USA Firing: ਵਿਦਿਆਰਥੀ ਨੇ ਹਾਈ ਸਕੂਲ ਦੇ ਦੋ ਸਟਾਫ਼ ਮੈਂਬਰਾਂ ‘ਤੇ ਗੋਲੀਆਂ ਚਲਾਈਆਂ
USA Student Firing: ਈਸਟ ਹਾਈ ਸਕੂਲ ਦੇ ਇੱਕ ਵਿਦਿਆਰਥੀ ਨੇ ਸਕੂਲ ਦੇ ਸਟਾਫ ਦੇ ਹਮਲਾ ਕਰ ਦਿੱਤਾ। ਇਸ ਹਮਲੇ ਤੋਂ ਬਾਅਦ ਜ਼ਖਮੀਆਂ ਨੂੰ ਹਸਪਤਾਲ ਪਹੁੰਚਿਆ ਗਿਆ। ਇਸ ਵਾਰਦਾਤ ਤੋਂ ਬਾਅਦ ਡੈਨਵਰ ਹਾਈ ਸਕੂਲ ਨੂੰ ਫ਼ਿਲਹਾਲ ਪੂਰੇ ਹਫਤੇ ਲਈ ਬੰਦ ਕਰ ਦਿੱਤਾ ਗਿਆ ਹੈ।

ਡੈਨਵਰ ਨਿਊਜ਼: ਅਮਰੀਕਾ ਦੇ ਡੈਨਵਰ ਸਥਿਤ ਈਸਟ ਹਾਈ ਸਕੂਲ ਦੇ ਇਕ ਵਿਦਿਆਰਥੀ ਨੇ ਉੱਥੇ ਦੋ ਸਕੂਲ ਪ੍ਰਬੰਧਕਾਂ (School Administrators) ‘ਤੇ ਗੋਲੀਆਂ ਚਲਾ ਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ। ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਘਟਨਾ ਤੋਂ ਬਾਅਦ ਡੈਨਵਰ ਹਾਈ ਸਕੂਲ ਨੂੰ ਫ਼ਿਲਹਾਲ ਪੂਰੇ ਇੱਕ ਹਫਤੇ ਲਈ ਬੰਦ ਕਰ ਦਿੱਤਾ ਗਿਆ ਹੈ।
ਸ਼ੱਕੀ ਹਮਲਾਵਰ ਦੀ ਕਾਰ ਪਾਰਕ ਕਾਊਂਟੀ ਤੋਂ ਬਰਾਮਦ
ਡੈਨਵਰ ਪੁਲਿਸ ਦਾ ਕਹਿਣਾ ਹੈ ਕਿ 17 ਸਾਲ ਦਾ ਸ਼ੱਕੀ ਹਮਲਾਵਰ ਵਿਦਿਆਰਥੀ (Suspected Attacker) ਔਸਟਿਨ ਲਾਈਲ ਬੁੱਧਵਾਰ ਸਵੇਰੇ ਇਸ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਮੌਕੇ ਤੋਂ ਫਰਾਰ ਹੋ ਗਿਆ ਸੀ। ਉਸ ਦੀ ਕਾਰ ਡੈਨਵਰ ਦੇ ਦੱਖਣ-ਪੱਛਮ ਪਾਸੇ ਪਾਰਕ ਕਾਊਂਟੀ ਤੋਂ ਬਰਾਮਦ ਕੀਤੀ ਗਈ ਅਤੇ ਉਸ ਦਾ ਸੁਰਾਗ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਾਰਕ ਕਾਊਂਟੀ ਦੇ ਸ਼ੈਰਿਫ਼ ਟੌਮ ਮੈਕਗ੍ਰਾ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਵਾਰਦਾਤ ਤੋਂ ਬਾਅਦ ਸ਼ੱਕੀ ਹਮਲਾਵਰ ਦੀ ਕਾਰ ਦੇ ਨੇੜੇ ਇੱਕ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਮੈਕਗ੍ਰਾ ਨੇ ਕਿਹਾ ਕਿ ਮੌਕਾ-ਏ-ਵਾਰਦਾਤ ਦਾ ਜਾਇਜ਼ਾ ਲਿਆ।
ਦੋਵੇਂ ਪੀੜਤ ਹਸਪਤਾਲ ‘ਚ ਭਰਤੀ, ਇੱਕ ਦੀ ਹਾਲਤ ਗੰਭੀਰ
ਸਕੂਲ ਦੇ ਦੇਵੇ ਪੀੜਤ ਸਟਾਫ ਮੈਂਬਰਾਂ ਨੂੰ ਵਾਰਦਾਤ ਤੋਂ ਬਾਅਦ ਇਲਾਜ ਲਈ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ, ਜਿਨ੍ਹਾਂ ਦੀ ਪਹਿਚਾਣ ਸਕੂਲ ਪ੍ਰਬੰਧਨ ਵੱਲੋਂ ਐਰਿਕ ਸਿੰਕਲੇਅਰ ਅਤੇ ਜੇਰਾਲਡ ਮੇਸਨ ਦੇ ਰੂਪ ਵਿੱਚ ਕੀਤੀ ਗਈ ਹੈ। ਇੱਕ ਪਾਸੇ ਐਰਿਕ ਸਿੰਕਲੇਅਰ ਦੀ ਹਾਲਤ ਹਸਪਤਾਲ ਵਿੱਚ ਨਾਜ਼ੁਕ ਬਣੀ ਹੋਈ ਹੈ ਜਦ ਕਿ ਜੇਰਾਲਡ ਮੇਸਨ ਦੀ ਹਾਲਤ ਹੁਣ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਡੈਨਵਰ ਹੈਲਥ ਡਿਪਾਰਟਮੈਂਟ ਵੱਲੋਂ ਦੱਸਿਆ ਗਿਆ ਕਿ ਜੇਰਾਲਡ ਮੇਸਨ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
ਪੁਲਿਸ ਨੇ ਆਮ ਲੋਕਾਂ ਨੂੰ ਦਿੱਤੀ ਚਿਤਾਵਨੀ
ਪੁਲਿਸ ਵੱਲੋਂ ਆਮ ਲੋਕਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਗਿਆ ਹੈ ਕਿ ਇਸ ਵਾਰਦਾਤ ਵਿੱਚ ਇਸਤੇਮਾਲ ਹੈਂਡ ਗੰਨ (Hand gun) ਹਾਲੇ ਬਰਾਮਦ ਨਹੀਂ ਕੀਤੀ ਗਈ ਹੈ। ਇਸ ਕਰਕੇ ਹਮਲਾਵਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਨਾ ਕਰਨ, ਕਿਉਂਕਿ ਉਹੋ ਖਤਰਨਾਕ ਅਤੇ ਜਾਨਲੇਵਾ ਹਥਿਆਰਾਂ ਤੋਂ ਲੈਸ ਹੈ।