AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਦਿਲਜੀਤ ਦੋਸਾਂਝ ਦੇ ਘਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਲੁਧਿਆਣਾ ਨਗਰ ਨਿਗਮ ਦਫ਼ਤਰ ਨੂੰ ਵੀ ਮਿਲੀ ਈਮੇਲ

Diljit Dosanjh Received Bomb Threat: ਲੁਧਿਆਣਾ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਨੂੰ ਧਮਕੀ ਭਰੀ ਈਮੇਲ ਮਿਲੀ ਹੈ। ਇਹ ਧਮਕੀ ਭਰੀ ਈਮੇਲ, ਸੋਮਵਾਰ 25 ਮਈ ਦੀ ਸਵੇਰ ਨਗਰ ਨਿਗਮ ਕਮਿਸ਼ਨਰ ਦੀ ਸਰਕਾਰੀ ਆਈਡੀ 'ਤੇ ਭੇਜੀ ਗਈ ਹੈ। ਅੱਤਵਾਦੀ ਪੰਨੂ ਨੇ ਦਲਜੀਤ ਦੋਸਾਂਝ ਦੇ ਬਿਆਨ 'ਮੇਰਾ ਭਾਰਤ ਮਹਾਨ' ਕਹਿਣ ਤੇ ਅਮਿਤਾਭ ਬੱਚਨ ਦੇ ਪੈਰ ਛੂਹਣ ਤੇ ਇਤਰਾਜ਼ ਜਤਾਇਆ।

ਦਿਲਜੀਤ ਦੋਸਾਂਝ ਦੇ ਘਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਲੁਧਿਆਣਾ ਨਗਰ ਨਿਗਮ ਦਫ਼ਤਰ ਨੂੰ ਵੀ ਮਿਲੀ ਈਮੇਲ
ਖਾਲਿਸਤਾਨੀ ਸਮਰਥਕ ਧੱਕੇ ਮਾਰ ਕੇ ਕੱਢੇ ਗਏ ਬਾਹਰ
rajinder-arora-ludhiana
| Updated On: 25 May 2026 12:13 PM IST
Share

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਘਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਸ ਦੇ ਨਾਲ ਹੀ ਲੁਧਿਆਣਾ ਨਗਰ ਨਿਗਰ ਮੇਅਰ ਦਫ਼ਤਰ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਲੁਧਿਆਣਾ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਨੂੰ ਧਮਕੀ ਭਰੀ ਈਮੇਲ ਮਿਲੀ ਹੈ। ਇਹ ਧਮਕੀ ਖਾਲਿਸਤਾਨ ਨੈਸ਼ਨਲ ਆਰਮੀ ਵੱਲੋਂ ਭੇਜੀ ਗਈ ਹੈ। ਇਸ ਸਬੰਧੀ ਇੱਕ ਈਮੇਲ, ਸੋਮਵਾਰ (25 ਮਈ) ਦੀ ਸਵੇਰ ਨਗਰ ਨਿਗਮ ਕਮਿਸ਼ਨਰ ਦੀ ਸਰਕਾਰੀ ਆਈਡੀ ‘ਤੇ ਭੇਜੀ ਗਈ।

ਖਾਲਿਸਤਾਨੀਆਂ ਦੇ ਨਿਸ਼ਾਨੇ ਤੇ ਦਿਲਜੀਤ ਦੋਸਾਂਝ

ਦੱਸ ਦੇਈਏ ਕਿ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਖਾਲਿਸਤਾਨੀਆਂ ਦੇ ਨਿਸ਼ਾਨੇ ‘ਤੇ ਰਹੇ ਹਨ। ਇਸ ਤੋਂ ਪਹਿਲਾਂ, ਗਾਇਕ ਦਿਲਜੀਤ ਦੋਸਾਂਝ ਦਾ ਵਰਲਡ ਟੂਰ ਔਰਾ 2026 ਵਿਵਾਦਾਂ ‘ਚ ਘਿਰ ਗਿਆ ਸੀ। ਕੈਨੇਡਾ ਚ ਦਿਲਜੀਤ ਦੋਸਾਂਝ ਦੇ ਲਾਈਵ ਕੰਸਰਟ ਦਾ ਖਾਲਿਸਤਾਨ ਸਮਰਥਕ ਵਿਰੋਧ ਕਰਨ ਪਹੁੰਚੇ ਸਨ।

ਬੀਤੀ ਦਿਨੀਂ, ਸਿੱਖਸ ਫਾਰ ਜਸਟਿਸ ਦੇ ਆਗੂ ਤੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਦਿਲਜੀਤ ਨੂੰ ਧਮਕੀ ਦਿੰਦੇ ਹੋਏ ਕਿਹਾ ਸੀ ਕਿ ਦਿਲਜੀਤ ਨੂੰ ਕੈਨੇਡਾ ‘ਚ ਵਿਰੋਧ ਪ੍ਰਦਰਸ਼ਨਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਉਨ੍ਹਾਂ ਨੂੰ ਅਮਰੀਕਾ ਆਉਣ ਤੇ ਵੀ ਵਿਰੋਧ ਪ੍ਰਦਰਸ਼ਨਾਂ ਦਾ ਸਾਹਮਣਾ ਕਰਨਾ ਪਵੇਗਾ। ਪੰਨੂ ਨੇ ਦਲਜੀਤ ਦੋਸਾਂਝ ਨੂੰ ਧਮਕੀ ਦਿੰਦੇ ਹੋਏ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਸੀ।

ਅੱਤਵਾਦੀ ਪੰਨੂ ਨੇ ਦਲਜੀਤ ਦੋਸਾਂਝ ਦੇ ਬਿਆਨ ‘ਮੇਰਾ ਭਾਰਤ ਮਹਾਨ’ ਕਹਿਣ ਤੇ ਅਮਿਤਾਭ ਬੱਚਨ ਦੇ ਪੈਰ ਛੂਹਣ ਤੇ ਇਤਰਾਜ਼ ਜਤਾਇਆ। ਪੰਨੂ ਨੇ ਦਲਜੀਤ ਨੂੰ ਹੰਕਾਰੀ ਕਿਹਾ ਤੇ ਕਿਹਾ ਕਿ ਉਸ ਦਾ ਹੰਕਾਰ ਉਸ ਦਾ ਦੁਸ਼ਮਣ ਹੈ। ਉਸ ਨੇ ਕਿਹਾ ਕਿ ਦਲਜੀਤ ਦੋਸਾਂਝ ਦੀ ਜ਼ਮੀਰ ਮਰ ਚੁੱਕੀ ਹੈ।

ਤੇਰਾ ਹੰਕਾਰ ਹੀ ਤੇਰਾ ਦੁਸ਼ਮਣ: ਪੰਨੂ

ਦਿਲਜੀਤ ਨੇ ਸ਼ੋਅ ਦੌਰਾਨ ਹੰਗਾਮਾ ਕਰ ਰਹੇ ਖਾਲਿਸਤਾਨ ਸਮਰਥਕਾਂ ਨੂੰ ਬਾਹਰ ਕੱਢਣ ਦੀ ਗੱਲ ਕੀਤੀ ਸੀ। ਇਸ ਨਾਲ ਅੱਤਵਾਦੀ ਪੰਨੂ ਗੁੱਸੇ ‘ਚ ਆ ਗਿਆ ਸੀ। ਉਸ ਨੇ ਦਿਲਜੀਤ ਦੋਸਾਂਝ ਨੂੰ ਧਮਕੀ ਦਿੰਦੇ ਹੋਏ ਕਿਹਾ, ਤੂੰ ਹੰਕਾਰ ‘ਚ, ਖਾਲਿਸਤਾਨ ਦੇ ਝੰਡੇ ਲੈ ਕੇ ਆਏ ਖਾਲਿਸਤਾਨ ਸਮਰਥਕਾਂ ਨੂੰ ਬਾਹਰ ਸੁੱਟਣ ਲਈ ਕਿਹਾ ਸੀ। ਯਾਦ ਰੱਖ, ਉਨ੍ਹਾਂ ਝੰਡਿਆਂ ‘ਚ ਸਿਰਫ਼ ਕੱਪੜਾ ਸੀ, ਡੰਡੇ ਨਹੀਂ। ਤੇਰੇ ਸ਼ੋਅ ਅਜੇ ਵੀ ਕੈਨੇਡਾ ਤੇ ਅਮਰੀਕਾ ‘ਚ ਸ਼ਡਿਊਲ ਹਨ। ਸਮਾਂ ਤੈਨੂੰ ਦੱਸੇਗਾ ਕਿ ਤੇਰਾ ਹੰਕਾਰ ਤੇਰਾ ਸਭ ਤੋਂ ਵੱਡਾ ਦੁਸ਼ਮਣ ਬਣ ਗਿਆ ਹੈ। ਤੂੰ ਇਸ ਹੇਠ ਕੁਚਲਿਆ ਜਾਵੇਗਾਂ।

Follow Us
Ketan Agrawal Murder Case: ਪੁਣੇ ਦਾ ਕੇਤਨ ਅਗਰਵਾਲ ਕਲਤਕਾਂਡ, ਲਵ, ਪਾਵਰ ਅਤੇ ਧੋਖੇ ਦੀ ਕਹਾਣੀ
Ketan Agrawal Murder Case: ਪੁਣੇ ਦਾ ਕੇਤਨ ਅਗਰਵਾਲ ਕਲਤਕਾਂਡ, ਲਵ, ਪਾਵਰ ਅਤੇ ਧੋਖੇ ਦੀ ਕਹਾਣੀ...
Mata Vaishno Devi Yatra: ਵੈਸ਼ਨੋ ਦੇਵੀ 'ਚ ਟੁੱਟੇ ਸਾਰੇ ਰਿਕਾਰਡ, ਭਾਰੀ ਗਿਣਤੀ 'ਚ ਪਹੁੰਚ ਰਹੇ ਸ਼ਰਧਾਲੂ
Mata Vaishno Devi Yatra: ਵੈਸ਼ਨੋ ਦੇਵੀ 'ਚ ਟੁੱਟੇ ਸਾਰੇ ਰਿਕਾਰਡ, ਭਾਰੀ ਗਿਣਤੀ 'ਚ ਪਹੁੰਚ ਰਹੇ ਸ਼ਰਧਾਲੂ...
LPG Cylinder New Rules 2026: 30 ਦਿਨ ਅਤੇ 90 ਦਿਨ ਦੇ ਨਿਯਮ ਕੀ ਹਨ? ਪੂਰਾ ਸੱਚ
LPG Cylinder New Rules 2026: 30 ਦਿਨ ਅਤੇ 90 ਦਿਨ ਦੇ ਨਿਯਮ ਕੀ ਹਨ? ਪੂਰਾ ਸੱਚ...
ਨਾਨਕ ਲੇਵਾ ਸੰਗਤ 'ਤੇ ਛੱਡਦਾ ਹਾਂ ਫੈਸਲਾ, ਕਥਿਤ ਵਾਇਰਲ ਵੀਡੀਓ 'ਤੇ ਬੋਲੇ CM ਭਗਵੰਤ ਮਾਨ
ਨਾਨਕ ਲੇਵਾ ਸੰਗਤ 'ਤੇ ਛੱਡਦਾ ਹਾਂ ਫੈਸਲਾ, ਕਥਿਤ ਵਾਇਰਲ ਵੀਡੀਓ 'ਤੇ ਬੋਲੇ CM ਭਗਵੰਤ ਮਾਨ...
Monsoon Alert: 22 ਰਾਜਾਂ ਵਿੱਚ ਭਾਰੀ ਮੀਂਹ ਅਤੇ ਹਨੇਰੀ-ਤੂਫਾਨ ਦੀ ਚੇਤਾਵਨੀ, ਮੌਨਸੂਨ ਅਪਡੇਟ
Monsoon Alert: 22 ਰਾਜਾਂ ਵਿੱਚ ਭਾਰੀ ਮੀਂਹ ਅਤੇ ਹਨੇਰੀ-ਤੂਫਾਨ ਦੀ ਚੇਤਾਵਨੀ, ਮੌਨਸੂਨ ਅਪਡੇਟ...
ਰਵਨੀਤ ਬਿੱਟੂ ਦਾ ਰਾਜਸਭਾ ਕਾਰਜਕਾਲ 6 ਮਹੀਨੇ ਵਧਿਆ, ਕੀ ਵਾਪਸ ਆਉਣਗੇ ਪੰਜਾਬ?
ਰਵਨੀਤ ਬਿੱਟੂ ਦਾ ਰਾਜਸਭਾ ਕਾਰਜਕਾਲ 6 ਮਹੀਨੇ ਵਧਿਆ, ਕੀ ਵਾਪਸ ਆਉਣਗੇ ਪੰਜਾਬ?...
Punjab Congress: ਪੰਜਾਬ ਕਾਂਗਰਸ ਦੇ ਲੀਡਰ ਲਗਾ ਰਹੇ ਦਿੱਲੀ ਦੇ ਗੇੜੇ, ਬਦਲ ਸਕਦਾ ਹੈ ਪ੍ਰਧਾਨ!
Punjab Congress: ਪੰਜਾਬ ਕਾਂਗਰਸ ਦੇ ਲੀਡਰ ਲਗਾ ਰਹੇ ਦਿੱਲੀ ਦੇ ਗੇੜੇ, ਬਦਲ ਸਕਦਾ ਹੈ ਪ੍ਰਧਾਨ!...
Lucknow Coaching Centre Fire: ਲਖਨਊ ਵਿੱਚ ਕੰਧ ਤੋੜ ਕੇ ਬੱਚਿਆਂ ਨੂੰ ਬਚਾਉਣ ਦੀ ਵੀਡੀਓ ਵਾਇਰਲ
Lucknow Coaching Centre Fire: ਲਖਨਊ ਵਿੱਚ ਕੰਧ ਤੋੜ ਕੇ ਬੱਚਿਆਂ ਨੂੰ ਬਚਾਉਣ ਦੀ ਵੀਡੀਓ ਵਾਇਰਲ...
5% ਤੋਂ ਵੱਧ ਫੀਸ ਨਹੀਂ ਵਧਾ ਸਕਣਗੇ Educational Institute, ਜਾਣੋ...ਪੰਜਾਬ ਕੈਬਨਿਟ ਦੇ ਵੱਡੇ ਫੈਸਲੇ
5% ਤੋਂ ਵੱਧ ਫੀਸ ਨਹੀਂ ਵਧਾ ਸਕਣਗੇ Educational Institute, ਜਾਣੋ...ਪੰਜਾਬ ਕੈਬਨਿਟ ਦੇ ਵੱਡੇ ਫੈਸਲੇ...