AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੂੰ ਨੋਟਿਸ ਜਾਰੀ, ਪ੍ਰਚਾਰ ਰੁਕਣ ਦੇ ਬਾਵਜੂਦ ਰਾਜਨੀਤਿਕ ਗਤੀਵਿਧੀ ਦਾ ਇਲਜ਼ਾਮ

ਜਾਣਕਾਰੀ ਮੁਤਾਬਕ ਪ੍ਰਸ਼ਾਸਨ ਨੇ ਚੋਣ ਜ਼ਾਬਤੇ ਅਨੁਸਾਰ ਸ਼ਾਮ 5 ਵਜੇ ਪ੍ਰਚਾਰ ਬੰਦ ਦੇ ਨਿਯਮ ਦੀ ਉਲੰਘਣਾ ਮਾਮਲੇ 'ਚ ਇਹ ਕਾਰਵਾਈ ਕੀਤੀ ਹੈ। ਇਲਜ਼ਾਮ ਹੈ ਕਿ ਪ੍ਰਚਾਰ ਦਾ ਸਮਾਂ ਸਮਾਪਤ ਹੋਣ ਦੇ ਬਾਵਜੂਦ ਰਾਜਾ ਵੜਿੰਗ ਨੇ ਗਿੱਦੜਬਾਹਾ ਖੇਤਰ 'ਚ ਚੋਣ ਪ੍ਰਚਾਰ ਦੀਆਂ ਗਤੀਵਿਧੀਆਂ ਜਾਰੀ ਰੱਖੀਆ।

ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੂੰ ਨੋਟਿਸ ਜਾਰੀ, ਪ੍ਰਚਾਰ ਰੁਕਣ ਦੇ ਬਾਵਜੂਦ ਰਾਜਨੀਤਿਕ ਗਤੀਵਿਧੀ ਦਾ ਇਲਜ਼ਾਮ
ਰਾਜਾ ਵੜਿੰਗ ਦੀ ਪੁਰਾਣੀ ਤਸਵੀਰ
rajinder-arora-ludhiana
| Updated On: 25 May 2026 10:17 AM IST
Share

ਪੰਜਾਬ ਕਾਂਗਰਸ ਪ੍ਰਧਾਨ ਤੇ ਲੁਧਿਆਣਾ ਦੇ ਲੋਕ ਸਭਾ ਸਾਂਸਦ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਉਨ੍ਹਾਂ ਨੂੰ ਮੁਕਤਸਰ ਦੇ ਗਿੱਦੜਬਾਹਾ ਨਗਰ ਕੌਂਸਲ ‘ਚ ਚੋਣ ਪ੍ਰਚਾਰ ਥੰਮ ਜਾਣ ਤੋਂ ਬਾਅਦ ਕਥਿਤ ਰੂਪ ‘ਤੇ ਪ੍ਰਚਾਰ ਕਰਨ ਦੇ ਮਾਮਲੇ ‘ਚ ਰਿਟਰਨਿੰਗ ਅਫ਼ਸਰ ਨੇ ਨੋਟਿਸ ਜਾਰੀ ਕੀਤਾ ਹੈ।

ਜਾਣਕਾਰੀ ਮੁਤਾਬਕ ਪ੍ਰਸ਼ਾਸਨ ਨੇ ਚੋਣ ਜ਼ਾਬਤੇ ਅਨੁਸਾਰ ਸ਼ਾਮ 5 ਵਜੇ ਪ੍ਰਚਾਰ ਬੰਦ ਦੇ ਨਿਯਮ ਦੀ ਉਲੰਘਣਾ ਮਾਮਲੇ ‘ਚ ਇਹ ਕਾਰਵਾਈ ਕੀਤੀ ਹੈ। ਇਲਜ਼ਾਮ ਹੈ ਕਿ ਪ੍ਰਚਾਰ ਦਾ ਸਮਾਂ ਸਮਾਪਤ ਹੋਣ ਦੇ ਬਾਵਜੂਦ ਰਾਜਾ ਵੜਿੰਗ ਨੇ ਗਿੱਦੜਬਾਹਾ ਖੇਤਰ ‘ਚ ਚੋਣ ਪ੍ਰਚਾਰ ਦੀਆਂ ਗਤੀਵਿਧੀਆਂ ਜਾਰੀ ਰੱਖੀਆ।

ਹਾਲਾਂਕਿ, ਦੂਜੇ ਪਾਸੇ ਵੜਿੰਗ ਦੀ ਟੀਮ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਸਬੰਧੀ ਕੋਈ ਵੀ ਅਧਿਕਾਰਤ ਨੋਟਿਸ ਨਹੀਂ ਮਿਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਵੀ ਖ਼ਬਰਾਂ ਦੇ ਜ਼ਰੀਏ ਇਹ ਜਾਣਕਾਰੀ ਮਿਲੀ ਹੈ। ਵੜਿੰਗ ਦੀ ਟੀਮ ਨੇ ਕਿਹਾ ਕਿ ਨੋਟਿਸ ਮਿਲਣ ਤੋਂ ਬਾਅਦ ਅਸੀਂ ਆਪਣਾ ਪੱਖ ਰੱਖਾਂਗੇ। ਇਸ ਮਾਮਲੇ ‘ਚ ਜਾਣਕਾਰੀ ਹੈ ਕਿ ਪ੍ਰਸ਼ਾਸਨ ਪੂਰੇ ਮਾਮਲੇ ਦੇ ਵੀਡੀਓ ਤੇ ਹੋਰ ਰਿਕਾਰਡ ਜਾਂਚ ਕਰ ਰਿਹਾ ਹੈ। ਜੇਕਰ ਨਿਯਮਾਂ ਦੀ ਉਲੰਘਣਾ ਦੀ ਪੁਸ਼ਟੀ ਹੁੰਦੀ ਹੈ ਤਾਂ ਚੋਣ ਕਮਿਸ਼ਨ ਵੱਲੋਂ ਕਾਰਵਾਈ ਕੀਤੀ ਜਾ ਸਕਦੀ ਹੈ।

ਵੋਟਾਂ ਵੀਲੇ ਦਿਨ ਛੁੱਟੀ ਦਾ ਐਲਾਨ

ਪੰਜਾਬ ‘ਚ 26 ਮਈ ਨੂੰ ਹੋਣ ਜਾ ਰਹੀਆਂ ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ। ਇਸ ਫੈਸਲੇ ਤਹਿਤ ਚੰਡੀਗੜ੍ਹ ਸਥਿਤ ਪੰਜਾਬ ਸਰਕਾਰ ਦੇ ਸਾਰੇ ਸਰਕਾਰੀ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ, ਵਿਦਿਅਕ ਅਦਾਰਿਆਂ ਤੇ ਹੋਰ ਸਰਕਾਰੀ ਸੰਸਥਾਵਾਂ ‘ਚ ਵੀ ਛੁੱਟੀ ਰਹੇਗੀ। ਸਰਕਾਰ ਦਾ ਉਦੇਸ਼ ਹੈ ਕਿ ਵੱਧ ਤੋਂ ਵੱਧ ਲੋਕ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਬਿਨਾਂ ਕਿਸੇ ਰੁਕਾਵਟ ਦੇ ਕਰ ਸਕਣ।

ਚੋਣ ਪ੍ਰਚਾਰ ਤੇ ਲੱਗੀ ਰੋਕ ਅਤੇ ਸਖ਼ਤ ਪਾਬੰਦੀਆਂ

ਚੋਣਾਂ ਦੇ ਮੱਦੇਨਜ਼ਰ ਬੀਤੇ ਦਿਨ ਸ਼ਾਮ 5 ਵਜੇ ਤੋਂ ਚੋਣ ਪ੍ਰਚਾਰ ਪੂਰੀ ਤਰ੍ਹਾਂ ਥੰਮ੍ਹ ਜਾਵੇਗਾ। ਚੋਣ ਪ੍ਰਕਿਰਿਆ ਨੂੰ ਸ਼ਾਂਤੀਪੂਰਵਕ ਤੇ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹਨ ਲਈ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਰਾਜ ਚੋਣ ਕਮਿਸ਼ਨ ਵੱਲੋਂ ਸਟੈਂਡਰਡ ਓਪਰੇਟਿੰਗ ਪ੍ਰੋਸੀਜ਼ਰ (SOP) ਜਾਰੀ ਕੀਤਾ ਗਿਆ ਹੈ।

ਵੋਟਾਂ ਵਾਲੇ ਦਿਨ, ਯਾਨੀ 26 ਮਈ ਨੂੰ ਪੋਲਿੰਗ ਬੂਥਾਂ ਦੇ 200 ਮੀਟਰ ਦੇ ਘੇਰੇ ‘ਚ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਗੂ ਰਹਿਣਗੀਆਂ:

  • ਪ੍ਰਚਾਰ ਤੇ ਪਾਬੰਦੀ: ਕਿਸੇ ਵੀ ਉਮੀਦਵਾਰ ਜਾਂ ਉਸ ਦੇ ਸਮਰਥਕ ਵੱਲੋਂ ਪੋਲਿੰਗ ਬੂਥ ਜਾਂ ਕਿਸੇ ਵੀ ਜਨਤਕ/ਨਿੱਜੀ ਥਾਂ ਤੇ ਪ੍ਰਚਾਰ ਨਹੀਂ ਕੀਤਾ ਜਾ ਸਕੇਗਾ।
  • ਸ਼ੋਰ-ਸ਼ਰਾਬੇ ਦੀ ਮਨਾਹੀ: ਪੋਲਿੰਗ ਬੂਥਾਂ ਦੇ ਨੇੜੇ ਕਿਸੇ ਵੀ ਤਰ੍ਹਾਂ ਦਾ ਸ਼ੋਰ-ਸ਼ਰਾਬਾ ਜਾਂ ਹੁੱਲੜਬਾਜ਼ੀ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ।
  • ਪੋਸਟਰ ਤੇ ਬੈਨਰ: ਪ੍ਰਚਾਰ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦਾ ਪੋਸਟਰ ਜਾਂ ਬੈਨਰ ਲਗਾਉਣ ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ।

ਪੋਲਿੰਗ ਬੂਥਾਂ ਨੇੜੇ ਸੁਰੱਖਿਆ ਪ੍ਰਬੰਧ

ਜਾਰੀ ਕੀਤੇ ਗਏ ਆਦੇਸ਼ਾਂ ਮੁਤਾਬਕ, ਕੋਈ ਵੀ ਸਿਆਸੀ ਪਾਰਟੀ ਜਾਂ ਉਮੀਦਵਾਰ ਪੋਲਿੰਗ ਬੂਥ ਦੇ 200 ਮੀਟਰ ਦੇ ਦਾਇਰੇ ‘ਚ ਆਪਣਾ ਟੈਂਟ ਜਾਂ ਨਿੱਜੀ ਪੋਲਿੰਗ ਬੂਥ ਨਹੀਂ ਲਗਾ ਸਕੇਗਾ। ਇਸ ਤੋਂ ਇਲਾਵਾ, ਚੋਣ ਕਮਿਸ਼ਨ, ਜ਼ਿਲ੍ਹਾ ਚੋਣ ਅਫ਼ਸਰ ਜਾਂ ਰਿਟਰਨਿੰਗ ਅਫ਼ਸਰ ਵੱਲੋਂ ਅਧਿਕਾਰਤ ਵਿਅਕਤੀਆਂ ਤੋਂ ਇਲਾਵਾ ਕੋਈ ਵੀ ਵਿਅਕਤੀ ਇਸ ਨਿਰਧਾਰਿਤ ਘੇਰੇ ਅੰਦਰ ਆਪਣਾ ਨਿੱਜੀ ਵਾਹਨ ਨਹੀਂ ਲੈ ਕੇ ਜਾ ਸਕੇਗਾ।

Follow Us
ਕੇਵਲ ਸਿੰਘ ਨੇ ਨੱਢਾ ਨੂੰ ਲਿਖਿਆ ਪੱਤਰ, ਕਿਸਾਨਾਂ ਲਈ DAP ਤੇ ਯੂਰੀਆ ਦੀ ਸਪਲਾਈ ਦੀ ਮੰਗ
ਕੇਵਲ ਸਿੰਘ ਨੇ ਨੱਢਾ ਨੂੰ ਲਿਖਿਆ ਪੱਤਰ, ਕਿਸਾਨਾਂ ਲਈ DAP ਤੇ ਯੂਰੀਆ ਦੀ ਸਪਲਾਈ ਦੀ ਮੰਗ...
ਦਿੱਗਜ ਨਿਸ਼ਾਨੇਬਾਜ਼ ਜਸਪਾਲ ਰਾਣਾ ਦਾ ਦੇਹਾਂਤ, ਏਸ਼ੀਅਨ ਗੇਮਸ 'ਤੇ CWG 'ਚ ਲਹਿਰਾਇਆ ਸੀ ਤਿਰੰਗਾ
ਦਿੱਗਜ ਨਿਸ਼ਾਨੇਬਾਜ਼ ਜਸਪਾਲ ਰਾਣਾ ਦਾ ਦੇਹਾਂਤ, ਏਸ਼ੀਅਨ ਗੇਮਸ 'ਤੇ CWG 'ਚ ਲਹਿਰਾਇਆ ਸੀ ਤਿਰੰਗਾ...
ਭਾਖੜਾ ਡੈਮ ਦੇ ਪਾਣੀ ਦਾ ਵਧਿਆ ਪੱਧਰ? ਮੰਤਰੀ ਬਰਿੰਦਰ ਗੋਇਲ ਨੇ ਦੱਸਿਆ ਸੱਚ... ਵੇਖੋ ਖਾਸ ਮੁਲਾਕਾਤ
ਭਾਖੜਾ ਡੈਮ ਦੇ ਪਾਣੀ ਦਾ ਵਧਿਆ ਪੱਧਰ? ਮੰਤਰੀ ਬਰਿੰਦਰ ਗੋਇਲ ਨੇ ਦੱਸਿਆ ਸੱਚ... ਵੇਖੋ ਖਾਸ ਮੁਲਾਕਾਤ...
Sukhbir Badal ਦੀਆਂ ਵੱਧ ਸਕਦੀਆਂ ਹਨ ਮੁਸ਼ਕਲਾਂ, ਗਿਆਨੀ ਰਘਬੀਰ ਨੇ SIT ਅੱਗੇ ਦਰਜ ਕਰਵਾਏ ਬਿਆਨ
Sukhbir Badal ਦੀਆਂ ਵੱਧ ਸਕਦੀਆਂ ਹਨ ਮੁਸ਼ਕਲਾਂ, ਗਿਆਨੀ ਰਘਬੀਰ ਨੇ SIT ਅੱਗੇ ਦਰਜ ਕਰਵਾਏ ਬਿਆਨ...
Delhi Gym Firing: Guru Randhawa ਦੇ ਜਿੰਮ ਦੇ ਬਾਹਰ ਅੰਨ੍ਹੇਵਾਹ ਫਾਈਰਿੰਗ, Lawrence Bishnoi ਨੇ ਲਈ ਜਿੰਮੇਦਾਰੀ!
Delhi Gym Firing: Guru Randhawa ਦੇ ਜਿੰਮ ਦੇ ਬਾਹਰ ਅੰਨ੍ਹੇਵਾਹ ਫਾਈਰਿੰਗ, Lawrence Bishnoi ਨੇ ਲਈ ਜਿੰਮੇਦਾਰੀ!...
North India Weather Update: ਮੌਸਮ ਦਾ ਬਦਲਿਆ ਮਿਜਾਜ਼, ਗਰਮੀ ਤੋਂ ਮਿਲੇਗੀ ਰਾਹਤ, 17 ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ
North India Weather Update: ਮੌਸਮ ਦਾ ਬਦਲਿਆ ਮਿਜਾਜ਼, ਗਰਮੀ ਤੋਂ ਮਿਲੇਗੀ ਰਾਹਤ, 17 ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ...
ਗੁਟਬਾਜੀ 'ਚ ਫਸੀ ਪੰਜਾਬ ਕਾਂਗਰਸ ਨੂੰ ਜੋੜੇਗੀ ਰਾਹੁਲ ਗਾਂਧੀ ਦੀ ਬੱਸ ਯਾਤਰਾ!
ਗੁਟਬਾਜੀ 'ਚ ਫਸੀ ਪੰਜਾਬ ਕਾਂਗਰਸ ਨੂੰ ਜੋੜੇਗੀ ਰਾਹੁਲ ਗਾਂਧੀ ਦੀ ਬੱਸ ਯਾਤਰਾ!...
ਚੰਡੀਗੜ੍ਹ 'ਚ ਕੈਬ ਡਰਾਈਵਰਾਂ ਦਾ ਵਿਰੋਧ ਪ੍ਰਦਰਸ਼ਨ, ਬੋਲੇ - ਨਹੀਂ ਮੰਨੀਆਂ ਮੰਗਾਂ ਤਾਂ ਖੁਦ ਨੂੰ ਗੱਡੀ ਸਮੇਤ ਕਰਾਂਗੇ ਅੱਗ ਹਵਾਲੇ
ਚੰਡੀਗੜ੍ਹ 'ਚ ਕੈਬ ਡਰਾਈਵਰਾਂ ਦਾ ਵਿਰੋਧ ਪ੍ਰਦਰਸ਼ਨ, ਬੋਲੇ - ਨਹੀਂ ਮੰਨੀਆਂ ਮੰਗਾਂ ਤਾਂ ਖੁਦ ਨੂੰ ਗੱਡੀ ਸਮੇਤ ਕਰਾਂਗੇ ਅੱਗ ਹਵਾਲੇ...
PoK Protest: ਮੁਨੀਰ-ਸ਼ਹਿਬਾਜ਼ ਖਿਲਾਫ ਉਬਾਲ, ਪਾਕਿਸਤਾਨ ਵਿੱਚ ਸਿਵਿਲ ਵਾਰ ਵਰਗਾ ਹਾਲ...
PoK Protest: ਮੁਨੀਰ-ਸ਼ਹਿਬਾਜ਼ ਖਿਲਾਫ ਉਬਾਲ, ਪਾਕਿਸਤਾਨ ਵਿੱਚ ਸਿਵਿਲ ਵਾਰ ਵਰਗਾ ਹਾਲ......