Birmingham attack: ਮਸਜਿਦ ਤੋਂ ਘਰ ਆ ਰਹੇ ਬਜ਼ੁਰਗ ਨੂੰ ਠੱਗ ਨੇ ਲਗਾਈ ਅੱਗ, ਘਟਨਾ CCTV ‘ਚ ਕੈਦ
ਬਰਮਿੰਘਮ ਨਿਊਜ਼: 70 ਸਾਲ ਦੇ ਮੁਹੰਮਦ ਰਿਆਜ਼ ਬਰਮਿੰਘਮ ਵਿੱਚ ਐਜਬਸਟਨ ਦੀ ਸ਼ੈਨਸਟਨ ਰੋਡ ‘ਤੇ ਰਾਤ ਨੂੰ ਪੈਦਲ ਤੁਰ ਕੇ ਘਰ ਵਾਪਿਸ ਆ ਰਹੇ ਸੀ ਕਿ ਰਸਤੇ ਵਿੱਚ ਇੱਕ ਬਦਮਾਸ਼ ਠੱਗ ਨੇ ਉਹਨਾਂ ਦਾ ਰਸਤਾ ਰੋਕ ਲਿਆ। ਉਸ ਦੇ ਕੁੱਝ ਮਿੰਟਾਂ ਬਾਅਦ ਹੀ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵਿੱਚ
ਮੁਹੰਮਦ ਰਿਆਜ਼
ਅੱਗ ਦੀ ਲਪਟਾਂ (Flames of fire) ‘ਚ ਘਿਰੇ ਨਜ਼ਰ ਆਏ। ਆਪਣੇ ਘਰ ਤੋਂ ਕੁਝ ਦੂਰੀ ‘ਤੇ ਮੌਜੂਦ ਉਨ੍ਹਾਂ ਨੇ ਆਪਣੇ ਆਪ ਨੂੰ ਬਚਾਉਣ ਦੀ ਗੁਹਾਰ ਵੀ ਲਾਈ ਸੀ। ਸ਼ੋਰ ਸੁਣ ਕੇ ਉਹਨਾਂ ਦੇ ਪੁੱਤ ਨੇ ਕਿਹਾ, ਮੇਰੇ ਅੱਬੂ ਨੂੰ ਅੱਗ ਲਾ ਦਿੱਤੀ ਗਈ ਹੈ।
30 ਸਾਲਾ ਵਿਅਕਤੀ ਤੋਂ ਪੁੱਛਗਿੱਛ ਜਾਰੀ
ਖੁਫ਼ਿਆ ਅਧਿਕਾਰੀ ਹੁਣ ਸੂਡਾਨ ਦੇ ਰਹਿਣ ਵਾਲੇ 30 ਸਾਲ ਦੇ ਇੱਕ ਵਿਅਕਤੀ ਤੋਂ ਇਸ ਮਾਮਲੇ ਸਬੰਧੀ
ਪੁੱਛਗਿੱਛ (Investigation) ਕਰ ਰਹੇ ਹਨ। ਮੇਟ੍ਰੋਪਾਲਿਟਨ ਪੁਲਿਸ ਹੁਣ ਇਸ ਹਮਲੇ ਨੂੰ ਪਿਛਲੇ ਮਹੀਨੇ ਵੈਸਟ ਲੰਡਨ ਦੇ ਈਲਿੰਗ ਇਲਾਕੇ ਵਿੱਚ ਇਸੇ ਤਰ੍ਹਾਂ ਇੱਕ ਵਿਅਕਤੀ ਨੂੰ ਜ਼ਿੰਦਾ ਅੱਗ ਲਗਾ ਦੇਣ ਦੀ ਵਾਰਦਾਤ ਨਾਲ ਜੋੜ ਕੇ ਵੇਖ ਰਹੀ ਹੈ। ਹਮਲਾਵਰ ਨੂੰ ਮੰਗਲਵਾਰ ਦੁਪਹਿਰ ਬਾਅਦ ਡੂਡਲੇ ਰੋਡ ‘ਤੇ ਬਣੀ ਮਸਜਿਦ ਵਿੱਚ ਦੇਖਣ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਮੁਹੰਮਦ ਰਿਆਜ਼ ਦੀ ਹਾਲਤ ਵਿੱਚ ਸੁਧਾਰ
ਦੋ ਬੱਚਿਆਂ ਦੇ ਪਿਤਾ ਮੁਹੰਮਦ ਰਿਜ਼ਵਾਨ ਦੇ ਪਰਿਵਾਰ ਦਾ ਕਹਿਣਾ ਹੈ ਕਿ ਹਸਪਤਾਲ ਵਿੱਚ ਉਨ੍ਹਾਂ ਦੀ ਹਾਲਤ ਹੁਣ ਸਥਿਰ ਹੈ, ਪਰ ਉਹ ਅੱਗ ਵਿੱਚ ਬੁਰੀ ਤਰ੍ਹਾਂ ਝੁਲਸ ਗਏ ਹਨ। ਪਰਿਵਾਰ ਦੇ ਹੀ ਇੱਕ ਮਿੱਤਰ ਅਤੇ ਵਕੀਲ ਸ਼ਬਰੋਂ ਹੁਸੈਨ ਨੇ ਦੱਸਿਆ ਕਿ ਜਦੋਂ ਮੁਹੰਮਦ ਰਿਆਜ਼ ਦੇ ਪੁੱਤਰ ਨੇ ਆਪਣੇ ਪਿਤਾ ਨੂੰ ਬਚਾਉਣ ਲਈ
ਚੀਖੋ ਪੁਕਾਰ ਮਚਾਈ (Shout out) ਸੀ, ਤਾਂ ਉਹ ਮੌਕਾ-ਏ-ਵਾਰਦਾਤ ਵੱਲ ਭੱਜੇ ਸਨ। ਵਕੀਲ ਨੇ ਅੱਗੇ ਦੱਸਿਆ, ਮੁਹੰਮਦ ਰਿਆਜ਼ ਦੇ ਪੁੱਤ ਦਾ ਮੈਨੂੰ ਫੋਨ ਆਇਆ ਕਿ ਕਿਸੇ ਨ ਉਸ ਦੇ ਅੱਬੂ ਨੂੰ ਅੱਗ ਲਗਾ ਦਿੱਤੀ ਹੈ, ਤਾਂ ਉਸ ਤੋਂ ਬਾਅਦ ਮੈਂ ਹੀ ਸਭ ਤੋਂ ਪਹਿਲਾਂ ਮੌਕਾ-ਏ-ਵਾਰਦਾਤ ‘ਤੇ ਪੁੱਜਿਆ ਸੀ। ਉਨ੍ਹਾਂ ਕਿਹਾ ਕਿ ਇਸ ਵਾਰਦਾਤ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਬੇਹੱਦ ਡਰ ਗਿਆ ਹੈ ਅਤੇ ਵਾਰਦਾਤ ਨੂੰ ਲੈ ਕੇ ਹਤਾਸ਼ ਹੈ। ਉਨ੍ਹਾਂ ਨੂੰ ਹਾਲੇ ਤੱਕ ਵੀ ਇਸ ਗੱਲ ‘ਤੇ ਯਕੀਨ ਨਹੀਂ ਹੋ ਪਾ ਰਿਹਾ।
‘ਕੀ ਤੁਸੀਂ ਅਰਬੀ ਭਾਸ਼ਾ ਜਾਣਦੇ ਹੋ’
ਮਿਲੀ ਜਾਣਕਾਰੀ ਮੁਤਬਾਕ ਹਮਲਾਵਰ ਨੇ ਮੁਹੰਮਦ ਰਿਆਜ਼ ਨੂੰ ਪੁੱਛਿਆ ਸੀ ਕਿ ਕੀ ਤੁਸੀਂ ਅਰਬੀ ਭਾਸ਼ਾ ਜਾਣਦੇ ਹੋ, ਉਹਨਾਂ ਨੇ ਕਿਹਾ, ਮੈਨੂੰ ਸਿਰਫ ਪੰਜਾਬੀ ਬੋਲਣੀ ਆਉਂਦੀ ਹੈ। ਇਸ ਦੇ ਚੰਦ ਸੈਕਿੰਡਾਂ ਬਾਅਦ ਹੀ ਉਸ ਸ਼ਖਸ ਨੇ ਰਿਆਜ਼ ਨੂੰ ਅੱਗ ਲਗਾ ਦਿੱਤੀ।
ਅੱਗ ਵਿੱਚ ਰਿਆਜ਼ ਬੁਰੀ ਤਰ੍ਹਾਂ ਝੁਲਸ ਗਏ
ਰਿਆਜ਼ ਦੇ ਭਤੀਜੇ ਹਮਜ਼ਾ ਰਿਆਜ਼ ਨੇ ਦੱਸਿਆ ਕਿ ਹਸਪਤਾਲ ਵਿੱਚ ਭਰਤੀ ਰਿਆਜ਼ ਬੁਰੀ ਤਰ੍ਹਾਂ ਝੁਲਸ ਗਏ ਹਨ। ਉਹਨਾਂ ਨੂੰ ਬੋਲਣ ਵਿੱਚ ਦਿੱਕਤ ਹੋ ਰਹੀ ਹੈ ਅਤੇ ਉਨ੍ਹਾਂ ਨੂੰ ਕੁਝ ਨਜ਼ਰ ਨਹੀਂ ਆ ਰਿਹਾ। ਇਸ ਵਾਰਦਾਤ ਬਾਰੇ ਵੈਸਟ ਮਿਡਲੈਂਡਸ ਪੁਲਿਸ ਵੱਲੋਂ ਜਾਰੀ ਇੱਕ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਹਾਲੇ ਹਮਲਾਵਰ ਦੇ ਅਸਲ ਮੰਸੂਬੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ