AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਜੰਗ ਦੇ ਮੈਦਾਨ ‘ਚ ਪਹੁੰਚਿਆ TV9 ਭਾਰਤਵਰਸ਼, ਸੁਮੈਰਾ ਖ਼ਾਨ ਨੇ ਤੇਹਰਾਨ ਤੋਂ ਦਿਖਾਈ ਜੰਗ ਦੀ ਅਸਲੀ ਤਸਵੀਰ

TV9 ਭਾਰਤਵਰਸ਼ ਦੀ ਰਿਪੋਰਟਰ ਸੁਮੈਰਾ ਖ਼ਾਨ ਇਸ ਵੇਲੇ ਤੇਹਰਾਨ ਪਹੁੰਚ ਕੇ ਗਰਾਊਂਡ ਜ਼ੀਰੋ ਤੋਂ ਰਿਪੋਰਟਿੰਗ ਕਰ ਰਹੀ ਹੈ। ਇਸ ਦੇ ਨਾਲ ਹੀ TV9 ਤੇਹਰਾਨ ਪਹੁੰਚਣ ਵਾਲਾ ਪਹਿਲਾ ਭਾਰਤੀ ਨਿਊਜ਼ ਚੈਨਲ ਬਣ ਗਿਆ ਹੈ। ਸੁਮੈਰਾ ਖ਼ਾਨ ਫਿਲਹਾਲ ਤੇਹਰਾਨ ਦੇ ਫਰੀਡਮ ਸੁਕੇਅਰ ਦੇ ਕੋਲੋਂ ਰਿਪੋਰਟਿੰਗ ਕਰ ਰਹੀ ਹੈ, ਜਿੱਥੋਂ ਉਹ ਜ਼ਮੀਨੀ ਹਾਲਾਤ ਅਤੇ ਤਾਜ਼ਾ ਅਪਡੇਟ ਦਰਸ਼ਕਾਂ ਤੱਕ ਪਹੁੰਚਾ ਰਹੀ ਹੈ। ਸੁਮੈਰਾ ਨੇ ਫਰੀਡਮ ਸੁਕੇਅਰ ਤੋਂ ਤੇਹਰਾਨ ਦੀ ਜ਼ਮੀਨੀ ਸਥਿਤੀ ਅਤੇ ਉੱਥੇ ਹੋਈ ਤਬਾਹੀ ਦੀਆਂ ਤਸਵੀਰਾਂ ਦਿਖਾਈਆਂ।

ਜੰਗ ਦੇ ਮੈਦਾਨ 'ਚ ਪਹੁੰਚਿਆ TV9 ਭਾਰਤਵਰਸ਼, ਸੁਮੈਰਾ ਖ਼ਾਨ ਨੇ ਤੇਹਰਾਨ ਤੋਂ ਦਿਖਾਈ ਜੰਗ ਦੀ ਅਸਲੀ ਤਸਵੀਰ
tv9-punjabi
| Published: 01 May 2026 21:14 PM IST
Share

TV9 ਭਾਰਤਵਰਸ਼ ਦੀ ਰਿਪੋਰਟਰ ਸੁਮੈਰਾ ਖ਼ਾਨ ਇਸ ਵੇਲੇ ਤੇਹਰਾਨ ਪਹੁੰਚ ਕੇ ਗਰਾਊਂਡ ਜ਼ੀਰੋ ਤੋਂ ਰਿਪੋਰਟਿੰਗ ਕਰ ਰਹੀ ਹੈ। ਇਸ ਦੇ ਨਾਲ ਹੀ TV9 ਤੇਹਰਾਨ ਪਹੁੰਚਣ ਵਾਲਾ ਪਹਿਲਾ ਭਾਰਤੀ ਨਿਊਜ਼ ਚੈਨਲ ਬਣ ਗਿਆ ਹੈ। ਸੁਮੈਰਾ ਖ਼ਾਨ ਫਿਲਹਾਲ ਤੇਹਰਾਨ ਦੇ ਫਰੀਡਮ ਸੁਕੇਅਰ ਦੇ ਕੋਲੋਂ ਰਿਪੋਰਟਿੰਗ ਕਰ ਰਹੀ ਹੈ, ਜਿੱਥੋਂ ਉਹ ਜ਼ਮੀਨੀ ਹਾਲਾਤ ਅਤੇ ਤਾਜ਼ਾ ਅਪਡੇਟ ਦਰਸ਼ਕਾਂ ਤੱਕ ਪਹੁੰਚਾ ਰਹੀ ਹੈ। ਸੁਮੈਰਾ ਨੇ ਫਰੀਡਮ ਸੁਕੇਅਰ ਤੋਂ ਤੇਹਰਾਨ ਦੀ ਜ਼ਮੀਨੀ ਸਥਿਤੀ ਅਤੇ ਉੱਥੇ ਹੋਈ ਤਬਾਹੀ ਦੀਆਂ ਤਸਵੀਰਾਂ ਦਿਖਾਈਆਂ।

ਤੇਹਰਾਨ ਤੱਕ ਪਹੁੰਚਣ ਦਾ ਉਨ੍ਹਾਂ ਦਾ ਸਫਰ ਆਸਾਨ ਨਹੀਂ ਸੀ। ਉਨ੍ਹਾਂ ਨੇ ਪਹਿਲਾਂ ਹਵਾਈ ਮਾਰਗ ਰਾਹੀਂ ਇਰਾਕ ਦੀ ਯਾਤਰਾ ਕੀਤੀ ਅਤੇ ਫਿਰ ਬਗਦਾਦ ਤੋਂ ਗੱਡੀ ਰਾਹੀਂ ਇੱਕ ਲੰਬਾ ਸਫਰ ਤੈਅ ਕੀਤਾ। ਅੰਤ ਵਿੱਚ ਉਨ੍ਹਾਂ ਨੂੰ ਕੁਝ ਦੂਰੀ ਪੈਦਲ ਵੀ ਚੱਲਣੀ ਪਈ। ਕਈ ਮੁਸ਼ਕਲਾਂ ਅਤੇ ਚੁਣੌਤੀਆਂ ਦੇ ਬਾਵਜੂਦ ਸੁਮੈਰਾ ਖ਼ਾਨ ਤੇਹਰਾਨ ਪਹੁੰਚਣ ਵਿੱਚ ਕਾਮਯਾਬ ਰਹੀ।

ਇੰਕਲਾਬ ਸਟ੍ਰੀਟ ਤੋਂ ਜ਼ਮੀਨੀ ਹਾਲਾਤ

ਸੁਮੈਰਾ ਨੇ ਦੱਸਿਆ ਕਿ ਉਹ ਇਸ ਵੇਲੇ ਇੰਕਲਾਬ ਸਟ੍ਰੀਟ ‘ਤੇ ਮੌਜੂਦ ਹੈ। ਇਹ ਤੇਹਰਾਨ ਦੀ ਇੱਕ ਮੁੱਖ ਸੜਕ ਹੈ ਅਤੇ ਇੱਥੋਂ ਅੱਗੇ ਜਾ ਕੇ ਫਰੀਡਮ ਸੁਕੇਅਰ ਪੈਂਦਾ ਹੈ। ਇੱਥੇ ਬਹੁਤ ਸਾਰੀਆਂ ਅਹਿਮ ਇਮਾਰਤਾਂ ਹਨ। ਇਹ ਉਹ ਇਲਾਕਾ ਹੈ ਜਿੱਥੇ ਕਈ ਹਮਲੇ ਕੀਤੇ ਗਏ ਸਨ। ਹਾਲਾਂਕਿ, ਈਰਾਨ ਨੇ ਤੇਜ਼ੀ ਨਾਲ ਇਸ ਨੂੰ ਮੁੜ ਉਸਾਰਿਆ ਹੈ। ਇੱਥੇ ਹੋਏ ਹਮਲਿਆਂ ਵਿੱਚ ਹੋਟਲਾਂ ਦੇ ਸ਼ੀਸ਼ੇ ਜਾਂ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਸੀ, ਜਿਨ੍ਹਾਂ ਨੂੰ ਹੁਣ ਠੀਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

ਬਾਜ਼ਾਰ ਅਤੇ ਤੇਹਰਾਨ ਦੀ ਆਮ ਜ਼ਿੰਦਗੀ

ਸੁਮੈਰਾ ਨੇ ਦੱਸਿਆ ਕਿ ਤੇਹਰਾਨ ਵਿੱਚ ਆਮ ਜ਼ਿੰਦਗੀ ਉਸੇ ਤਰ੍ਹਾਂ ਚੱਲ ਰਹੀ ਹੈ। ਅੱਜ ਛੁੱਟੀ ਦਾ ਦਿਨ ਹੋਣ ਕਾਰਨ ਬਾਜ਼ਾਰ ਬੰਦ ਹੈ, ਪਰ ਆਮ ਤੌਰ ‘ਤੇ ਬਾਜ਼ਾਰ ਵੀ ਖੁੱਲ੍ਹਾ ਹੁੰਦਾ ਹੈ। ਸੁਮੈਰਾ ਨੇ ਇੰਕਲਾਬ ਸਟ੍ਰੀਟ ‘ਤੇ ਅਯਾਤੁੱਲਾ ਅਲੀ ਖ਼ਾਮੇਨੇਈ ਦੀ ਤਸਵੀਰ ਦਿਖਾਈ। ਉਨ੍ਹਾਂ ਨੇ ਕਿਹਾ ਕਿ ਇਸ ਤਸਵੀਰ ਦੀ ਬਹੁਤ ਅਹਿਮਤ ਹੈ ਕਿਉਂਕਿ ਇਹ ਈਰਾਨ ਦੇ ਲੋਕਾਂ ਦੇ ਜਜ਼ਬੇ ਨੂੰ ਦਰਸਾਉਂਦੀ ਹੈ। ਇਹ ਤਸਵੀਰ ਦਿਖਾਉਂਦੀ ਹੈ ਕਿ ਅਮਰੀਕਾ ਨਾਲ ਜੰਗ ਦੇ ਵਿਚਕਾਰ ਈਰਾਨ ਮਜ਼ਬੂਤੀ ਨਾਲ ਖੜ੍ਹਾ ਹੈ। ਸੁਮੈਰਾ ਖ਼ਾਨ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਲੋਕ ਕਿਸ ਤਰ੍ਹਾਂ ਅਜੇ ਵੀ ਈਰਾਨ ਵਿੱਚ ਇੱਕਜੁੱਟ ਹੁੰਦੇ ਹੋਏ ਅਮਰੀਕਾ ਅਤੇ ਇਜ਼ਰਾਈਲ ਦੀਆਂ ਕਾਰਵਾਈਆਂ ਦੇ ਖਿਲਾਫ ਇਸੇ ਚੌਕ ‘ਤੇ ਇਕੱਠੇ ਹੋਏ ਸਨ।

ਸੁਮੈਰਾ ਮੁਤਾਬਕ, ਹੁਣ ਇੱਥੋਂ ਦੀ ਗਰਾਊਂਡ ਰਿਐਲਿਟੀ ਸਾਹਮਣੇ ਆ ਚੁੱਕੀ ਹੈ। ਹਾਲਾਂਕਿ ਇੱਥੇ ਸਭ ਕੁਝ ਆਮ ਲੱਗ ਰਿਹਾ ਹੈ, ਪਰ ਸੁਮੈਰਾ ਲਗਾਤਾਰ ਦੱਸ ਰਹੀ ਹੈ ਕਿ ਭਾਵੇਂ ਉੱਪਰੋਂ ਸ਼ਾਂਤੀ ਦਿਖ ਰਹੀ ਹੋਵੇ, ਪਰ ਇਹ ਉਹੀ ਇਲਾਕਾ ਹੈ ਜਿੱਥੇ ਸਭ ਤੋਂ ਵੱਧ ਮਿਜ਼ਾਈਲ ਹਮਲੇ ਹੋਏ ਸਨ। ਆਉਣ ਵਾਲੇ ਦਿਨਾਂ ਵਿੱਚ ਉਹ ਤੇਹਰਾਨ ਤੋਂ ਲਾਈਵ ਰਿਪੋਰਟਿੰਗ ਜਾਰੀ ਰੱਖ ਕੇ ਹਰ ਛੋਟੀ-ਵੱਡੀ ਜਾਣਕਾਰੀ ਦਰਸ਼ਕਾਂ ਤੱਕ ਪਹੁੰਚਾਉਂਦੀ ਰਹੇਗੀ।

ਹਾਲਾਤ ਅਜੇ ਵੀ ਤਣਾਅਪੂਰਨ

ਈਰਾਨ ਅਤੇ ਅਮਰੀਕਾ ਵਿਚਕਾਰ 8 ਅਪ੍ਰੈਲ ਤੋਂ ਸੀਜ਼ਫਾਇਰ ਲਾਗੂ ਹੈ। ਹਾਲਾਂਕਿ, ਮਿਡਲ ਈਸਟ ਵਿੱਚ ਹਾਲਾਤ ਅਜੇ ਵੀ ਤਣਾਅਪੂਰਨ ਬਣੇ ਹੋਏ ਹਨ। ਈਰਾਨ, ਅਮਰੀਕਾ ਅਤੇ ਇਜ਼ਰਾਈਲ ਵਿਚਕਾਰ ਲਗਾਤਾਰ ਬਿਆਨਬਾਜ਼ੀ ਹੋ ਰਹੀ ਹੈ। ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਆਨ ਨੇ ਕਿਹਾ ਕਿ US ਨੇਵੀ ਦੀ ਨਾਕਾਬੰਦੀ ਜੰਗ ਵਰਗੀ ਕਾਰਵਾਈ ਹੈ ਅਤੇ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਦੂਜੇ ਪਾਸੇ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਜੰਗ ਫਿਰ ਸ਼ੁਰੂ ਹੋ ਸਕਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਗੱਲਬਾਤ ਚੱਲ ਰਹੀ ਹੈ, ਪਰ ਉਸ ਦੀ ਪੂਰੀ ਜਾਣਕਾਰੀ ਬਹੁਤ ਘੱਟ ਲੋਕਾਂ ਕੋਲ ਹੈ।

ਇਸ ਦੌਰਾਨ, ਤੇਹਰਾਨ ਵਿੱਚ ਡਰੋਨ ਅਤੇ ਛੋਟੇ ਜਹਾਜ਼ਾਂ ਦੇ ਖ਼ਤਰੇ ਨੂੰ ਦੇਖਦੇ ਹੋਏ ਏਅਰ ਡਿਫੈਂਸ ਸਿਸਟਮ ਨੂੰ ਚਾਲੂ ਕੀਤਾ ਗਿਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਈਰਾਨ ਪਹਿਲਾਂ ਹੀ ਤਿਆਰ ਸੀ, ਇਸ ਲਈ ਉਸ ‘ਤੇ ਆਰਥਿਕ ਅਸਰ ਘੱਟ ਪੈ ਰਿਹਾ ਹੈ। ਇੱਕ ਰਿਪੋਰਟ ਦੇ ਮੁਤਾਬਕ, ਇਸ ਸੰਘਰਸ਼ ਵਿੱਚ ਹੁਣ ਤੱਕ 1700 ਤੋਂ ਵੱਧ ਆਮ ਲੋਕ ਮਾਰੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚ 250 ਤੋਂ ਵੱਧ ਬੱਚੇ ਸ਼ਾਮਲ ਹਨ।

Follow Us
White House Shooting Incident: ਵ੍ਹਾਈਟ ਹਾਊਸ ਦੇ ਬਾਹਰ ਭਾਰੀ ਗੋਲੀਬਾਰੀ, ਟਰੰਪ ਈਰਾਨ ਮੀਟਿੰਗ ਦੌਰਾਨ ਸੁਰੱਖਿਅਤ
White House Shooting Incident: ਵ੍ਹਾਈਟ ਹਾਊਸ ਦੇ ਬਾਹਰ ਭਾਰੀ ਗੋਲੀਬਾਰੀ, ਟਰੰਪ ਈਰਾਨ ਮੀਟਿੰਗ ਦੌਰਾਨ ਸੁਰੱਖਿਅਤ...
ਪੰਜਾਬ, ਦਿੱਲੀ-NCR ਅਤੇ ਉੱਤਰੀ ਭਾਰਤ ਵਿੱਚ ਲੂ ਦਾ ਪ੍ਰਕੋਪ ਜਾਰੀ, ਅਗਲੇ 5-7 ਦਿਨਾਂ ਤੱਕ ਗਰਮੀ ਤੋਂ ਰਾਹਤ ਦੀ ਉਮੀਦ ਨਹੀਂ
ਪੰਜਾਬ, ਦਿੱਲੀ-NCR ਅਤੇ ਉੱਤਰੀ ਭਾਰਤ ਵਿੱਚ ਲੂ ਦਾ ਪ੍ਰਕੋਪ ਜਾਰੀ, ਅਗਲੇ 5-7 ਦਿਨਾਂ ਤੱਕ ਗਰਮੀ ਤੋਂ ਰਾਹਤ ਦੀ ਉਮੀਦ ਨਹੀਂ...
Rajyasabha Election 2026: ਰਾਜਸਭਾ ਦੀਆਂ 24 ਸੀਟਾਂ ਲਈ 18 ਜੂਨ ਨੂੰ ਹੋਵੇਗੀ ਵੋਟਿੰਗ
Rajyasabha Election 2026: ਰਾਜਸਭਾ ਦੀਆਂ 24 ਸੀਟਾਂ ਲਈ 18 ਜੂਨ ਨੂੰ ਹੋਵੇਗੀ ਵੋਟਿੰਗ...
India Grapples with Extreme Heatwave: ਭਾਰਤ ਨੂੰ ਭਿਆਨਕ ਗਰਮੀ ਦਾ ਪ੍ਰਕੋਪ, ਦਿੱਲੀ-ਐਨਸੀਆਰ ਵਿੱਚ ਆਰੇਂਜ ਅਲਰਟ, ਪਹਾੜਾ 'ਚ ਵੀ ਵਧਿਆ ਪਾਰਾ
India Grapples with Extreme Heatwave: ਭਾਰਤ ਨੂੰ ਭਿਆਨਕ ਗਰਮੀ ਦਾ ਪ੍ਰਕੋਪ, ਦਿੱਲੀ-ਐਨਸੀਆਰ ਵਿੱਚ ਆਰੇਂਜ ਅਲਰਟ, ਪਹਾੜਾ 'ਚ ਵੀ ਵਧਿਆ ਪਾਰਾ...
Ebola Outbreak in Congo: DRC ਵਿੱਚ ਈਬੋਲਾ ਬੁੰਡੀਬੁਗਿਓ ਸਟ੍ਰੇਨ, ਡਬਲਯੂਐਚਓ ਨੇ ਐਮਰਜੈਂਸੀ ਘੋਸ਼ਿਤ ਕੀਤੀ
Ebola Outbreak in Congo: DRC ਵਿੱਚ ਈਬੋਲਾ ਬੁੰਡੀਬੁਗਿਓ ਸਟ੍ਰੇਨ, ਡਬਲਯੂਐਚਓ ਨੇ ਐਮਰਜੈਂਸੀ ਘੋਸ਼ਿਤ ਕੀਤੀ...
ਮੁੜ ਹੋ ਸਕਦਾ ਹੈ 'ਅਕਾਲੀ ਦਲ ਪੁਨਰ ਸੁਰਜੀਤ' ਅਤੇ 'ਵਾਰਿਸ ਪੰਜਾਬ ਦੇ' ਦਾ ਗਠਜੋੜ, BJP ਨਾਲ ਵੀ ਗੱਲਬਾਤ ਲਈ ਖੁੱਲ੍ਹੇ ਰਾਹ
ਮੁੜ ਹੋ ਸਕਦਾ ਹੈ 'ਅਕਾਲੀ ਦਲ ਪੁਨਰ ਸੁਰਜੀਤ' ਅਤੇ 'ਵਾਰਿਸ ਪੰਜਾਬ ਦੇ' ਦਾ ਗਠਜੋੜ, BJP ਨਾਲ ਵੀ ਗੱਲਬਾਤ ਲਈ ਖੁੱਲ੍ਹੇ ਰਾਹ...
Chemist Strike India: ਕੈਮਿਸਟਸ ਦੀ ਹੜਤਾਲ, ਔਨਲਾਈਨ ਦਵਾਈਆਂ ਦੀ ਵਿਕਰੀ ਦਾ ਕਰ ਰਹੇ ਵਿਰੋਧ
Chemist Strike India: ਕੈਮਿਸਟਸ ਦੀ ਹੜਤਾਲ, ਔਨਲਾਈਨ ਦਵਾਈਆਂ ਦੀ ਵਿਕਰੀ ਦਾ ਕਰ ਰਹੇ ਵਿਰੋਧ...
Modi-Meloni Meet: PM ਮੋਦੀ ਨੇ ਇਟਲੀ ਦੀ ਪ੍ਰਧਾਨ ਮੰਤਰੀ ਮੇਲੋਨੀ ਨੂੰ ਗਿਫਟ ਕੀਤੀ'ਮੇਲੋਡੀ' ਟੌਫੀ
Modi-Meloni Meet: PM ਮੋਦੀ ਨੇ ਇਟਲੀ ਦੀ ਪ੍ਰਧਾਨ ਮੰਤਰੀ ਮੇਲੋਨੀ ਨੂੰ ਗਿਫਟ ਕੀਤੀ'ਮੇਲੋਡੀ' ਟੌਫੀ...
Petrol-Diesel Price: ਆਮ ਆਦਮੀ 'ਤੇ ਮਹਿੰਗਾਈ ਦੀ ਮਾਰ, ਫਿਰ ਵਧੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ
Petrol-Diesel Price: ਆਮ ਆਦਮੀ 'ਤੇ ਮਹਿੰਗਾਈ ਦੀ ਮਾਰ, ਫਿਰ ਵਧੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ...