੋਸਾ ਪੈਦਾ ਕਰਨ ਵਿੱਚ ਮਦਦ ਕਰਦੀਆਂ ਹਨ। ਨੌਜਵਾਨ ਨੇ ਦਾਅਵਾ ਕੀਤਾ ਕਿ ਇਸ ਕਥਿਤ ਪ੍ਰਕਿਰਿਆ ਵਿੱਚ ਮਹਿੰਗੇ ਤੋਹਫ਼ੇ, ਨਕਦ ਪੈਸੇ, ਰੈਸਟੋਰੈਂਟਾਂ, ਕਲੱਬਾਂ ਅਤੇ ਬਾਰਾਂ ਵਰਗੀਆਂ ਥਾਵਾਂ ਤੇ ਲੈ ਜਾਣ ਰਾਹੀਂ ਕੁੜੀ ਦਾ ਭਰੋਸਾ ਅਤੇ ਭਾਵਨਾਤਮਕ ਝੁਕਾਅ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਹ ਮਹਿਜ਼ ਦੋਸਤੀ ਨਹੀਂ, ਸਗੋਂ ਹੌਲੀ-ਹੌਲੀ ਪ੍ਰਭਾਵ ਅਤੇ ਨਿਰਭਰਤਾ ਬਣਾਉਣ ਦੀ ਪ੍ਰਕਿਰਿਆ ਦਾ ਹਿੱਸਾ ਹੋ ਸਕਦੀ ਹੈ।
ਧਰਮ ਨੂੰ ਲੈ ਕੇ ਸਵਾਲ ਖੜ੍ਹੇ ਕਰਨਾ: ਨੌਜਵਾਨ ਨੇ ਦਾਅਵਾ ਕੀਤਾ ਕਿ ਤੀਜੇ ਪੜਾਅ ਵਿੱਚ ਧਰਮ ਨਾਲ ਜੁੜੇ ਸਵਾਲ ਕੀਤੇ ਜਾਂਦੇ ਹਨ। ਲੜਕੀ ਦੇ ਆਪਣੇ ਧਰਮ, ਯਾਨੀ ਸਿੱਖ ਧਰਮ ਨੂੰ ਲੈ ਕੇ ਸਵਾਲ ਅਤੇ ਸ਼ੰਕੇ ਪੈਦਾ ਕੀਤੇ ਜਾਂਦੇ ਹਨ ਅਤੇ ਨਾਲ ਹੀ ਮੁਸਲਿਮ ਧਰਮ ਨੂੰ ਬਿਹਤਰ ਜਾਂ ਮਹਾਨ ਦੱਸਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਨੌਜਵਾਨ ਨੇ ਕਿਹਾ ਕਿ ਇੱਕ ਪਾਸੇ ਕੁੜੀ ਦੇ ਆਪਣੇ ਧਰਮ ਪ੍ਰਤੀ ਵਿਸ਼ਵਾਸ ਨੂੰ ਕਮਜ਼ੋਰ ਕੀਤਾ ਜਾਂਦਾ ਹੈ ਅਤੇ ਦੂਜੇ ਪਾਸੇ ਮੁਸਲਿਮ ਧਰਮ ਦੀ ਉੱਤਮਤਾ ਦੀ ਧਾਰਨਾ ਪੈਦਾ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ
ਪਰਿਵਾਰ ਅਤੇ ਦੋਸਤਾਂ ਤੋਂ ਅਲੱਗ ਕਰਨਾ: ਨੌਜਵਾਨ ਨੇ ਕਿਹਾ ਕਿ ਜਦੋਂ ਲੜਕੀ ਦਾ ਭਰੋਸਾ ਹਾਸਲ ਕਰ ਲਿਆ ਜਾਂਦਾ ਹੈ ਅਤੇ ਉਸ ਦਾ ਧਾਰਮਿਕ ਵਿਸ਼ਵਾਸ ਕਮਜ਼ੋਰ ਹੋ ਜਾਂਦਾ ਹੈ, ਤਾਂ ਕਥਿਤ ਤੌਰ ਤੇ ਉਸ ਨੂੰ ਪਰਿਵਾਰ ਅਤੇ ਪੁਰਾਣੇ ਦੋਸਤਾਂ ਤੋਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਨੌਜਵਾਨ ਨੇ ਦਾਅਵਾ ਕੀਤਾ ਕਿ ਗੈਂਗ ਦੇ ਲੋਕ ਕੁੜੀਆਂ ਦੇ ਪਰਿਵਾਰ ਨਾਲ ਗੱਲਬਾਤ ਘੱਟ ਕਰਵਾਉਣ, ਦੋਸਤਾਂ ਨਾਲ ਸੰਪਰਕ ਤੋੜਨ, ਮਾਨਸਿਕ ਤੌਰ ਤੇ ਅਲੱਗ-ਥਲੱਗ ਕਰਨ ਜਾਂ ਘਰ ਛੱਡਣ ਲਈ ਮਜਬੂਰ ਕਰਨ ਵਰਗੀਆਂ ਸਥਿਤੀਆਂ ਪੈਦਾ ਕਰਦੇ ਹਨ। ਇਸ ਨਾਲ ਕੁੜੀਆਂ ਆਪਣੇ ਸਮਾਜ ਤੋਂ ਦੂਰ ਹੋ ਜਾਂਦੀ ਹੈ ਅਤੇ ਫਿਰ ਅੰਤ ਵਿੱਚ ਉਸ ਦਾ ਧਰਮ ਪਰਿਵਰਤਨ ਕਰਵਾਏ ਜਾਣ ਦਾ ਦਾਅਵਾ ਕੀਤਾ ਗਿਆ ਹੈ।


