AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਭਾਰਤ ‘ਚ Starlink ਦੀ ਰਾਹ ਵਿੱਚ ਕੌਣ ਬਣ ਰਿਹਾ ਰੋੜਾ? ਐਲਨ ਮਸਕ ਬੋਲੇ- ਇਹ ਲੋਕਾਂ ਖ਼ਿਲਾਫ਼ ਅਪਰਾਧ

ਐਲਨ ਮਸਕ ਨੇ ਆਰੋਪ ਲਗਾਇਆ ਕਿ ਕੁਝ ਪ੍ਰਭਾਵਸ਼ਾਲੀ ਗਰੁੱਪ ਭਾਰਤ ਵਿੱਚ Starlink ਦੀ ਸਰਵਿਸ ਸ਼ੁਰੂ ਹੋਣ ਤੋਂ ਰੋਕ ਰਹੇ ਹਨ। ਕੰਪਨੀ ਦਾ ਬੁਨਿਆਦੀ ਢਾਂਚਾ ਤਿਆਰ ਹੈ, ਪਰ ਸਪੈਕਟ੍ਰਮ ਅਤੇ ਸੁਰੱਖਿਆ ਮਨਜ਼ੂਰੀ ਅਜੇ ਬਾਕੀ ਹੈ।

ਭਾਰਤ 'ਚ Starlink ਦੀ ਰਾਹ ਵਿੱਚ ਕੌਣ ਬਣ ਰਿਹਾ ਰੋੜਾ? ਐਲਨ ਮਸਕ ਬੋਲੇ- ਇਹ ਲੋਕਾਂ ਖ਼ਿਲਾਫ਼ ਅਪਰਾਧ
ਮਸਕ ਬੋਲੇ- Starlink ਨੂੰ ਕਿਉਂ ਰੋਕਿਆ ਜਾ ਰਿਹਾ?
tv9-punjabi
| Updated On: 08 Oct 2026 17:01 PM IST
Share

ਅਮਰੀਕੀ ਕਾਰੋਬਾਰੀ ਐਲਨ ਮਸਕ ਨੇ ਭਾਰਤ ਵਿੱਚ ਆਪਣੀ ਸੈਟੇਲਾਈਟ ਇੰਟਰਨੈੱਟ ਸਰਵਿਸ Starlink ਸ਼ੁਰੂ ਹੋਣ ਵਿੱਚ ਹੋ ਰਹੀ ਦੇਰੀ ਨੂੰ ਲੈ ਕੇ ਕੁਝ ਪ੍ਰਭਾਵਸ਼ਾਲੀ ਗਰੁੱਪਾਂ ‘ਤੇ ਨਿਸ਼ਾਨਾ ਸਾਧਿਆ ਹੈ। ਮਸਕ ਦਾ ਆਰੋਪ ਹੈ ਕਿ ਕੁਝ ਗਰੁੱਪ ਭਾਰਤ ਵਿੱਚ ਆਪਣੀ ਏਕਾਧਿਕਾਰ ਵਾਲੀ ਸਥਿਤੀ ਬਣਾਈ ਰੱਖਣ ਲਈ Starlink ਨੂੰ ਦੇਸ਼ ਵਿੱਚ ਸਰਵਿਸ ਸ਼ੁਰੂ ਕਰਨ ਤੋਂ ਰੋਕ ਰਹੇ ਹਨ। ਮਸਕ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਇੱਕ ਪੋਸਟ ਦਾ ਜਵਾਬ ਦਿੰਦੇ ਹੋਏ ਇਹ ਗੱਲ ਕਹੀ। ਇਸ ਪੋਸਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਮਈ 2026 ਤੱਕ ਭਾਰਤ ਦੇ 11,256 ਸੂਚੀਬੱਧ ਪਿੰਡਾਂ ਵਿੱਚ 4G ਮੋਬਾਈਲ ਕਵਰੇਜ ਉਪਲਬਧ ਨਹੀਂ ਸੀ। ਪੋਸਟ ਵਿੱਚ ਪੇਂਡੂ ਇਲਾਕਿਆਂ ਵਿੱਚ ਮੋਬਾਈਲ ਕਨੈਕਟੀਵਿਟੀ ਦੀ ਕਮੀ ਦਾ ਜ਼ਿਕਰ ਕਰਦੇ ਹੋਏ ਕਿਹਾ ਗਿਆ ਸੀ ਕਿ ਭਾਰਤ ਨੂੰ Starlink ਵਰਗੀ ਸੈਟੇਲਾਈਟ ਇੰਟਰਨੈੱਟ ਸਰਵਿਸ ਦੀ ਲੋੜ ਹੈ।

ਇਸੇ ਪੋਸਟ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਮਸਕ ਨੇ ਕਿਹਾ ਕਿ ਕੁਝ ਪ੍ਰਭਾਵਸ਼ਾਲੀ ਗਰੁੱਪ ਭਾਰਤੀ ਲੋਕਾਂ ‘ਤੇ ਆਪਣੀ ਏਕਾਧਿਕਾਰ ਵਾਲੀ ਪਕੜ ਬਣਾਈ ਰੱਖਣ ਲਈ Starlink ਨੂੰ ਰੋਕ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਭਾਰਤ ਦੇ ਲੋਕਾਂ ਖ਼ਿਲਾਫ਼ ਅਪਰਾਧ ਹੈ। ਹਾਲਾਂਕਿ, ਮਸਕ ਨੇ ਆਪਣੇ ਬਿਆਨ ਵਿੱਚ ਕਿਸੇ ਕੰਪਨੀ ਜਾਂ ਗਰੁੱਪ ਦਾ ਨਾਮ ਨਹੀਂ ਲਿਆ। ਇਹ ਮਾਮਲਾ ਅਜਿਹੇ ਸਮੇਂ ਸਾਹਮਣੇ ਆਇਆ ਹੈ, ਜਦੋਂ ਭਾਰਤ ਵਿੱਚ ਟੈਲੀਕਾਮ ਸੈਕਟਰ ਦਾ ਵੱਡਾ ਆਯੋਜਨ India Mobile Congress ਸ਼ੁਰੂ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇਸ ਦਾ ਉਦਘਾਟਨ ਕਰਨ ਵਾਲੇ ਹਨ।

Starlink ਭਾਰਤ ਵਿੱਚ ਸਰਵਿਸ ਸ਼ੁਰੂ ਕਰਨ ਲਈ ਤਿਆਰ

ਮਸਕ ਦੀ ਕੰਪਨੀ SpaceX ਦੀ ਸੈਟੇਲਾਈਟ ਇੰਟਰਨੈੱਟ ਯੂਨਿਟ Starlink ਨੇ ਭਾਰਤ ਵਿੱਚ ਸਰਵਿਸ ਸ਼ੁਰੂ ਕਰਨ ਲਈ ਤਿਆਰੀ ਪੂਰੀ ਕਰ ਲਈ ਹੈ। ਕੰਪਨੀ ਦੀ ਉਪ ਪ੍ਰਧਾਨ (Starlink Business Operations) ਲੌਰੇਨ ਡ੍ਰੇਅਰ ਨੇ ਦੱਸਿਆ ਕਿ ਭਾਰਤ ਵਿੱਚ ਜ਼ਰੂਰੀ ਬੁਨਿਆਦੀ ਢਾਂਚਾ ਤਿਆਰ ਕਰਨ ਲਈ ਕੰਪਨੀ ਪਹਿਲਾਂ ਹੀ ਨਿਵੇਸ਼ ਕਰ ਚੁੱਕੀ ਹੈ।

ਉਨ੍ਹਾਂ ਨੇ ਕਿਹਾ ਕਿ Starlink ਨੇ ਭਾਰਤ ਦੀਆਂ ਸੁਰੱਖਿਆ ਲੋੜਾਂ ਅਤੇ ਰੈਗੂਲੇਟਰੀ ਨਿਯਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣਾ ਆਪਰੇਸ਼ਨਲ ਢਾਂਚਾ ਤਿਆਰ ਕੀਤਾ ਹੈ। ਇਸ ਵਿੱਚ ਭਾਰਤ ਲਈ ਹਰ ਪੱਧਰ ‘ਤੇ ਕੰਟਰੋਲ ਸਿਸਟਮ ਅਤੇ ਭਾਰਤੀ ਯੂਜ਼ਰਜ਼ ਦਾ ਡਾਟਾ ਦੇਸ਼ ਵਿੱਚ ਹੀ ਰੱਖਣ ਦੀ ਵਿਵਸਥਾ ਸ਼ਾਮਲ ਹੈ। ਕੰਪਨੀ ਨੇ ਭਾਰਤ ਵਿੱਚ 20 ਗੇਟਵੇ ਸਾਈਟਾਂ ਅਤੇ ਸੈਂਕੜੇ ਐਂਟੀਨਾ ਵੀ ਤਿਆਰ ਕੀਤੇ ਹਨ। ਇਸ ਤੋਂ ਇਲਾਵਾ ਸਰਵਿਸ ਸ਼ੁਰੂ ਕਰਨ ਲਈ ਜ਼ਰੂਰੀ ਆਪਰੇਸ਼ਨਲ ਵਿਵਸਥਾ ਵੀ ਤਿਆਰ ਹੈ।

ਫਿਰ ਸਰਵਿਸ ਸ਼ੁਰੂ ਕਿਉਂ ਨਹੀਂ ਹੋਈ?

ਭਾਰਤ ਸਰਕਾਰ ਨੇ ਸੈਟੇਲਾਈਟ ਕਮਿਊਨੀਕੇਸ਼ਨ ਸਰਵਿਸ ਦੇਣ ਲਈ Starlink ਸਮੇਤ ਤਿੰਨ ਕੰਪਨੀਆਂ ਨੂੰ ਲਾਇਸੈਂਸ ਦਿੱਤੇ ਹਨ। ਹਾਲਾਂਕਿ, ਸਿਰਫ਼ ਲਾਇਸੈਂਸ ਮਿਲਣ ਨਾਲ ਸਰਵਿਸ ਸ਼ੁਰੂ ਨਹੀਂ ਕੀਤੀ ਜਾ ਸਕਦੀ। ਕੰਪਨੀਆਂ ਨੂੰ ਸਪੈਕਟ੍ਰਮ ਅਲਾਟਮੈਂਟ ਅਤੇ ਸੁਰੱਖਿਆ ਮਨਜ਼ੂਰੀ ਵੀ ਹਾਸਲ ਕਰਨੀ ਹੁੰਦੀ ਹੈ।

ਇਹੀ ਕਾਰਨ ਹੈ ਕਿ Starlink ਨੇ ਬੁਨਿਆਦੀ ਢਾਂਚਾ ਤਿਆਰ ਕਰਨ ਦੇ ਬਾਵਜੂਦ ਅਜੇ ਭਾਰਤ ਵਿੱਚ ਆਪਣੀ ਕਮਰਸ਼ੀਅਲ ਸਰਵਿਸ ਸ਼ੁਰੂ ਨਹੀਂ ਕੀਤੀ ਹੈ। ਹੁਣ ਮਸਕ ਦੇ ਤਾਜ਼ਾ ਬਿਆਨ ਤੋਂ ਬਾਅਦ ਭਾਰਤ ਵਿੱਚ ਸੈਟੇਲਾਈਟ ਇੰਟਰਨੈੱਟ ਸਰਵਿਸ ਸ਼ੁਰੂ ਹੋਣ ਨੂੰ ਲੈ ਕੇ ਬਹਿਸ ਇੱਕ ਵਾਰ ਫਿਰ ਤੇਜ਼ ਹੋ ਗਈ ਹੈ।

Source:TV9Hindi.com

Follow Us