ਲਾਰੈਂਸ ਗੈਂਗ ਦੇ ਹੋਏ ਦੋ ਟੋਟੇ, ਗੋਲਡੀ ਬਰਾੜ-ਰੋਹਿਤ ਗੋਦਾਰਾ ਨੇ ਛੱਡਿਆ ਗੈਂਗ! ਵਿਚਾਰਧਾਰਾ ਬਣੀ ਫੁੱਟ ਦਾ ਕਾਰਨ
Lawrence Bishnoi Gang: ਸੂਤਰਾਂ ਮੁਤਾਬਕ ਸਾਬਰਮਤੀ ਜੇਲ੍ਹ 'ਚ ਬੰਦ ਲਾਰੈਂਸ ਬਿਸ਼ਨੋਈ ਦੀ ਗੈਂਗ 'ਚ ਹੁਣ ਉਸ ਦਾ ਭਰਾ ਅਨਮੋਲ ਬਿਸ਼ਨੋਈ ਰਹਿ ਗਿਆ ਹੈ, ਜਦਕਿ ਗੋਲਡੀ ਬਰਾੜ ਤੇ ਰੋਹਿਤ ਗੋਦਾਰਾ ਅਲੱਗ ਹੋ ਗਏ ਗਨ। ਹਾਲਾਂਕਿ, ਇਸ ਖ਼ਬਰ ਨੂੰ ਲੈ ਕੇ ਕੋਈ ਬਿਆਨ ਨਹੀਂ ਆਇਆ ਹੈ। ਗੋਲਡੀ ਬਰਾੜ ਤੇ ਰੋਹਿਤ ਗੋਦਾਰਾ ਨੇ ਵਿਦੇਸ਼ 'ਚ ਰਹਿੰਦੇ ਹੋਏ, ਲਾਰੈਂਸ ਦੇ ਇਸ਼ਾਰਿਆਂ 'ਤੇ ਹਰਿਆਣਾ, ਪੰਜਾਬ, ਚੰਡੀਗੜ੍ਹ, ਮਹਾਰਾਸ਼ਟਰ ਤੇ ਦਿੱਲੀ ਵਰਗੇ ਕਈ ਸੂਬਿਆਂ 'ਚ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਸੀ।

ਦੇਸ਼-ਵਿਦੇਸ਼ ‘ਚ ਆਪਣਾ ਨੈੱਟਵਰਕ ਚਲਾਉਣ ਵਾਲੇ ਲਾਰੈਂਸ ਗੈਂਗ ਦੇ ਹੁਣ ਦੋ ਟੋਟੇ ਹੋ ਗਏ ਹਨ। ਕੈਨੇਡਾ ‘ਚ ਲਾਰੈਂਸ ਗੈਂਗ ਨੂੰ ਸੰਭਾਲ ਰਿਹਾ ਗੋਲਡੀ ਬਰਾੜ ਹੁਣ ਰੋਹਿਤ ਗੋਦਾਰਾ ਨੂੰ ਨਾਲ ਲੈ ਕੇ ਇਸ ਗੈਂਗ ਤੋਂ ਅਲੱਗ ਹੋ ਗਿਆ ਹੈ। ਦੱਸ ਦਈਏ ਕਿ ਲਾਰੈਂਸ ਗੈਂਗ ਨੇ ਸਿੱਧੂ ਮੂਸੇਵਾਲਾ ਕਤਲ, ਬਾਬਾ ਸਿੱਦੀਕੀ ਕਤਲ ਤੇ ਸਲਮਾਲ ਖਾਨ ਦੇ ਘਰ ਬਾਹਰ ਫਾਈਰਿੰਗ ਵਰਗੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਹੈ।
ਸੂਤਰਾਂ ਮੁਤਾਬਕ ਸਾਬਰਮਤੀ ਜੇਲ੍ਹ ‘ਚ ਬੰਦ ਲਾਰੈਂਸ ਬਿਸ਼ਨੋਈ ਦੀ ਗੈਂਗ ‘ਚ ਹੁਣ ਉਸ ਦਾ ਭਰਾ ਅਨਮੋਲ ਬਿਸ਼ਨੋਈ ਰਹਿ ਗਿਆ ਹੈ, ਜਦਕਿ ਗੋਲਡੀ ਬਰਾੜ ਤੇ ਰੋਹਿਤ ਗੋਦਾਰਾ ਅਲੱਗ ਹੋ ਗਏ ਗਨ। ਹਾਲਾਂਕਿ, ਇਸ ਖ਼ਬਰ ਨੂੰ ਲੈ ਕੇ ਕੋਈ ਬਿਆਨ ਨਹੀਂ ਆਇਆ ਹੈ।
ਲਾਰੈੰਸ ਦੇ ਇਸ਼ਾਰਿਆਂ ਦੇ ਕੰਮ ਕਰਦੇ ਸਨ ਬਰਾੜ-ਗੋਦਾਰਾ
ਗੋਲਡੀ ਬਰਾੜ ਤੇ ਰੋਹਿਤ ਗੋਦਾਰਾ ਨੇ ਵਿਦੇਸ਼ ‘ਚ ਰਹਿੰਦੇ ਹੋਏ, ਲਾਰੈਂਸ ਦੇ ਇਸ਼ਾਰਿਆਂ ‘ਤੇ ਹਰਿਆਣਾ, ਪੰਜਾਬ, ਚੰਡੀਗੜ੍ਹ, ਮਹਾਰਾਸ਼ਟਰ ਤੇ ਦਿੱਲੀ ਵਰਗੇ ਕਈ ਸੂਬਿਆਂ ‘ਚ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ। ਇਨ੍ਹਾਂ ‘ਚ ਕਤਲ, ਕਤਲ ਦੀ ਕੋਸ਼ਿਸ਼ ਤੇ ਫਿਰੌਤੀ ਵਰਗੇ ਕਈ ਮਾਮਲੇ ਸ਼ਾਮਲ ਹਨ।
ਸਿਰਫ਼ ਭਾਰਤ ਹੀ ਨਹੀਂ ਗੋਲਡੀ ਬਰਾੜ ਤੇ ਰੋਹਿਤ ਗੋਦਾਰਾ ਨੇ ਕੈਨੇਡਾ, ਅਮਰੀਕਾ, ਯੂਰੋਪ, ਯੁਨਾਈਟਡ ਕਿੰਗਡਮ ‘ਚ ਵੀ ਆਪਣੇ ਐਂਟੀ ਗੈਂਗ ਦੇ ਖਿਲਾਫ਼ ਟਾਰਗੇਟ ਕਿਲਿੰਗ ਵਰਗੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ। ਇਨ੍ਹਾਂ ‘ਚੋਂ ਸਭ ਤੋਂ ਵੱਡਾ ਨਾਮ ਖਾਲ਼ਿਸਤਾਨੀ ਅੱਤਵਾਦੀ ਅਰਸ਼ ਡੱਲਾ ਦਾ ਖਾਸ ਸੁੱਖਾ ਦੁਨਿਕੇ ਹੈ। ਸੂਤਰਾਂ ਮੁਤਾਬਕ ਇਹ ਗੈਂਗ ਇੱਕ-ਦੂਜੇ ਖਿਲਾਫ਼ ਕੋਈ ਵਾਰਦਾਤ ਨਹੀਂ ਕਰ ਰਿਹਾ, ਪਰ ਬਰਾੜ ਤੇ ਗੋਦਾਰਾ ਨੇ ਬਿਨਾਂ ਲਾਰੈਂਸ ਦੀ ਇਜਾਜ਼ਤ ਤੋਂ ਵਾਰਦਾਤਾਂ ਨੂੰ ਅੰਜ਼ਾਮ ਦੇਣਾ ਸ਼ੁਰੂ ਕਰ ਦਿੱਤਾ ਹੈ।
ਵਿਚਾਰਧਾਰਾ ਬਣੀ ਫੁੱਟ ਦਾ ਕਾਰਨ
ਸੂਤਰਾਂ ਤੋਂ ਪਤਾ ਚੱਲਦਾ ਹੈ ਕਿ ਲਾਰੈਂਸ ਦੇ ਲਈ ਕੰਮ ਕਰ ਰਹੇ ਗੈਂਗਸਟਰ ਗੋਲਡੀ ਬਰਾੜ ਦਾ ਉਸ ਤੋਂ ਅਲੱਗ ਹੋਣ ਦਾ ਸਭ ਤੋਂ ਵੱਡਾ ਕਾਰਨ ਉਨ੍ਹਾਂ ਦੀ ਵਿਚਾਰਧਾਰਾ ਹੈ। ਲਾਰੈਂਸ ਇੱਕ ਹਿੰਦੂ ਗੈਂਗਸਟਰ ਦੇ ਤੌਰ ‘ਤੇ ਖੁਦ ਨੂੰ ਪੇਸ਼ ਕਰਦਾ ਹੈ, ਜਦਕਿ ਗੋਲਡੀ ਬਰਾੜ ਦੇ ਲਿੰਕ ਖਾਲ਼ਿਸਤਾਨੀਆਂ ਨਾਲ ਵੀ ਹਨ। ਪੰਜਾਬ ਪੁਲਿਸ ਦੀ ਜਾਂਚ ਵੀ ਸਾਹਮਣੇ ਆ ਚੁੱਕਿਆ ਹੈ ਕਿ ਗੋਲਡੀ ਬਰਾੜ ਖਾਲਿਸਤਾਨੀਆਂ ਨਾਲ ਸੰਪਰਕ ‘ਚ ਹੈ।