ਲੁਧਿਆਣਾ ‘ਚ 10 ਸਾਲਾਂ ਬੱਚੀ ਦੀ ਮੌਤ, ਗੁਆਂਢੀ ਨਾਲ ਮੋਟਰਸਾਈਕਲ ‘ਤੇ ਗਈ ਸੀ ਘੁੰਮਣ, ਕਾਰ ਨੇ ਮਾਰੀ ਟੱਕਰ
ਮ੍ਰਿਤਕ ਹਸੀਨਾ ਦੇ ਪਿਤਾ ਜਮਾਲਉਦੀਨ ਨੇ ਦੱਸਿਆ ਕਿ ਉਸ ਦੀ ਬੇਟੀ ਤੇ ਬੇਟੀ ਦੀ ਸਹੇਲੀ ਨਿਸ਼ਾ ਗੁਆਂਢੀ ਨੀਤਿਸ਼ ਨੇ ਨਾਲ ਮੋਟਰ ਸਾਈਕਲ 'ਤੇ ਘੁੰਮਣ ਲਈ ਗਏ ਹੋਏ ਸਨ। ਉਹ ਇੰਦਰਾ ਪਾਰਕ ਮੋੜ ਸੁਆ ਰੋਡ 'ਤੇ ਪਹੁੰਚੇ ਸਨ ਕਿ ਇੱਕ ਕਾਰ ਨੇ ਤੇਜ਼ ਰਫ਼ਤਾਰ ਨਾਲ ਟੱਕਰ ਮਾਰ ਦਿੱਤੀ।

ਲੁਧਿਆਣਾ ‘ਚ ਇੱਕ 10 ਸਾਲਾਂ ਬੱਚੀ ਦੀ ਸੜਕ ਹਾਦਸੇ ‘ਚ ਮੌਤ ਹੋ ਗਈ। ਬੱਚੀ ਤੇ ਉਸ ਦੀ ਸਹੇਲੀ ਗੁਆਂਢੀ ਨਾਲ ਮੋਟਰ ਸਾਈਕਲ ‘ਤੇ ਘੁੰਮਣ ਲਈ ਗਏ ਹੋਏ ਸਨ। ਇਸ ਦੌਰਾਨ ਇੱਕ ਕਾਰ ਡਰਾਈਵਰ ਨੇ ਮੋਟਰ ਸਾਈਕਲ ਨੂੰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਮੋਟਰ ਸਾਈਕਲ ਦੇ ਪਿੱਛੇ ਬੈਠੀ ਬੱਚੀ ਜ਼ਮੀਨ ‘ਤੇ ਡਿੱਗ ਪਈ। ਕਾਰ ਡਰਾਈਵਰ ਨੇ ਗੱਡੀ ਰੋਕਣ ਦੀ ਬਜਾਏ ਬੱਚੀ ਦੀ ਪੇਟ ‘ਤੇ ਗੱਡੀ ਚਾੜ੍ਹ ਦਿੱਤੀ ਤੇ ਫ਼ਰਾਰ ਹੋ ਗਿਆ।
ਜ਼ਖਮੀ ਹਾਲਤ ‘ਚ ਬੱਚੀ ਨੂੰ ਅਪੋਲੋ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ਼ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਬੱਚੀ ਦੀ ਪਛਾਣ ਹਸੀਨਾ ਨਿਵਾਸੀ ਸ਼ਾਂਤੀ ਨਗਰ ਗਿਆਸਪੁਰਾ ਦੇ ਰੂਪ ‘ਚ ਹੋਈ ਹੈ। ਮੂਲ ਰੁਪ ਤੋਂ ਪੀੜਤ ਪਰਿਵਾਰ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ।
ਜਾਣਕਾਰੀ ਦਿੰਦੇ ਹੋਏ ਮ੍ਰਿਤਕ ਹਸੀਨਾ ਦੇ ਪਿਤਾ ਜਮਾਲਉਦੀਨ ਨੇ ਦੱਸਿਆ ਕਿ ਉਸ ਦੀ ਬੇਟੀ ਤੇ ਬੇਟੀ ਦੀ ਸਹੇਲੀ ਨਿਸ਼ਾ ਗੁਆਂਢੀ ਨੀਤਿਸ਼ ਨੇ ਨਾਲ ਮੋਟਰ ਸਾਈਕਲ ‘ਤੇ ਘੁੰਮਣ ਲਈ ਗਏ ਹੋਏ ਸਨ। ਉਹ ਇੰਦਰਾ ਪਾਰਕ ਮੋੜ ਸੁਆ ਰੋਡ ‘ਤੇ ਪਹੁੰਚੇ ਸਨ ਕਿ ਇੱਕ ਕਾਰ ਨੇ ਤੇਜ਼ ਰਫ਼ਤਾਰ ਨਾਲ ਟੱਕਰ ਮਾਰ ਦਿੱਤੀ।
ਟੱਕਰ ਲਗਣ ਦੇ ਕਾਰਨ ਮੋਟਰ ਸਾਈਕਲ ‘ਤੇ ਬੈਠੀ ਹਸੀਨਾ ਜ਼ਮੀਨ ‘ਤੇ ਡਿੱਗ ਗਈ। ਕਾਰ ਡਰਾਈਵਰ ਨੇ ਗੱਡੀ ਨਹੀਂ ਰੋਕੀ ਤੇ ਹਸੀਨਾ ‘ਤੇ ਕਾਰ ਚੜਾ ਦਿੱਤੀ। ਪਿਤਾ ਜਮਾਲਉਦੀਨ ਦਾ ਕਹਿਣਾ ਹੈ ਕਿ ਉਸ ਦੇ ਤਿੰਨ ਬੱਚੇ ਹਨ- ਦੋ ਧੀਆਂ ਤੇ ਇੱਕ ਪੱਤਰ। ਹਸੀਨਾ ਦੂਜੇ ਨੰਬਰ ‘ਤੇ ਸੀ ਤੇ ਪੰਜਵੀ ਜਮਾਤ ‘ਚ ਪੜ੍ਹਦੀ ਸੀ।