AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਗੋਲੀਆਂ ਮਾਰ-ਮਾਰ ਕੇ ਛਾਨਣੀ ਬਣਾ ਦੇਵਾਂਗੇ…ਗੋਲਡੀ ਬਰਾੜ ਨੂੰ ਪਰਮਜੀਤ ਪੰਮਾ ਦੀ ਧਮਕੀ

ਪੰਮਾ ਨੇ ਗੋਲਡੀ ਬਰਾੜ ਨੂੰ ਧਮਕੀ ਦਿੰਦਿਆਂ ਕਿਹਾ ਕਿ ਉਸ ਨੇ ਨਿੱਝਰ ਨੂੰ ਕਤਲ ਕਰਵਾ ਕੇ ਠੀਕ ਨਹੀਂ ਕੀਤਾ। ਉਸ ਨੇ ਗੋਲਡੀ ਬਰਾੜ ਤੇ ਭਾਰਤੀ ਏਜੰਸੀਆਂ ਲਈ ਕੰਮ ਕਰਨ ਦਾ ਵੀ ਇਲਜ਼ਾਮ ਲਗਾਇਆ। ਪੰਮਾ ਨੇ ਕਿਹਾ ਕਿ ਤੁਸੀਂ 40 ਗੋਲੀਆਂ ਚਲਾਈਆਂ, ਅਸੀਂ 4 ਹਜ਼ਾਰ ਗੋਲੀਆਂ ਚਲਾਵਾਂਗੇ ਤੇ ਮਾਰ-ਮਾਰ ਕੇ ਛਾਨਣੀ ਬਣਾ ਦੇਵਾਂਗੇ।

ਗੋਲੀਆਂ ਮਾਰ-ਮਾਰ ਕੇ ਛਾਨਣੀ ਬਣਾ ਦੇਵਾਂਗੇ...ਗੋਲਡੀ ਬਰਾੜ ਨੂੰ ਪਰਮਜੀਤ ਪੰਮਾ ਦੀ ਧਮਕੀ
ਗੋਲਡੀ ਬਰਾੜ ਨੂੰ ਪਰਮਜੀਤ ਪੰਮਾ ਦੀ ਧਮਕੀ, ਕਿਹਾ- ਮਾਰ-ਮਾਰ ਕੇ ਛਾਨਣੀ ਬਣਾ ਦੇਵਾਂਗੇ
tv9-punjabi
| Updated On: 01 Sep 2026 15:23 PM IST
Share

ਬ੍ਰਿਟੇਨ ‘ਚ ਬੈਠੇ ਖਾਲਿਸਤਾਨੀ ਅੱਤਵਾਦੀ ਪਰਮਜੀਤ ਸਿੰਘ ਪੰਮਾ ਵੱਲੋਂ ਗੈਂਗਸਟਰ ਗੋਲਡੀ ਬਰਾੜ ਨੂੰ ਧਮਕੀ ਦਿੱਤੀ ਗਈ ਹੈ। ਉਸ ਦੀ ਇੱਕ ਆਡੀਓ ਵਾਇਰਲ ਰਹੀ ਹੈ। ਪੰਮਾ ਨੇ ਇਲਜ਼ਾਮ ਲਗਾਇਆ ਹੈ ਕਿ ਗੋਲਡੀ ਬਰਾੜ ਨੇ ਉਸ ਦੀ ਕਾਲ ਨੂੰ ਰਿਕਾਰਡ ਕੀਤਾ ਤੇ ਲੀਕ ਕੀਤਾ। ਉਸ ਨੇ ਕਿਹਾ ਕਿ ਆਡੀਓ ‘ਤੇ ਡਰਾਮੇਬਾਜ਼ੀ ਚੱਲ ਰਹੀ ਹੈ।

ਪੰਮਾ ਨੇ ਗੋਲਡੀ ਬਰਾੜ ਨੂੰ ਧਮਕੀ ਦਿੰਦਿਆਂ ਕਿਹਾ ਕਿ ਉਸ ਨੇ ਨਿੱਝਰ ਨੂੰ ਕਤਲ ਕਰਵਾ ਕੇ ਠੀਕ ਨਹੀਂ ਕੀਤਾ। ਉਸ ਨੇ ਗੋਲਡੀ ਬਰਾੜ ਤੇ ਭਾਰਤੀ ਏਜੰਸੀਆਂ ਲਈ ਕੰਮ ਕਰਨ ਦਾ ਵੀ ਇਲਜ਼ਾਮ ਲਗਾਇਆ। ਪੰਮਾ ਨੇ ਕਿਹਾ ਕਿ ਤੁਸੀਂ 40 ਗੋਲੀਆਂ ਚਲਾਈਆਂ, ਅਸੀਂ 4 ਹਜ਼ਾਰ ਗੋਲੀਆਂ ਚਲਾਵਾਂਗੇ ਤੇ ਮਾਰ-ਮਾਰ ਕੇ ਛਾਨਣੀ ਬਣਾ ਦੇਵਾਂਗੇ।

ਪੰਮਾ ਨੇ ਇਹ ਵੀ ਦਾਅਵਾ ਕੀਤਾ ਕਿ ਉਸ ਨੂੰ ਧਮਕੀਆਂ ਮਿਲ ਰਹੀਆਂ ਹਨ ਕਿ ਇੱਕ ਸਾਲ ਦੇ ਅੰਦਰ ਉਸ ਨੂੰ ਮਾਰ ਦਿੱਤਾ ਜਾਵੇਗਾ। ਉਸ ਨੇ ਕਿਹਾ ਕਿ ਉਹ ਧਮਕੀ ਦੇਣ ਵਾਲਿਆਂ ਨੂੰ ਚੁਣੌਤੀ ਦਿੰਦਾ ਹੈ ਕਿ 365 ਦਿਨ ਕੀ, 366 ਦਿਨ ਲੈ ਲਓ, ਦੇਖਦੇ ਹਾਂ ਕਿ ਮਰਦਾ ਕੌਣ ਹੈ। ਪਿਛਲੇ 37 ਸਾਲਾਂ ‘ਚ ਕੋਈ ਵੀ ਮੈਨੂੰ ਮਾਰਨ ‘ਚ ਕਾਮਯਾਬ ਨਹੀਂ ਹੋਇਆ। 12 ਸਾਲਾਂ ‘ਚ ਜਦੋਂ ਮੇਰੀ ਜਾਨ ਲੈਣ ਦੀਆਂ ਕੋਸ਼ਿਸ਼ਾਂ ਹੋਈਆਂ ਹਨ, ਤੁਹਾਡੇ ਦੁਆਰਾ ਭੇਜਿਆ ਗਿਆ ਇੱਕ ਵੀ ਆਦਮੀ ਵਾਪਸ ਨਹੀਂ ਆਇਆ।

“ਨਿੱਝਰ ਦੀ ਪਿੱਠ ‘ਤੇ ਛੁਰਾ ਮਾਰਿਆ”

ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ ਗੋਲਡੀ ਬਰਾੜ ਨੇ ਹਰਦੀਪ ਸਿੰਘ ਨਿੱਝਰ ਦੀ ਪਿੱਠ ਤੇ ਛੁਰਾ ਮਾਰਿਆ। ਪੰਮਾ ਨੇ ਕਿਹਾ ਕਿ ਜੇਕਰ ਹਿੰਮਤ ਸੀ ਤਾਂ ਉਹ ਨਿੱਝਰ ਨੂੰ ਪਹਿਲਾਂ ਦੱਸ ਕੇ ਆਉਂਦੇ। ਉਸ ਨੇ ਦਾਅਵਾ ਕੀਤਾ ਕਿ ਨਿੱਝਰ ਨੇ ਸਿੱਖ ਕੌਮ ਲਈ ਕੰਮ ਕੀਤਾ ਤੇ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ।

ਕੀ ਹੈ ਮਾਮਲਾ?

ਇਸ ਤੋਂ ਪਹਿਲਾਂ ਗੈਂਗਸਟਰ ਗੋਲਡੀ ਬਰਾੜ ਦੀ ਇੱਕ ਕਥਿਤ ਆਡੀਓ ਕਾਲ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ। ਕਥਿਤ ਤੌਰ ਤੇ ਇਹ ਫ਼ੋਨ ਕਾਲ ਪਰਮਜੀਤ ਸਿੰਘ ਪੰਮਾ ‘ਤੇ ਗੋਲਡੀ ਬਰਾੜ ਵਿਚਾਲੇ ਹੋਈ ਦੱਸੀ ਜਾ ਰਹੀ ਸੀ। ਹਾਲਾਂਕਿ, ਇਸ ਆਡੀਓ ਦੀ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਹੋਈ ਹੈ। ਕਥਿਤ ਆਡੀਓ ‘ਚ ਗੋਲਡੀ ਬਰਾੜ ਨੇ ਦਾਅਵਾ ਕੀਤਾ ਸੀ ਕਿ ਨਿੱਝਰ ਨੂੰ ਉਸ ਨੇ ਨਿਸ਼ਾਨਾ ਬਣਾਇਆ ਸੀ। ਉਸ ਨੇ ਇਹ ਵੀ ਕਿਹਾ ਸੀ ਕਿ ਗੁਰੂ ਘਰ ਦੀ ਮਰਿਆਦਾ ਨੂੰ ਧਿਆਨ ‘ਚ ਰੱਖਦਿਆਂ ਗੋਲੀਆਂ ਗੁਰਦੁਆਰੇ ਦੇ ਅੰਦਰ ਨਹੀਂ ਚਲਾਈਆਂ ਗਈਆਂ।

ਜੂਨ 2023 ‘ਚ ਹੋਇਆ ਸੀ ਨਿੱਝਰ ਦਾ ਕਤਲ

ਹਰਦੀਪ ਸਿੰਘ ਨਿੱਝਰ ਦਾ ਜੂਨ 2023 ‘ਚ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ‘ਚ ਗੁਰੂ ਨਾਨਕ ਸਿੱਖ ਗੁਰਦੁਆਰੇ ਦੇ ਨੇੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਨਿੱਝਰ ਆਪਣੀ ਕਾਰ ‘ਚ ਗੁਰਦੁਆਰੇ ਦੇ ਬਾਹਰ ਪਾਰਕਿੰਗ ‘ਚ ਮੌਜੂਦ ਸੀ, ਜਦੋਂ ਦੋ ਹਮਲਾਵਰਾਂ ਨੇ ਉਸ ਤੇ ਗੋਲੀਆਂ ਚਲਾ ਦਿੱਤੀਆਂ ਸਨ।

Follow Us
BJP ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਦਾ ਕਿੰਨਾ ਪਵੇਗਾ ਅਸਰ....ਕੀ ਕਹਿੰਦੇ ਹਨ ਮਾਹਿਰ? ਜਾਣੋ...
BJP ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਦਾ ਕਿੰਨਾ ਪਵੇਗਾ ਅਸਰ....ਕੀ ਕਹਿੰਦੇ ਹਨ ਮਾਹਿਰ? ਜਾਣੋ......
15 ਅਕਤੂਬਰ ਤੋਂ UPI ਕਰਨਾ ਪਵੇਗਾ ਮਹਿੰਗਾ? ਜਾਣੋ... ਕਿਉਂ ਚਿੰਤਤ ਹਨ ਦੁਕਾਨਦਾਰ ਤੇ ਗਾਹਕ
15 ਅਕਤੂਬਰ ਤੋਂ UPI ਕਰਨਾ ਪਵੇਗਾ ਮਹਿੰਗਾ? ਜਾਣੋ... ਕਿਉਂ ਚਿੰਤਤ ਹਨ ਦੁਕਾਨਦਾਰ ਤੇ ਗਾਹਕ...
ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ
ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ...
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ...
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ...
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO...
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ...
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ...
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ...