ਪਾਕਿਸਤਾਨ ਦੀ ਇੰਟਰਨੈਸ਼ਨਲ ਫਜ਼ੀਹਤ, ਆਜ਼ਾਦੀ ਦਿਹਾੜੇ ‘ਤੇ ਬੁਰਜ ਖਲੀਫਾ ‘ਤੇ ਨਹੀਂ ਵਿਖਿਆ ਝੰਡਾ

Updated On: 

14 Aug 2023 19:05 PM

ਪਾਕਿਸਤਾਨ 14 ਅਗਸਤ ਨੂੰ ਆਜ਼ਾਦੀ ਦਿਵਸ ਮਨਾਉਂਦਾ ਹੈ। ਗੁਆਂਢੀ ਮੁਲਕ ਦੇ ਲੋਕਾਂ ਨੂੰ ਇਸ ਵਾਰ ਨਿਰਾਸ਼ ਹੋਣਾ ਪਿਆ ਹੈ। ਇਸ ਦਾ ਝੰਡਾ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ 'ਤੇ ਦਿਖਾਈ ਨਹੀਂ ਦਿੱਤਾ। ਬੁਰਜ ਖਲੀਫਾ ਨੇੜੇ ਲੋਕ ਇਸ ਉਮੀਦ ਨਾਲ ਉਡੀਕ ਕਰ ਰਹੇ ਸਨ ਕਿ ਡਿਸਪਲੇ 'ਤੇ ਪਾਕਿਸਤਾਨ ਦਾ ਝੰਡਾ ਨਜ਼ਰ ਆਵੇਗਾ। ਇਸ ਤੋਂ ਬਾਅਦ ਲੋਕਾਂ ਨੇ ਹੰਗਾਮਾ ਕਰ ਦਿੱਤਾ।

ਪਾਕਿਸਤਾਨ ਦੀ ਇੰਟਰਨੈਸ਼ਨਲ ਫਜ਼ੀਹਤ, ਆਜ਼ਾਦੀ ਦਿਹਾੜੇ ਤੇ ਬੁਰਜ ਖਲੀਫਾ ਤੇ ਨਹੀਂ ਵਿਖਿਆ ਝੰਡਾ
Follow Us On

ਪਾਕਿਸਤਾਨ ਨੂੰ ਆਪਣੇ ਆਜ਼ਾਦੀ ਦਿਹਾੜੇ ‘ਤੇ ਸ਼ਰਮਿੰਦਾ ਹੋਣਾ ਪਿਆ ਹੈ। 14 ਅਗਸਤ ਨੂੰ ਪਾਕਿਸਤਾਨ ਸੁਤੰਤਰਤਾ ਦਿਵਸ (Pak Independence Day) ਮਨਾਉਂਦਾ ਹੈ ਪਰ ਇਸ ਵਾਰ ਦੁਬਈ ਦੇ ਬੁਰਜ ਖਲੀਫਾ ਦੇ ਡਿਸਪਲੇ ‘ਤੇ ਇਸ ਦਾ ਝੰਡਾ ਨਹੀਂ ਲਗਾਇਆ ਗਿਆ। ਇਸ ਅੰਤਰਰਾਸ਼ਟਰੀ ਫਜ਼ੀਹਤ ਤੋਂ ਬਾਅਦ ਪਾਕਿਸਤਾਨੀਆਂ ਨੇ ਹੰਗਾਮਾ ਮਚਾ ਦਿੱਤਾ। ਲੋਕਾਂ ਨੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ।

ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਪਾਕਿਸਤਾਨ ਦੇ ਸੈਂਕੜੇ ਲੋਕ ਗੁੱਸੇ ‘ਚ ਨਜ਼ਰ ਆ ਰਹੇ ਹਨ। ਉਹ ਨਿਰਾਸ਼ ਹਨ ਕਿ ਬੁਰਜ ਖਲੀਫਾ (Burj Khalifa) ਦੇ ਡਿਸਪਲੇ ‘ਤੇ ਉਨ੍ਹਾਂ ਦੇ ਦੇਸ਼ ਦਾ ਝੰਡਾ ਨਜ਼ਰ ਨਹੀਂ ਆ ਰਿਹਾ। ਪਾਕਿਸਤਾਨੀ ਬੁਰਜ ਖਲੀਫਾ ਦੇ ਨੇੜੇ ਇਸ ਉਮੀਦ ਨਾਲ ਉਡੀਕ ਕਰ ਰਹੇ ਸਨ ਕਿ ਡਿਸਪਲੇ ‘ਤੇ ਉਨ੍ਹਾਂ ਦੇ ਦੇਸ਼ ਦਾ ਝੰਡਾ ਨਜ਼ਰ ਆਵੇਗਾ।

ਹਾਲਾਂਕਿ ਹਰ ਕੋਈ ਹੈਰਾਨ ਸੀ ਕਿ ਅੱਧੀ ਰਾਤ ਤੋਂ ਕੁਝ ਮਿੰਟ ਬਾਅਦ ਵੀ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ‘ਤੇ ਕੋਈ ਝੰਡਾ ਨਜ਼ਰ ਨਹੀਂ ਆਇਆ। ਇਸ ਤੋਂ ਬਾਅਦ ਨਿਰਾਸ਼ ਜਨਤਾ ਨੇ ਆਪਣੀ ਕੌਮ ਅਤੇ ਮਾਤ ਭੂਮੀ ਪ੍ਰਤੀ ਆਪਣਾ ਸਮਰਥਨ ਦਿਖਾਉਂਦੇ ਹੋਏ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ।

ਇਸ ਸਾਰੀ ਘਟਨਾ ਨੂੰ ਆਪਣੇ ਮੋਬਾਈਲ ਕੈਮਰੇ ਵਿੱਚ ਰਿਕਾਰਡ ਕਰਨ ਵਾਲੀ ਇੱਕ ਔਰਤ ਨੇ ਦੱਸਿਆ, “ਸਮਾਂ 12.01 ਵਜੇ ਦਾ ਹੈ ਅਤੇ ਦੁਬਈ ਦੇ ਅਧਿਕਾਰੀਆਂ ਨੇ ਸੂਚਿਤ ਕੀਤਾ ਹੈ ਕਿ ਬੁਰਜ ਖਲੀਫ਼ਾ ‘ਤੇ ਪਾਕਿਸਤਾਨ ਦਾ ਰਾਸ਼ਟਰੀ ਝੰਡਾ ਨਹੀਂ ਪ੍ਰਦਰਸ਼ਿਤ ਕੀਤਾ ਜਾਵੇਗਾ।” ਇਹ ਹੁਣ ਸਾਡੀ ਹਾਲਤ ਹੋ ਗਈ ਹੈ।

ਦੱਸ ਦੇਈਏ ਕਿ ਪਾਕਿਸਤਾਨ ਅੱਜ (14 ਅਗਸਤ) ਆਪਣਾ 77ਵਾਂ ਸੁਤੰਤਰਤਾ ਦਿਵਸ ਮਨਾ ਰਿਹਾ ਹੈ। ਇਹ ਦੇਸ਼ 1947 ਵਿੱਚ ਆਜ਼ਾਦ ਹੋਇਆ। ਭਾਰਤ ਅਤੇ ਪਾਕਿਸਤਾਨ ਦੋਵਾਂ ਨੂੰ 1947 ਵਿੱਚ ਬ੍ਰਿਟਿਸ਼ ਸ਼ਾਸਨ ਤੋਂ ਆਜ਼ਾਦੀ ਮਿਲੀ ਸੀ। ਭਾਰਤ ਦਾ ਸੁਤੰਤਰਤਾ ਦਿਵਸ 15 ਅਗਸਤ ਨੂੰ ਮਨਾਇਆ ਜਾਂਦਾ ਹੈ। ਵੰਡ ਦੇ ਸਮੇਂ, ਪਾਕਿਸਤਾਨ ਨੂੰ ਪੱਛਮੀ ਪਾਕਿਸਤਾਨ ਅਤੇ ਪੂਰਬੀ ਪਾਕਿਸਤਾਨ ਵਜੋਂ ਬਣਾਇਆ ਗਿਆ ਸੀ। ਹਾਲਾਂਕਿ, ਪਾਕਿਸਤਾਨ ਇੱਕਜੁੱਟ ਨਹੀਂ ਰਹਿ ਸਕਿਆ ਅਤੇ 1971 ਵਿੱਚ ਪੂਰਬੀ ਪਾਕਿਸਤਾਨ ਨੇ ਇੱਕ ਭਿਆਨਕ ਸੰਘਰਸ਼ ਤੋਂ ਬਾਅਦ ਆਜ਼ਾਦੀ ਪ੍ਰਾਪਤ ਕੀਤੀ ਅਤੇ ਬੰਗਲਾਦੇਸ਼ ਨਾਮ ਦਾ ਇੱਕ ਨਵਾਂ ਦੇਸ਼ ਬਣਾਇਆ ਗਿਆ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ