Pak Drone: ਡਰੋਨਾਂ ਜਰੀਏ ਪਾਕਿਸਤਾਨ ਪੰਜਾਬ ‘ਚ ਭੇਜ ਰਿਹਾ ਨਸ਼ਾ, ਪਾਕਿ ਪੀਐੱਮ ਸ਼ਾਹਬਾਜ਼ ਸ਼ਰੀਫ ਦੇ ਕਰੀਬੀ ਨੇ ਟੀਵੀ ਸ਼ੋਅ ‘ਤੇ ਕੀਤਾ ਕਬੂਲ
Pak Drones Smuggling Drugs: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਰੀਫ ਦੇ ਸਲਾਹਕਾਰ ਮਲਿਕ ਮੁਹੰਮਦ ਅਹਿਮਦ ਖਾਨ ਨੇ ਮੰਨਿਆ ਹੈ ਕਿ ਪਾਕਿਸਤਾਨੀ ਤਸਕਰਾਂ ਵੱਲੋਂ ਨਸ਼ੀਲੇ ਪਦਾਰਥਾਂ ਨੂੰ ਡਰੋਨ ਰਾਹੀਂ ਭਾਰਤ ਭੇਜਿਆ ਜਾਂਦਾ ਹੈ।
ਪਾਕਿਸਤਾਨ ਨਿਊਜ਼। ਪਾਕਿਸਤਾਨੀ ਤਸਕਰ ਸਰਹੱਦ ਪਾਰੋਂ ਭਾਰਤ ਨੂੰ ਨਸ਼ੀਲੇ ਪਦਾਰਥ ਭੇਜਣ ਲਈ ਡਰੋਨਾਂ ਦੀ ਵਰਤੋਂ ਕਰ ਰਹੇ ਹਨ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਇੱਕ ਕਰੀਬੀ ਨੇ ਇੱਕ ਟੀਵੀ ਸ਼ੋਅ ਦੌਰਾਨ ਇਸਦਾ ਕਬੂਲਨਾਮਾ ਕੀਤਾ ਹੈ। ਪਾਕਿਸਤਾਨ ਸਰਕਾਰ (Pakistan Government) ਦੇ ਇਸ ਸੀਨੀਅਰ ਅਧਿਕਾਰੀ ਨੇ ਕਿਹਾ ਪਾਕਿਸਤਾਨੀ ਤਸਕਰਾਂ ਵੱਲੋਂ ਭਾਰਤ ਵੱਲ ਨਸ਼ੀਲੇ ਪਦਾਰਥ ਭੇਜਣ ਲਈ ਹਾਈ-ਟੈਕ ਸਾਧਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ।
ਸਰਹੱਦ ਰਾਹੀਂ ਭਾਰਤ ਵਿੱਚ ਨਸ਼ੇ ਭੇਜਣ ਵਿੱਚ ਪਾਕਿਸਤਾਨ ਦੀ ਭੂਮਿਕਾ ਦਾ ਪਰਦਾਫਾਸ਼ ਹੋ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਸ਼ਾਹਬਾਜ਼ ਸ਼ਰੀਫ਼ ਦੇ ਕਰੀਬੀ ਸਹਿਯੋਗੀ ਨੇ ਖ਼ੁਦ ਮੰਨਿਆ ਹੈ ਕਿ ਪਾਕਿਸਤਾਨੀ ਤਸਕਰ ਭਾਰਤ ਨੂੰ ਡਰੱਗਜ਼ ਭੇਜਣ ਲਈ ਡਰੋਨ ਦੀ ਵਰਤੋਂ ਕਰ ਰਹੇ ਹਨ। ਖਾਸ ਗੱਲ ਇਹ ਹੈ ਕਿ ਇਹ ਕਬੂਲਨਾਮਾ ਅਜਿਹੇ ਸਮੇਂ ‘ਚ ਸਾਹਮਣੇ ਆਇਆ ਹੈ ਜਦੋਂ ਭਾਰਤ ਦੇ ਸਰਹੱਦੀ ਇਲਾਕਿਆਂ ‘ਚ ਡਰੋਨ ਦੀਆਂ ਗਤੀਵਿਧੀਆਂ ਲਗਾਤਾਰ ਦੇਖਣ ਨੂੰ ਮਿਲ ਰਹੀਆਂ ਹਨ।
ਪਾਕਿਸਤਾਨੀ ਪੱਤਰਕਾਰ ਹਾਮਿਦ ਮੀਰ ਨਾਲ ਗੱਲਬਾਤ ‘ਚ ਪ੍ਰਧਾਨ ਮੰਤਰੀ ਸ਼ਰੀਫ ਦੇ ਸਲਾਹਕਾਰ ਮਲਿਕ ਮੁਹੰਮਦ ਅਹਿਮਦ ਖਾਨ ਨੇ ਤਸਕਰੀ ਦਾ ਜ਼ਿਕਰ ਕੀਤਾ। ਮਹੱਤਵਪੂਰਨ ਗੱਲ ਇਹ ਹੈ ਕਿ ਖਾਨ ਦਾ ਇੰਟਰਵਿਊ ਭਾਰਤ ਦੀ ਪੰਜਾਬ ਸਰਹੱਦ ਦੇ ਨੇੜੇ ਕਸੂਰ ਸ਼ਹਿਰ ਵਿੱਚ ਹੋਇਆ ਸੀ।
ਪਾਕਿਸਤਾਨ ਦੇ ਸੀਨੀਅਰ ਪੱਤਰਕਾਨ ਹਾਮਿਦ ਮੀਰ ਦੁਆਰਾ ਟਵੀਟ ਕੀਤੇ ਗਏ ਇੱਕ ਵੀਡੀਓ ਵਿੱਚ, ਕਸੂਰ ਵਿੱਚ ਸਰਹੱਦ ਪਾਰ ਡਰੱਗ ਤਸਕਰੀ ਬਾਰੇ ਸਵਾਲ ਪੁੱਛੇ ਜਾ ਰਹੇ ਹਨ। ਇਸ ‘ਤੇ ਉਨ੍ਹਾਂ ਨੇ ਜਵਾਬ ਦਿੱਤਾ, ‘ਇਹ ਬਹੁਤ ਡਰਾਉਣਾ ਹੈ।’ ਉਨ੍ਹਾਂ ਨੇ ਇਹ ਵੀ ਦੱਸਿਆ, ‘ਹਾਲ ਹੀ ਵਿੱਚ ਇੱਥੇ ਦੋ ਘਟਨਾਵਾਂ ਵਾਪਰੀਆਂ ਹਨ, ਜਿੱਥੇ ਹਰ ਡਰੋਨ ਨਾਲ 10 ਕਿਲੋ ਹੈਰੋਇਨ ਨੱਥੀ ਕਰਕੇ ਸਰਹੱਦ ਪਾਰ ਸੁੱਟ ਦਿੰਦਾ ਹੈ। ਹਾਲਾਂਕਿ, ਸੁਰੱਖਿਆ ਏਜੰਸੀਆਂ ਇਸ ਤੇ ਲਗਾਮ ਲਗਾਉਣ ਲਈ ਹਰ ਸੰਭਵ ਕਦਮ ਚੁੱਕ ਰਹੀਆਂ ਹਨ।
Big disclosure by PMs advisor Malik Muhammad Ahmad Khan. Smugglers using drones In the flood affected areas of Kasur near Pakistan-India border to transport Heroin. He demanded a special package for the rehabilitation of the flood victims otherwise victims will join smugglers. pic.twitter.com/HhWNSNuiKp
— Hamid Mir حامد میر (@HamidMirPAK) July 17, 2023ਇਹ ਵੀ ਪੜ੍ਹੋ


