OMG! ਪਾਲਤੂ ਟਾਈਗਰ ਨੇ ਵਿਅਕਤੀ 'ਤੇ ਕੀਤਾ ਜਾਨਲੇਵਾ ਹਮਲਾ, ਬਾਲ- ਬਾਲ ਬਚੀ ਜਾਨ, ਦੇਖੋ ਭਿਆਨਕ ਵੀਡੀਓ | Tiger Attack on Man Video Viral on Internet know in Punjabi Punjabi news - TV9 Punjabi

OMG! ਪਾਲਤੂ ਟਾਈਗਰ ਨੇ ਵਿਅਕਤੀ ‘ਤੇ ਕੀਤਾ ਜਾਨਲੇਵਾ ਹਮਲਾ, ਕਿਵੇਂ ਬਚੀ ਜਾਨ, ਦੇਖੋ ਹੈਰਾਨ ਕਰ ਦੇਣ ਵਾਲਾ ਵੀਡੀਓ

Updated On: 

17 Jan 2024 14:07 PM

Viral Video: ਇਸ ਵੀਡੀਓ ਵਿੱਚ ਇੱਕ ਟਾਈਗਰ ਨਜ਼ਰ ਆ ਰਿਹਾ ਹੈ, ਜੋ ਲਗਾਤਾਰ ਇੱਕ ਵਿਅਕਤੀ ਦੇ ਪਿੱਛੇ ਭੱਜ ਰਿਹਾ ਹੈ। ਬੰਦਾ ਆਪਣੇ ਆਪ ਨੂੰ ਬਚਾਉਣ ਲਈ ਇਧਰ-ਉਧਰ ਭੱਜਦਾ ਹੈ ਅਤੇ ਪਰ ਟਾਈਗਰ ਉਸ ਨੂੰ ਫੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਯੂ. ਏ. ਈ. ਦਾ ਹੈ, ਜਿੱਥੇ ਸ਼ੇਖ ਨੇ ਟਾਈਗਰ ਰੱਖਿਆ ਹੋਇਆ ਹੈ। ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ 'ਬਿਲੀਅਨੇਅਰ ਲਾਈਫ ਸਟਾਈਲ' ਹੈਂਡਲ ਨਾਲ ਸ਼ੇਅਰ ਕੀਤਾ ਗਿਆ ਹੈ।

OMG! ਪਾਲਤੂ ਟਾਈਗਰ ਨੇ ਵਿਅਕਤੀ ਤੇ ਕੀਤਾ ਜਾਨਲੇਵਾ ਹਮਲਾ, ਕਿਵੇਂ ਬਚੀ ਜਾਨ, ਦੇਖੋ ਹੈਰਾਨ ਕਰ ਦੇਣ ਵਾਲਾ ਵੀਡੀਓ

ਵਾਈਰਲ ਵੀਡੀਓ(Instagram-billionaire_life.styles)

Follow Us On

Tiger Attack on Man Video: ਕੁੱਤਿਆਂ ਅਤੇ ਬਿੱਲੀਆਂ ਤੋਂ ਇਲਾਵਾ ਕੁਝ ਲੋਕ ਜੰਗਲੀ ਜਾਨਵਰ ਵੀ ਰੱਖਣਾ ਪਸੰਦ ਕਰਦੇ ਹਨ। ਪਰ ਕਈ ਵਾਰ ਇਹ ਜਾਨਵਰ ਇਨਸਾਨਾਂ ਲਈ ਖਤਰਨਾਕ ਸਾਬਤ ਹੋ ਜਾਂਦੇ ਹਨ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਇੱਕ ਵਿਅਕਤੀ ਨੂੰ ਬਾਘ ਦੇ ਪਿੱਛੇ ਭੱਜ ਕੇ ਆਪਣੀ ਜਾਨ ਬਚਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਸੋਸ਼ਲ ਮੀਡੀਆ (Social Media) ‘ਤੇ ਵਾਇਰਲ ਹੋਈ ਇਸ ਵੀਡੀਓ ਨੂੰ ਦੇਖ ਕੇ ਲੋਕ ਕਾਫੀ ਹੈਰਾਨ ਹਨ ਅਤੇ ਇਸ ‘ਤੇ ਤਿੱਖੀ ਪ੍ਰਤੀਕਿਰਿਆ ਦੇ ਰਹੇ ਹਨ। ਇਹ ਵੀਡੀਓ ਇੰਟਰਨੈੱਟ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਲੋਕ ਸ਼ੇਖਾਂ ਦੇ ਇਸ ਸ਼ੌਕ ‘ਤੇ ਸਵਾਲ ਉਠਾ ਰਹੇ ਹਨ।

ਜਾਣੋ ਕਿੱਥੋਂ ਦਾ ਇਹ ਵੀਡੀਓ

ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਯੂ. ਏ. ਈ. ਦਾ ਹੈ, ਜਿੱਥੇ ਸ਼ੇਖ ਨੇ ਟਾਈਗਰ ਰੱਖਿਆ ਹੋਇਆ ਹੈ। ਇਸ ਵੀਡੀਓ ਨੂੰ ਇੰਸਟਾਗ੍ਰਾਮ ‘ਤੇ ‘ਬਿਲੀਅਨੇਅਰ ਲਾਈਫ ਸਟਾਈਲ’ ਹੈਂਡਲ ਨਾਲ ਸ਼ੇਅਰ ਕੀਤਾ ਗਿਆ ਹੈ। ਵੀਡੀਓ ‘ਚ ਇੱਕ ਆਲੀਸ਼ਾਨ ਘਰ ਦਿਖਾਈ ਦੇ ਰਿਹਾ ਹੈ। ਇਸ ਵਿੱਚ ਇੱਕ ਬਾਘ ਹੈ, ਜੋ ਲਗਾਤਾਰ ਇੱਕ ਵਿਅਕਤੀ ਦੇ ਪਿੱਛੇ ਭੱਜ ਰਿਹਾ ਹੈ।

ਬੰਦਾ ਆਪਣੇ ਆਪ ਨੂੰ ਬਚਾਉਣ ਲਈ ਇਧਰ-ਉਧਰ ਭੱਜ ਰਿਹਾ ਹੈ ਪਰ ਬਾਘ ਉਸ ਨੂੰ ਫੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਤੋਂ ਬਾਅਦ ਉਹ ਵਿਅਕਤੀ ਉੱਥੇ ਡਿੱਗ ਜਾਂਦਾ ਹੈ ਅਤੇ ਬਾਘ ਉਸ ‘ਤੇ ਹਮਲਾ ਕਰ ਦਿੰਦਾ ਹੈ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਯੂਜ਼ਰ ਨੇ ਕੈਪਸ਼ਨ ਲਿਖਿਆ ਹੈ- Only in the Middle East। ਵੀਡੀਓ ਦੇਖ ਕੇ ਲੋਕ ਕਾਫੀ ਹੈਰਾਨ ਹਨ ਅਤੇ ਗੁੱਸਾ ਵੀ ਜ਼ਾਹਰ ਕਰ ਰਹੇ ਹਨ। ਵੀਡੀਓ ‘ਤੇ ਕਈ ਯੂਜ਼ਰਸ ਨੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ ਹੈ।

ਵਾਇਰਲ ਵੀਡੀਓ ‘ਤੇ ਲੋਕਾਂ ਦਾ ਅਜਿਹਾ ਪ੍ਰਤੀਕਰਮ

ਵਾਇਰਲ ਵੀਡੀਓ ‘ਤੇ ਲੋਕ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, ‘ਸੱਚਮੁੱਚ ਹੈਰਾਨ ਕਰਨ ਵਾਲਾ ਵੀਡੀਓ।’, ਦੂਜੇ ਯੂਜ਼ਰ ਨੇ ਲਿਖਿਆ- ਸ਼ਾਇਦ ਟਾਈਗਰ ਉਸ ਨਾਲ ਖੇਡਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਲਿਖਿਆ- ਅਜਿਹੇ ਜਾਨਵਰਾਂ ਨੂੰ ਖਾਲੀ ਛੱਡਣ ਦੀ ਗਲਤੀ ਨਾ ਕਰੋ।

Exit mobile version