OMG: ਸਾਗ ਘੋਟਣ ਲਈ ਸ਼ਖਸ ਨੇ ਅਪਣਾਇਆ ਅਜਿਹਾ ਜੁਗਾੜ, ਵੀਡੀਓ ਦੇਖ ਕੇ ਹੋ ਜਾਓਗੇ ਹੈਰਾਨ

Updated On: 

26 Jan 2024 17:57 PM

ਸਰਦੀਆਂ ਦਾ ਮੌਸਮ ਆਉਂਦੇ ਹੀ ਸਰ੍ਹੋਂ ਦਾ ਸਾਗ ਅਤੇ ਮੱਕੀ ਦੀਆਂ ਰੋਟੀਆਂ ਖਾਣਾ ਸਭ ਨੂੰ ਬਹੁੱਤ ਪਸੰਦ ਹੈ ਪਰ ਸਾਗ ਨੂੰ ਬਣਾਉਣ ਲਈ ਕਾਫੀ ਮਿਹਨਤ ਕਰਨੀ ਪੈਂਦੀ ਹੈ। ਹੁਣ ਜੇਕਰ ਤੁਸੀਂ ਵੀ ਇਸ ਸਮੱਸਿਆ ਤੋਂ ਪੀੜਤ ਹੋ ਤਾਂ ਅਸੀਂ ਤੁਹਾਡੇ ਲਈ ਇੱਕ ਹੱਲ ਲੈ ਕੇ ਆਏ ਹਾਂ। ਇਸ ਨੂੰ ਦੇਖ ਕੇ ਤੁਸੀਂ ਵੀ ਕਹੋਗੇ- ਕੀ ਆਈਡਿਆ ਹੈ ਸਰ।

OMG: ਸਾਗ ਘੋਟਣ ਲਈ ਸ਼ਖਸ ਨੇ ਅਪਣਾਇਆ ਅਜਿਹਾ ਜੁਗਾੜ, ਵੀਡੀਓ ਦੇਖ ਕੇ ਹੋ ਜਾਓਗੇ ਹੈਰਾਨ

ਸਰੋਂ ਦਾ ਸਾਗ (Pic Credit:Instagram/@sukhwinder.virdi.984 )

Follow Us On

ਜਦੋਂ ਵੀ ਜੁਗਾੜ ਦੀ ਗੱਲ ਹੁੰਦੀ ਹੈ ਤਾਂ ਸਾਡੇ ਮਨ ਵਿਚ ਭਾਰਤੀਆਂ ਦਾ ਨਾਂ ਸਭ ਤੋਂ ਉੱਪਰ ਆਉਂਦਾ ਹੈ। ਇਹ ਅਜਿਹੀ ਤਕਨੀਕ ਹੈ, ਜਿਸ ਦੀ ਮਦਦ ਨਾਲ ਅਸੀਂ ਕੋਈ ਵੀ ਔਖਾ ਕੰਮ ਆਸਾਨੀ ਨਾਲ ਕਰ ਸਕਦੇ ਹਾਂ। ਇਹ ਦੇਖ ਕੇ ਵੱਡੇ-ਵੱਡੇ ਇੰਜੀਨੀਅਰ ਵੀ ਹੈਰਾਨ ਰਹਿ ਜਾਂਦੇ ਹਨ। ਅਜੋਕੇ ਸਮੇਂ ਵਿੱਚ ਵੀ ਅਜਿਹਾ ਹੀ ਇੱਕ ਜੁਗਾੜ ਲੋਕਾਂ ਵਿੱਚ ਚਰਚਾ ਵਿੱਚ ਹੈ। ਇਹ ਦੇਖ ਕੇ ਤੁਸੀਂ ਵੀ ਕਹੋਗੇ ਕਿ ਸਾਡੇ ਭਾਰਤ ਵਿਚ ਸਭ ਕੁਝ ਸੰਭਵ ਹੈ ਭਾਈ!

ਅਸੀਂ ਸਾਰੇ ਜਾਣਦੇ ਹਾਂ ਕਿ ਸਰਦੀਆਂ ਦੇ ਮੌਸਮ ‘ਚ ਸਰ੍ਹੋਂ ਦਾ ਸਾਗ ਅਤੇ ਮੱਕੀ ਦੀਆਂ ਰੋਟੀਆਂ ਖਾਣਾ ਸਭ ਨੂੰ ਪਸੰਦ ਹੈ। ਕੋਈ ਵੀ ਇਸਨੂੰ ਬਣਾ ਸਕਦਾ ਹੈ, ਪਰ ਇਸਨੂੰ ਬਣਾਉਣ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ। ਹੁਣ ਜੇਕਰ ਤੁਸੀਂ ਵੀ ਇਸ ਸਮੱਸਿਆ ਤੋਂ ਪੀੜਤ ਹੋ ਤਾਂ ਅਸੀਂ ਤੁਹਾਡੇ ਲਈ ਇੱਕ ਹੱਲ ਲੈ ਕੇ ਆਏ ਹਾਂ।

ਵਾਇਰਲ ਹੋ ਰਹੀ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਵੱਡੇ ਕੁੱਕਰ ਵਿੱਚ ਸਰ੍ਹੋਂ ਦੇ ਸਾਗ ਨੂੰ ਉਬਾਲਿਆ ਜਾਂਦਾ ਹੈ, ਜਦੋਂ ਕਿ ਨੇੜੇ ਬੈਠੀ ਔਰਤ ਇੱਕ ਹੋਰ ਭਾਂਡੇ ਵਿੱਚ ਰੱਖਿਆ ਮੱਕੀ ਦਾ ਆਟਾ ਲੈ ਕੇ ਕੂਕਰ ਵਿੱਚ ਪਾਉਂਦੀ ਹੈ। ਇਸ ਤੋਂ ਬਾਅਦ ਸਾਗ ਨੂੰ ਘੋਟਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਅਸਲ ਵਿੱਚ, ਵਿਅਕਤੀ ਇੱਕ ਡਰਿਲਿੰਗ ਮਸ਼ੀਨ ਲੈ ਕੇ ਬੈਠਾ ਹੈ, ਉਹ ਮਸ਼ੀਨ ਨੂੰ ਕੂਕਰ ਵਿੱਚ ਪਾਉਂਦਾ ਹੈ, ਇਸਨੂੰ ਬਲੈਂਡਰ ਦੀ ਤਰ੍ਹਾਂ ਰੱਖਦਾ ਹੈ, ਇਸਨੂੰ ਚਲਾਉਂਦਾ ਹੈ ਅਤੇ ਕੁਝ ਹੀ ਮਿੰਟਾਂ ਵਿੱਚ ਸਾਗ ਤਿਆਰ ਹੋ ਜਾਂਦਾ ਹੈ ਅਤੇ ਇਸਨੂੰ ਹੋਰ ਘੋਟਣ ਦੀ ਜ਼ਰੂਰਤ ਨਹੀਂ ਹੁੰਦੀ ਹੈ।

ਇਸ ਵੀਡੀਓ ਨੂੰ ਐਕਸ ‘ਤੇ sukhwinder.virdi.984 ਨਾਮ ਦੇ ਅਕਾਊਂਟ ਨੇ ਸ਼ੇਅਰ ਕੀਤਾ ਹੈ। ਜਿਸ ਨੂੰ ਇੱਕ ਲੱਖ ਤੋਂ ਵੱਧ ਲੋਕਾਂ ਨੇ ਲਾਈਕ ਕੀਤਾ ਹੈ ਅਤੇ ਕਮੈਂਟ ਕਰਕੇ ਲੋਕ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ਇਹ ਜੁਗਾੜ ਵਾਕਈ ਸ਼ਲਾਘਾਯੋਗ ਹੈ। ਉਥੇ ਹੀ ਦੂਜੇ ਨੇ ਲਿਖਿਆ, ਇਹ ਸਾਗ ਤਿਆਰ ਕੀਤਾ ਗਿਆ ਹੈ ਪਰ ਭਾਈ ਇਸ ਨੂੰ ਕੌਣ ਖਾਵੇਗਾ? ਇਕ ਹੋਰ ਯੂਜ਼ਰ ਨੇ ਲਿਖਿਆ, ਇਹ ਦੇਖਣ ਤੋਂ ਬਾਅਦ ਮੈਨੂੰ ਭੁੱਖ ਲੱਗ ਗਈ।