ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

150 ਜਹਾਜ਼-30 ਮਿੰਟ ਤੱਕ ਚਲਿਆ ਆਪ੍ਰੇਸ਼ਨ.. ਅਮਰੀਕਾ ਨੇ ਵੈਨੇਜ਼ੁਏਲਾ ‘ਚ ਮਾਦੁਰੋ ਨੂੰ ਇਸ ਤਰ੍ਹਾਂ ਫੜਿਆ

ਅਮਰੀਕਾ ਨੇ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਇੱਕ ਫੌਜੀ ਕਾਰਵਾਈ ਦੇ 30 ਮਿੰਟਾਂ ਦੇ ਅੰਦਰ-ਅੰਦਰ ਗ੍ਰਿਫ਼ਤਾਰ ਕਰ ਲਿਆ। ਟਰੰਪ ਦੇ ਹੁਕਮ 'ਤੇ ਕੀਤੀ ਗਈ ਇਹ ਕਾਰਵਾਈ ਲੰਬੇ ਸਮੇਂ ਤੋਂ ਚੱਲ ਰਹੀ ਸੀ। ਮਾਦੁਰੋ 'ਤੇ ਨੇੜਿਓਂ ਨਿਗਰਾਨੀ ਰੱਖੀ ਜਾ ਰਹੀ ਸੀ। 150 ਅਮਰੀਕੀ ਜਹਾਜ਼ਾਂ ਦੀ ਮਦਦ ਨਾਲ ਮਾਦੁਰੋ ਨੂੰ ਅਤੇ ਉਸ ਦੀ ਪਤਨੀ ਨੂੰ ਉਨ੍ਹਾਂ ਦੇ ਕਿਲ੍ਹੇ ਵਰਗੇ ਨਿਵਾਸ 'ਤੇ ਹਮਲਾ ਕਰਨ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ। ਹੁਣ ਉਨ੍ਹਾਂ 'ਤੇ ਅਮਰੀਕਾ ਵਿੱਚ ਮੁਕੱਦਮਾ ਚੱਲੇਗਾ।

150 ਜਹਾਜ਼-30 ਮਿੰਟ ਤੱਕ ਚਲਿਆ ਆਪ੍ਰੇਸ਼ਨ.. ਅਮਰੀਕਾ ਨੇ ਵੈਨੇਜ਼ੁਏਲਾ 'ਚ ਮਾਦੁਰੋ ਨੂੰ ਇਸ ਤਰ੍ਹਾਂ ਫੜਿਆ
ਅਮਰੀਕਾ ਨੇ ਮਾਦੁਰੋ ਨੂੰ ਇਸ ਤਰ੍ਹਾਂ ਫੜਿਆ
Follow Us
tv9-punjabi
| Published: 04 Jan 2026 08:46 AM IST

ਅਮਰੀਕਾ ਨੇ ਪਹਿਲਾ ਵੈਨੇਜ਼ੁਏਲਾ ‘ਤੇ ਹਮਲਾ ਕੀਤਾ। ਇਸ ਤੋਂ ਬਾਅਦ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਸੀਲੀਆ ਫਲੋਰੇਸ ਨੂੰ ਗ੍ਰਿਫ਼ਤਾਰ ਕਰ ਲਿਆ। ਇੱਕ ਲੰਬੇ ਆਪ੍ਰੇਸ਼ਨ ਤੋਂ ਬਾਅਦ 30 ਮਿੰਟ ਦੇ ਅੰਦਰ ਹੀ ਮਾਦੁਰੋ ਨੂੰ ਫੜ ਲਿਆ ਗਿਆ। ਇਸ ਆਪ੍ਰੇਸ਼ਨ ਦੀ ਪਲਾਨਿੰਗ ਲੰਬੇ ਸਮੇਂ ਤੋਂ ਚਲ ਰਹੀ ਸੀ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਦੋਂ ਸ਼ੁਕਰਵਾਰ ਨੂੰ ਸਵੇਰੇ ਸੋਸ਼ਲ ਮੀਡੀਆ ਤੇ ਆਪਣੀ ਸਿਹਤ ਨੂੰ ਲੈ ਕੇ ਪੋਸਟ ਕਰ ਰਹੇ ਸਨ, ਉਸ ਵੇਲੇ ਵੈਨੇਜ਼ਏਲਾ ਦੇ ਆਗੂ ਨਿਕੋਲਸ ਮਾਦੁਰੋ ਦੇ ਖਿਲਾਫ ਇੱਕ ਵੱਡੇ ਪੈਮਾਨੇ ‘ਤੇ ਅਮਰੀਕੀ ਫੌਜ ਅਭਿਆਨ ਆਪਣੀ ਫਾਇਨਲ ਸਟੇਜ ‘ਤੇ ਪਹੁੰਚ ਚੁੱਕਾ ਸੀ।

ਅਮਰੀਕਾ ਦੇ ਅਧਿਕਾਰੀਆਂ ਦੇ ਮੁਤਾਬਕ, Absolute Resolve ਨਾਮ ਦੇ ਇਸ ਮੁਹਿੰਮ ਦੀ ਯੋਜਨਾ ਅਤੇ ਅਭਿਆਸ ਕਈ ਮਹੀਨਿਆਂ ਤੋਂ ਕੀਤਾ ਜਾ ਰਿਹਾ ਸੀ। ਇਹ 30 ਮਿੰਟਾਂ ਤੋਂ ਵੀ ਘੱਟ ਸਮੇਂ ਵਿੱਚ ਪੂਰਾ ਹੋ ਗਿਆ, ਜਿਸ ਨਾਲ ਨਿਕੋਲਸ ਮਾਦੁਰੋ ਦੇ ਸ਼ਾਸਨ ਦਾ ਕੁਝ ਘੰਟਿਆਂ ਵਿੱਚ ਹੀ ਅੰਤ ਹੋ ਗਿਆ।

ਮਾਦੁਰੋ ‘ਤੇ ਬਾਰੀਕੀ ਨਾਲ ਰੱਖੀ ਨਜ਼ਰ

ਹਮਲੇ ਤੋਂ ਪਹਿਲਾਂ ਦੇ ਦਿਨਾਂ ਵਿੱਚ, ਅਮਰੀਕੀ ਫੌਜ ਨੇ ਚੁੱਪ-ਚਾਪ ਵੈਨੇਜ਼ੁਏਲਾ ਦੇ ਤੱਟ ਤੋਂ ਆਪਣੀ ਮੌਜੂਦਗੀ ਵਧਾ ਦਿੱਤੀ, ਜਦੋਂ ਕਿ ਖੁਫੀਆ ਏਜੰਸੀਆਂ ਨਿਕੋਲਸ ਮਾਦੁਰੋ ਦੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ‘ਤੇ ਨੇੜਿਓਂ ਨਜ਼ਰ ਰੱਖ ਰਹੀਆਂ ਸਨ। ਐਸੋਸੀਏਟਿਡ ਪ੍ਰੈਸ ਦੀ ਇੱਕ ਰਿਪੋਰਟ ਦੇ ਅਨੁਸਾਰ, ਅਧਿਕਾਰੀਆਂ ਨੇ ਮਾਦੁਰੋ ਦੇ ਠਿਕਾਣਿਆਂ, ਉਸਦੀਆਂ ਆਦਤਾਂ ਦਾ ਪਤਾ ਲਗਾਇ ਅਤੇ ਇੱਥੋਂ ਤੱਕ ਕਿ ਉਸ ਦੇ ਪਾਲਤੂ ਜਾਨਵਰਾਂ ਅਤੇ ਕੱਪੜਿਆਂ ਵਰਗੇ ਵੇਰਵੇ ਵੀ ਇਕੱਠੇ ਕੀਤੇ।

ਟਰੰਪ ਮੁਤਾਬਕ, ਅਭਿਆਸ ਦੇ ਲਈ ਮਾਦੁਰੋ ਦੇ ਨਿਵਾਸ ਦੀ ਪੂਰੀ ਤਰ੍ਹਾਂ ਨਕਲ ਤਿਆਰ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ, ਉਨ੍ਹਾਂ ਨੇ ਸੱਚੀ ਅਜਿਹਾ ਘਰ ਬਣਿਆ ਜੋ ਪੂਰੀ ਤਰ੍ਹਾਂ ਉਸ ਦੇ ਘਰ ਵਰਗਾ ਸੀ। ਜਿਸ ਵਿੱਚ ਉਹ ਦਾਖਲ ਹੋਏ- ਸਭ ਕੁਝ ਇੱਕੋ ਜਿਹਾ ਸੀ, ਹਰ ਜਗ੍ਹਾ ਉਹੀ ਸਟੀਲ ਲਗਿਆ ਹੋਇਆ ਸੀ।

ਸ਼ਹਿਰ ਵਿੱਚ ਬੰਦ ਕੀਤੀ ਗਈ ਬਿਜਲੀ

ਟਰੰਪ ਨੇ ਇਹ ਵੀ ਕਿਹਾ ਕਿ ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਨੂੰ ਬਾਹਰ ਕੱਢਣ ਲਈ ਅਮਰੀਕੀ ਫੌਜਾਂ ਦੁਆਰਾ ਕੀਤੀ ਗਈ ਕਾਰਵਾਈ ਦੌਰਾਨ ਵੈਨੇਜ਼ੁਏਲਾ ਦੇ ਇੱਕ ਸ਼ਹਿਰ ਵਿੱਚ ਲਗਭਗ ਸਾਰੀ ਬਿਜਲੀ ਕੱਟ ਦਿੱਤੀ ਗਈ ਸੀ।

“ਉਹ ਇੱਕ ਕਿਲ੍ਹੇ ਵਿੱਚ ਸੀ,” ਉਸਨੇ ਫੌਕਸ ਨਿਊਜ਼ ਨਾਲ ਇੱਕ ਇੰਟਰਵਿਊ ਵਿੱਚ ਕਿਹਾ। ਜੁਆਇੰਟ ਚੀਫ਼ਸ ਆਫ਼ ਸਟਾਫ਼ ਦੇ ਚੇਅਰਮੈਨ ਜਨਰਲ ਡੈਨ ਕੇਨ ਨੇ ਕਿਹਾ, “ਅਸੀਂ ਸੋਚਦੇ ਹਾਂ, ਯੋਜਨਾ ਬਣਾਉਂਦੇ ਹਾਂ, ਸਿਖਲਾਈ ਦਿੰਦੇ ਹਾਂ, ਅਭਿਆਸ ਕਰਦੇ ਹਾਂ, ਸਮੀਖਿਆ ਕਰਦੇ ਹਾਂ, ਅਤੇ ਫਿਰ ਵਾਰ-ਵਾਰ ਅਭਿਆਸ ਕਰਦੇ ਹਾਂ। ਇਸ ਨੂੰ ਸਹੀ ਕਰਨ ਲਈ ਨਹੀਂ, ਸਗੋਂ ਇਹ ਯਕੀਨੀ ਬਣਾਉਣ ਲਈ ਕਿ ਅਸੀਂ ਕੋਈ ਗਲਤੀ ਨਾ ਕਰੀਏ।”

ਟਰੰਪ ਨੇ ਆਪ੍ਰੇਸ਼ਨ ਨੂੰ ਦਿੱਤੀ ਮਨਜ਼ੂਰੀ

ਸੀਬੀਐਸ ਨਿਊਜ਼ ਦੀ ਰਿਪੋਰਟ ਅਨੁਸਾਰ, ਟਰੰਪ ਵੱਲੋਂ ਰਾਤ 10:46 ਵਜੇ ਦੇ ਕਰੀਬ ਈਟੀ ‘ਤੇ ਮਿਸ਼ਨ ਨੂੰ ਅਧਿਕਾਰਤ ਕਰਨ ਤੋਂ ਬਾਅਦ ਇਹ ਕਾਰਵਾਈ ਰਾਤੋ-ਰਾਤ ਸ਼ੁਰੂ ਕੀਤੀ ਗਈ। ਐਸੋਸੀਏਟਿਡ ਪ੍ਰੈਸ ਨੇ ਰਿਪੋਰਟ ਦਿੱਤੀ ਕਿ ਅਮਰੀਕੀ ਫੌਜਾਂ ਨੇ ਅਨੁਕੂਲ ਮੌਸਮ ਦੀ ਉਡੀਕ ਵਿੱਚ ਕਈ ਦਿਨਾਂ ਤੱਕ ਕਾਰਵਾਈਆਂ ਨੂੰ ਰੋਕਿਆ ਅਤੇ ਉਦੋਂ ਤੱਕ ਅੱਗੇ ਨਹੀਂ ਵਧੇ ਜਦੋਂ ਤੱਕ ਜਹਾਜ਼ਾਂ ਨੂੰ ਸੁਰੱਖਿਅਤ ਢੰਗ ਨਾਲ ਉਡਾਣ ਭਰਨ ਲਈ ਬੱਦਲ ਸਾਫ਼ ਨਹੀਂ ਹੋ ਗਏ।

150 ਅਮਰੀਕੀ ਜਹਾਜ਼ ਦਾਖਲ ਹੋਏ

ਡੈਨ ਕੇਨ ਨੇ ਰਿਪੋਰਟ ਦਿੱਤੀ ਕਿ ਹੈਲੀਕਾਪਟਰ ਖੋਜ ਤੋਂ ਬਚਣ ਲਈ ਪਾਣੀ ਦੀ ਸਤ੍ਹਾ ਦੇ ਬਹੁਤ ਨੇੜੇ ਉੱਡਦੇ ਸਨ, ਜਦੋਂ ਕਿ ਅਮਰੀਕੀ ਜਹਾਜ਼ਾਂ ਨੇ ਉੱਪਰੋਂ ਕਵਰ ਦਿੱਤਾ। ਬਲੂਮਬਰਗ ਦੀ ਇੱਕ ਰਿਪੋਰਟ ਦੇ ਅਨੁਸਾਰ, ਅਮਰੀਕੀ ਫੌਜਾਂ ਦੁਆਰਾ ਵੈਨੇਜ਼ੁਏਲਾ ਦੇ ਹਵਾਈ ਰੱਖਿਆ ਪ੍ਰਣਾਲੀ ਨੂੰ ਅਯੋਗ ਕਰਨ ਤੋਂ ਬਾਅਦ 150 ਤੋਂ ਵੱਧ ਅਮਰੀਕੀ ਜਹਾਜ਼ ਵੈਨੇਜ਼ੁਏਲਾ ਦੇ ਹਵਾਈ ਖੇਤਰ ਵਿੱਚ ਦਾਖਲ ਹੋਏ। ਇਸ ਦੌਰਾਨ, ਆਰਮੀ ਡੈਲਟਾ ਫੋਰਸ ਕਮਾਂਡੋਜ਼ ਨੂੰ ਉਸ ਫੌਜੀ ਅੱਡੇ ‘ਤੇ ਏਅਰਲਿਫਟ ਕੀਤਾ ਗਿਆ ਜਿੱਥੇ ਮਾਦੁਰੋ ਠਹਿਰਿਆ ਹੋਇਆ ਸੀ।

ਮਾਦੁਰੋ ਅਤੇ ਸੀਲੀਆ ਨੂੰ ਕਿਵੇਂ ਫੜਿਆ?

ਟੀਮ ਸਟੀਲ ਦੇ ਦਰਵਾਜ਼ੇ ਤੋੜ ਕੇ ਮਾਦੁਰੋ ਅਤੇ ਉਸ ਦੀ ਪਤਨੀ, ਸੀਲੀਆ ਫਲੋਰਸ ਤੱਕ ਪਹੁੰਚੀ, ਪਰ ਸੁਰੱਖਿਅਤ ਕਮਰੇ ਵਿੱਚ ਦਾਖਲ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਰੋਕ ਦਿੱਤਾ ਗਿਆ। ਟਰੰਪ ਨੇ ਫੌਕਸ ਨਿਊਜ਼ ਨਾਲ ਇੱਕ ਇੰਟਰਵਿਊ ਵਿੱਚ ਉਸ ਪਲ ਨੂੰ ਯਾਦ ਕੀਤਾ। ਉਸ ਨੇ ਕਿਹਾ, “ਉਹ ਇੱਕ ਸੁਰੱਖਿਅਤ ਜਗ੍ਹਾ ‘ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਸੀ। ਦਰਵਾਜ਼ਾ ਬਹੁਤ ਮੋਟਾ ਸੀ, ਬਹੁਤ ਭਾਰੀ। ਪਰ ਉਹ ਇਸ ਤੱਕ ਨਹੀਂ ਪਹੁੰਚ ਸਕਿਆ। ਉਹ ਦਰਵਾਜ਼ੇ ਤੱਕ ਪਹੁੰਚ ਗਿਆ, ਪਰ ਉਹ ਇਸ ਨੂੰ ਬੰਦ ਨਹੀਂ ਕਰ ਸਕਿਆ।”

ਟਰੰਪ ਨੇ ਕਿਹਾ ਕਿ ਅਮਰੀਕੀ ਫੌਜਾਂ ਕੋਲ ਲੋੜ ਪੈਣ ‘ਤੇ ਮਜ਼ਬੂਤ ​​ਸਟੀਲ ਨੂੰ ਕੱਟਣ ਲਈ ਵੱਡੇ ਬਲੋਟਾਰਚ ਉਪਲਬਧ ਹਨ। ਰਾਜਧਾਨੀ ਵਿੱਚ ਘੱਟੋ-ਘੱਟ ਸੱਤ ਧਮਾਕੇ ਸੁਣੇ ਗਏ।

ਮਾਦੁਰੋ ਅਤੇ ਉਸਦੀ ਪਤਨੀ ਕਿੱਥੇ ਹਨ?

ਮਾਦੁਰੋ ਅਤੇ ਉਸਦੀ ਪਤਨੀ ਨੂੰ ਹੈਲੀਕਾਪਟਰ ਰਾਹੀਂ ਇੱਕ ਅਮਰੀਕੀ ਜੰਗੀ ਜਹਾਜ਼ ਵਿੱਚ ਲਿਜਾਇਆ ਗਿਆ ਅਤੇ ਅਮਰੀਕਾ ਲਿਆਂਦਾ ਗਿਆ। ਜਿੱਥੇ ਟਰੰਪ ਪ੍ਰਸ਼ਾਸਨ ਨਿਊਯਾਰਕ ਵਿੱਚ ਉਸ ‘ਤੇ ਮੁਕੱਦਮਾ ਚਲਾਉਣ ਦੀ ਯੋਜਨਾ ਬਣਾ ਰਿਹਾ ਹੈ। ਮਾਦੁਰੋ ਦੀ ਇੱਕ ਫੋਟੋ ਵੀ ਸਾਹਮਣੇ ਆਈ ਹੈ। ਜਿਸ ਵਿੱਚ ਉਨ੍ਹਾਂ ਨੂੰ ਅੱਖਾਂ ‘ਤੇ ਪੱਟੀ ਬੰਨ੍ਹੀ ਹੋਈ ਹੈ ਅਤੇ ਉਨ੍ਹਾਂ ਦੇ ਹੱਥ ਬੰਨ੍ਹੇ ਹੋਏ ਹਨ।

ਇਸ ਤੋਂ ਬਾਅਦ ਟਰੰਪ ਨੇ ਫਲੋਰਿਡਾ ਸਥਿਤ ਰਿਹਾਇਸ਼ ਤੋਂ ਇੱਕ ਨਿਊਜ਼ ਬ੍ਰੀਫ ਵਿੱਚ ਮਿਸ਼ਨ ਨੂੰ ਲੈ ਕੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਕੁਝ ਅਮਰੀਕੀ ਫੌਜੀ ਜ਼ਖਮੀ ਹੋਏ ਹਨ, ਪਰ ਉਨ੍ਹਾਂ ਦਾ ਮਨਣਾ ਹੈ ਕਿ ਇਸ ਪੂਰੇ ਆਪ੍ਰੇਸ਼ਨ ਵਿੱਚ ਕੋਈ ਵੀ ਮਾਰਿਆ ਨਹੀਂ ਗਿਆ ਹੈ। ਹਾਲਾਂਕਿ, ਵੈਨੇਜ਼ੁਏਲਾ ਦੀ ਉਪ ਰਾਸ਼ਟਰਪਤੀ ਡੇਲਸੀ ਰੋਡਰਿਗੇਜ ਨੇ ਕਿਹਾ ਕਿ ਇਸ ਹਮਲੇ ਦੇ ਦੌਰਾਨ ਆਮ ਨਾਗਰਿਕਾ ਅਤੇ ਫੌਜੀਆਂ ਦੀ ਮੌਤ ਹੋਈ ਹੈ।

Ex IG ਅਮਰ ਸਿੰਘ ਚਾਹਲ Cyber ਠਗੀ ਮਾਮਲੇ 'ਚ ਮੁੰਬਈ ਤੋਂ 3 ਗ੍ਰਿਫਤਾਰ, ਪਟਿਆਲਾ ਲਿਆ ਰਹੀ ਪੁਲਿਸ
Ex IG ਅਮਰ ਸਿੰਘ ਚਾਹਲ Cyber ਠਗੀ ਮਾਮਲੇ 'ਚ ਮੁੰਬਈ ਤੋਂ 3 ਗ੍ਰਿਫਤਾਰ, ਪਟਿਆਲਾ ਲਿਆ ਰਹੀ ਪੁਲਿਸ...
Border 2 Teaser: ਸੰਨੀ ਦਿਓਲ ਨੇ ਦੱਸਿਆ ਬਾਰਡਰ ਬਣਾਉਣ ਦਾ ਕਾਰਨ, ਬੋਲੇ - ਪਿਤਾ ਧਰਮਿੰਦਰ ਦੀ ਹਕੀਕਤ ਬਣੀ ਪ੍ਰੇਰਨਾ
Border 2 Teaser: ਸੰਨੀ ਦਿਓਲ ਨੇ ਦੱਸਿਆ ਬਾਰਡਰ ਬਣਾਉਣ ਦਾ ਕਾਰਨ, ਬੋਲੇ - ਪਿਤਾ ਧਰਮਿੰਦਰ ਦੀ ਹਕੀਕਤ ਬਣੀ ਪ੍ਰੇਰਨਾ...
ਪੰਜਾਬ ਹਰਿਆਣਾ ਹਿਮਾਚਲ ਦੀ ਕਮਾਨ ਸੰਭਾਲਣਗੇ ਪ੍ਰਿਯੰਕਾ ਗਾਂਧੀ! ਕੀ ਚੱਲ ਰਿਹਾ ਕਾਂਗਰਸ ਦੇ ਅੰਦਰਖਾਣੇ? ਜਾਣੋ...
ਪੰਜਾਬ ਹਰਿਆਣਾ ਹਿਮਾਚਲ ਦੀ ਕਮਾਨ ਸੰਭਾਲਣਗੇ ਪ੍ਰਿਯੰਕਾ ਗਾਂਧੀ! ਕੀ ਚੱਲ ਰਿਹਾ ਕਾਂਗਰਸ ਦੇ ਅੰਦਰਖਾਣੇ? ਜਾਣੋ......
ਮਨਾਲੀ ਬਰਫਬਾਰੀ: ਨਵੇਂ ਸਾਲ ਦੇ ਰੋਮਾਂਚ ਦੇ ਨਾਲ ਟ੍ਰੈਫਿਕ ਜਾਮ ਦਾ ਦਰਦ, ਵੋਖੋ VIDEO
ਮਨਾਲੀ ਬਰਫਬਾਰੀ: ਨਵੇਂ ਸਾਲ ਦੇ ਰੋਮਾਂਚ ਦੇ ਨਾਲ ਟ੍ਰੈਫਿਕ ਜਾਮ ਦਾ ਦਰਦ, ਵੋਖੋ VIDEO...
ਅਕਾਲੀ ਦਲ ਦਾ ਬੀਜੇਪੀ ਨਾਲ ਹੋਵੇਗਾ ਗੱਠਜੋੜ! ਜਾਣੋ ਕੀ ਬੋਲੇ AAP ਵਿਧਾਇਕ ਕੁਲਦੀਪ ਧਾਲੀਵਾਲ?
ਅਕਾਲੀ ਦਲ ਦਾ ਬੀਜੇਪੀ ਨਾਲ ਹੋਵੇਗਾ ਗੱਠਜੋੜ! ਜਾਣੋ ਕੀ ਬੋਲੇ AAP ਵਿਧਾਇਕ ਕੁਲਦੀਪ ਧਾਲੀਵਾਲ?...
Major Changes in India 2026: 1 ਜਨਵਰੀ, 2026 ਤੋਂ ਬਦਲਣਗੇ ਕਈ ਨਿਯਮ , ਤੁਹਾਡੀ ਜੇਬ ਅਤੇ ਜਿੰਦਗੀ 'ਤੇ ਪਵੇਗਾ ਸਿੱਧਾ ਅਸਰ
Major Changes in India 2026: 1 ਜਨਵਰੀ, 2026 ਤੋਂ ਬਦਲਣਗੇ ਕਈ ਨਿਯਮ , ਤੁਹਾਡੀ ਜੇਬ ਅਤੇ ਜਿੰਦਗੀ 'ਤੇ ਪਵੇਗਾ ਸਿੱਧਾ ਅਸਰ...
ਨਵੇਂ ਸਾਲ ਮੌਕੇ ਧਾਰਮਿਕ ਅਸਥਾਨਾਂ 'ਤੇ ਸ਼ਰਧਾਲੂਆਂ ਦਾ ਹੜ੍ਹ, ਪਹਾੜਾਂ 'ਤੇ ਵੀ ਸੈਲਾਨੀਆਂ ਦੀ ਭੀੜ
ਨਵੇਂ ਸਾਲ ਮੌਕੇ ਧਾਰਮਿਕ ਅਸਥਾਨਾਂ 'ਤੇ ਸ਼ਰਧਾਲੂਆਂ ਦਾ ਹੜ੍ਹ, ਪਹਾੜਾਂ 'ਤੇ ਵੀ ਸੈਲਾਨੀਆਂ ਦੀ ਭੀੜ...
Trade Deals: ਭਾਰਤ ਦੀ ਵਪਾਰਕ ਜਿੱਤ, ਟਰੰਪ ਟੈਰਿਫ ਦਾ ਅਸਰ ਘੱਟ, ਆਸਟ੍ਰੇਲੀਆ ਦੇਵੇਗਾ ਜ਼ੀਰੋ ਟੈਰਿਫ
Trade Deals: ਭਾਰਤ ਦੀ ਵਪਾਰਕ ਜਿੱਤ, ਟਰੰਪ ਟੈਰਿਫ ਦਾ ਅਸਰ ਘੱਟ, ਆਸਟ੍ਰੇਲੀਆ ਦੇਵੇਗਾ ਜ਼ੀਰੋ ਟੈਰਿਫ...
Sharwan Kumar: ਪੰਜਾਬ ਵਿਧਾਨਸਭਾ ਵਿੱਚ ਪਹੁੰਚਿਆ ਨੰਨ੍ਹਾ ਸਿਪਾਹੀ ਸ਼ਰਵਨ ਕੁਮਾਰ, ਰਾਸ਼ਟਰਪਤੀ ਨੇ ਕੀਤਾ ਹੈ ਸਨਮਾਨਿਤ
Sharwan Kumar: ਪੰਜਾਬ ਵਿਧਾਨਸਭਾ ਵਿੱਚ ਪਹੁੰਚਿਆ ਨੰਨ੍ਹਾ ਸਿਪਾਹੀ ਸ਼ਰਵਨ ਕੁਮਾਰ, ਰਾਸ਼ਟਰਪਤੀ ਨੇ ਕੀਤਾ ਹੈ ਸਨਮਾਨਿਤ...